ਜਲਿਆਂਵਾਲਾ ਬਾਗ਼ ਮੁਰੰਮਤ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ- ਤਸਵੀਰਾਂ

ਮੋਦੀ

ਤਸਵੀਰ ਸਰੋਤ, Hindustan Times

1650 ਗੋਲੀਆਂ ਅਤੇ 379 ਲਾਸ਼ਾਂ। ਇਹ ਦੋਵੇਂ ਅੰਕੜੇ ਜਿਲ੍ਹਿਆਂਵਾਲ਼ਾ ਬਾਗ਼ ਦੇ ਹਨ। 1650 ਗੋਲ਼ੀਆਂ ਅੰਗਰੇਜ਼ ਅਫ਼ਸਰ ਜਨਰਲ ਡਾਇਰ ਨੇ ਚਲਵਾਈਆਂ ਸਨ ਅਤੇ 379 ਭਾਰਤੀਆਂ ਦੀ ਜਾਨ ਗਈ ਸੀ।

ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ 102 ਸਾਲ ਪਹਿਲਾਂ ਦੁਨੀਆਂ ਭਰ ਦੇ ਸਾਹਮਣੇ ਅੰਗਰੇਜ਼ੀ ਰਾਜ ਦੇ ਦਮਨਕਾਰੀ ਪੱਖ ਨੂੰ ਸਾਹਮਣੇ ਰੱਖਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਸ ਘਟਨਾ ਦੇ ਮੁੜ ਉਸਾਰੀ ਗਈ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨੀ ਹੈ।

ਪ੍ਰੈੱਸ ਸੂਚਨਾ ਬਿਊਰੋ ਵੱਲੋਂ ਦੱਸਿਆ ਗਿਆ ਹੈ ਕਿ ਮੁੜ ਨਿਰਮਾਣ ਲੰਬੇ ਸਮੇਂ ਤੋਂ ਵਿਹਲੀਆਂ ਪਈਆਂ ਅਤੇ ਘੱਟ ਵਰਤੀਆਂ ਜਾ ਰਹੀਆਂ ਇਮਾਰਤਾਂ ਉੱਪਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ।

ਜਲਿਆਂਵਾਲ਼ਾ ਬਾਗ਼

ਤਸਵੀਰ ਸਰੋਤ, PIB India

ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਕੰਪਲੈਕਸ ਵਿੱਚ ਚਾਰ ਅਜਾਇਬ ਘਰ ਬਣਾਏ ਗਏ ਹਨ ਜੋ ਕਿ ਤਤਕਾਲੀ ਪੰਜਾਬ ਵਿੱਚ ਵਾਪਰੀਆਂ ਵੱਖੋ-ਵੱਖ ਘਟਨਾਵਾਂ ਦੇ ਇਤਿਹਾਸਕ ਮਹੱਤਵ ਨੂੰ ਦਰਸਾਉਂਦੇ ਹਨ।

3ਡੀ ਅਤੇ ਪ੍ਰੋਜੈਕਟਰ ਤਕਨੀਕ ਦੇਵੇਗੀ ਜਾਣਕਾਰੀ

ਪੀਆਈਬੀ ਨੇ ਦੱਸਿਆ ਹੈ ਕਿ ਇਸ ਦੌਰ ਦੇ ਇਤਿਹਾਸ ਤੋਂ ਦੁਨੀਆਂ ਨੂੰ ਜਾਣੂੰ ਕਰਵਾਉਣ ਲਈ ਦ੍ਰਿਸ਼ਟੀ-ਸਰੋਤ ਮਾਧਿਆਮ ਨਾਲ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।

ਜਲਿਆਂ ਵਾਲ਼ਾ ਬਾਗ਼

ਤਸਵੀਰ ਸਰੋਤ, PIB India

ਤਸਵੀਰ ਕੈਪਸ਼ਨ, ਗੋਲ਼ੀਆਂ ਦੇ ਨਿਸ਼ਾਨ

ਇਸ ਦੇ ਨਾਲ ਹੀ 3ਡੀ, ਪ੍ਰੋਜੈਕਸ਼ਨ ਮੈਪਿੰਗ, ਕਲਾ, ਮੂਰਤੀਕਲਾ ਆਦਿ ਦੀ ਮਦਦ ਨਾਲ਼ ਇਨ੍ਹਾਂ ਘਟਨਾਵਾਂ ਨੂੰ ਪੇਸ਼ ਕੀਤਾ ਜਾਵੇਗਾ।

ਜਲਿਆਂਵਾਲੇ਼ ਬਾਗ਼ ਵਿੱਚ ਤਿਆਰ ਕੀਤੀਆਂ ਗਈਆਂ ਗੈਲਰੀਆਂ

ਤਸਵੀਰ ਸਰੋਤ, PIB India

ਤਸਵੀਰ ਕੈਪਸ਼ਨ, ਜਲਿਆਂਵਾਲੇ਼ ਬਾਗ਼ ਵਿੱਚ ਤਿਆਰ ਕੀਤੀਆਂ ਗਈਆਂ ਗੈਲਰੀਆਂ

ਇਤਿਹਾਸਕਾਰ ਹਰਜੇਸ਼ਵਰ ਸਿੰਘ ਨੇ ਬੀਬੀਸੀ ਲਈ ਲਿਖੇ ਇੱਕ ਲੇਖ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਅਤੇ ਕਿਹੜੇ ਹਾਲਾਤ ਵਿੱਚ ਜਨਰਲ ਡਾਇਰ ਨੂੰ ਅੰਮ੍ਰਿਤਸਰ ਵਿੱਚ ਭੇਜਿਆ ਗਿਆ ਸੀ।

13 ਅਪ੍ਰੈਲ 1919 ਦੀ ਸ਼ਾਮ ਸਾਢੇ ਚਾਰ ਵੱਜੇ ਸਨ। ਜਨਰਲ ਡਾਇਰ ਨੇ ਜਲਿਆਂਵਾਲ਼ਾ ਬਾਗ਼ ਵਿੱਚ ਮੌਜੂਦ ਕਰੀਬਨ 25-30 ਹਜ਼ਾਰ ਲੋਕਾਂ ਉੱਪਰ ਅੰਨ੍ਹੇਵਾਹ ਗੋਲ਼ੀਆਂ ਚਲਵਾਈਆਂ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉਹ ਵੀ ਬਿਨਾਂ ਕਿਸੇ ਚੇਤਾਵਨੀ ਦੇ ਅਤੇ ਬਾਹਰ ਨਿਕਲਣ ਦਾ ਇੱਕੋ-ਇੱਕ ਰਾਹ ਬੰਦ ਕਰਕੇ।

ਕਰੀਬ ਦੱਸ ਮਿੰਟ ਤੱਕ ਨਿਹੱਥੇ ਲੋਕਾਂ ਉੱਪਰ ਗੋਲ਼ੀਆਂ ਚਲਾਈਆਂ ਗਈਆਂ ਅਤੇ ਗੋਲ਼ੀਆਂ ਮੁੱਕ ਜਾਣ 'ਤੇ ਫਾਇਰਿੰਗ ਰੋਕੀ ਗਈ।

ਇਸ ਦੌਰਾਨ 1650 ਰਾਉਂਡ ਗੋਲ਼ੀਆਂ ਚਲਾਈਆਂ ਗਈਆਂ। ਗੋਲ਼ੀਆਂ ਚਲਾਉਣ ਵਾਲ਼ੇ ਥੱਕ ਚੁੱਕੇ ਸਨ ਅਤੇ 379 ਲੋਕ ਲੋਥਾਂ ਵਿੱਚ ਬਦਲ ਗਏ ਸਨ।

(ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਕੇ ਵਿੱਚ ਇੱਕ ਹਜ਼ਾਰ ਦੇ ਲਗਭਗ ਜਾਨਾਂ ਗਈਆਂ ਸਨ)

ਜਲਿਆਂਵਾਲ਼ਾ ਬਾਗ਼

ਤਸਵੀਰ ਸਰੋਤ, PIB

ਭਾਰਤ ਵਿੱਚ ਜਨਮਿਆ ਸੀ ਜਨਰਲ ਡਾਇਰ

ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਜਨਰਲ ਡਾਇਰ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ।

ਹਰਜੇਸ਼ਵਰ ਲਿਖਦੇ ਹਨ, "ਡਾਇਰ ਦਾ ਜਨਮ ਭਾਰਤ ਵਿੱਚ ਹੀ ਹੋਇਆ ਸੀ ਅਤੇ ਉੁਨ੍ਹਾਂ ਦੇ ਪਿਤਾ ਸ਼ਰਾਬ ਕੱਢਣ ਦਾ ਕੰਮ ਕਰਦੇ ਸਨ। ਡਾਇਰ ਨੂੰ ਉਰਦੂ ਅਤੇ ਹਿੰਦੁਸਤਾਨੀ ਜ਼ੁਬਾਨਾਂ ਬਹੁਤ ਚੰਗੀ ਤਰ੍ਹਾਂ ਆਉਂਦੀਆਂ ਸਨ।"

ਜਲਿਆਂਵਾਲ਼ਾ ਬਾਗ਼

ਤਸਵੀਰ ਸਰੋਤ, PIB India

"ਇਤਿਹਾਸ ਵਿੱਚ ਡਾਇਰ ਨੂੰ ਅੰਮ੍ਰਿਤਸਰ ਦੇ ਕਸਾਈ ਵਜੋਂ ਜਾਣਿਆਂ ਜਾਂਦਾ ਹੈ।"

ਮਸ਼ੀਨ ਗੰਨ ਦੀ ਵਰਤੋਂ

ਐਬਟਾਬਾਦ (ਹੁਣ ਪਾਕਿਸਤਾਨ) ਵਿੱਚ ਤੈਨਾਅਤੀ ਦੌਰਾਨ ਡਾਇਰ ਆਪਣੀ ਕਾਰ ਨਾਲ

ਤਸਵੀਰ ਸਰੋਤ, MARTIN DYER

ਤਸਵੀਰ ਕੈਪਸ਼ਨ, ਐਬਟਾਬਾਦ (ਹੁਣ ਪਾਕਿਸਤਾਨ) ਵਿੱਚ ਤੈਨਾਅਤੀ ਦੌਰਾਨ ਡਾਇਰ ਆਪਣੀ ਕਾਰ ਨਾਲ

ਜਲਿਆਂਵਾਲ਼ੇ ਬਾਗ਼ ਵਿੱਚ ਵਾਪਰੇ ਇਸ ਦੁਖਾਂਤ ਬਾਰੇ ਪੂਰੀ ਦੁਨੀਆਂ ਵਿੱਚ ਪ੍ਰਤੀਕਿਰਿਆ ਦੇਖੀ ਗਈ।

ਹਰਜੇਸ਼ਵਰ ਲਿਖਦੇ ਹਨ, "ਸਰਕਾਰੀ ਹੰਟਰ ਕਮਿਸ਼ਨ ਦੀ ਜਾਂਚ ਅਤੇ ਗੈਰ-ਸਰਕਾਰੀ ਤੌਰ 'ਤੇ ਹੋਈ ਕਾਂਗਰਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਜਨਰਲ ਡਾਇਰ ਇਸ ਤਰ੍ਹਾਂ ਦੀ ਸੋਚ ਰੱਖਣ ਵਾਲ਼ਾ ਅਤੇ ਫਿਰ ਉਸ ਨੂੰ ਅੰਜਾਮ ਦੇਣ ਵਾਲ਼ਾ ਆਪਣੇ ਹੀ ਵਰਗਾ ਅਨੋਖਾ ਇਨਸਾਨ ਸੀ।"

ਜਨਰਲ ਡਾਇਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਨਰਲ ਡਾਇਰ

ਹੰਟਰ ਕਮਿਸ਼ਨ ਦੇ ਸਾਹਮਣੇ ਡਾਇਰ ਨੇ ਮੰਨਿਆ ਕਿ ਉਸ ਨੇ ਲੋਕਾਂ ਉੱਪਰ ਮਸ਼ੀਨ ਗੰਨ ਦੀ ਵਰਤੋਂ ਕੀਤੀ ਸੀ। ਅਤੇ ਬਾਗ਼ ਦੇ ਲਈ ਇੱਕ ਤੰਗ ਰਸਤਾ ਸੀ ਅਤੇ ਫ਼ੌਜੀਆਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਜਿਸ ਪਾਸੇ ਜ਼ਿਆਦਾ ਲੋਕ ਦੇਖਣ ਉਸੇ ਪਾਸੇ ਗੋਲ਼ੀ ਚਲਾਉਣ।

ਜਦੋਂ ਫਾਇਰਿੰਗ ਬੰਦ ਹੋਈ ਤਾਂ ਉੱਥੇ ਨਾ ਫਟੱੜਾਂ ਲਈ ਡਾਕਟਰੀ ਮਦਦ ਦਾ ਬੰਦੋਬਸਤ ਸੀ ਅਤੇ ਨਾ ਹੀ ਲਾਸ਼ਾਂ ਦੀਆਂ ਅੰਤਿਮ ਰਸਮਾਂ ਲਈ। ਉਨ੍ਹਾਂ ਨੇ ਵਿਆਪਕ ਰੂਪ ਵਿੱਚ "ਬ੍ਰਿਟਿਸ਼ ਸਾਮਰਾਜ ਦੇ ਉਧਾਰਕਰਤਾ" ਵਜੋਂ ਸਨਮਾਨਿਤ ਕੀਤਾ ਗਿਆ ਸੀ।

ਜਲਿਆਂਵਾਲ਼਼ੇ ਬਾਗ਼ ਦੇ ਇਸੇ ਰਸਤੇ ਰਾਹੀਂ ਜਨਰਲ ਡਾਇਰ ਆਪਣੇ ਸਿਪਾਹੀਆਂ ਦੇ ਨਾਲ਼ ਅੰਦਰ ਗਿਆ

ਤਸਵੀਰ ਸਰੋਤ, PARTITION MUSEUM

ਤਸਵੀਰ ਕੈਪਸ਼ਨ, ਜਲਿਆਂਵਾਲ਼਼ੇ ਬਾਗ਼ ਦੇ ਇਸੇ ਰਸਤੇ ਰਾਹੀਂ ਜਨਰਲ ਡਾਇਰ ਆਪਣੇ ਸਿਪਾਹੀਆਂ ਦੇ ਨਾਲ਼ ਅੰਦਰ ਗਿਆ

ਕਿਸੇ ਬ੍ਰਟਿਸ਼ ਅਫ਼ਸਰ ਵੱਲੋਂ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਕਤਲੇਆਮ ਸੀ।

ਹਿੰਸਾ, ਕਰੂਰਤਾ ਅਤੇ ਸਿਆਸੀ ਦਮਨ ਬ੍ਰਿਟਿਸ਼ ਰਾਜ ਵਿੱਚ ਪਹਿਲੀ ਵਾਰ ਨਹੀਂ ਹੋਈ ਸੀ ਅਤੇ ਨਾ ਹੀ ਇਹ ਕੋਈ ਅਪਵਾਦ ਸੀ ਪਰ ਇਹ ਆਪਣੇ-ਆਪ ਵਿੱਚ ਇੱਕ ਵੱਖਰੇ ਕਿਸਮ ਦੀ ਕਰੂਰਤਾ ਸੀ।"

ਜਲਿਆਂਵਾਲ਼ਾ ਬਾਗ਼

ਤਸਵੀਰ ਸਰੋਤ, ANI

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)