ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਹਿੰਦੂਆਂ-ਮੁਸਲਮਾਨਾਂ ਦੇ ਡੀਐੱਨਏ ਨੂੰ ਲੈ ਕੇ ਇਹ ਬਿਆਨ ਦਿੱਤਾ- ਪ੍ਰੈੱਸ ਰਿਵੀਊ

"ਸਾਰੇ ਭਾਰਤੀਆਂ ਦਾ ਡੀਐੱਨਏ ਇੱਕੋ ਹੀ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ।" ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕੀਤਾ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿ ਭਾਰਤ ਵਿੱਚ ਇਸਲਾਮ ਖ਼ਤਰੇ ਵਿੱਚ ਹੈ। ਮੋਹਨ ਭਾਗਵਤ ਮੁਸਲਿਮ ਰਾਸ਼ਟਰੀ ਮੰਚ ਦੇ ਇੱਕ ਪ੍ਰੋਗਰਾਮ, ‘ਹਿੰਦੁਸਤਾਨੀ ਫਰਸਟ, ਹਿੰਦੁਸਤਾਨ ਫਰਸਟ’ ਦੇ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ।

ਮੋਹਨ ਭਾਗਵਤ ਨੇ ਮੁਸਲਿਮ ਰਾਸ਼ਟਰੀ ਮੰਚ ਤੋਂ ਕਿਹਾ ਕਿ ਲੋਕਾਂ ਵਿੱਚ ਫਰਕ ਸਿਰਫ਼ ਉਨ੍ਹਾਂ ਦੇ ਪੂਜਾ-ਅਰਾਧਨਾ ਦੇ ਤਰੀਕੇ ਤੋਂ ਨਹੀਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ (ਲੀਚਿੰਗ) ਕਰਨ ਵਿੱਚ ਸ਼ਾਮਲ ਹੋਣ ਵਾਲੇ ਲੋਕ ਹਿੰਦੁਤਵ ਦੇ ਖ਼ਿਲਾਫ਼ ਹਨ।

ਮੋਹਨ ਭਾਗਵਤ ਨੇ ਕਿਹਾ ਕਿ ਦੇਸ਼ ਵਿੱਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ।

ਤਲੰਵਡੀ ਸਾਬੋ ਦੀ ਦੂਜੀ ਯੂਨਿਟ ਵੀ ਹੋਈ ਬੰਦ

ਬਿਜਲੀ ਸੰਕਟ ਨਾਲ ਪਹਿਲਾਂ ਤੋਂ ਹੀ ਜੂਝ ਰਹੇ ਪੰਜਾਬ ਨੂੰ ਹੁਣ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਤਲਵੰਡੀ ਸਾਬੋ ਦੇ ਬਣਾਂਵਾਲਾ ਤਾਪ ਘਰ ਦਾ ਦੂਜਾ ਯੂਨਿਟ ਬੀਤੀ ਰਾਤ ਨੂੰ ਟਰਿਪ ਕਰ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਕਾਰਨ 660 ਮੈਗਾਵਾਟ ਬਿਜਲੀ ਦੀ ਕਮੀ ਪੈਦਾ ਹੋ ਗਈ ਹੈ।

ਇਸੇ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਕਿਸੇ ਵੱਡੇ ਨੁਕਸ ਕਾਰਨ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਪਿਆ ਹੈ।

ਨਿੱਜੀ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ 'ਚ ਲਗਾਇਆ ਗਿਆ ਉੱਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਤਾਪ ਘਰ ਹੈ।

ਇਸ ਦੇ ਤਿੰਨੇ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗੁਜਰਾਤ: ਇੱਕ ਵਿਅਕਤੀ ਨੇ ਗ੍ਰੇਜੂਇਟੀ ਨਾ ਦੇਣ 'ਤੇ ਦਿੱਤੀ ਸੋਕੇ ਦੀ ਚਿਤਾਵਨੀ

ਗੁਜਰਾਤ ਸਰਕਾਰ ਦੇ ਸਾਬਕਾ ਕਰਮਚਾਰੀ ਰਾਮੇਸ਼ਚੰਦਰ ਫੇਫਰ ਨੂੰ ਲੰਬੇ ਸਮੇਂ ਤੋਂ ਦਫ਼ਤਰ 'ਚ ਗ਼ੈਰ-ਹਾਜ਼ਿਰ ਹੋਣ ਕਰ ਕੇ ਪ੍ਰੀਮਿਚਊਰ ਰਿਟਾਇਰਮੈਂਟ ਦਿੱਤੀ ਗਈ ਸੀ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਨੇ ਹੁਣ ਗ੍ਰੇਚੂਇਟੀ ਤੁਰੰਤ ਜਾਰੀ ਕਰਨ ਨੂੰ ਕਿਹਾ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਨਹੀਂ ਤੇ ਉਹ ਬ੍ਰਹਮ ਸ਼ਕਤੀਆਂ ਦੀਆਂ ਵਰਤੋਂ ਕਰ ਕੇ ਉਹ ਦੁਨੀਆਂ 'ਤੇ ਗੰਭੀਰ ਸੋਕਾ ਪੈ ਦੇਣਗੇ।

ਰਾਮੇਸ਼ਚੰਦਰ ਫੇਫਰ ਨੇ "ਕਲਕੀ" ਅਵਤਾਰ ਜਾਂ ਭਗਵਾਨ ਵਿਸ਼ਣੂ ਦਾ ਆਖ਼ਰੀ ਅਵਤਾਰ ਦੱਸਿਆ ਸੀ।

ਫੇਫਰ ਨੂੰ ਆਪਣੇ ਦਾਅਵਿਆਂ ਕਰਕੇ ਅਤੇ ਦਫ਼ਤਰ ਤੋਂ ਲੰਬੇ ਸਮੇਂ ਲਈ ਗ਼ੈਰ-ਹਾਜ਼ਰ ਹੋਣ ਕਰਕੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਦਿੱਤੀ ਗਈ ਸੀ। ਰਾਮੇਸ਼ਚੰਦਰ ਜਿਸ ਵਿਭਾਗ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਕਤ ਲਈ ਬਕਾਇਆ ਮੰਗ ਰਹੇ ਹਨ ਜਿਸ ਵਿੱਚ ਉਨ੍ਹਾਂ ਨੇ ਕੰਮ ਹੀ ਨਹੀਂ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)