ਕਰੀਨਾ ਅਤੇ ਸੈਫ਼ ਬੱਚੇ ਦੇ ਨਾਮ ਕਰਕੇ ਕਿਉਂ ਹੋਏ ਆਲੋਚਨਾ ਦਾ ਸ਼ਿਕਾਰ

ਅੰਗਰੇਜ਼ੀ ਦੇ ਉੱਘੇ ਕਵੀ ਅਤੇ ਲੇਖਕ ਵਿਲੀਅਮ ਸ਼ੇਕਸਪੀਅਰ ਨੇ ਆਖਿਆ ਸੀ ਕਿ ਨਾਮ ਵਿੱਚ ਕੀ ਰੱਖਿਆ ਹੈ ਪਰ ਜੇ ਸਾਰਾ ਵਿਵਾਦ ਹੀ ਨਾਮ ਪਿੱਛੇ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ।

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਇੱਕ ਵਾਰ ਫੇਰ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਹਨ ਅਤੇ ਇਹ ਚਰਚਾ ਉਨ੍ਹਾਂ ਦੇ ਛੋਟੇ ਬੇਟੇ ਦੇ ਨਾਮ ਕਰਕੇ ਹੀ ਹੈ।

ਕਰੀਨਾ ਅਤੇ ਸੈਫ ਦੇ ਪਹਿਲੇ ਬੱਚੇ ਦਾ ਨਾਂ ਤੈਮੂਰ ਹੈ ਅਤੇ ਉਸ ਦੇ ਜਨਮ ਤੋਂ ਬਾਅਦ ਇਸ ਨਾਮ ਦਾ ਕਾਫ਼ੀ ਵਿਰੋਧ ਹੋਇਆ ਸੀ। ਕਰੀਨਾ ਨੇ ਇਸ ਸਾਲ ਫਰਵਰੀ 'ਚ ਦੂਸਰੇ ਬੱਚੇ ਨੂੰ ਜਨਮ ਦਿੱਤਾ ਹੈ।

ਇੰਟਰਵਿਊ ਅਤੇ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬੱਚੇ ਨੂੰ 'ਜੇਹ' ਜਾਂ 'ਜੇ' ਆਖਿਆ ਜਾਂਦਾ ਰਿਹਾ ਹੈ। ਬੱਚੇ ਦੀ ਪੂਰੇ ਨਾਮ ਉੱਪਰ ਪਰਿਵਾਰਿਕ ਮੈਬਰਾਂ ਵੱਲੋਂ ਕਦੇ ਟਿੱਪਣੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:

ਬੱਚੇ ਦੇ ਨਾਮ 'ਤੇ ਕਿਉਂ ਹੈ ਵਿਵਾਦ?

ਹਾਲ ਹੀ ਵਿੱਚ ਕਰੀਨਾ ਕਪੂਰ ਨੇ ਆਪਣੀ ਗਰਭ ਅਵਸਥਾ ਨਾਲ ਜੁੜੇ ਤਜਰਬਿਆਂ ਉੱਪਰ ਕਿਤਾਬ- 'ਕਰੀਨਾ ਕਪੂਰ ਖਾਨ- ਪ੍ਰੈਗਨੈਂਸੀ ਬਾਈਬਲ' ਲਿਖੀ ਹੈ। ਕਈ ਮੀਡੀਆ ਰਿਪੋਰਟਸ ਅਨੁਸਾਰ ਇਸ ਕਿਤਾਬ ਵਿੱਚ 'ਜੇ' ਦਾ ਪੂਰਾ ਨਾਮ ਜਹਾਂਗੀਰ ਲਿਖੇ ਜਾਣ ਦੀ ਗੱਲ ਕੀਤੀ ਗਈ ਹੈ। ਫਿਲਮ ਨਿਰਮਾਤਾ ਕਰਨ ਜੌਹਰ ਨਾਲ ਇੰਸਟਾਗ੍ਰਾਮ ਲਾਈਵ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ ਹੈ।

ਜਹਾਂਗੀਰ ਇੱਕ ਫ਼ਾਰਸੀ ਸ਼ਬਦ ਹੈ ਜਿਸਦਾ ਅਰਥ ਹੈ ਦੁਨੀਆਂ ਉੱਤੇ ਰਾਜ ਕਰਨ ਵਾਲਾ। ਸੋਸ਼ਲ ਮੀਡੀਆ ਉੱਪਰ ਕੁਝ ਲੋਕਾਂ ਨੇ ਲਿਖਿਆ ਹੈ ਕਿ ਜਿਸ ਜਹਾਂਗੀਰ ਦੇ ਆਦੇਸ਼ 'ਤੇ ਸਿੱਖ ਗੁਰੂ, ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਜਹਾਂਗੀਰ ਦੇ ਨਾਮ 'ਤੇ ਬੱਚੇ ਦਾ ਨਾਮ ਕਿਉਂ ਰੱਖਿਆ ਗਿਆ?

ਬੀਬੀਸੀ ਨੇ ਕਰੀਨਾ ਕਪੂਰ ਦੇ ਪਿਤਾ ਰਣਧੀਰ ਕਪੂਰ ਨਾਲ ਫੋਨ 'ਤੇ ਬੱਚੇ ਦੇ ਨਾਮ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, "ਅਸੀਂ ਘਰ ਵਿੱਚ ਉਨ੍ਹਾਂ ਨੂੰ ਜੇਹ ਬੁਲਾਉਂਦੇ ਹਾਂ। ਜਹਾਂਗੀਰ ਨਾਮ ਹੈ ਜਾਂ ਨਹੀਂ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਬੱਚੇ ਦੇ ਮਾਤਾ ਪਿਤਾ ਕੁਝ ਦਿਨਾਂ ਵਿੱਚ ਆਪ ਹੀ ਦੱਸ ਦੇਣਗੇ।"

ਕਰੀਨਾ ਕਪੂਰ ਖ਼ਾਨ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕਦੇ ਵੀ ਦੂਜੇ ਬੱਚੇ ਦੀ ਸ਼ਕਲ ਸਾਂਝੀ ਨਹੀਂ ਕੀਤੀ। ਹਾਲਾਂਕਿ ਕਈ ਵਾਰ ਉਹ ਸੋਸ਼ਲ ਮੀਡੀਆ 'ਤੇ ਮਾਪਿਆਂ ਤੇ ਪਰਿਵਾਰ ਨਾਲ ਨਜ਼ਰ ਆਇਆ ਹੈ ਪਰ ਮੂੰਹ ਨੂੰ ਢਕਿਆ ਹੀ ਹੁੰਦਾ ਸੀ।

ਸਾਰਾ ਅਲੀ ਖ਼ਾਨ ਨੇ ਵੀ ਈਦ ਮੌਕੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਸੈਫ਼ ਅਲੀ ਖ਼ਾਨ ਆਪਣੇ ਚਾਰੋਂ ਬੱਚਿਆਂ ਨਾਲ ਬੈਠੇ ਸਨ। ਪਰ ਨਾ ਤਾਂ ਬੱਚੇ ਦੇ ਨਾਮ ਦਾ ਜ਼ਿਕਰ ਸੀ ਅਤੇ ਨਾ ਹੀ ਉਸ ਦਾ ਚਿਹਰਾ ਦਿਖਾਇਆ ਗਿਆ ਸੀ।

ਇੰਟਰਵਿਊ ਵਿੱਚ ਵੀ ਕਈ ਵਾਰ ਲਿਆ 'ਜੇਹ' ਦਾ ਨਾਮ

ਗਰਭ ਅਵਸਥਾ ਸਬੰਧੀ ਸਵਾਲ ਪੁੱਛਣ ਵੇਲੇ ਕਰਨ ਜੌਹਨ ਨੇ ਦੂਜੇ ਬੱਚੇ ਦਾ ਜ਼ਿਕਰ ਕਰਦਿਆਂ ਕਰੀਨਾ ਨੂੰ ਪੁੱਛਿਆ, "ਕੀ ਅਸੀਂ ਬੱਚੇ ਦਾ ਨਾਮ ਜਨਤਕ ਤੌਰ 'ਤੇ ਲੈ ਸਕਦੇ ਹਾਂ, ਜਿਸ ਨਾਮ ਨਾਲ ਤੁਸੀਂ ਉਸ ਨੂੰ ਬੁਲਾਉਂਦੇ ਹੋ?"

ਕਰੀਨਾ ਕਪੂਰ ਨੇ ਜਵਾਬ ਦਿੱਤਾ, "ਜੀ ਬਿਲਕੁਲ- ਜੇਹ ਅਲੀ ਖ਼ਾਨ"

ਇਸ ਤੋਂ ਬਾਅਦ ਉਹ ਇੰਟਰਵਿਊ ਵਿੱਚ ਕਈ ਵਾਰ ਬੱਚੇ ਦੇ ਨਾਮ 'ਜੇਹ' ਲੈਂਦੇ ਰਹੇ।

ਜਿਵੇਂ ਕਿ ਕਰਨ ਨੇ ਇੱਕ ਸਵਾਲ ਪੁੱਛਦਿਆਂ ਕਿਹਾ, "ਜਦੋਂ ਜੇਹ ਦਾ ਜਨਮ ਹੋਇਆ ਤਾਂ ਤੁਸੀਂ ਤੀਜੇ ਮਹੀਨੇ ਤੋਂ ਬਾਅਦ ਹੀ ਕੰਮ ਕਰ ਰਹੇ ਸੀ, 8ਵੇਂ ਮਹੀਨੇ ਤੱਕ ਕੰਮ ਕਰ ਰਹੇ ਸੀ, ਫ਼ਿਲਮ ਪ੍ਰੋਜੈਕਟ ਕਰ ਰਹੇ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਇੰਟਰਵਿਊ ਦੌਰਾਨ ਕਰਨ ਜੌਹਰ ਨੇ ਕਰੀਨਾ ਕਪੂਰ ਨੂੰ ਗਰਭ ਅਵਸਥਾ ਵਿੱਚ ਕੰਮ ਕਰਨ ਅਤੇ ਲੋਕਾਂ ਦੇ ਸੁਝਾਅ ਬਾਰੇ ਵੀ ਸਵਾਲ ਕੀਤੇ। "ਗਰਭ ਦੌਰਾਨ ਬਹੁਤ ਲੋਕ ਸੁਝਾਅ ਦਿੰਦੇ ਹਨ, ਤੁਸੀਂ ਕਿਵੇਂ ਡੀਲ ਕਰਦੇ ਹੋ—ਸਾਰੇ ਸੁਝਾਅ ਨੂੰ- ਆਪਣੀ ਮਰਜ਼ੀ ਦੀ ਚੀਜ਼ ਕਿਵੇਂ ਕਰਦੇ ਹੋ?"

ਕਰੀਨਾ ਕਪੂਰ ਨੇ ਕਿਹਾ, "ਮੈਂ ਅਜਿਹੀ ਹਾਂ ਜੋ ਮੰਨਦੀ ਹਾਂ ਕਿ ਸਭ ਦੀ ਸੁਣੋ ਪਰ ਕਰੋ ਆਪਣੀ। ਇਸੇ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਜਿਉਂ ਰਹੀ ਹਾਂ।"

ਕਰਨ ਜੌਹਰ ਨੇ ਕਰੀਨਾ ਕਪੂਰ ਨੂੰ ਦੁੱਧ ਚੁੰਘਾਉਣ ਨਾਲ ਜੁੜੇ ਭਰਮ, ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲੇ ਡਿਪਰੈਸ਼ਨ ਸਣੇ ਗਰਭ ਨਾਲ ਜੁੜੇ ਕਈ ਮੁੱਦਿਆਂ 'ਤੇ ਸਵਾਲ ਪੁੱਛੇ। ਬੌਲੀਵੁੱਡ ਵਿੱਚ ਅਦਾਕਾਰਾ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਲੋਕਾਂ ਦੀ ਰਾਇ ਬਾਰੇ ਵੀ ਸਵਾਲ ਕੀਤੇ ਗਏ।

ਕਰੀਨਾ ਕਪੂਰ ਨੇ ਜਵਾਬ ਦਿੱਤਾ, "ਜਦੋਂ ਮੈਂ 10 ਸਾਲ ਪਹਿਲਾਂ ਵਿਆਹ ਕੀਤਾ ਸੀ ਤਾਂ ਲੋਕ ਕਹਿੰਦੇ ਸੀ ਕਰੀਅਰ ਖ਼ਤਮ ਹੋ ਜਾਵੇਗਾ। ਪਰ ਹੁਣ ਸਿਨੇਮਾ ਬਦਲ ਰਿਹਾ ਹੈ। ਦੀਪੀਕਾ ਪਾਦੁਕੋਣ, ਵਿਦਿਆ ਬਾਲਨ ਨੇ ਦਿਲ ਦੀ ਗੱਲ ਸੁਣੀ ਤੇ ਵਿਆਹ ਤੋਂ ਬਾਅਦ ਵੀ ਕੰਮ ਕਰ ਰਹੀਆਂ ਹਨ। ਇਹ ਫਿਲਮਮੇਕਰਜ਼ ਦੀ ਬਹਾਦਰੀ ਹੈ ਕਿ ਸਾਨੂੰ ਵਿਆਹੀਆਂ ਔਰਤਾਂ ਨੂੰ ਕੰਮ ਦੇ ਰਹੇ ਹਨ।"

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)