You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਈਸੀਐੱਮਆਰ ਕਿਹੜੀਆਂ ਥਾਵਾਂ 'ਤੇ ਡੇਢ-ਦੋ ਮਹੀਨੇ ਲਈ ਚਾਹੁੰਦਾ ਹੈ ਲੌਕਡਾਊਨ - 5 ਅਹਿਮ ਖ਼ਬਰਾਂ
ਭਾਰਤ 'ਚ ਕੋਰੋਨਾਵਾਇਰਸ ਦੇ ਹਾਲਾਤ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਆਈਸੀਐੱਮਆਰ (ਇੰਡੀਅਨ ਕਾਊਂਸਲ ਆਫ ਮੈਡੀਕਲ ਰੀਸਰਚ) ਦੇ ਨਿਦੇਸ਼ਕ ਡਾਕਟਰ ਬਲਰਾਮ ਭਾਰਗਵ ਨੇ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾਵਾਇਰਸ ਲਾਗ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਡੇਢ-ਦੋ ਮਹੀਨੇ ਲਈ ਲੌਕਡਾਊਨ ਲਗਾਇਆ ਜਾਣਾ ਚਾਹੀਦਾ ਹੈ।
ਸਮਾਚਾਰ ਏਜੰਸੀ ਰੌਇਟਰਸ ਮੁਤਾਬਕ ਇੱਕ ਇੰਟਰਵਿਊ ਦੌਰਾਨ ਡਾਕਟਰ ਬਲਰਾਮ ਭਾਗਰਵ ਨੇ ਕਿਹਾ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਲਾਗ ਦੀ ਦਰ 10 ਫੀਸਦ ਤੋਂ ਵੱਧ ਹੈ, ਉੱਥੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਧੇਰੇ ਪਾਬੰਦੀਆਂ ਦੀ ਲੋੜ ਹੈ।
ਫਿਲਹਾਲ ਦੇਸ਼ ਵਿੱਚ ਅਜਿਹੇ 718 ਜ਼ਿਲ੍ਹੇ ਹਨ, ਜਿੱਥੇ ਕੋਰੋਨਾ ਟੈਸਟ ਵਿੱਚ ਪੌਜ਼ੀਟਿਵਿਟੀ ਦਰ 10 ਫੀਸਦ ਤੋਂ ਵੱਧ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚ ਦਿੱਲੀ, ਮੁੰਬਈ ਅਤੇ ਬੰਗਲੁਰੂ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ।
ਇਹ ਵੀ ਪੜ੍ਹੋ-
ਮੰਨਿਆ ਜਾ ਰਿਹਾ ਹੈ ਡਾਕਟਰ ਬਲਰਾਮ ਭਾਰਗਵ ਦੀ ਇਹ ਟਿੱਪਣੀ ਕਿਸੇ ਆਲਾ ਸਰਕਾਰੀ ਅਧਿਕਾਰੀ ਦੀ ਪਹਿਲੀ ਅਜਿਹੀ ਟਿੱਪਣੀ ਹੈ ਜੋ ਕੋਰੋਨਾ ਸੰਕਟ ਦੌਰ ਤੋਂ ਨਿਕਲਣ ਲਈ ਲੌਕਡਾਊਨ ਦੀ ਮਿਆਦ ਵਧਾਉਣ ਦਾ ਸਮਰਥਨ ਕਰਦੀ ਹੈ।
ਬੀਤੇ ਦਿਨ ਦੀਆਂ ਹੋਰ ਅਹਿਮਾਂ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਜ਼ਰਾਈਲ-ਫਲਸਤੀਨ ਵਿਵਾਦ: ਹਿੰਸਾ ਦੇ ਜੰਗ ਵਿਚ ਬਦਲਣ ਦਾ ਯੂਐਨਓ ਨੂੰ ਖ਼ਦਸ਼ਾ
ਗਾਜ਼ਾ ਪੱਟੀ ਵਿੱਚ ਫਲਸਤੀਨੀ ਕੱਟੜਪੰਥੀਆਂ ਅਤੇ ਇਜ਼ਰਾਈਲੀ ਫੌਜ ਦਰਮਿਆਨ ਭਾਰੀ ਗੋਲੀਬਾਰੀ ਅਤੇ ਰਾਕੇਟ ਹਮਲੇ ਕਾਫ਼ੀ ਤੇਜ਼ ਹੋ ਗਏ ਹਨ। ਸੰਯੁਕਤ ਰਾਸ਼ਟਰ ਨੂੰ ਡਰ ਹੈ ਕਿ ਇਹ ਯੁੱਧ ਵਿੱਚ ਬਦਲ ਸਕਦਾ ਹੈ।
ਇਜ਼ਰਾਈਲ ਦੇ ਮੁਤਾਬਕ, ਫਲਸਤੀਨੀ ਫੌਜ ਵੱਲੋਂ 1000 ਤੋਂ ਵੱਧ ਰਾਕੇਟ ਦਾਗੇ ਗਏ ਹਨ।
ਇਜ਼ਰਾਈਲ ਨੇ ਵੀ ਮੰਗਲਵਾਰ ਅਤੇ ਬੁੱਧਵਾਰ ਨੂੰ ਦੋ ਏਅਰ ਸਟ੍ਰਾਈਕਾਂ ਕੀਤੀਆਂ ਹਨ, ਜਿਸ ਨਾਲ ਗਾਜ਼ਾ ਦੇ 2 ਟਾਵਰ ਢਹਿ ਢੇਰੀ ਹੋ ਗਏ।
ਸੋਮਵਾਰ ਤੋਂ ਹੁਣ ਤੱਕ ਘੱਟੋ-ਘੱਟ 65 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ 14 ਫਲਸਤੀਨੀ ਬੱਚੇ ਵੀ ਸ਼ਾਮਲ ਹਨ ਅਤੇ 7 ਇਜ਼ਰਾਈਲੀ ਮਾਰੇ ਗਏ ਹਨ।
ਯੂਐੱਨ ਦੇ ਜਨਰਲ ਸਕੱਤਰ ਐਨਟੌਨਿਓ ਗੁਟਰੈਸ ਨੇ ਕਿਹਾ ਕਿ ਉਹ ਚੱਲ ਰਹੀ ਹਿੰਸਾ ਕਾਰਨ ਕਾਫੀ ਚਿਤੰਤ ਹਨ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਬਠਿੰਡਾ 'ਚ ਨੌਕਰੀ ਤੋਂ ਬਰਖਾਸਤ ASI ਦੀ ਨਗਨ ਹਾਲਤ 'ਚ ਵਾਇਰਲ ਵੀਡੀਓ ਦਾ ਕੀ ਹੈ ਪੂਰਾ ਮਾਮਲਾ
ਬਠਿੰਡਾ ਪੁਲਿਸ ਨੇ ਸਥਾਨਕ ਸੀਆਈਏ ਸਟਾਫ਼ ਵਿੱਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ। ਇਸ ਪੁਲਿਸ ਮੁਲਾਜ਼ਮ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਵਾਇਰਲ ਹੋਈ ਵੀਡੀਓ ਵਿੱਚ ਇਸ ਮੁਲਾਜ਼ਮ ਉੱਤੇ ਇੱਕ ਵਿਧਵਾ ਨਾਲ 'ਕਥਿਤ ਬਲਾਤਕਾਰ' ਕਰਨ ਸਮੇਂ ਪਿੰਡ ਦੇ ਲੋਕਾਂ ਵੱਲੋਂ ਰੰਗੇ ਹੱਥੀਂ ਫੜੇ ਜਾਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਏਐੱਸਆਈ ਨਗਨ ਹਾਲਤ ਵਿੱਚ ਬੈਠਾ ਦਿਖ ਰਿਹਾ ਹੈ, ਪਰ ਉਸ ਨੇ ਆਪਣੀ ਸਫ਼ਾਈ ਵਿੱਚ ਇੱਕ ਵੀ ਸ਼ਬਦ ਨਹੀਂ ਕਿਹਾ। ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਹੌਟਸਪੌਟ: ਭਾਰਤ ਦੇ ਕਿਹੜੇ ਸੂਬੇ ਵਿੱਚ ਕਿੱਥੇ ਜਾਣਾ, ਬਣ ਸਕਦਾ ਹੈ ਤੁਹਾਡੇ ਲਈ ਖਤਰਾ
ਭਾਰਤ 'ਚ ਕੋਰੋਨਾ ਮਹਾਂਮਾਰੀ ਦੀ ਲਾਗ ਦੇ ਨਵੇਂ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਜੋ ਅੰਕੜਾ ਰੋਜ਼ਾਨਾ ਦਰਜ ਹੋ ਰਿਹਾ ਹੈ, ਉਸ 'ਚ ਬਿਲਕੁੱਲ ਵੀ ਖੜੋਤ ਵੇਖਣ ਨੂੰ ਨਹੀਂ ਮਿਲ ਰਹੀ ਹੈ।
ਇੱਥੇ ਹਰ ਦਿਨ ਲਗਭਗ ਚਾਰ ਲੱਖ ਲਾਗ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਰੋਜ਼ਾਨਾ 4 ਹਜ਼ਾਰ ਦਰਜ ਕੀਤੀ ਜਾ ਰਹੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਟੈਸਟਿੰਗ 'ਚ ਜਿੰਨ੍ਹੇ ਲੋਕਾਂ ਨੂੰ ਛੱਡਿਆ ਜਾ ਰਿਹਾ ਹੈ ਅਤੇ ਮਹਾਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਜਿਸ ਤਰ੍ਹਾਂ ਪੂਰੀ ਤਰ੍ਹਾਂ ਨਾਲ ਦਰਜ ਨਹੀਂ ਹੋ ਰਹੀ ਹੈ, ਉਸ ਸਭ ਤੋਂ ਲੱਗਦਾ ਹੈ ਕਿ ਲਾਗ ਨਾਲ ਪ੍ਰਭਾਵਿਤ ਅਤੇ ਮਰਨ ਵਾਲਿਆਂ ਦਾ ਅੰਕੜਾ ਸਰਕਾਰੀ ਅੰਕੜਿਆਂ ਦੇ ਮੁਕਾਬਲੇ 5 ਤੋਂ 6 ਗੁਣਾ ਵਧੇਰੇ ਹੋ ਸਕਦਾ ਹੈ।
ਅਜਿਹੀ 'ਚ ਇੱਥੇ ਕਲਿੱਕ ਕਰਕੇ ਜਾਣੋ ਭਾਰਤ ਦੇ ਕਿਹੜੇ ਸੂਬਿਆਂ ਵਿੱਚ ਜਾਣਾ ਤੁਹਾਡਾ ਲਈ ਖ਼ਤਰਾ ਬਣ ਸਕਦਾ ਹੈ।
ਕੋਰੋਨਾਵਾਇਰਸ: ਇੱਕੋ ਟੱਬਰ ਦੇ 4 ਜੀਅ ਅੱਠ ਦਿਨਾਂ 'ਚ ਚਲੇ ਗਏ
ਸੰਗਰੂਰ ਜ਼ਿਲ੍ਹੇ ਦੇ ਪਿੰਡ ਤਕੀਪੁਰ ਦੇ ਸਾਬਕਾ ਸਰਪੰਚ ਅਤੇ ਉਸਦੇ ਦੋ ਬੇਟਿਆਂ ਦੀ ਮੌਤ ਹੋਣ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸਾਬਕਾ ਸਰਪੰਚ ਤਰਲੋਕ ਸਿੰਘ ਦੀ ਬੇਟੀ ਦੀ ਵੀ ਸਹੁਰੇ ਘਰ ਵਿੱਚ ਮੌਤ ਹੋ ਗਈ। ਇਸ ਪਰਿਵਾਰ ਨਾਲ ਵਾਪਰੀ ਤਰਾਸਦੀ ਤੋਂ ਕੁੱਝ ਦਿਨ ਪਹਿਲਾਂ ਇਸੇ ਪਿੰਡ ਦੀ ਇੱਕ ਹੋਰ ਔਰਤ ਦੀ ਕਰੋਨਾ ਕਰਕੇ ਮੌਤ ਹੋ ਗਈ ਸੀ।
ਇੱਕੋ ਪਿੰਡ ਵਿੱਚ ਕਰੋਨਾ ਮਹਾਂਮਾਰੀ ਨਾਲ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ। ਸਿਹਤ ਕਰਮਚਾਰੀ ਲੋਕਾਂ ਦੇ ਸੈਂਪਲ ਲੈ ਰਹੇ ਹਨ ਅਤੇ ਪਿੰਡ ਵਾਸੀਆਂ ਨੂੰ ਸੋਸਲ ਡਿਸਟੈਂਸਟਿੰਗ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਨੇ ਫ਼ੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਸਾਬਕਾ ਸਰਪੰਚ ਤਰਲੋਕ ਸਿੰਘ (84) ਦੀ ਦੋ ਮਈ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਜਦਕਿ ਉਸਦੇ ਲੜਕੇ ਹਰਪਾਲ ਸਿੰਘ (46) ਅਤੇ ਜਸਪਾਲ ਸਿੰਘ (54) ਕ੍ਰਮਵਾਰ 7 ਮਈ ਅਤੇ 8 ਮਈ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਏ ਸਨ।
ਹਾਲਾਂਕਿ ਤਰਲੋਕ ਸਿੰਘ ਦੀ ਬੇਟੀ ਸੁਖਜੀਤ ਕੌਰ 1 ਮਈ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਈ ਸੀ। ਜਸਪਾਲ ਸਿੰਘ ਦੇ ਪਿੱਛੇ ਇੱਕ ਬੇਟਾ ਅਤੇ ਇੱਕ ਬੇਟੀ ਹੈ ਜੋ ਕਿ ਕੈਨੇਡਾ ਵਿਖੇ ਰਹਿ ਰਹੀ ਹੈ। ਹਰਪਾਲ ਸਿੰਘ ਦੇ ਪਿੱਛੇ ਦੋ ਪੁੱਤਰ ਹਨ। ਖ਼ਬਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: