ਕੋਰੋਨਾ ਕਾਲ ਵਿੱਚ ਭਾਰਤੀ ਸਕੂਲਾਂ ਦੇ ਹਾਲਾਤ ਬਾਰੇ ਸਰਕਾਰ ਦੀ ਰਿਪੋਰਟ ਵਿੱਚ ਇਹ ਖੁਲਾਸੇ ਹੋਏ - ਪ੍ਰੈੱਸ ਰਿਵੀਊ

ਭਾਰਤ ਦੇ ਸਿੱਖਿਆ ਮੰਤਰਾਲੇ ਅਨੁਸਾਰ ਬੀਤੇ ਇੱਕ ਸਾਲ ਵਿੱਚ ਦੇਸ ਦੇ ਕੇਵਲ 22 ਫੀਸਦ ਸਕੂਲਾਂ ਵਿੱਚ ਇੰਟਰਨੈੱਟ ਦੀ ਸਹੂਲਤ ਸੀ।

ਦਿ ਹਿੰਦੂ ਦੀ ਰਿਪੋਰਟ ਮੁਤਾਬਕ 2019-20 ਵਿੱਚ ਤਾਂ ਕੇਵਲ 12 ਫੀਸਦ ਸਕੂਲਾਂ ਵਿੱਚ ਇੰਟਰਨੈਟ ਦੀ ਸਹੂਲਤ ਸੀ।

ਕੋਰੋਨਾਵਾਇਰ ਕਾਰਨ ਬੱਚਿਆਂ ਲਈ ਇੰਟਰਨੈੱਟ ਪੜ੍ਹਾਈ ਕਰਨ ਦਾ ਇੱਕ ਅਹਿਮ ਜ਼ਰੀਆ ਹੈ।

ਇਹ ਵੀ ਪੜ੍ਹੋ:

ਸਿੱਖਿਆ ਮੰਤਰਾਲੇ ਅਨੁਸਾਰ 30 ਫੀਸਦੀ ਤੋਂ ਘੱਟ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦੀ ਸਹੂਲੀਅਤ ਸੀ।

ਇਸ ਕਾਰਨ ਮਹਾਂਮਾਰੀ ਦੌਰਾਨ ਸਕੂਲਾਂ ਕੋਲ ਜਿਹੜਾ ਡਿਜੀਟਲ ਐਜੂਕੇਸ਼ਨ ਦਾ ਵਿਕਲਪ ਮੌਜੂਦ ਸੀ, ਉਹ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਇਸ ਦਾ ਅਸਰ ਭਵਿੱਖ ਵਿੱਚ ਹਾਈਬ੍ਰਿਡ ਲਰਨਿੰਗ ਦੀਆਂ ਯੋਜਨਾਵਾਂ ਉੱਤੇ ਵੀ ਪਿਆ ਹੈ।

ਖ਼ਬਰ ਮੁਤਾਬਕ ਯੂਨੀਫਾਈਡ ਡਿਸਟ੍ਰਿਕ ਇੰਫੋਰਮੇਸ਼ਨ ਸਿਸਟਮ ਫ਼ਾਰ ਏਜੂਕੇਸ਼ਨ ਪਲੱਸ (UDISE+) ਦੀ ਰਿਪੋਰਟ ਵਿੱਚ ਭਾਰਤ ਦੇ 15 ਲੱਖ ਤੋਂ ਵੱਧ ਸਕੂਲਾਂ ਦੇ ਅੰਕੜੇ ਹਨ।

ਕੋਰੋਨਾਵਾਇਰਸ: ਡੈਲਟਾ ਵੇਰੀਐਂਟ ਆਉਂਦੇ ਸਮੇਂ 'ਚ ਹੋਵੇਗਾ ਹਾਵੀ, WHO ਨੇ ਚੇਤਾਇਆ

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਵਿਡ-19 ਦਾ ਡੈਲਟਾ ਵੇਰੀਐਂਟ ਫ਼ਿਲਹਾਲ ਲਗਭਗ 100 ਮੁਲਕਾਂ ਵਿੱਚ ਮੌਜੂਦ ਹੈ।

ਪੀਟੀਆਈ ਦੀ ਖ਼ਬਰ ਮੁਤਾਬਕ WHO ਨੇ ਚੇਤਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਹੋਰ ਫ਼ੈਲ ਸਕਦਾ ਹੈ ਅਤੇ ਆਲਮੀ ਤੌਰ 'ਤੇ ਕੋਰੋਨਾਵਾਇਰਸ ਦਾ ਹਾਵੀ ਹੁੰਦਾ ਵੇਰੀਐਂਟ ਬਣ ਕੇ ਸਾਹਮਣੇ ਆਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

WHO ਨੇ ਅੱਗੇ ਕਿਹਾ, ''96 ਮੁਲਕਾਂ ਨੇ ਡੈਲਟਾ ਵੇਰੀਐਂਟ ਦੇ ਕੇਸ ਰਿਪੋਰਟ ਕੀਤੇ ਹਨ। ਹਾਲਾਂਕਿ ਇਸ ਦਾ ਖ਼ਦਸ਼ਾ ਘੱਟ ਹੈ ਕਿ ਇੰਨੇ ਦੇਸ਼ਾਂ ਵਿੱਚ ਕੋਰੋਨਾ ਦਾ ਇਹ ਵੇਰੀਐਂਟ ਦਸਤਕ ਦੇ ਚੁੱਕਿਆ ਹੈ, ਕਿਉਂਕਿ ਕਈ ਦੇਸ਼ਾਂ ਵਿੱਚ ਜੀਨੋਮ ਸਿਕਵੈਂਸਿੰਗ ਦੇ ਲਈ ਸਰੋਤ ਘੱਟ ਹਨ। ਇਸ ਲਈ ਡੇਲਟਾ ਵੈਰੀਐਂਟ ਦੀ ਪਛਾਣ ਲਈ ਹੋਰ ਸੰਸਾਧਨਾਂ ਦੀ ਲੋੜ ਹੈ। ਪਰ ਇਹ ਸੱਚ ਹੈ ਕਿ ਡੈਲਟਾ ਵੇਰੀਐਂਟ ਦੇ ਕਰਕੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ ਅਤੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ।''

ਓਮ ਪ੍ਰਕਾਸ਼ ਚੌਟਾਲਾ ਹੋਣਗੇ ਤਿਹਾੜ ਜੇਲ੍ਹ ਤੋਂ ਰਿਹਾਅ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ 2 ਜੁਲਾਈ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਪਹੁੰਚ ਕੇ ਰਿਹਾਈ ਦੀਆਂ ਸਾਰੀਆਂ ਦਸਤਾਵੇਜ਼ੀ ਜ਼ਰੂਰਤਾਂ ਪੂਰੀਆਂ ਕਰਨਗੇ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ 10 ਸਾਲ ਦੀ ਸਜ਼ਾ ਕੱਟ ਰਹੇ ਓ ਪੀ ਚੌਟਾਲਾ ਇਸ ਵੇਲੇ ਪੈਰੋਲ ਉੱਤੇ ਬਾਹਰ ਹਨ ਅਤੇ ਅੱਜ (2 ਜੁਲਾਈ) ਤਿਹਾੜ ਜੇਲ੍ਹ ਪਹੁੰਚ ਕੇ ਆਪਣੀਆਂ ਰਿਹਾਈ ਦੀਆਂ ਕਾਰਵਾਈ ਪੂਰੀ ਕਰਨਗੇ।

ਪਿਛਲੇ ਮਹੀਨੇ ਚੌਟਾਲਾ ਨੂੰ 10 ਸਾਲ ਦੀ ਸਜ਼ਾ ਤੋਂ ਪਹਿਲਾਂ ਹੀ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਦਿੱਲੀ ਸਰਕਾਰ ਨੇ ਇੱਕ ਆਰਡਰ ਪਾਸ ਕਰਦਿਆਂ ਉਨ੍ਹਾਂ ਲੋਕਾਂ ਨੂੰ 6 ਮਹੀਨੇ ਦੀ ਰਿਆਇਤ ਦਿੱਤੀ ਸੀ ਜਿਨ੍ਹਾਂ ਨੇ ਸਾਢੇ 9 ਸਾਲ ਜੇਲ੍ਹ ਵਿੱਚ ਕੱਟੇ ਹਨ।

ਸਾਲ 2000 ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ 3206 ਜੂਨੀਆਅਰ ਬੇਸਿਕ ਟੀਚਰਾਂ (JBT) ਦੇ ਭਰਤੀ ਮਾਮਲੇ ਵਿੱਚ ਅਦਾਲਤ ਨੇ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਤੇ ਆਈਏਐਸ ਅਧਿਕਾਰੀ ਸੰਜੀਵ ਕੁਮਾਰ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਸੀ।

'ਪੇਸ਼ੇਵਰ ਅਪਰਾਧੀਆਂ' ਨੂੰ ਜ਼ਿਆਦਾ ਸਮਾਂ ਬੈਰਕ 'ਚ ਇਕੱਲੇ ਨਹੀਂ ਰੱਖਿਆ ਜਾ ਸਕਦਾ - ਹਾਈ ਕੋਰਟ

ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਕੈਦੀ ਇਨਸਾਨ ਹਨ ਭਾਵੇਂ ਉਨ੍ਹਾਂ ਦੀ ਆਜ਼ਾਦੀ ਉੱਤੇ ਪਾਬੰਦੀ ਲਗਾਈ ਜਾਂਦੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਹਾਈ ਕੋਰਟ ਨੇ ਅੱਗੇ ਕਿਹਾ ਕਿ ਗੈਂਗਸਟਰ ਵਰਗੇ ਪੇਸ਼ੇਵਰ ਅਪਰਾਧੀਆਂ ਨੂੰ ਦਿਨ ਦੇ ਜ਼ਿਆਦਾ ਸਮੇਂ ਲਈ ਵੱਖ-ਵੱਖ ਸੈੱਲਾਂ ਵਿੱਚ ਅਸੀਮਤ ਸਮੇਂ ਲਈ ਕੈਦ ਕਰਨ ਦੀ ਇਜਾਜ਼ਤ ਨਹੀਂ ਸੀ।

ਇਸ ਨੂੰ ਸੰਵਿਧਾਨ ਦੀ ਧਾਰਾ 21 ਅਧੀਨ ਗੈਰ-ਕਾਨੂੰਨੀ ਅਤੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਜਸਟਿਸ ਸੁਧੀਰ ਮਿੱਤਲ ਨੇ ਕੁਝ ਖ਼ਾਸ ਕੈਦੀਆਂ ਨੂੰ ਵੱਖਰੇ ਬੈਰਕਾਂ ਵਿੱਚ ਕੈਦੀਆਂ ਦੀ ਰਿਹਾਇਸ਼ ਦਾ ਸੁਝਾਅ ਦਿੱਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)