ਉਹ ਮੁਲਕ ਜਿੱਥੇ ਵਿਦੇਸ਼ੀ ਫਿਲਮਾਂ ਵੇਖਣ ਲਈ ਮਿਲਦੀ ਹੈ ਸਖ਼ਤ ਸਜ਼ਾ- 5 ਅਹਿਮ ਖ਼ਬਰਾਂ

ਉੱਤਰੀ ਕੋਰੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ ਹੈ ਜਿਵੇਂ ਬਿਨਾਂ ਇੰਟਰਨੈੱਟ, ਬਿਨਾਂ ਸੋਸ਼ਲ ਮੀਡੀਆ ਉੱਤੇ ਕੋਈ ਤਾਲਾਬੰਦੀ ਹੋਵੇ।

ਸਿਰਫ਼ ਕੁਝ ਟੀਵੀ ਚੈਨਲ ਜਿਨ੍ਹਾਂ ਉੱਪਰ ਉਹੀ ਦਿਖਾਇਆ ਅਤੇ ਸੁਣਾਇਆ ਜਾਂਦਾ ਹੈ ਜੋ ਸਰਕਾਰ ਚਾਹੁੰਦੀ ਹੈ।

ਇਸ ਸਭ ਦੌਰਾਨ ਹੁਣ ਉੱਤਰੀ ਕੋਰੀਆ ਵੱਲੋਂ ਅਜਿਹਾ ਕਾਨੂੰਨ ਬਣਾਇਆ ਗਿਆ ਹੈ ਜਿਸ ਦਾ ਮੰਤਵ ਹੋਰ ਸਖ਼ਤੀ ਹੈ।

ਇਹ ਵੀ ਪੜ੍ਹੋ-

ਕੋਈ ਵੀ ਵਿਅਕਤੀ ਜੇਕਰ ਦੱਖਣੀ ਕੋਰੀਆ, ਜਪਾਨ ਜਾਂ ਅਮਰੀਕਾ ਦੀ ਮੀਡੀਆ ਸਮੱਗਰੀ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।

ਕੋਈ ਵੀ ਵਿਅਕਤੀ ਅਜਿਹਾ ਦੇਖਦਾ ਸੁਣਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 15 ਸਾਲ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇਗਾ।

ਨਾ ਸਿਰਫ਼ ਲੋਕ ਜੋ ਦੇਖਦੇ ਜਾਂ ਸੁਣਦੇ ਹਨ ਸਗੋਂ ਉਨ੍ਹਾਂ ਦੇ ਬੋਲਚਾਲ, ਰਹਿਣ ਸਹਿਣ ਉੱਪਰ ਵੀ ਪਾਬੰਦੀਆਂ ਹਨ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪੁਣੇ ਦੀ ਕੈਮੀਕਲ ਫੈਕਟਰੀ ਵਿੱਚ ਅੱਗ, ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਇਹ ਫੈਕਟਰੀ ਪੁਣੇ ਦੇ ਘੋਟਾਵੜੇ ਖੇਤਰ ਵਿੱਚ ਹੈ।

ਬੀਬੀਸੀ ਮਰਾਠੀ ਦੇ ਸਹਿਯੋਗੀ ਪੱਤਰਕਾਰ ਰਾਹੁਲ ਗਾਇਕਵਾੜ ਨੇ ਦੱਸਿਆ ਕਿ ਸੋਮਵਾਰ ਸ਼ਾਮ ਚਾਰ ਵਜੇ ਦੇ ਕਰੀਬ ਫ਼ੈਕਟਰੀ ਵਿੱਚ ਅੱਗ ਲੱਗੀ। ਉਸ ਵੇਲੇ ਇੱਥੇ ਕੁੱਲ 37 ਮਜ਼ਦੂਰ ਕੰਮ ਕਰ ਰਹੇ ਸਨ।

ਫਾਇਰ ਬ੍ਰਿਗੇਡ ਵਿਭਾਗ ਮੁਤਾਬਕ ਕਈ ਮਜ਼ਦੂਰ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ

ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਗਿਆ ਹੈ। ਇਸ ਲੇਖ ਵਿੱਚ ਇਸ ਦੇ ਇਤਿਹਾਸ, ਪੁਰਾਤਨ ਮਿਲਵਰਤਨ ਤੇ ਭਾਈਚਾਰਕ ਏਕਤਾ ਬਾਰੇ ਗੱਲ ਕੀਤੀ ਗਈ ਹੈ।

ਮਲੇਰਕੋਟਲਾ ਰਿਆਸਤ ਦੀ ਨੀਂਹ ਸੂਫੀ ਸ਼ੇਖ ਸਦਰਊਦੀਨ ਸਦਰ-ਏ-ਜ਼ਹਾਨ ਦੁਆਰਾ 1454 ਈ ਵਿਚ ਰੱਖੀ ਗਈ ਸੀ।

ਸ਼ੇਖ ਸਦਰਊਦੀਨ ਦਾ ਵਧੇਰੇ ਮਸ਼ਹੂਰ ਨਾਮ ਹੈਦਰ ਸ਼ੇਖ ਹੈ। ਉਹ ਅਫ਼ਗਾਨਿਸਤਾਨ ਦੇ ਦਰਬਾਨ ਇਲਾਕੇ ਦਾ ਸ਼ੇਰਵਾਣੀ ਅਫ਼ਗਾਨ ਸੀ।

ਉਸ ਨੇ ਭੁਮਸੀ ਪਿੰਡ ਲਾਗੇ ਕਿਲ੍ਹਾ ਮਾਲੇਰਗੜ੍ਹ ਦੀ ਉਸਾਰੀ ਕਰਵਾਈ ਸੀ। ਕੋਟਲਾ ਕਸਬੇ ਦੀ ਨੀਂਹ 1657 ਈ ਵਿਚ ਨਵਾਬ ਬਅਜ਼ੀਦ ਅਲੀ ਖ਼ਾਨ ਵੱਲੋਂ ਰੱਖੀ ਗਈ ਸੀ।

ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਦੁਆਰਾ ਸਦਰਊਦੀਨ ਦੇ ਸੂਫ਼ੀ ਸੁਭਾਅ ਕਾਰਨ ਆਪਣੀ ਬੇਟੀ ਤਾਜ ਮੁਰੱਸਾ ਬੇਗਮ ਦਾ ਵਿਆਹ ਉਸ ਨਾਲ ਕੀਤਾ ਸੀ। ਤਫ਼ਸੀਲ 'ਚ ਜਾਣਕਾਰੀ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਅਜਿਹਾ ਕੀ ਪੋਸਟ ਕੀਤਾ, ਕਿ ਮਾਫ਼ੀ ਮੰਗਣੀ ਪਈ

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਹੇ ਹਰਭਜਨ ਸਿੰਘ ਨੇ ਆਪਣੀ ਵਿਵਾਦਪੂਰਨ ਇੰਸਟਾਗ੍ਰਾਮ ਪੋਸਟ ਲਈ ਮਾਫ਼ੀ ਮੰਗੀ ਹੈ।

ਹਰਭਜਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਮਾਫ਼ੀਨਾਮਾ ਪੋਸਟ ਕੀਤਾ ਹੈ।

ਦਰਅਸਲ ਬੀਤੇ ਦਿਨੀਂ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਹਰਭਜਨ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ।

ਜਿਸ ਵਿੱਚ ਲਿਖਿਆ ਸੀ, '6 ਜੂਨ 1984 ਨੂੰ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਪ੍ਰਣਾਮ'। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪੀਐੱਮ ਮੋਦੀ ਦਾ ਐਲਾਨ, 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 21 ਜੂਨ ਤੋਂ ਮੁਫ਼ਤ ਵੈਕਸੀਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲਾਤ, ਸਰਕਾਰ ਵੱਲੋਂ ਹੋਈਆਂ ਕੋਸ਼ਿਸ਼ਾਂ ਬਾਬਤ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ।

ਪੀਐੱਮ ਮੋਦੀ ਨੇ ਐਲਾਨ ਕੀਤਾ ਕਿ 21 ਜੂਨ ਤੋਂ ਭਾਰਤ ਸਰਕਾਰ ਹਰ ਸੂਬੇ ਨੂੰ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਵਾਏਗੀ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣ ਰਹੀ ਵੈਕਸੀਨ ਵਿੱਚੋਂ 25 ਫੀਸਦ ਨਿੱਜੀ ਸੈਕਟਰ ਦੇ ਹਸਪਤਾਲ ਸਿੱਧਾ ਲੈ ਸਕਣਗੇ ਤੇ ਇਹ ਵਿਵਸਥਾ ਜਾਰੀ ਰਹੇਗੀ। ਪ੍ਰਾਈਵੇਟ ਹਸਪਤਾਲ ਹਰ ਡੋਜ਼ ਉੱਤੇ ਵੱਧ ਤੋਂ ਵੱਧ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ ਤੇ ਇਸ ਦੀ ਨਿਗਰਾਨੀ ਦਾ ਕੰਮ ਸੂਬਾ ਸਰਕਾਰਾਂ ਕੋਲ ਹੋਵੇਗਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)