You’re viewing a text-only version of this website that uses less data. View the main version of the website including all images and videos.
ਮੋਦੀ ਸਰਕਾਰ ਦੇ 'ਸਿਖਾਂ ਨਾਲ ਖ਼ਾਸ ਰਿਸ਼ਤੇ' ਬਾਰੇ ਕੀ ਕਹਿ ਰਹੀ ਹੈ ਇਹ ਬੁਕਲੇਟ
ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਸਰਕਾਰ ਨੇ ਬੁਕਲੇਟ ਜਾਰੀ ਕੀਤੀ ਹੈ ਜਿਸ ਦਾ ਸਿਰਲੇਖ ਹੈ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ।'
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਪਣੇ ਟਵਿਟਰ ਹੈਂਡਲ 'ਤੇ ਇਸ ਬੁਕਲੇਟ ਬਾਰੇ ਲਿਖਿਆ, "ਗਰੂ ਨਾਨਕ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਇਹ ਪੁਸਤਕ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ 3 ਭਾਸ਼ਾਵਾਂ ਵਿੱਚ ਗੁਰੂ ਨਾਨਕ ਦੇ ਸੰਦੇਸ਼ਾਂ ਉੱਤੇ ਆਧਾਰਿਤ ਹੈ।"
ਇਹ ਵੀ ਪੜ੍ਹੋ-
ਬੁਕਲੇਟ ਵਿੱਚ ਕੀ ਹੈ
ਬੁਕਲੇਟ ਦੇ ਤਤਕਰੇ ਵਿੱਚ 12 ਵਿਸ਼ਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਸ ਵਿੱਚ ਹਰਮੰਦਿਰ ਸਾਹਿਬ ਵਿੱਚ ਐੱਫਸੀਆਰ ਰਜਿਟ੍ਰੇਸ਼ਨ ਦੀ ਪ੍ਰਵਾਨਗੀ, ਲੰਗਰ ਤੋਂ ਟੈਕਸ ਹਟਾਉਣਾ, ਕਰਤਾਰਪੁਰ ਲਾਂਘਾ, 'ਕਾਲੀ ਸੂਚੀ' ਨੂੰ ਘਟਾਉਣਾ, ਸਿੱਖਾਂ ਦੀਆਂ ਚਿਰੋਕੜੀਆਂ ਮੰਗਾਂ ਪੂਰੀਆਂ ਕਰਨ, ਵਿਸ਼ਵ ਵਿੱਚ ਸਿੱਖ ਵਿਰਾਸਤ ਦਾ ਪ੍ਰਦਰਸ਼ਨ, ਸਿੱਖ ਨੌਜਵਾਨਾਂ ਨੂੰ ਅਵਸਰਾਂ ਨਾਲ ਸਸ਼ਕਤ ਬਣਾਉਣ ਆਦਿ ਵਿਸ਼ੇ ਸ਼ਾਮਲ ਹਨ।
ਇਹ ਵੀ ਪੜ੍ਹੋ:-
ਇਸ ਬੁਕਲੇਟ ਵਿੱਚ 9 ਨਵੰਬਰ, 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਮੌਕੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ, 'ਕੌਮੀ ਸੇਵਾ ਐਵਾਰਡ' ਦਾ ਵੀ ਜ਼ਿਕਰ ਕੀਤਾ ਗਿਆ ਹੈ।
FCRA ਯਾਨਿ ਫੌਰਨ ਕਾਨਟਰੀਬਿਊਸ਼ਨ (ਰੈਗੂਲੇਸ਼ਨ) ਐਕਟ, 2010 ਦੇ ਤਹਿਤ ਭਾਰਤ ਨੇ ਸਤੰਬਰ 2020 ਵਿੱਚ ਵਿਦੇਸ਼ਾਂ ਵਿੱਚ ਬੈਠੇ ਸ਼ਰਧਾਲੂਆਂ ਨੂੰ ਦਾਨ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਇਸ ਦੀ ਪ੍ਰਸ਼ੰਸ਼ਾ ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਕੌਰ ਨੇ ਵੀ ਆਪਣੇ ਟਵਿੱਟਰ ਹੈਂਡਲ ਉੱਤੇ ਕੀਤੀ ਸੀ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਇਸ ਵਿੱਚ ਲੰਗਰ ਉੱਤੇ ਲੱਗਣ ਵਾਲੇ ਜੀਐੱਸਟੀ ਅਤੇ ਆਈਜੀਐੱਸਟੀ ਵਿੱਚੋਂ 325 ਕਰੋੜ ਰੁਪਏ ਦੇ ਸਲਾਨਾ ਖਰਚ ਦੀ ਅਦਾਇਗੀ ਦਾ ਜ਼ਿਕਰ ਵੀ ਕੀਤਾ ਹੈ।
ਕਰਤਾਰਪੁਰ ਲਾਂਘੇ ਦਾ ਜ਼ਿਕਰ ਕਰਦਿਆਂ ਇਸ ਵਿੱਚ ਲਿਖਿਆ ਹੈ ਕਿ ਕਰਤਾਪੁਰ ਕੌਰੀਡੌਰ ਦੇ ਵਿਕਾਸ ਲਈ 120 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ।
ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ਲਈ 100 ਕਰੋੜ ਰੁਪਏ ਦਾ ਬਜਟ ਰੱਖੇ ਜਾਣ ਬਾਰੇ ਵੀ ਦੱਸਿਆ ਗਿਆ ਹੈ।
ਬੁਕਲੇਟ ਵਿੱਚ ਲਿਖਿਆ ਹੈ, "ਸਿੱਖਾਂ ਦੀਆਂ ਚਿਰੋਕੜੀਆਂ ਮੰਗਾਂ ਜਿਵੇਂ ਨਾਗਰਿਕਤਾ ਸੋਧ ਕਾਨੂੰਨ ਅਫ਼ਗ਼ਾਨਿਸਤਾਨ ਦੇ ਉਨ੍ਹਾਂ ਦੇ ਸਿੱਖ ਸ਼ਰਨਾਰਥੀਆਂ ਨੂੰ ਨਾਗਿਰਕਤਾ ਦਿੰਦਾ ਹੈ, ਜਿਹੜੇ ਜਬਰੀ ਧਰਮ-ਪਰਿਵਰਤਨਾਂ, ਦਹਿਸ਼ਤਗਰਦਾਂ ਆਦਿ ਤੋਂ ਪੀੜਤ ਹਨ।"
ਇਸ ਦੇ ਨਾਲ ਹੀ ਦੰਗਾਂ ਪੀੜਤਾਂ ਦੇ ਹੰਝੂ ਪੂਜਣ ਦਾ ਵੀ ਦਾਅਵਾ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਤਿੰਨ ਦਹਾਕਿਆਂ ਦੇ ਇਨਤਜ਼ਾਰ ਤੋਂ ਬਾਅਦ ਇਨਸਾਫ਼ ਦਿੱਤਾ ਗਿਆ।
ਇਹ ਵੀ ਪੜ੍ਹੋ: