ਪੰਜਾਬ ਵਿਚ ਭਾਜਪਾ ਵਲੋਂ ਸ਼ੁਰੂ ਕੀਤੀ ਗਈ ‘ਸਿੱਖਾਂ ਲ਼ਈ ਮੋਦੀ’ ਮੁਹਿੰਮ ਕੀ ਹੈ -ਪ੍ਰੈੱਸ ਰਿਵੀਊ

ਹਾਲ ਹੀ ਵਿੱਚ ਕੁਝ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ, ਭਾਜਪਾ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਪਰਿਵਾਰਾਂ ਨੂੰ ਲੁਭਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਰਟੀ ਨੇ ਹਰੇਕ ਹਲਕੇ ਲਈ "ਪੀਐੱਮ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ" ਸਿਰਲੇਖ ਹੇਠ ਕਿਤਾਬਾਂ ਦੇ 150 ਸੈੱਟ ਜਾਰੀ ਕੀਤੇ ਹਨ।

ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਨਵੰਬਰ ਵਿੱਚ ਛਾਪਿਆ ਗਿਆ ਸੀ। ਪਰ ਹੁਣ ਕਿਸਾਨ ਅੰਦੋਲਨ ਕਾਰਨ ਪੰਜਾਬੀਆਂ ਖਾਸਕਰ ਸਿੱਖਾਂ ਵਿਚ ਪਾਰਟੀ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਲ਼ਈ ਪਾਰਟੀ ਨੇ ਇਸ ਕਿਤਾਬਚੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਖਾਸ ਰਣਨੀਤੀ ਬਣਾਈ ਹੈ।

ਇਹ ਵੀ ਪੜ੍ਹੋ-

ਹਰੇਕ ਹਲਕੇ ਵਿੱਚੋਂ ਭਾਜਪਾ ਦੇ ਨੇਤਾਵਾਂ ਨੂੰ 150 ਮਸ਼ਹੂਰ ਸਿੱਖ ਪਰਿਵਾਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ।

ਪਾਰਟੀ ਦੇ ਆਗੂ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਇਹ ਕਿਤਾਬਾਂ ਦੇਣਗੇ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣਗੇ।

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ ਸਾਂਝਾ ਕੀਤਾ ਜਾਵੇਗਾ ਅਤੇ ਪਾਰਟੀ ਖ਼ਿਲਾਫ਼ ਚੱਲ ਰਹੇ "ਕਿਸਾਨ ਅੰਦੋਲਨ" ਦੇ ਅਸਰ ਨੂੰ ਨਕਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਰਾਕ 'ਚ ਫਸੀਆਂ 11 ਪੰਜਾਬੀ ਔਰਤਾਂ, ਮਦਦ ਦਾ ਤਾਂਘ 'ਚ

ਕੰਮ ਦੀ ਭਾਲ ਵਿੱਚ ਗਈਆਂ 11 ਪੰਜਾਬੀ ਔਰਤਾਂ ਇਰਾਕ ਵਿੱਚ ਫਸੀਆਂ ਹੋਈਆਂ ਹਨ। ਉਨ੍ਹਾਂ ਨੇ ਕਥਿਤ ਤੌਰ 'ਤੇ ਆਰਥਿਕ ਸ਼ੋਸ਼ਣ ਦਾ ਇਲਜ਼ਾਮ ਲਗਾਉਂਦਿਆਂ ਭਾਰਤ ਪਰਤਣ ਲਈ ਮਦਦ ਦੀ ਗੁਹਾਰ ਲਗਾਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ਔਰਤਾਂ ਵਿੱਚ ਸੰਗਰੂਰ ਨਾਲ ਸੰਬਧਤ ਇੱਕ ਔਰਤ ਨੇ 23 ਜੂਨ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ।

ਇਸ ਵਿੱਚ ਉਸ ਨੇ ਕਿਹਾ ਸੀ ਕਿ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਰੱਖੇ ਹੋਏ ਹਨ ਅਤੇ ਨਾਲ ਹੀ ਭਾਰਤ ਪਰਤਣ ਲਈ ਮਦਦ ਦੀ ਗੁਹਾਰ ਵੀ ਲਗਾਈ ਸੀ।

ਭਗਵੰਤ ਮਾਨ ਨੇ ਦੱਸਿਆ ਕਿ ਔਰਤ ਵੱਲੋਂ ਮਿਲੀ ਵੀਡੀਓ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਹੈ।

ਉਨ੍ਹਾਂ ਅੱਗੇ ਕਿਹਾ, "ਮੈਂ ਮੰਤਰਾਲੇ ਦੇ ਅਧਿਕਾਰੀ ਨੂੰ ਮਿਲਿਆ ਤੇ ਔਰਤਾਂ ਦੇ ਪਰਿਵਾਰਾਂ ਵੱਲੋਂ ਮਿਲੇ ਸਾਰੇ ਦਸਤਾਵੇਜ਼ ਸੌਂਪ ਦਿੱਤੇ ਹਨ। ਉਨ੍ਹਾਂ ਨੇ ਬਗਦਾਦ ਵਿੱਚ ਭਾਰਤੀ ਦੂਤਾਵਾਸ ਨਾਲ ਮੇਰੀ ਗੱਲ ਕਰਵਾਈ ਹੈ।"

"ਹਾਲਾਂਕਿ, ਔਰਤਾਂ ਕੋਲ ਉਨ੍ਹਾਂ ਦੇ ਪਾਸਪੋਰਟ ਨਹੀਂ ਹਨ ਪਰ ਦੂਤਾਵਾਸ ਉਨ੍ਹਾਂ ਨੂੰ ਲੈ ਆਵੇਗਾ ਅਤੇ ਕੁਝ ਦਿਨਾਂ ਵਿੱਚ ਭਾਰਤ ਵਾਪਸ ਭੇਜ ਦੇਵੇਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਨਵਜੋਤ ਸਿੰਘ ਸਿੱਧ ਨੇ ਦਿੱਤਾ ਪੰਜਾਬ ਕਾਂਗਰਸ 'ਚ ਸਮਝੌਤੇ ਦਾ ਸੰਕੇਤ

ਨਰਾਜ਼ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਇੱਕ ਟਵੀਟ ਨੇ ਪੰਜਾਬ ਕਾਂਗਰਸ ਵਿੱਚ ਇੱਕ ਸੰਭਾਵਿਤ ਏੇਕੇ ਦੇ ਸੰਕੇਤ ਦਿੱਤੇ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਇਸ ਇਲਜ਼ਾਮ ਦਾ ਜਵਾਬ ਦਿੰਦਿਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੇ ਰਾਹੁਲ ਗਾਂਧੀ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹਨ।

ਸਿੱਧੂ ਨੇ ਦਾਅਵਾ ਕੀਤਾ ਕੀ ਬੇਅਦਬੀ ਦੇ ਮੁੱਦੇ 'ਤੇ ਸਪੈਸ਼ਲ ਜਾਂਚ ਟੀਮ "ਅੱਗੇ ਵਧ ਰਹੀ ਹੈ।"

ਉਨ੍ਹਾਂ ਨੇ ਲਿਖਿਆ, "ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 6 ਸਾਲ ਬਾਅਦ ਤੁਹਾਡੇ ਸ਼ਾਸਨਕਾਲ ਦੇ ਦੋ ਸਾਲ ਦੌਰਾਨ ਕੋਈ ਨਿਆਂ ਨਹੀਂ ਮਿਲਿਆ, ਅਗਲੇ ਸਾਢੇ ਸਾਲਾਂ ਵਿੱਚ ਨਿਆਂ ਨਹੀਂ, ਅੱਜ ਨਵੀਂ ਐੱਸਆਈਟੀ ਪੰਜਾਬ ਦੀ ਆਤਮਾ ਲਈ ਨਿਆਂ ਦੇ ਕਰੀਬ ਹੈ ਅਤੇ ਤੁਸੀਂ ਸਿਆਸੀ ਦਖ਼ਲ ਦਾ ਰੋਣਾ ਰੋ ਰਹੇ ਹੋ। ਸਿਆਸੀ ਦਖ਼ਲ ਉਹ ਸੀ ਜਿਸ ਕਾਰਨ ਨਿਆਂ ਵਿੱਚ 6 ਸਾਲਾਂ ਦੀ ਦੇਰ ਹੋਈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)