ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ ਤੇ ਸ਼ੇਰ ਮੁਹੰਮਦ ਖ਼ਾਨ ਨੇ ਔਰੰਗਜ਼ੇਬ ਨੂੰ ਕੀ ਚਿੱਠੀ ਲਿਖੀ ਸੀ

ਮਲੇਰਕੋਟਲਾ

ਤਸਵੀਰ ਸਰੋਤ, Sourced by Sukhcharan Preet

ਤਸਵੀਰ ਕੈਪਸ਼ਨ, ਮਲੇਰਕੋਟਲਾ ਵਿਚਲੀ ਈਦਗਾਹ ਦਾ ਬਾਹਰੀ ਦ੍ਰਿਸ਼
    • ਲੇਖਕ, ਡਾ਼ ਮੁਹੰਮਦ ਇਦਰੀਸ
    • ਰੋਲ, ਮੁਖੀ, ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਿਆਸਤ ਅਤੇ ਵਿਰਾਸਤ ਲਈ ਜਾਣਿਆਂ ਜਾਂਦਾ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਚੁੱਕਿਆ ਹੈ। ਵਰਲਡ ਹੈਰੀਟੇਜ ਮੌਕੇ ਇਸ ਲੇਖ ਵਿੱਚ ਇਸ ਦੇ ਇਤਿਹਾਸ, ਪੁਰਾਤਨ ਮਿਲਵਰਤਨ ਤੇ ਭਾਈਚਾਰਕ ਏਕਤਾ ਬਾਰੇ ਗੱਲ ਕੀਤੀ ਗਈ ਹੈ।

ਮਲੇਰਕੋਟਲਾ ਰਿਆਸਤ ਦੀ ਨੀਂਹ ਸੂਫੀ ਸ਼ੇਖ ਸਦਰਊਦੀਨ ਸਦਰ-ਏ-ਜ਼ਹਾਨ ਦੁਆਰਾ 1454 ਈਸਵੀ ਵਿਚ ਰੱਖੀ ਗਈ ਸੀ।

ਸ਼ੇਖ ਸਦਰਊਦੀਨ ਦਾ ਵਧੇਰੇ ਪ੍ਰਚਲੱਤ ਨਾਮ ਹੈਦਰ ਸ਼ੇਖ ਹੈ। ਉਹ ਅਫ਼ਗਾਨਿਸਤਾਨ ਦੇ ਦਰਬਾਨ ਇਲਾਕੇ ਦਾ ਸ਼ੇਰਵਾਣੀ ਅਫ਼ਗਾਨ ਸੀ।

ਲੈਪਲ ਹੈਨਰੀ ਗਰਿਫ਼ਨ ਦੀ ਕਿਤਾਬ 'ਰਾਜਾਜ਼ ਆਫ਼ ਦਿ ਪੰਜਾਬ' ਅਨੁਸਾਰ 'ਮਾਲੇਰ’ ਸ਼ਬਦ ਦਾ ਪਿਛੋਕੜ ਰਾਜਾ ਮਾਲੇਰ ਸਿੰਘ ਨਾਲ ਹੈ। ਮਾਲੇਰ ਸਿੰਘ ਰਾਣੀ ਬਾਰਾਹ ਦਾ ਉਤਰਾਧਿਕਾਰੀ ਤੇ ਚੰਦਰਬੰਸੀ ਰਾਜਪੂਤ ਨਾਲ ਸਬੰਧਿਤ ਸੀ।

ਉਸ ਨੇ ਭੁਮਸੀ ਪਿੰਡ ਲਾਗੇ ਕਿਲ੍ਹਾ ਮਾਲੇਰਗੜ੍ਹ ਦੀ ਉਸਾਰੀ ਕਰਵਾਈ ਸੀ। ਕੋਟਲਾ ਕਸਬੇ ਦੀ ਨੀਂਹ 1657 ਈਸਵੀ ਵਿਚ ਨਵਾਬ ਬਅਜ਼ੀਦ ਅਲੀ ਖ਼ਾਨ ਵੱਲੋਂ ਰੱਖੀ ਗਈ ਸੀ।

ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਦੁਆਰਾ ਸਦਰਊਦੀਨ ਦੇ ਸੂਫ਼ੀ ਸੁਭਾਅ ਕਾਰਨ ਆਪਣੀ ਬੇਟੀ ਤਾਜ ਮੁਰੱਸਾ ਬੇਗਮ ਦਾ ਵਿਆਹ ਉਸ ਨਾਲ ਕੀਤਾ ਸੀ।

ਮਲੇਰਕੋਟਲਾ ਦੇ ਨਵਾਬ
ਤਸਵੀਰ ਕੈਪਸ਼ਨ, ਮਲੇਰਕੋਟਲਾ ਦੇ ਸ਼ਾਹੀ ਕਿਲੇ ਵਿੱਚ ਲੱਗੀ ਇੱਕ ਤਸਵੀਰ

12 ਪਿੰਡਾਂ ਅਤੇ 57 ਅਸਾਮੀਜ਼ ਦੀ ਜਾਗੀਰ ਤੇ ਇਸ ਦੀ ਸੰਭਾਲ ਲਈ ਤਿੰਨ ਲੱਖ ਰੁਪਏ ਸਾਲਾਨਾ ਨਗਦੀ ਭੱਤਾ ਵੀ ਲਗਾਇਆ ਗਿਆ।

ਮਲੇਰਕੋਟਲਾ ਰਿਆਸਤ ਦਾ ਨਵਾਬ ਸ਼ੇਖ ਸਦਰਊਦੀਨ ਤੋਂ ਲੈ ਕੇ ਅੰਤਿਮ ਨਵਾਬ ਇਫ਼ਤਖਾਰ ਅਲੀ ਖ਼ਾਨ ਤੱਕ ਕੁੱਲ 22 ਸ਼ਾਸਕਾਂ ਅਤੇ ਨਵਾਬ ਦਾ ਨਵਾਬੀ ਕਾਲ ਰਿਹਾ ਹੈ।

ਨਵਾਬ ਬਅਜ਼ੀਦ ਅਲੀ ਖ਼ਾਨ ਬਹਾਦੁਰ ਅਸਦਉੱਲਾ (1600—1659) ਕਾਲ ਦੌਰਾਨ ਵਿਰਾਸਤ ਦਾ ਵਿਕਾਸ ਹੋਇਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੂਸਰੇ ਨਵਾਬ ਸ਼ੇਰ ਮੁਹੰਮਦ ਖ਼ਾਨ (1672—1712) ਦੇ ਕਾਲ ਦੌਰਾਨ ਮਲੇਰਕੋਟਲਾ ਦੇ ਆਰਥਿਕ, ਰਾਜਨੀਤਿਕ, ਸਮਾਜਕ ਅਤੇ ਰਿਆਸਤੀ ਵਿਕਾਸ ਦੇ ਨਾਲ ਮੁਸਲਿਮ ਸਿੱਖ ਭਾਈਚਾਰਕ ਸੰਬੰਧਾਂ ਅਤੇ ਸਦਭਾਵਨਾ ਦੇ ਇਤਿਹਾਸ ਨੇ ਵਿਸ਼ਵ ਪੱਧਰ 'ਤੇ ਇੱਕ ਬੇਮਿਸਾਲ ਉਦਾਹਰਣ ਕਾਇਮ ਕੀਤੀ ਹੈ।

ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਹਾਅ ਦਾ ਨਾਅਰਾ

ਨਵਾਬ ਸ਼ੇਰ ਮੁਹੰਮਦ ਖ਼ਾਨ ਨੇ 1704 ਈਸਵੀ ਵਿੱਚ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਸਰਹਿੰਦ ਵਿੱਚ ਦੀਵਾਰਾਂ ਦੀਆਂ ਨੀਹਾਂ ਵਿੱਚ ਜਿਉਂਦੇ ਚਿਣਨ ਦੇ ਖਿਲਾਫ਼ ਸਖ਼ਤ ਤੇ ਬੁਲੰਦ ਆਵਾਜ਼ ਉਠਾਈ ਸੀ।

ਮਲੇਰਕੋਟਲਾ

ਤਸਵੀਰ ਸਰੋਤ, Sourced by Sukhcharan Preet

ਤਸਵੀਰ ਕੈਪਸ਼ਨ, ਗੁਰੂਦੁਆਰਾ ਹਾਅ ਦਾ ਨਾਅਰਾ

ਉਸ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਵਜ਼ੀਰ ਖਾਨ ਦੇ ਇਸ ਵਤੀਰੇ ਖਿਲਾਫ਼ ਫਾਰਸੀ ਭਾਸ਼ਾ ਵਿਚ ਮੁਰਾਸਲਾ ਭਾਵ ਪੱਤਰ ਲਿਖਿਆ ਸੀ।

ਉਸ ਪੱਤਰ ਵਿੱਚ ਲਿਖਿਆ ਕਿ ਛੋਟੇ ਸਾਹਿਬਜ਼ਾਦੇ ਬੇਕਸੂਰ ਹਨ। ਉਨ੍ਹਾਂ ਨੂੰ ਦਿੱਤੀ ਸਜ਼ਾ ਅਮਾਨਵੀ ਤੇ ਕੁਰਾਨ ਮਜ਼ੀਦ ਦੀਆਂ ਸਿੱਖਿਆਵਾਂ ਅਤੇ ਇਸਲਾਮ ਧਰਮ ਦੇ ਮੁੱਢਲੇ ਸਿਧਾਂਤਾਂ ਵਿਰੁੱਧ ਹਨ। ਇਤਿਹਾਸ ਵਿਚ ਇਸ ਨੂੰ 'ਹਾਅ ਦਾ ਨਾਅਰਾ' ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਨਵਾਬ ਮਲੇਰਕੋਟਲੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਖਿਲਾਫ਼ ਬੋਲਣ ਬਾਰੇ ਗੁਰੂ ਗੋਬਿੰਦ ਸਿੰਘ ਨੂੰ ਰਾਏਕੋਟ ਵਿਖੇ ਜਾਣਕਾਰੀ ਮਿਲੀ ਸੀ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਹ ਕਿਹਾ ਜਾਂਦਾ ਹੈ ਕਿ ਨਵਾਬ ਸ਼ੇਰ ਖਾਨ ਦੀ ਬਹਾਦੁਰੀ ਨਾਲ ਜ਼ੁਲਮ ਤੇ ਅਨਿਆਂ ਵਿਰੁੱਧ ਆਵਾਜ਼ ਤੋਂ ਖ਼ੁਸ਼ ਹੋ ਕਰ ਗੁਰੂ ਸਾਹਿਬ ਨੇ ਨਵਾਬ, ਸ਼ਾਹੀ ਪਰਿਵਾਰ ਅਤੇ ਮਲੇਰਕੋਟਲਾ ਨੂੰ ‘ਵਰਦਾਨ’ ਦਿੱਤਾ ਕਿ ਉਹ ਸਦਾ ਸੁਖੀ ਵਸਦੇ ਰਹਿਣ।

ਬਰਤਾਨਵੀ ਅਫ਼ਸਰਾਂ ਵੱਲੋਂ ਮਲੇਰਕੋਟਲਾ ਵਿਖੇ ਕੂਕੇ ਸਿੱਖਾਂ ਨੂੰ ਤੋਪਾਂ ਨਾਲ ਉਡਾਉਣਾ

ਮਲੇਰਕੋਟਲਾ ਦੀ ਇੱਕ ਹੋਰ ਗੌਰਵਮਈ ਪ੍ਰਾਪਤੀ ਜਨਵਰੀ 1872 ਦੌਰਾਨ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਭਾਗ ਲੈਣਾ ਵੀ ਸੀ।

ਅੰਮ੍ਰਿਤਸਰ, ਰਾਏਕੋਟ ਤੇ ਮਲੇਰਕੋਟਲਾ ਵਿਖੇ ਨਾਮਧਾਰੀ ਸਿੱਖਾਂ ਨੂੰ ਬੁੱਚੜਖਾਨਿਆਂ 'ਤੇ ਹਮਲੇ ਕਰਨ ਕਰਕੇ ਲਗਭਗ 66 ਕੂਕੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਨਾਂ ਵਿੱਚ ਇੱਕ 12 ਸਾਲ ਦਾ ਬੱਚਾ ਵੀ ਸੀ।

ਮਲੇਰਕੋਟਲਾ

ਤਸਵੀਰ ਸਰੋਤ, Sourced by Sukhcharan Preet

ਤਸਵੀਰ ਕੈਪਸ਼ਨ, ਨਾਮਧਾਰੀ ਕੂਕੇ ਸ਼ਹੀਦਾਂ ਦੀ ਯਾਦਗਾਰ

ਭਾਰਤ ਦੀ ਆਜ਼ਾਦੀ ਤੇ ਪੰਜਾਬ ਵੰਡ ਵੇਲੇ ਮਲੇਰਕੋਟਲਾ ਦੀ ਧਰਤੀ 'ਤੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰਹੀ।

ਭਾਰਤ-ਪਾਕਿਸਤਾਨ ਦੀ ਵੰਡ ਕਾਰਨ ਵਸੋਂ ਦੀ ਅਦਲਾ-ਬਦਲੀ ਦੌਰਾਨ ਲਗਭਗ 10 ਲੱਖ ਲੋਕਾਂ ਦਾ ਉਜਾੜਾ ਹੋਇਆ ਸੀ।

ਆਜ਼ਾਦੀ ਉਪਰੰਤ ਵਾਪਰੀਆਂ ਰਾਸ਼ਟਰੀ ਐਮਰਜੈਂਸੀ, ਧਰਮ ਯੁੱਧ ਮੋਰਚਾ, ਪੰਜਾਬ ਵਿੱਚ ਅੱਤਵਾਦ ਅਤੇ ਬਾਬਰੀ ਮਸਜਿਦ ਵਰਗੀਆਂ ਘਟਨਾਵਾਂ ਦੌਰਾਨ ਭਾਵੇਂ ਰਾਸ਼ਟਰੀ ਹਿੱਤਾਂ ਲਈ ਮਲੇਰਕੋਟਲਾ ਵਾਸੀਆਂ ਵੱਲੋਂ ਗ੍ਰਿਫ਼ਤਾਰੀਆਂ ਤੇ ਜਾਨਾਂ ਵੀ ਦਿੱਤੀਆਂ ਗਈਆਂ।

ਵੀਡੀਓ ਕੈਪਸ਼ਨ, Video: ਭਾਈਚਾਰਕ ਸਾਂਝ ਦੀ ਮਿਸਾਲ, ਸਿੱਖ ਪਰਿਵਾਰ ਨੇ ਇਬਾਦਤ ਲਈ ਦਿੱਤੀ ਥਾਂ

ਪਰ ਵਿਰਾਸਤੀ ਮਿਲਵਰਤਨ ਤੇ ਆਪਸੀ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕੌਮੀ ਪੱਧਰ 'ਤੇ ਮਲੇਰਕੋਟਲਾ ਦੇ ਲੋਕਾਂ ਨੇ ਨਾਮਣਾ ਖੱਟਿਆ ਹੈ।

ਭਵਨ ਨਿਰਮਾਣ ਕਲਾ ਵਿੱਚ ਪੰਜਾਬ ਦੀਆਂ ਪੁਰਾਣੀਆਂ ਰਿਆਸਤਾਂ ਵਿੱਚੋਂ ਹੋਣ ਕਰਕੇ ਮਲੇਰਕੋਟਲਾ ਭਾਰਤੀ-ਇਰਾਨੀ ਭਵਨ ਨਿਰਮਾਣ ਕਲਾ ਦਾ ਮੱਧਕਾਲ ਤੋਂ ਪ੍ਰਸਿੱਧ ਕੇਂਦਰ ਰਿਹਾ ਹੈ।

ਮੁਬਾਰਕ ਮੰਜ਼ਿਲ, ਸ਼ੀਸ਼ ਮਹਿਲ, ਹੈਦਰ ਸ਼ੇਖ ਦੀ ਦਰਗਾਹ, ਸ਼ਾਹੀ ਮਕਬਰੇ, ਮੋਤੀ ਬਾਜ਼ਾਰ, ਜੈਨ ਮੰਦਿਰ, ਕਾਲੀ ਮਾਤਾ ਦਾ ਮੰਦਿਰ, ਕੋਟਲੇ ਦਾ ਕਿਲ੍ਹਾ, ਜ਼ਾਮਾ ਮਸਜਿਦ, ਸਰਕਾਰੀ ਕਾਲਜ ਅਤੇ ਨਾਮਧਾਰੀ ਸ਼ਹੀਦੀ ਸਮਾਰਕ ਇੱਥੋਂ ਦੇ ਭਵਨ ਨਿਰਮਾਣ ਕਲਾ ਦੀਆਂ ਕੁਝ ਮਹੱਤਵਪੂਰਨ ਉਦਾਹਰਨਾਂ ਹਨ।

ਸਦਭਾਵਨਾਤਮਕ ਵਿਰਾਸਤ ਅਤੇ ਸਿੱਖਿਆਵਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਲੇਰਕੋਟਲਾ ਵਿਖੇ 'ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ।

ਇਸੇ ਤਰ੍ਹਾਂ ਇੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਉਰਦੂ ਅਕਾਦਮੀ ਸਥਾਪਿਤ ਕੀਤੀ ਗਈ। ਖਾਲਸਾ ਸਾਜਨਾ ਦੇ ਤਿੰਨ ਸੌ ਸਾਲਾ ਯਾਦਗਾਰੀ ਸਮਾਗਮਾਂ ਦੌਰਾਨ ਫਤਿਹਗੜ੍ਹ ਸਾਹਿਬ ਵਿਖੇ 'ਨਵਾਬ ਸ਼ੇਰ ਮੁਹੰਮਦ ਖਾਂ ਯਾਦਗਾਰੀ ਦਰਵਾਜ਼ੇ ਦੀ ਉਸਾਰੀ ਕਰਵਾਈ ਗਈ ਸੀ।

ਮਲੇਰਕੋਟਲਾ

ਤਸਵੀਰ ਸਰੋਤ, Sourced by Sukhcharan Preet

ਕਿਸ ਪੇਸ਼ੇ ਨਾਲ ਜੁੜੇ ਹਨ ਮਲੇਰਕੋਟਲਾ ਦੇ ਲੋਕ

ਜਨ ਸਧਾਰਨ ਦੇ ਜੀਵਨ ਨਿਰਮਾਣ ਲਈ ਕਾਰਜ ਵਿੱਚ ਮਲੇਰਕੋਟਲਾ ਵਿੱਚ ਵਧੇਰੇ ਲੋਕ ਮੱਧ-ਵਰਗ ਨਾਲ ਸੰਬੰਧਤ ਹਨ।

ਇਸ ਸ਼ਹਿਰ ਦਾ ਛੋਟੇ ਦਰਜ਼ੇ ਦੇ ਉਦਯੋਗ, ਸਾਈਕਲ, ਕੱਪੜੇ ਸਿਉਣ ਵਾਲੀ ਮਸ਼ੀਨ, ਖੇਡਾਂ ਦਾ ਸਮਾਨ, ਬੈਡਮਿੰਟਨ, ਫੁੱਟਬਾਲ ਅਦਿ ਖੇਤਰਾਂ ਵਿੱਚ ਰਾਸ਼ਟਰੀ ਪੱਧਰ 'ਤੇ ਨਾਮ ਹੈ।

ਛੋਟੇ ਮੱਧਵਰਗੀ ਕਿਸਾਨ ਹੋਣ ਕਰਕੇ ਸਬਜ਼ੀਆਂ ਦੇ ਉਤਪਾਦਨ ਅਤੇ ਖਰੀਦੋ-ਫਰੋਖ਼ਤ ਦਾ ਕੰਮ ਵੀ ਇੱਥੋਂ ਦੇ ਲੋਕ ਕਰਦੇ ਹਨ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਘਰੇਲੂ ਉਦਯੋਗਾਂ ਵਿੱਚ ਸੈਨਿਕਾਂ ਲਈ ਤਾਮਰ ਪੱਤਰ ਤੇ ਸੈਨਿਕ ਵਰਦੀਆਂ ਲਈ ਬੈਚ ਹੱਥ ਖੱਡੀ ਨਾਲ ਤਿਆਰ ਕਰਕੇ ਕੌਮੀ ਪੱਧਰ 'ਤੇ ਖਰੀਦੇ ਵੇਚੇ ਜਾਂਦੇ ਹਨ।

ਸੰਖੇਪ ਵਿਚ ਪੌਣੇ ਕੁ ਛੇ ਸੌ ਸਾਲ ਪੁਰਾਣੇ ਮਲੇਰਕੋਟਲਾ ਦੀ ਵਸੋਂ ਵਿੱਚ ਲਗਭਗ 60 ਫੀਸਦੀ ਮੁਸਲਿਮ ਆਬਾਦੀ ਹੈ। ਮੁਸਲਮਾਨਾਂ ਵਿੱਚ ਵਧੇਰੇ ਗਿਣਤੀ ਮੁਸਲਿਮ ਕੰਬੋਜਾਂ ਦੀ ਹੈ।

ਹਿੰਦੂ, ਸਿੱਖ ਅਤੇ ਜੈਨੀ ਕਰਮਵਾਰ ਦੂਸਰੇ, ਤੀਸਰੇ ਅਤੇ ਚੌਥੇ ਸਥਾਨ 'ਤੇ ਹਨ।

ਮਲੇਰਕੋਟਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਪੁਰਾਤਨ ਮਿਲਵਰਤਨ, ਭਾਈਚਾਰਕ ਏਕਤਾ, ਹਲੀਮੀ, ਸਦਭਾਵਨਾ, ਅਮਨ ਸ਼ਾਂਤੀ ਅਤੇ ਵਿਰਾਸਤੀ ਧਾਰਮਿਕ ਸ਼ਹਿਣਸ਼ੀਲਤਾ ਵਾਲਾ ਜਜ਼ਬਾ ਅੱਜ ਵੀ ਬਰਕਰਾਰ ਹੈ।

ਮਲੇਰਕੋਟਲਾ

ਤਸਵੀਰ ਸਰੋਤ, Sourced by Sukhcharan Preet

ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਮੁਸਲਿਮ ਸਿੱਖ ਸਾਂਝਾ ਫਰੰਟ ਵੱਲੋਂ ਮਲੇਰਕੋਟਲਾ ਦੇ ਲੋਕ ਦਿੱਲੀ ਵਿੱਚ ਨਿਰੰਤਰ ਭਾਗ ਲੈ ਰਹੇ ਹਨ।

ਮਲੇਰਕੋਟਲਾ ਦੇ ਅਜਿਹੇ ਭਾਈਚਾਰਕ ਤੇ ਭਰਾਤਰੀ ਭਾਵ ਵਾਲੇ ਮਾਹੌਲ ਨੂੰ ਵਧੇਰੇ ਨੇੜੇ ਤੋਂ ਸਮਝਣ ਲਈ ਰਮਜ਼ਾਨ ਦੇ ਰੋਜ਼ੇ, ਈਦ, ਬਕਰੀਦ, ਹੈਦਰ ਸ਼ੇਖ ਦਾ ਮੇਲਾ ਅਤੇ ਦੀਵਾਲੀ ਦੇ ਤਿਉਹਾਰ ਮਹੱਤਵਪੂਰਨ ਮੌਕੇ ਹਨ।

ਇਹ ਵੀ ਪੜ੍ਹੋ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)