ਕੀ ਹੈ ਯੂਰਪੀ ਯੂਨੀਅਨ ਦਾ 'ਵੈਕਸੀਨ ਪਾਸਪੋਰਟ' ਅਤੇ ਤੁਹਾਡੇ 'ਤੇ ਕੀ ਅਸਰ ਪਾਵੇਗਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਯੂਰਪੀ ਯੂਨੀਅਨ ਦਾ 'ਵੈਕਸੀਨ ਪਾਸਪੋਰਟ' ਕੀ ਹੈ ਅਤੇ ਤੁਹਾਡੇ ਕੌਮਾਂਤਰੀ ਸਫ਼ਰ 'ਤੇ ਕੀ ਅਸਰ ਪਾਵੇਗਾ?
ਯੂਰਪ ਵਿੱਚ ਰਹਿਣ ਵਾਲੇ ਅਤੇ ਯੂਰਪ ਘੁੰਮਣ ਵਾਲੇ ਲੋਕ ਹੁਣ ਇੱਕ ਪਾਸਪਰੋਟ ਨਾਲ ਨਹੀਂ ਸਗੋਂ ਦੋ ਪਾਸਪੋਰਟਾਂ ਨਾਲ ਯਾਤਰਾ ਕਰਨਗੇ।
ਜੁਲਾਈ ਦੀ ਸ਼ੁਰੂਆਤ ਤੋਂ ਯੂਰਪ ਡਿਜੀਟਲ ਕੋਵਿਡ ਸਰਟੀਫਿਕੇਟ (ਈਯੂਡੀਸੀਸੀ, ਜਿਸ ਨੂੰ ਪਹਿਲਾ ਡਿਜੀਟਲ ਗ੍ਰੀਨ ਸਰਟੀਫਿਕੇਟ ਕਿਹਾ ਜਾਂਦਾ ਸੀ) ਅਮਲ ਵਿੱਚ ਲਿਆਂਦਾ ਗਿਆ ਹੈ ਤੇ ਇਸ ਨਾਲ ਹੁਣ ਯੂਰਪ ਦੇ ਨਾਗਰਿਕ ਯੂਰਪੀ ਯੂਨੀਅਨਾਂ ਦੇ ਦੇਸ਼ਾਂ ਵਿੱਚ ਆ-ਜਾ ਸਕਣਗੇ। ਇਹੀ ਹੈ ਵੈਕਸੀਨ ਪਾਸਪੋਰਟ ।
ਇਹ ਵੀ ਪੜ੍ਹੋ:
ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਤਰੀਕਾ ਯੂਰਪ ਦੇ ਨਾਗਰਿਕਾਂ ਦੀ ਸਹੀ ਤਰੀਕੇ ਨਾਲ ਆਵਾਜਾਈ ਨੂੰ ਬਹਾਲ ਕਰਨ ਲਈ ਕੀਤਾ ਗਿਆ ਹੈ। ਹਾਲਾਂਕਿ, ਜਰਮਨੀ ਅਤੇ ਸਪੇਨ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਯੂਰਪ ਸੰਘ ਤੋਂ ਬਾਹਰਲੇ ਦੇਸ਼ਾਂ ਦੇ ਯਾਤਰੀਆਂ ਦੇ ਦਾਖ਼ਲੇ ਦੇ ਨਿਯਮਾਂ ਨੂੰ ਵਧੇਰੇ ਲਚੀਲਾ ਕਰ ਦਿੱਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਵੈਕਸੀਨ ਦੀ ਦੋ ਖੁਰਾਕਾਂ ਤੋਂ ਬਾਅਦ ਇੱਥੇ ਤੀਜੀ ਖੁਰਾਕ ਕਿਉਂ ਮੰਗੀ ਜਾ ਰਹੀ ਹੈ

ਤਸਵੀਰ ਸਰੋਤ, Getty Images
ਇੰਡੋਨੇਸ਼ੀਆ ਦੇ ਡਾਕਟਰਾਂ ਅਤੇ ਨਰਸਾਂ ਦੀ ਐਸੋਸੀਏਸ਼ਨ ਅਨੁਸਾਰ ਇਸ ਸਾਲ ਫਰਵਰੀ ਤੋਂ ਜੂਨ ਮਹੀਨੇ ਦੌਰਾਨ ਦੇਸ਼ 'ਚ ਘੱਟੋ-ਘੱਟ 20 ਡਾਕਟਰਾਂ ਅਤੇ 10 ਨਰਸਾਂ ਦੀ ਮੌਤ ਹੋਈ ਹੈ।
ਇਹ ਸਾਰੇ ਕੋਵਿਡ-19 ਦੀ ਵੈਕਸੀਨ ਲਗਵਾ ਚੁੱਕੇ ਸਨ।
ਮਾਹਰਾਂ ਨੇ ਇਸ ਸਥਿਤੀ ਦੀ ਗੰਭੀਰਤਾ ਨੂੰ ਭਾਪਦਿਆਂ ਸਿਹਤ ਕਰਮਚਾਰੀਆਂ ਨੂੰ ਸੀਨੋਵੇਕ ਵੈਕਸੀਨ ਦੀ ਤੀਜੀ ਖੁਰਾਕ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਦੇਸ਼ 'ਚ ਵਾਇਰਸ ਦੇ ਨਵੇਂ ਵੇਰੀਐਂਟਾਂ ਕਾਰਨ ਲਾਗ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰੈਸ ਦੀ ਅਜ਼ਾਦੀ ਦੇ ਵਿਰੋਧੀਆਂ' ਦੀ ਸੂਚੀ ਵਿੱਚ ਮੋਦੀ, ਤੋਂ ਇਲਾਵਾ ਹੋਰ ਕੌਣ-ਕੌਣ

ਤਸਵੀਰ ਸਰੋਤ, Getty Images
ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਪੰਜ ਸਾਲ ਬਾਅਦ ਜਾਰੀ ਕੀਤੀ ਆਪਣੀ 'ਗੈਲਰੀ ਆਫ਼ ਗ੍ਰਿਮ ਪੋਟ੍ਰੇਟ' 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ।
ਦੁਨੀਆਂ ਭਰ ਵਿੱਚ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੇ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਅਜਿਹੇ 37 ਮੁਲਕਾਂ ਦੀ ਅਗਵਾਈ ਕਰ ਰਹੇ ਅਤੇ ਸ਼ਾਸਨ ਨੂੰ ਸੰਭਾਲ ਰਹੇ ਲੋਕਾਂ ਦੇ ਨਾਮ ਛਾਪੇ ਹਨ, ਜੋ ਇਸ ਸੰਸਥਾ ਮੁਤਾਬਕ 'ਪ੍ਰੈੱਸ ਦੀ ਆਜ਼ਾਦੀ ਉੱਤੇ ਲਗਾਤਾਰ ਹਮਲੇ ਕਰ ਰਹੇ ਹਨ।'
ਭਾਰਤ 'ਚ ਸੱਤਾ ਉੱਤੇ ਕਾਬਜ਼ ਪਾਰਟੀ ਭਾਜਪਾ ਦੇ ਆਗੂ ਅਤੇ ਮੰਤਰੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ 'ਪੱਖਪਾਤੀ' ਅਤੇ 'ਬਿਨਾਂ ਤੱਥਾਂ ਦੀ ਜਾਂਚ ਕੀਤੇ ਬਗੈਰ ਬਣੀ ਰਾਇ ਤੋਂ ਪ੍ਰੇਰਿਤ' ਦੱਸਦੇ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਪ੍ਰੈੱਸ ਨੂੰ ਆਲੋਚਨਾ ਕਰਨ ਦੀ ਪੂਰੀ ਆਜ਼ਾਦੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ-ਚੀਨ ਯੁੱਧ ਕਾਰਨ ਕਿਵੇਂ ਦੋਫਾੜ ਹੋਏ ਸਨ ਭਾਰਤੀ ਕਾਮਰੇਡ

ਤਸਵੀਰ ਸਰੋਤ, cpi
ਸਾਲ 1942 ਵਿੱਚ ਮਹਾਤਮਾ ਗਾਂਧੀ ਨੇ ਜਿੱਥੇ ਇੱਕ ਪਾਸੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਦੂਜੇ ਪਾਸੇ ਸੋਵੀਅਤ ਸੰਘ ਨੇ ਅਪੀਲ ਕੀਤੀ ਕਿ ਦੂਜੇ ਵਿਸ਼ਵ ਯੁੱਧ ਵਿੱਚ ਭਾਰਤੀ ਕਮਿਊਨਿਸਟਾਂ ਨੂੰ ਬ੍ਰਿਟਿਸ਼ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।
ਇਨ੍ਹਾਂ ਦੋ ਬਦਲਾਂ ਵਿੱਚੋਂ ਕਮਿਊਨਿਸਟਾਂ ਨੇ ਦੂਜਾ ਬਦਲ ਚੁਣਿਆ ਅਤੇ ਉਹ ਭਾਰਤੀ ਆਜ਼ਾਦੀ ਅੰਦੋਲਨ ਤੋਂ ਅਲੱਗ-ਥਲੱਗ ਪੈ ਗਏ।
ਪੰਜਾਹ ਅਤੇ ਸੱਠ ਦੇ ਦਹਾਕੇ ਵਿੱਚ ਜਦੋਂ ਸੋਵੀਅਤ ਸੰਘ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ ਤਾਂ ਉਸ ਨੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਨਹਿਰੂ ਦੀ ਵਿਦੇਸ਼ ਨੀਤੀ ਦਾ ਸਮਰਥਨ ਕਰਨ, ਹਾਲਾਂਕਿ ਪਾਰਟੀ ਦੇ ਕੁਝ ਸੀਨੀਅਰ ਮੈਂਬਰ ਕਾਂਗਰਸ ਦੀਆਂ ਨੀਤੀਆਂ ਦੇ ਸਖ਼ਤ ਖਿਲਾਫ਼ ਸਨ।
ਜਿਨ੍ਹਾਂ ਲੋਕਾਂ ਨੂੰ ਸੋਵੀਅਤ ਸੰਘ ਦੀ ਇਹ ਅਪੀਲ ਪਸੰਦ ਨਹੀਂ ਆਈ ਅਤੇ ਜੋ ਨਹਿਰੂ ਦੇ ਧੁਰ ਵਿਰੋਧੀ ਸਨ, ਉਨ੍ਹਾਂ ਨੇ ਮਾਰਗ ਦਰਸ਼ਨ ਲਈ ਚੀਨ ਦੀ ਕਮਿਊਨਿਸਟ ਪਾਰਟੀ ਵੱਲ ਦੇਖਣਾ ਸ਼ੁਰੂ ਕਰ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਗੁਰਮੀਤ ਬਾਵਾ ਦੇ ਪਿਤਾ ਨੂੰ ਲੋਕ ਕਿਉਂ ਕਹਿੰਦੇ ਸੀ ਸਰਦਾਰਾ ਤੇਰਾ ਦਿਮਾਗ ਖ਼ਰਾਬ ਹੈ...

ਜਦੋਂ ਗੁਰਮੀਤ ਬਾਵਾ ਪਹਿਲੀ ਵਾਰ ਕਾਲਜ ਪੜ੍ਹਨ ਗਏ ਤਾਂ ਪਿੰਡ ਵਾਲੇ ਉਨ੍ਹਾਂ ਦੇ ਪਿਤਾ ਨੂੰ ਕੀ ਕਹਿੰਦੇ ਸਨ?
ਗੁਰਮੀਤ ਦੇ ਨਾਂ ਨਾਲ ਬਾਵਾ ਕਿਵੇਂ ਲੱਗਾ? ਗੁਰਮੀਤ ਦੇ ਬਾਵਾ ਦੀਆਂ ਦੋਵੇਂ ਧੀਆਂ ਦੀ ਕਹਾਣੀ ਖ਼ਾਸ ਕਰ ਲਾਚੀ ਬਾਵਾ ਦੀ।
ਕਿਉਂ ਗੁਰਮੀਤ ਬਾਵਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਬਣਦਾ ਮਾਣ ਨਹੀਂ ਮਿਲਿਆ। ਇਨ੍ਹਾਂ ਤਮਾਮ ਮੁੱਦਿਆਂ 'ਤੇ ਗੱਲਬਾਤ ਪੂਰੀ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












