You’re viewing a text-only version of this website that uses less data. View the main version of the website including all images and videos.
ਪ੍ਰਿੰਸ ਫਿਲਿਪ: ਨਹੀਂ ਹੋਵੇਗਾ ਰਾਜਸੀ ਰਸਮਾਂ ਨਾਲ ਸਸਕਾਰ ਤੇ ਨਾ ਹੀ ਦਰਸ਼ਨਾਂ ਲਈ ਰੱਖੀ ਜਾਵੇਗੀ ਮ੍ਰਿਤਕ ਦੇਹ
ਦਿ ਡਿਊਕ ਆਫ ਐਡਿਨਬਰਾ ਦੀਆਂ ਇੱਛਾਵਾਂ ਮੁਤਾਬਕ ਕਾਲਜ ਆਫ ਆਰਮਸ ਨੇ ਦੱਸਿਆ ਕਿ ਪ੍ਰਿੰਸ ਦਾ ਰਾਜਸੀ ਰਸਮਾਂ ਨਾਲ ਅੰਤਿਮ ਸੰਸਕਾਰ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਵੀ ਨਹੀਂ ਰੱਖਿਆ ਜਾਵੇਗਾ।
ਕਾਲਜ ਦਾ ਕਹਿਣਾ ਹੈ ਕਿ ਪ੍ਰਿੰਸ ਫਿਲਿਪ ਦੀ ਮ੍ਰਿਤਕ ਦੇਹ ਨੂੰ ਦਫਨਾਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਵਿੰਡਸਰ ਕਾਸਲ ਵਿੱਚ ਰੱਖਿਆ ਜਾਵੇਗਾ।
ਪੈਲੇਸ ਨੇ ਅਫਸੋਸ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਕਰਕੇ ਨਾ ਆਉਣ।
ਇਹ ਵੀ ਪੜ੍ਹੋ:
ਇਹ ਸਮਝਿਆ ਜਾ ਰਿਹਾ ਹੈ ਕਿ ਮਹਾਰਾਣੀ ਸੋਧੀਆਂ ਅੰਤਿਮ ਰਸਮਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।
ਹੁਣ ਤੋਂ ਲੈ ਕੇ ਸਸਕਾਰ ਦੇ ਇੱਕ ਦਿਨ ਬਾਅਦ ਸਥਾਨਕ ਸਮੇਂ ਮੁਤਾਬਕ 8 ਵਜੇ ਤੱਕ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕੇ ਰਹਿਣਗੇ।
ਸਸਕਾਰ ਦੀ ਤਰੀਕ ਬਕਿੰਘਮ ਪੈਲਸ ਵੱਲੋਂ ਐਲਾਨ ਕੀਤੇ ਜਾਣ ਦੀ ਆਸ ਹੈ।
ਰਾਜਸੀ ਸਨਮਾਨ 2002 ਵਿੱਚ ਕੁਵੀਨ ਮਦਰ ਅਤੇ ਪਿਛਲੇ ਤਿੰਨ ਸ਼ਾਹੀ ਮੈਂਬਰਾਂ ਨੂੰ ਦਿੱਤਾ ਗਿਆ ਸੀ, ਜਿਸ ਵਿੱਚ ਮੱਧ ਲੰਡਨ ਵਿੱਚ ਸਥਿਤ ਵੈਸਟਮਿੰਸਟਰ ਹਾਲ ਵਿੱਚ ਤਿੰਨ ਦਿਨਾਂ ਦੌਰਾਨ ਕਰੀਬ 2 ਲੱਖ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਸਨ।
ਇੱਕ ਸਹਿਯੋਗੀ ਨੇ ਕਿਹਾ ਹੈ ਪ੍ਰਿੰਸ ਫਿਲਿਪ ਰਾਜਸੀ ਸਸਕਾਰ ਲਈ "ਖ਼ੁਦ ਨੂੰ ਇੰਨਾ ਮਹੱਤਵਪੂਰਨ ਨਹੀਂ ਮੰਨਦੇ"। ਅਜਿਹੇ ਮੌਕੇ ਆਮ ਤੌਰ 'ਤੇ ਇੱਕ ਸਮਰਾਟ ਦੀ ਮੌਤ ਲਈ ਹੁੰਦੇ ਹਨ।
ਇੱਕ ਸ਼ਾਹੀ ਅੰਤਿਮ ਸੰਸਕਾਰ ਦਾ ਮਤਲਬ ਹੈ ਜਿਵੇਂ ਕੁਵੀਨ ਮਦਰ ਅਤੇ ਪ੍ਰਿੰਸੇਜ਼ ਆਫ ਵੇਲਜ਼ ਡਾਇਨਾ ਦਾ ਹੋਇਆ ਸੀ। ਹਾਲਾਂਕਿ, ਡਾਇਨਾ ਕੋਲ ਉਸ ਵੇਲੇ ਸ਼ਾਹੀ ਖਿਤਾਬ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਰਾਜਸੀ ਸਸਕਾਰ ਕੀਤਾ ਗਿਆ ਸੀ।
ਉੱਤਰਾਧਿਕਾਰੀ ਅਤੇ ਸ਼ਾਹੀ ਪਰਿਵਾਰ ਵਿੱਚ ਫੌਜ ਦੇ ਉੱਚ ਅਹੁਦੇ 'ਤੇ ਤਾਇਨਾਤ ਮੈਂਬਰਾਂ ਦਾ ਵੀ ਰਾਜਸੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਂਦਾ ਹੈ।
ਸ਼ਾਸਕ ਦੇ ਆਦੇਸ਼ 'ਤੇ ਪਾਰਲੀਮੈਂਟ ਵਿੱਚ ਵੋਟ ਨਾਲ ਫੰਡ ਦੀ ਮਨਜ਼ੂਰੀ ਤੋਂ ਬਾਅਦ ਸ਼ਾਹੀ ਪਰਿਵਾਰ ਤੋਂ ਇਲਾਵਾ ਹੋਰਨਾਂ ਲੋਕਾਂ ਲਈ ਰਾਜਸੀ ਸਸਕਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਨੇਵਲ ਹੀਰੋ ਲੌਰਡ ਨੈਲਸਨ ਅਤੇ ਯੁੱਧਕਾਲੀਨ ਪ੍ਰਧਾਨ ਮੰਤਰੀ ਸਿਰ ਵਿੰਸਟਨ ਚਰਚਿਲ ਵੀ ਸ਼ਾਮਿਲ ਹਨ।
ਪਰ ਰਾਜਸੀ ਸਸਕਾਰ ਅਤੇ ਸ਼ਾਹੀ ਸਸਕਾਰ ਵਿੱਚ ਫਰਕ ਪ੍ਰੋਟੋਕਲ ਦੇ ਸੂਖ਼ਮ ਮਾਮਲਿਆਂ ਦਾ ਹੈ ਅਤੇ ਦੋਵਾਂ ਲਈ ਸੈਨਿਕ ਜਲੂਸ ਅਤੇ ਮ੍ਰਿਤਕ ਦੇਹ ਨੂੰ ਦਰਸ਼ਨਾਂ ਲਈ ਰੱਖਿਆ ਜਾਂਦਾ ਹੈ, ਹਾਲਾਂਕਿ ਡਿਊਕ ਲਈ ਅਜਿਹਾ ਨਹੀਂ ਹੋਵੇਗਾ।
ਸ਼ਸਤਰ ਬਲਾਂ ਦੇ ਸੈਂਕੜੇ ਮੈਂਬਰ ਡਿਊਕ ਦੇ ਸਨਮਾਨ ਲਈ ਸੜਕਾਂ 'ਤੇ ਪਹੁੰਚੀ ਭੀੜ ਉੱਤੇ ਕਾਬੂ ਪਾਉਣ ਲਈ ਪੁਲਿਸ ਨਾਲ ਖੜ੍ਹੇ ਹੋ ਗਏ ਹਨ।
ਪਰ ਜਦੋਂ ਤੋਂ ਮਹਾਮਾਰੀ ਸ਼ੁਰੂ ਹੋਈ ਹੈ, ਪ੍ਰਬੰਧਕ ਸੰਕਟਕਾਲੀਨ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ ਜੋ ਕਿ ਭਾਰੀ ਇਕੱਠਾ ਦੇ ਰੋਕ ਲਗਾਉਣ 'ਤੇ ਕੰਮ ਕਰ ਰਹੀਆਂ ਹਨ ਅਤੇ ਡਿਊਕ ਦਾ ਦੇਹਾਂਤ ਕੋਰੋਨਾ ਮਹਾਮਾਰੀ ਦੇ ਸੰਕਟ ਵਿਚਾਲੇ ਹੋਇਆ ਹੈ।
ਇਹ ਵੀ ਪੜ੍ਹੋ:
ਮੌਜੂਦਾ ਹਾਲਾਤ ਅਤੇ ਸੋਸ਼ਲ ਡਿਸਟੈਂਸਿੰਗ ਦੇ ਮੱਦੇਨਜ਼ਰ ਹੁਣ ਮਹਾਰਾਣੀ ਨੂੰ ਅਤਿੰਮ ਰਸਮਾਂ ਅਤੇ ਰਾਜਸੀ ਸਸਕਾਰ ਦੀਆਂ ਯੋਜਨਾਵਾਂ ਵਿੱਚ ਬਦਲਾਅ ਕਰਨ ਲਈ ਕਿਹਾ ਗਿਆ ਹੈ।
ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਗਲੈਂਡ ਵਿੱਚ ਸਿਰਫ਼ 30 ਲੋਕ ਹੀ ਅਤਿੰਮ ਸੰਸਕਾਰ ਵਿੱਚ ਸ਼ਾਮਿਲ ਹੋ ਸਕਦੇ ਹਨ।