ਟੋਕੀਓ ਓਲੰਪਿਕ 2020 ਖੇਡਾਂ ਕੋਰੋਨਾ ਦੇ ਸਾਏ ਥੱਲੇ ਹੋਈਆਂ ਸ਼ੁਰੂ, ਦੇਖੋ ਤਸਵੀਰਾਂ

ਖੇਡਾਂ ਦਾ ਮਹਾਂ ਕੁੰਭ, ਓਲੰਪਿਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਅੱਜ ਸ਼ੁਰੂ ਹੋ ਗਿਆ ਹੈ।

ਇਸ ਵਾਰ ਭਾਕਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕੌਮ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ। ਭਾਰਤੀ ਖਿਡਾਰੀਆਂ ਦੇ ਸਾਹਮਣੇ ਉਹ ਤਿਰੰਗਾ ਲੈ ਕੇ ਤੁਰ ਰਹੇ ਸਨ।

ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ।

ਜਪਾਨ ਦੇ ਸਮਰਾਟ ਸਮੇਤ 15 ਕੌਮਾਂਤਰੀ ਮਹਿਮਾਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-

ਆਮ ਤੌਰ 'ਤੇ ਜਿਸ ਤਰ੍ਹਾਂ ਦਾ ਰੰਗਾ-ਰੰਗ ਪ੍ਰੋਗਰਆ ਓਲੰਪਿਕ ਦੀ ਸ਼ੁਰੂਆਤ ਮੌਕੇ ਕੀਤਾ ਜਾਂਦਾ ਹੈ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲਿਆ। ਸਗੋਂ ਕੋਰੋਨਾ ਮਹਾਮਾਰੀ ਵਿੱਚ ਜਾਨ ਗਵਾਉਣ ਵਾਲਿਆਂ ਅਤੇ ਇਸ ਸੰਕਟ ਦੇ ਦੌਰ ਵਿੱਚ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਯਾਦ ਕੀਤਾ ਗਿਆ।

ਸਟੇਡੀਅਮ ਵਿੱਚ ਮਸ਼ਾਲ ਜਗਾਉਣ ਵਾਲੇ ਖਿਡਾਰੀ ਦਾ ਨਾਂਅ ਗੁਪਤ ਰੱਖਿਆ ਗਿਆ ਹੈ।

ਓਲੰਪਿਕ ਇੰਤਜ਼ਾਮੀਆ ਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਖੇਡਾਂ ਅੱਗੇ ਤੁਰਨਗੀਆਂ ਇਨ੍ਹਾਂ ਨੂੰ ਕਰਾਉਣ ਬਾਰੇ ਹੋ ਰਹੀ ਆਲੋਚਨਾ ਵਿੱਚ ਕਮੀ ਆਵੇਗੀ।

ਹਾਲਾਂਕਿ ਇਨ੍ਹਾਂ ਖੇਡਾਂ ਸਾਲ 2021 ਵਿੱਚ ਹੋ ਰਹੀਆਂ ਹਨ ਪਰ ਇਨ੍ਹਾਂ ਨੂੰ ਕਿਹਾ ਟੋਕੀਓ-2020 ਹੀ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਵੀ 'ਤੇ ਖੇਡਾਂ ਦੀ ਓਪਨਿੰਗ ਸੈਰੇਮਨੀ ਦੇਖੀ ਤੇ ਭਾਰਤੀ ਖਿਡਾਰੀਆਂ ਦੇ ਆਉਂਦਿਆਂ ਹੀ ਖੜ੍ਹੇ ਹੋ ਕੇ ਉਨ੍ਹਾਂ ਦਾ ਉਤਸਾਹ ਵਧਾਇਆ।

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਿਰਫ਼ ਤਿੰਨ ਮੌਕਿਆਂ ਤੇ ਹੀ, ਇਨ੍ਹਾਂ ਖੇਡਾਂ ਨੂੰ ਟਾਲਣ ਜਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)