You’re viewing a text-only version of this website that uses less data. View the main version of the website including all images and videos.
ਆੜ੍ਹਤੀਆਂ ਦਾ ਕਰੋੜਾਂ ਦਾ ਬਕਾਇਆ ਮੋੜਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ - 5 ਅਹਿਮ ਖਬਰਾਂ
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਆੜ੍ਹਤੀਆਂ ਨੂੰ ਫਸਲ ਖਰੀਦ ਦੇ ਸਿਸਟਮ ਵਿੱਚ ਬਣਾ ਕੇ ਰੱਖੇਗੀ।
ਪੰਜਾਬ ਦੇ ਕੈਬਨਿਟ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਜਿਸ ਮਗਰੋਂ ਇਹ ਐਲਾਨ ਹੋਇਆ ਹੈ।
ਅਸਲ ਵਿੱਚ ਨਵੇਂ ਸਿਸਟਮ ਰਾਹੀਂ ਕੇਂਦਰ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਪੈਸਾ ਪਹੁੰਚਾਉਣਾ ਚਾਹੁੰਦੀ ਹੈ ਜਿਸ ਦਾ ਵਿਰੋਧ ਆੜ੍ਹਤੀਆਂ ਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਆੜ੍ਹਤੀਆਂ ਦੇ 131 ਕਰੋੜ ਰੁਪਏ ਦਾ ਬਕਾਇਆ ਟਰਾਂਸਫਰ ਕਰੇਗੀ
ਆੜ੍ਹਤੀਆਂ ਨੇ ਇਸ ਦੇ ਰੋਸ ਵਿੱਚ ਹੜਤਾਲ ਕੀਤੀ ਸੀ ਜਿਸ ਨੂੰ ਭਰੋਸਾ ਮਿਲਣ ਮਗਰੋਂ ਖ਼ਤਮ ਕਰ ਦਿੱਤਾ ਗਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ KMP 'ਤੇ ਟਰੈਫਿਕ ਨੂੰ ਰੋਕਿਆ
ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਰੋਸ ਵਿੱਚ ਸ਼ਨਿਵਾਰ ਨੂੰ KMP ਹਾਈਵੇਅ 'ਤੇ ਧਰਨਾ ਲਗਾਇਆ। ਬੀਤੇ ਕਈ ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਇਸ ਦੌਰਾਨ ਲੋਕਾਂ ਨੂੰ ਆਉਣ-ਜਾਂ ਵਿੱਚ ਪਹਿਲਾਂ ਪ੍ਰੇਸ਼ਾਨੀ ਵੀ ਹੋਈ ਹਾਲਾਂਕਿ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਰੂਟ ਡਾਇਵਰਟ ਕਰਕੇ ਟ੍ਰੈਫਿਕ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਗਈ।
ਪੂਰੀ ਖ਼ਬਰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਵੈਕਸੀਨ ਲੱਗਣ ਤੋਂ ਬਾਅਦ ਕੋਵਿਡ ਦਾ ਸ਼ਿਕਾਰ ਹੋਣ ਵਾਲੇ ਡਾਕਟਰ ਕੀ ਸਲਾਹ ਦੇ ਰਹੇ ਹਨ
ਡਿਸਕਲੇਮਰ: ਇੱਕ ਸਰਕਾਰੀ ਹਸਪਤਾਲ 'ਚ ਸੇਵਾਵਾਂ ਨਿਭਾ ਰਹੇ ਡਾਕਟਰ ਪੁਨੀਤ ਟੰਡਨ ਦੀ ਇਹ ਹੱਡਬੀਤੀ ਹੈ।
ਡਾ. ਪੁਨੀਤ ਭੋਪਾਲ ਦੇ ਗਾਂਧੀ ਮੈਡੀਕਲ ਕਾਲਜ 'ਚ ਪੈਥੋਲੋਜੀ ਮਾਹਰ ਹਨ। ਉਹ 53 ਸਾਲਾਂ ਦੇ ਹਨ। ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਹੋਰ ਕੋਈ ਬਿਮਾਰੀ ਨਹੀਂ ਹੈ।
ਕੋਰੋਨਾ ਦਾ ਟੀਕਾ (ਕੋਵੀਸ਼ੀਲਡ) ਲਗਵਾਉਣ ਤੋਂ ਬਾਅਦ ਉਹ ਬਤੌਰ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪਰ ਇਸ ਵਿਚਾਲੇ ਉਹ ਖ਼ੁਦ ਵੀ ਕੋਵਿਡ ਦਾ ਸ਼ਿਕਾਰ ਹੋ ਗਏ। ਇਸਦੇ ਬਾਵਜੂਦ ਉਹ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਸਲਾਹ ਦੇ ਰਹੇ ਹਨ।
ਉਨ੍ਹਾਂ ਦੀ ਪਤਨੀ ਐਨੇਸਥੀਸੀਆ ਦੀ ਡਾਕਟਰ ਹੈ ਅਤੇ ਕੋਵਿਡ ਡਿਊਟੀ ਦੌਰਾਨ ਆਈਸੀਯੂ 'ਚ ਰੋਟੇਸ਼ਨ 'ਤੇ ਕੰਮ ਕਰਦੀ ਰਹੀ ਹੈ।
ਪੂਰੀ ਖ਼ਬਰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਪ੍ਰਿੰਸ ਫਿਲਿਪ: ਡਿਊਕ ਆਫ ਐਡਿਨਬਰਾ ਦੀਆਂ ਅੰਤਿਮ ਰਸਮਾਂ ਸ਼ਨੀਵਾਰ ਨੂੰ ਕੀਤੀਆਂ ਜਾਣਗੀਆਂ
ਡਿਊਕ ਆਫ ਐਡਿਨਬਰਾ ਦੀਆਂ ਆਖਰੀ ਰਸਮਾਂ ਵਿੰਡਸਰ ਵਿੱਚ ਅਗਲੇ ਸ਼ਨੀਵਾਰ ਨੂੰ ਹੋਣਗੀਆਂ। ਇਸ ਬਾਰੇ ਜਾਣਕਾਰੀ ਬਕਿੰਘਮ ਪੈਲੇਸ ਨੇ ਦਿੱਤੀ ਹੈ।
ਪ੍ਰਿੰਸ ਫਿਲਿਪ, ਮਹਾਰਾਣੀ ਐਲਿਜ਼ਾਬੇਥ II ਦੇ ਪਤੀ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। 73 ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ ਸੀ।
ਪ੍ਰਿੰਸ ਫਿਲਿਪ ਦਾ ਦੇਹਾਂਤ 99 ਸਾਲ ਦੀ ਉਮਰ ਵਿੱਚ ਹੋਇਆ ਹੈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸ਼ਾਹੀ ਮੈਂਬਰ ਸਨ।
ਪੂਰੀ ਖ਼ਬਰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਯੂਕੇ ਦਾ ਸ਼ਾਹੀ ਪਰਿਵਾਰ: ਇਸ ਵਿੱਚ ਕੌਣ-ਕੌਣ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ
ਡਿਊਕ ਆਫ਼ ਐਡਿਨਬਰਾ ਪ੍ਰਿੰਸ ਫਿਲਿਪ ਦਾ ਦੇਹਾਂਤ 99 ਸਾਲ ਦੀ ਉਮਰ ਵਿੱਚ ਹੋਇਆ ਹੈ।
ਉਹ 73 ਸਾਲਾਂ ਤੋਂ ਮਹਾਰਾਣੀ ਨਾਲ ਵਿਆਹੇ ਹੋਏ ਸਨ ਅਤੇ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸ਼ਾਹੀ ਸ਼ਖ਼ਸ ਸਨ।
ਮਹਾਰਾਣੀ ਐਲਿਜ਼ਾਬੇਥ II 1952 ਵਿੱਚ ਬ੍ਰਿਟੇਨ ਰਾਜ ਦੇ ਮੁਖੀ ਬਣੇ ਸਨ ਜਦੋਂ ਉਨ੍ਹਾਂ ਦੇ ਪਿਤਾ ਕਿੰਗ ਜੌਰਜ VI ਦੀ ਮੌਤ ਹੋ ਗਈ ਸੀ।
ਸ਼ਾਹੀ ਪਰਿਵਾਰ ਵਿੱਚ ਕੌਣ-ਕੌਣ ਹੈ? ਪੂਰੀ ਖ਼ਬਰ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: