DSGMC ਚੋਣਾਂ: ਕੌਣ ਪਾ ਸਕਦਾ ਹੈ ਵੋਟ ਤੇ ਕੌਣ ਹੋ ਸਕਦਾ ਉਮੀਦਵਾਰ- 7 ਮੁੱਖ ਗੱਲਾਂ

ਵੀਡੀਓ ਕੈਪਸ਼ਨ, DSGMC ਚੋਣਾਂ: 7 ਮੁੱਖ ਗੱਲਾਂ ਜੋ ਜਾਨਣੀਆਂ ਜ਼ਰੂਰੀ
    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ 2021 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਇਸ ਵਾਰ 6 ਪਾਰਟੀਆਂ ਚੋਣ ਮੈਦਾਨ ਵਿੱਚ ਆਪੋ-ਆਪਣੇ ਉਮੀਦਵਾਰਾਂ ਨਾਲ ਉਤਰੀਆਂ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵਲੋਂ ਕਈ ਸਿੱਖਿਆ ਅਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਹਨ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਦੀਆਂ ਪਹਿਲੀ ਵਾਰ ਚੋਣਾਂ 1974 ਵਿੱਚ ਹੋਈਆਂ ਸਨ।

ਆਓ ਜਾਣਦੇ ਹਾਂ ਦਿੱਲੀ ਕਮੇਟੀ ਬਾਰੇ 7 ਮੁੱਖ ਗੱਲਾਂ -

1. ਦਿੱਲੀ ਗੁਰਦੁਆਰਾ ਐਕਟ, 1971

ਦਿੱਲੀ ਸਰਕਾਰ ਦੇ ਡਾਇਰੈਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ਵਿੱਚ ਹੋਈ ਸੀ। ਇਸ ਲਈ ਦੇਸ ਦੀ ਸੰਸਦ ਵਿੱਚ ਐਕਟ ਪਾਸ ਕੀਤਾ ਗਿਆ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ।

ਇਹ ਐਕਟ ਦਿੱਲੀ ਦੇ ਗੁਰਦੁਆਰੇ ਅਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ।

ਸ਼ੁਰੂਆਤੀ ਦੌਰ 'ਚ ਇਸ ਲਈ 5 ਮੈਂਬਰ ਬੋਰਡ ਕੰਮ ਕਰਦਾ ਸੀ ਪਰ ਇਸ ਐਕਟ ਦੇ ਅਧੀਨ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਲਈ ਪਹਿਲੀ ਚੋਣ 1974 ਵਿੱਚ ਹੋਈ ਸੀ।

ਇਹ ਵੀ ਪੜ੍ਹੋ-

2. ਕਮੇਟੀ ਦੀ ਹਦੂਦ

ਇਸ ਵਿੱਚ ਦਿੱਲੀ ਦੇ ਸਿੱਖਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ 4 ਸਾਲਾਂ ਲਈ ਤੈਅ ਕੀਤਾ ਗਿਆ। ਇਨ੍ਹਾਂ ਦਾ ਮੁੱਖ ਉਦੇਸ਼ ਦਿੱਲੀ ਦੇ 10 ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਹੈ। ਇਹ ਗੁਰਦੁਆਰੇ ਇਸ ਪ੍ਰਕਾਰ ਹਨ:

  • ਗੁਰਦੁਆਰਾ ਸੀਸ ਗੰਜ ਸਾਹਿਬ
  • ਗੁਰਦੁਆਰਾ ਬੰਗਲਾ ਸਾਹਿਬ
  • ਗੁਰਦੁਆਰਾ ਮੋਤੀ ਬਾਗ਼
  • ਗੁਰਦੁਆਰਾ ਨਾਨਕ ਪਿਆਓ
  • ਗੁਰਦੁਆਰਾ ਮਜਨੂੰ ਟਿੱਲਾ
  • ਗੁਰਦੁਆਰਾ ਰਕਾਬ ਗੰਜ
  • ਗੁਰਦੁਆਰਾ ਬਾਲਾ ਸਾਹਿਬ
  • ਗੁਰਦੁਆਰਾ ਮਾਤਾ ਸੁੰਦਰੀ ਜੀ
  • ਗੁਰਦੁਆਰਾ ਦਮਦਮਾ ਸਾਹਿਬ
  • ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦੁਰ

ਇਸ ਤੋਂ ਇਲਾਵਾ ਦਿੱਲੀ ਕਮੇਟੀ ਉਨ੍ਹਾਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਕਮੇਟੀ ਨੂੰ ਸੌਂਪਿਆ ਜਾਂਦਾ ਹੈ।

ਗੁਰਦੁਆਰਾ ਰਕਾਬ ਗੰਜ ਸਾਹਿਬ

ਤਸਵੀਰ ਸਰੋਤ, dsgmc

ਤਸਵੀਰ ਕੈਪਸ਼ਨ, ਦਿੱਲੀ ਕਮੇਟੀ ਦਾ ਮੁੱਖ ਦਫ਼ਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਹੈ

3. ਬਜਟ ਅਤੇ ਸਮਾਜ ਭਲਾਈ ਅਦਾਰੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਦਾ ਸਾਲਾਨਾ ਬਜਟ ਕਰੀਬ 95-96 ਕਰੋੜ ਰੁਪਏ।

  • ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ- 13 ਬ੍ਰਾਂਚਾਂ
  • ਕਾਲਜ- 7
  • ਆਈਟੀਆਈ-2
  • ਸਰਕਾਰ ਦੇ ਸਹਿਯੋਗ ਨਾਲ ਚੱਲਣ ਵਾਲੇ ਸਕੂਲ (ਗਵਰਮੈਂਟ ਏਡਡ)- 5
  • ਹਸਪਤਾਲ ਅਤੇ ਦਵਾਖ਼ਾਨੇ -5
  • ਬਿਰਧ ਆਸ਼ਰਮ, ਗੁਰੂ ਨਾਨਕ ਸੁਖਸ਼ਾਲਾ

4. ਕਮੇਟੀ ਦੇ ਮੈਂਬਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ਵਿੱਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ।

ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਹਨ, 2 ਕੋ-ਆਪਸ਼ਨ ਰਾਹੀਂ ਚੁਣੇ ਜਾਂਦੇ ਹਨ, ਸਿੰਘ ਸਭਾ ਗੁਰਦੁਆਰਿਆਂ (ਰਜਿਸਟਰਡ) ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਹਨ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਤੋਂ ਇਲਾਵਾ ਚਾਰ ਤਖ਼ਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੁੰਦਾ ਹੈ।

5. ਐਕਟ ਮੁਤਾਬਕ ਵੋਟਰ ਕੌਣ ਹੈ

  • ਸਾਬਤ-ਸੂਰਤ ਸਿੱਖ, ਜਿਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ, ਉਹ ਵੋਟ ਕਰ ਸਕਦਾ ਹੈ
  • 6 ਮਹੀਨੇ ਤੋਂ ਵਾਰਡ ਅੰਦਰ ਰਹਿ ਰਿਹਾ ਹੋਵੇ
  • ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

6. ਐਕਟ ਮੁਤਾਬਕ ਉਮੀਦਵਾਰ

  • ਸਾਬਤ-ਸੂਰਤ ਸਿੱਖ, ਜਿਸ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ
  • ਭਾਰਤ ਦਾ ਨਾਗਰਿਕ ਹੋਵੇ, ਵੋਟਰ ਵਜੋਂ ਨਾਮਜ਼ਦ ਹੋਵੇ
  • ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ
  • ਨੈਤਿਕਤਾ ਦੇ ਆਧਾਰ 'ਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਾਂ ਸਰਕਾਰ, ਬੋਰਡ, ਕਮੇਟੀ ਜਾਂ ਕਿਸੇ ਸਥਾਨਕ ਓਥਾਰਟੀ ਵੱਲੋਂ, ਨੈਤਿਕਤਾ ਦੇ ਆਧਾਰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਵਿਅਕਤੀ ਨਹੀਂ ਹੋਣਾ ਚਾਹੀਦਾ
  • ਕਿਸੇ ਵੀ ਗੁਰਦੁਆਰੇ ਨੌਕਰੀਪੇਸ਼ਾ ਸੇਵਾਦਾਰ ਨਹੀਂ ਹੋਣਾ ਚਾਹੀਦਾ
  • ਗੁਰਮੁਖੀ ਪੜ੍ਹਨੀ, ਲਿਖਣੀ ਜਾਣਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਨ ਦੇ ਸਮਰੱਥ ਹੋਵੇ
ਮਨਜਿੰਦਰ ਸਿੰਘ ਸਿਰਸਾ
ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਦਿੱਲੀ ਕਮੇਟੀ ਮੌਜੂਦ ਪ੍ਰਧਾਨ ਹਨ

7. ਮੁੱਖ ਪਾਰਟੀਆਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੀਆਂ ਚੋਣਾਂ ਲਈ ਮੁੱਖ ਤੌਰ 'ਤੇ 4 ਪਾਰਟੀਆਂ ਹਨ-

  • ਸ਼੍ਰੋਮਣੀ ਅਕਾਲੀ ਦਲ- ਇਸ ਦੀ ਅਗਵਾਈ ਹਰਮੀਤ ਸਿੰਘ ਕਾਲਕਾ ਕਰ ਰਹੇ ਹਨ। ਮਨਜਿੰਦਰ ਸਿੰਘ ਸਿਰਸਾ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਹਨ।
  • ਸ਼੍ਰੋਮਣੀ ਅਕਾਲੀ ਦਲ ਦਿੱਲੀ- ਇਸ ਦੀ ਪ੍ਰਧਾਨਗੀ ਪਰਮਜੀਤ ਸਿੰਘ ਸਰਨਾ ਕੋਲ ਹੈ।
  • ਜਾਗੋ ਪਾਰਟੀ- ਇਸ ਦੀ ਪ੍ਰਧਾਨਗੀ ਮਨਜੀਤ ਸਿੰਘ ਜੀਕੇ ਕਰ ਰਹੇ ਹਨ।
  • ਸਿੱਖ ਸਦਭਾਵਨਾ ਦਲ- ਬਲਦੇਵ ਸਿੰਘ ਵਡਾਲਾ

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)