ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਜ਼ਬਰਦਸਤ ਹੰਗਾਮਾ, ਕੱਢੀਆਂ ਗਾਲ੍ਹਾਂ ਤੇ ਇੱਕ-ਦੂਜੇ 'ਤੇ ਸੁੱਟੀਆਂ ਕਾਪੀਆਂ -ਪ੍ਰੈੱਸ ਰਿਵੀਊ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਸੱਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਵੱਲ ਚੀਜ਼ਾਂ ਸੁੱਟੀਆਂ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।

ਡਾਨ ਦੀ ਖ਼ਬਰ ਮੁਤਾਬਕ ਸੰਘੀ ਬਜਟ ਦੌਰਾਨ ਆਮ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਦੂਜੇ ਦਿਨ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮਾਹੌਲ ਗਰਮਾ ਗਿਆ।

ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਵੀਡੀਓ ਵਿੱਚ ਪੀਟੀਆਈ ਦੇ ਅਲੀ ਅਵਾਨ ਨੂੰ ਵਿਰੋਧੀ ਧਿਰ ਦੇ ਮੈਂਬਰ ਉਤੇ ਚਿਲਾਉਂਦਿਆਂ, ਮਾੜੀ ਸ਼ਬਦਾਵਲੀ ਦੀ ਵਰਤੋਂ ਅਤੇ ਇੱਕ ਕਿਤਾਬ ਸੁਟਦਿਆਂ ਦੇਖਿਆ ਜਾ ਸਕਦਾ ਹੈ। ਜਿਸ 'ਤੇ ਇਹ ਕਿਤਾਬ ਸੁੱਟੀ ਗਈ ਸੀ ਉਹ ਵਾਪਸ ਉਨ੍ਹਾਂ 'ਤੇ ਸੁੱਟਦਾ ਹੈ।

ਇਸ ਤੋਂ ਬਾਅਦ ਅਸੈਂਬਲੀ ਵਿੱਚ ਬਜਟ ਬੁੱਕ ਉਛਲਦੀਆਂ ਦੇਖੀਆਂ ਗਈਆਂ।

ਇਹ ਵੀ ਪੜ੍ਹੋ-

ਸਰਕਾਰ ਦੀ ਨਜ਼ਰ 'ਚ ਫਿੱਕਾ ਪੈ ਰਿਹਾ ਹੈ ਅਧਿਕਾਰ ਅਤੇ ਅੱਤਵਾਦ ਦਾ ਫਰਕ- ਦਿੱਲੀ ਹਾਈ ਕੋਰਟ ਦੀ ਟਿੱਪਣੀ

ਦਿੱਲੀ ਹਾਈਕੋਰਟ ਨੇ ਤਿੰਨ ਵਿਦਿਆਰਥੀਆਂ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਅਤੇ ਆਸਿਫ਼ ਇਕਬਾਲ ਤਨਹਾ ਨੂੰ ਜ਼ਮਾਨਤ 'ਤੇ ਰਿਹਾ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਫਾਈਨੈਂਸ਼ੀਅਲ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹਾਈ ਕੋਰਟ ਨੇ ਤਿੰਨਾਂ ਵਿਦਿਆਰਥੀਆਂ ਨੂੰ ਜ਼ਮਾਨਤ 'ਤੇ ਛੱਡਣ ਦਾ ਆਦੇਸ਼ ਦਿੰਦਿਆਂ ਵਿਰੋਧ ਅਤੇ ਸੰਵਿਧਾਨਿਕ ਅਧਿਕਾਰ ਬਾਰੇ ਸਰਕਾਰ ਦੀ ਸੋਚ ਅਤੇ ਲੋਕਤੰਤਰ 'ਤੇ ਉਸ ਦੇ ਅਸਰ ਬਾਰੇ ਬੇਹੱਦ ਅਹਿਮ ਟਿੱਪਣੀਆਂ ਕੀਤੀਆਂ ਹਨ।

ਜਸਟਿਸ ਸਿਦਾਰਥ ਮ੍ਰਿਦੁਲ ਅਤੇ ਏਜੇ ਭੰਭਾਨੀ ਦੀ ਬੈਂਚ ਨੇ ਕਿਹਾ, "ਅਸੀਂ ਇਹ ਕਹਿਣ ਵਿੱਚ ਸੰਕੋਚ ਨਹੀਂ ਕਰਦੇ ਕਿ ਅਜਿਹਾ ਲਗਦਾ ਹੈ ਕਿ ਅਸਹਿਮਤੀ ਨੂੰ ਦਬਾਉਣ ਦੀ ਬੇਚੈਨੀ ਵਿੱਚ ਡੁੱਬੀ ਸਰਕਾਰ ਦੀ ਨਜ਼ਰ ਵਿੱਚ ਸੰਵਿਧਾਨ ਵਿੱਚ ਦਿੱਤੇ ਗਏ ਵਿਰੋਧ ਦੇ ਅਧਿਕਾਰ ਅਤੇ ਅੱਤਵਾਦੀ ਗਤੀਵਿਧੀਆਂ ਵਿਚਾਲੇ ਫਰਕ ਫਿੱਕਾ ਪੈਂਦਾ ਜਾ ਰਿਹਾ ਹੈ।"

"ਜੇਕਰ ਇਹੀ ਮਾਨਸਿਕਤਾ ਰਹੀ ਇੰਝ ਹੀ ਵਧਦੀ ਰਹੀ ਤਾਂ ਇਹ ਲੋਕਤੰਤਰ ਲਈ ਦੁਖਦਾਈ ਹੋਵੇਗਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗਾਜ਼ੀਆਬਾਦ ਪੁਲਿਸ ਨੇ ਟਵਿੱਟਰ, ਪੱਤਰਕਾਰਾਂ ਅਤੇ ਕਾਂਗਰਸੀ ਆਗੂਆਂ 'ਤੇ ਕੀਤੀ ਐੱਫਆਈਆਰ

ਗਾਜ਼ੀਆਬਾਦ ਦੇ ਲੋਨੀ ਇਲਾਕੇ ਵਿੱਚ ਇੱਕ ਮੁਸਲਮਾਨ ਬਜ਼ੁਰਗ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਨੇ ਟਵਿੱਟਰ, ਕਾਂਗਰਸੀ ਆਗੂਆਂ ਅਤੇ ਦੋ ਪੱਤਰਕਾਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਮਾਮਲੇ ਵਿੱਚ ਹਾਲੇ ਤੱਕ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।

ਦਰਅਸਲ, ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮੁਸਲਮਾਨ ਵਿਅਕਤੀ 4 ਲੋਕਾਂ 'ਤੇ ਉਸ ਨੂੰ ਕੁੱਟਣ, ਦਾੜ੍ਹੀ ਕੱਟਣ ਅਤੇ "ਜੈ ਸ਼੍ਰੀ ਰਾਮ" ਅਖਵਾਉਣ ਦੇ ਇਲਜ਼ਾਮ ਲਗਾ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)