You’re viewing a text-only version of this website that uses less data. View the main version of the website including all images and videos.
ਡਿਊਕ ਆਫ ਐਡਿਨਬਰਾ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ
ਮਹਾਰਾਣੀ ਐਲਿਜ਼ਾਬੇਥ II ਦੇ ਪਤੀ, ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਬਕਿੰਘਮ ਪੈਲੇਸ ਨੇ ਦਿੱਤੀ ਹੈ।
ਪ੍ਰਿੰਸ ਫਿਲਿਪ ਦਾ ਰਾਜਕੁਮਾਰੀ ਐਲਿਜ਼ਾਬੇਥ ਨਾਲ ਵਿਆਹ, ਉਨ੍ਹਾਂ ਦੇ ਮਹਾਰਾਣੀ ਬਣਨ ਤੋਂ ਪੰਜ ਸਾਲ ਪਹਿਲਾਂ 1947 ਵਿੱਚ ਹੋਇਆ ਸੀ।
ਪ੍ਰਿੰਸ ਫਿਲਿਪ ਬਰਤਾਨਵੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਹੀ ਅਹੁਦੇ 'ਤੇ ਰਹਿਣ ਵਾਲੇ ਰੋਇਲ ਰਹੇ ਹਨ।
ਬਕਿੰਘਮ ਪੈਲੇਸ ਨੇ ਬਿਆਨ ਵਿੱਚ ਕਿਹਾ, "ਬੇਹੱਦ ਦੁੱਖ ਨਾਲ ਮਹਾਰਾਣੀ ਨੇ ਆਪਣੇ ਪਤੀ ਦਿ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ।"
"ਪ੍ਰਿੰਸ ਫਿਲਿਪ ਦਾ ਸਵੇਰੇ ਵਿੰਡਸਰ ਕੈਸਟਲ ਵਿੱਚ ਦੇਹਾਂਤ ਹੋਇਆ ਸੀ।"
ਸ਼ਾਹੀ ਜੋੜੇ ਦੇ ਚਾਰ ਬੱਚੇ, ਅੱਠ ਪੋਤੇ ਤੇ 10 ਪੜਪੋਤੇ ਹਨ।
ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ, "ਪ੍ਰਿੰਸ ਫਿਲਿਪ ਅਣਗਿਣਤ ਲੋਕਾਂ ਲਈ ਪ੍ਰੇਰਣਾਸਰੋਤ ਬਣੇ।"
ਡਾਓਨਿੰਗ ਸਟ੍ਰੀਟ 'ਤੇ ਬੋਲਦਿਆਂ ਉਨ੍ਹਾਂ ਕਿਹਾ, "ਉਨ੍ਹਾਂ ਨੇ ਸ਼ਾਹੀ ਪਰਿਵਾਰ ਤੇ ਰਾਜਤੰਤਰ ਨੂੰ ਇਸ ਤਰ੍ਹਾਂ ਦੀ ਦਿਸ਼ਾ ਦਿੱਤੀ ਜਿਸ ਨਾਲ ਸ਼ਾਹੀ ਪਰਿਵਾਰ ਸਾਡੇ ਕੌਮੀ ਜੀਵਨ ਦੀਆਂ ਖੁਸ਼ੀਆਂ ਵਿੱਚ ਸੰਤੁਲਨ ਬਣਾਏ ਰੱਖਣ ਲਈ ਬਿਨਾਂ ਕਿਸੇ ਵਿਵਾਦ ਦੇ ਇੱਕ ਅਹਿਮ ਸੰਸਥਾ ਬਣਿਆ ਰਿਹਾ।"
ਬੌਰਿਸ ਜੌਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਡਿਊਕ ਦੇ ਦੇਹਾਂਤ ਦੀ ਖ਼ਬਰ ਮਿਲਣ 'ਤੇ ਬਹੁਤ ਦੁੱਖ ਹੋਇਆ।
ਉਨ੍ਹਾਂ ਕਿਹਾ, "ਪ੍ਰਿੰਸ ਫਿਲਿਪ ਨੇ ਯੂਕੇ, ਪੂਰੇ ਰਾਸ਼ਟਰਮੰਡਲ ਅਤੇ ਪੂਰੀ ਦੁਨੀਆਂ ਵਿੱਚ ਪੀੜ੍ਹੀਆਂ ਦਾ ਪਿਆਰ ਕਮਾਇਆ ਹੈ।"
ਪ੍ਰਿੰਸ ਫਿਲਿਪ ਦੇ ਸ਼ਾਹੀ ਅਹੁਦੇ 'ਤੇ ਸਭ ਤੋਂ ਲੰਬੇ ਸਮੇਂ ਤੱਕ ਰਹਿੰਦਿਆਂ ਯੋਗਦਾਨ ਨੂੰ ਸ਼ਰਧਾਂਜਲੀ ਦਿੰਦਿਆਂ, ਬੌਰਿਸ ਜੌਨਸਨ ਨੇ ਉਨ੍ਹਾਂ ਦੇ ਦੂਜੀ ਵਿਸ਼ਵ ਜੰਗ ਲੜਨ ਵਾਲੇ ਆਖਰੀ ਬਚੇ ਲੋਕਾਂ ਵਿੱਚੋਂ ਇੱਕ ਹੋਣ ਨੂੰ ਵੀ ਯਾਦ ਕੀਤਾ।
ਜੌਨਸਨ ਨੇ ਕਿਹਾ, "ਉਸ ਟਕਰਾਅ ਦੇ ਹਾਲਾਤ ਤੋਂ ਪ੍ਰਿੰਸ ਫਿਲਿਪ ਨੇ ਸੇਵਾ ਦੀ ਨੈਤਿਕਤਾ ਨੂੰ ਜੰਗ ਤੋਂ ਬਾਅਦ ਬਣੇ ਬੇਹੱਦ ਵੱਖਰੇ ਹਾਲਾਤ ਵਿੱਚ ਅਪਣਾਇਆ।"
ਇਸ ਵਿਚਾਲੇ, ਕੈਂਟਰਬਰੀ ਆਰਕਬਿਸ਼ਪ ਜਸਟਿਨ ਵੈਲਬੈ ਨੇ ਕਿਹਾ, "ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਦੂਜਿਆਂ ਦੇ ਹਿੱਤਾਂ ਨੂੰ ਰੱਖਿਆ ਹੈ ਅਤੇ ਅਜਿਹਾ ਕਰਕੇ ਉਨ੍ਹਾਂ ਨੇ ਇਸਾਈ ਧਰਮ ਦਾ ਸ਼ਾਨਦਾਰ ਉਦਾਹਰਣ ਪੇਸ਼ ਕੀਤਾ ਹੈ।"
ਬਕਿੰਘਮ ਪੈਲਸ ਵਿੱਚ ਝੰਡਾ ਹੇਠਾਂ ਝੁਕਾ ਦਿੱਤਾ ਗਿਆ ਹੈ ਅਤੇ ਡਿਊਕ ਦੀ ਮੌਤ ਦੇ ਐਲਾਨ ਤੋਂ ਬਾਅਦ ਗੇਟਾਂ 'ਤੇ ਨੋਟਿਸ ਲਗਾ ਦਿੱਤੇ ਗਏ ਹਨ।
ਲੋਕਾਂ ਪੈਲਸ ਦੇ ਬਾਹਰ ਫੁੱਲ ਭੇਟ ਕੀਤੇ ਹਨ, ਜਦ ਕਿ ਸੈੰਕੜੇ ਲੋਕਾਂ ਵਿੰਡਸਰ ਪੈਲਸ ਦਾ ਦੌਰਾ ਕੀਤਾ।
ਹਾਲਾਂਕਿ, ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਦੌਰ 'ਚ ਲੋਕਾਂ ਨੂੰ ਇਕੱਠੇ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਹੈ ਕਿ ਆਪਣੀ ਸ਼ਰਧਾਂਜਲੀ ਸ਼ਾਹੀ ਘਰਾਨੇ ਸਾਹਮਣੇ ਰੱਖ ਦੇਣ।
ਸ਼ਾਹੀ ਪਰਿਵਾਰ ਨੇ ਲੋਕਾਂ ਨੂੰ ਕਿਹਾ ਹੈ ਡਿਊਕ ਦੀ ਯਾਦ ਵਿੱਚ ਫੁੱਲ ਖਰੀਦਣ ਦੀ ਬਜਾਇ ਚੈਰੇਟੀ ਲਈ ਪੈਸਾ ਇਕੱਠਾ ਕਰਨ ਅਤੇ ਸੰਦੇਸ਼ ਭੇਜਣ ਦੀ ਇੱਛਾ ਰੱਖਣ ਵਾਲਿਆਂ ਲਈ ਸ਼ਾਹੀ ਵੈਬਸਾਈਟ 'ਤੇ ਸੋਗ ਦੀ ਇੱਕ ਕਿਤਾਬ ਲਾਂਚ ਕੀਤੀ ਗਈ ਹੈ।
ਬੀਬੀਸੀ ਰੋਇਲ ਕੌਰੈਸਪੌਂਡੈਂਟ ਨਿਕੋਲਸ ਵਿਛਲ ਨੇ ਕਿਹਾ ਕਿ ਇਹ ਦੇਸ਼ ਲਈ "ਸੋਗ ਭਰੀ ਖ਼ਬਰ ਹੈ" ਅਤੇ "ਖ਼ਾਸ ਕਰਕੇ ਮਹਾਰਾਣੀ ਲਈ ਜਿਨ੍ਹਾਂ ਨੇ ਆਪਣੀ ਪਤੀ ਨੂੰ 73 ਸਾਲ ਦੀ ਉਮਰ ਵਿੱਚ ਗੁਆਇਆ ਹੈ।"
ਉਨ੍ਹਾਂ ਨੇ ਕਿਹਾ ਕਿ ਪ੍ਰਿੰਸ ਫਿਲਿਪ ਨੇ "ਮਹਾਰਾਣੀ ਦੇ ਸ਼ਾਸਨ ਕਾਲ ਦੀ ਸਫ਼ਲਤਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਡਿਊਕ ਨੂੰ ਪੂਰੀ ਤਰ੍ਹਾਂ ਰਾਣੀ ਨਾਲ ਵਫ਼ਾਦਾਰ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲੀ ਆਪਣੀ ਡਿਊਟੀ ਪੂਰੀ ਨਿਭਾਉਣ ਵਜੋਂ ਵਰਣਿਤ ਕੀਤਾ ਜਾ ਸਕਦਾ ਹੈ।"
"ਇਹ ਉਨ੍ਹਾਂ ਦੇ ਰਿਸ਼ਤੇ ਦੀ ਦ੍ਰਿੜਤਾ ਦਾ ਮਹੱਤਵ ਸੀ, ਉਨ੍ਹਾਂ ਦਾ ਵਿਆਹ ਜੋ ਰਾਜਸ਼ਾਹੀ ਦੀ ਸਫ਼ਲਤਾ ਲਈ ਮਹੱਤਵਪੂਰਨ ਸੀ।"
ਬੀਬੀਸੀ ਨਿਊਜ਼ ਰਿਪੋਰਟ ਮਾਰੀ ਜੈਕਸਨ ਨੇ ਦੱਸਿਆ ਹੈ ਕਿ ਸ਼ਰਧਾਂਜਲੀ ਦੇਣ ਵਾਲਿਆਂ ਦੀ ਵਧਦੀ ਗਿਣਤੀ ਵਿਚਾਲੇ ਫੋਟੋਗਰਾਫਰ ਅਤੇ ਕੈਮਰਾਮੈਨ ਦੀਆਂ ਕਤਾਰਾਂ ਲੱਗ ਗਈਆਂ ਹਨ।
ਪੀਮਲੀਕੋ ਤੋਂ ਰੀਆ ਵਰਮਾ ਆਪਣੀ ਬਾਈਕ 'ਤੇ ਗੇਟ ਤੱਕ ਪਹੁੰਚੀ ਅਤੇ ਫੁੱਲ ਰੱਖੇ ਤੇ ਰੈਸਟ ਇਨ ਪੀਸ ਡਿਊਕ ਲਿਖਿਆ।
ਸਕੌਟਲੈਂਡ ਦੇ ਫਰਸਟ ਮਿਨਿਸਟਰ ਨਿਕੋਲਾ ਸਟਰਜੀਓਨ ਨੇ ਕਿਹਾ ਕਿ ਉਹ ਡਿਊਕ ਦੇ ਦੇਹਾਂਤ ਨਾਲ ਕਾਫੀ ਸੋਗ ਵਿੱਚ ਹਨ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਮੈਂ ਆਪਣੀ ਨਿੱਜੀ, ਸਰਕਾਰ ਦੀ ਅਤੇ ਸਕੌਟਲੈਂਡ ਦੇ ਲੋਕਾਂ ਦੀ ਸੰਵੇਦਨਾ ਮਹਾਰਾਣੀ ਐਲੀਜ਼ਾਬੈਥ ਤੇ ਉਨ੍ਹਾਂ ਦੇ ਪਰਿਵਾਰ ਨੂੰ ਭੇਜਦੀ ਹਾਂ।"
ਪੂਰੀ ਦੁਨੀਆਂ ਤੋਂ ਆ ਰਹੇ ਸੋਗ ਸੰਦੇਸ਼
ਪ੍ਰਿੰਸ ਫਿਲਿਪ ਦੇ ਦੇਹਾਂਤ 'ਤੇ ਸ਼ਾਹੀ ਪਰਿਵਾਰ ਨੂੰ ਪੂਰੀ ਦੁਨੀਆਂ ਦੇ ਵੱਡੇ ਆਗੂਆਂ ਵੱਲੋਂ ਸੋਗ ਸੰਦੇਸ਼ ਭੇਜੇ ਜਾ ਰਹੇ ਹਨ।
ਪੂਰੀ ਦੁਨੀਆਂ ਦੇ ਸ਼ਾਹੀ ਪਰਿਵਾਰ, ਸਵੀਡਨ ਤੋਂ ਭਾਰਤ ਅਤੇ ਨਿਊਜ਼ੀਲੈਂਡ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਪ੍ਰਿੰਸ ਫਿਲਿਪ ਮਹਾਰਾਣੀ ਦੇ ਨਾਲ ਸੈਂਕੜੇ ਵਿਦੇਸ਼ੀ ਦੌਰਿਆਂ 'ਤੇ ਜਾ ਚੁੱਕੇ ਹਨ।
ਆਸਟਰੇਲੀਆ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਡਿਊਕ ਮਹਾਰਾਣੀ ਲਈ ਹਮੇਸ਼ਾ ਅਹਿਮ ਸਹਿਯੋਗੀ ਰਹੇ ਹਨ ਤੇ ਆਸਟਰੇਲੀਆ ਵਿੱਚ ਦਰਜਨਾਂ ਸੰਗਠਨਾਂ ਦੇ ਸਰਪ੍ਰਸਤ ਰਹੇ ਹਨ।
ਅਮਰੀਕਾ
ਸਾਬਕਾ ਰਾਸ਼ਟਰਪਤੀ ਜੌਰਜ ਬੁਸ਼ ਨੇ ਪ੍ਰਿੰਸ ਫਿਲਿਪ ਦੇ ਗੌਰਵ ਦੀ ਤਾਰੀਫ ਕਰਦਿਆਂ ਕਿਹਾ ਕਿ ਪ੍ਰਿੰਸ ਫਿਲਿਪ ਦੀ ਇੱਕ ਲੰਬੀ ਤੇ ਸ਼ਾਨਦਾਰ ਜ਼ਿੰਦਗੀ ਰਹੀ ਅਤੇ ਉਨ੍ਹਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਦੂਜਿਆਂ ਲਈ ਸਮਰਪਿਤ ਕੀਤਾ।
ਭਾਰਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਬਰਤਾਨਵੀ ਲੋਕਾਂ ਅਤੇ ਸ਼ਾਹੀ ਪਰਿਵਾਰਾਂ ਦੇ ਨਾਲ ਹਨ। ਮੋਦੀ ਨੇ ਕਿਹਾ ਕਿ, "ਡਿਊਕ ਆਫ ਐਡਿਨਬਰਾ ਦਾ ਫੌਜ ਵਿੱਚ ਸ਼ਾਨਦਾਰ ਕਰੀਅਰ ਰਿਹਾ ਅਤੇ ਉਹ ਸਮਾਜ ਸੇਵਾ ਵਿੱਚ ਕਈ ਕੋਸ਼ਿਸ਼ਾਂ ਵਿੱਚ ਅੱਗੇ ਬਣੇ ਰਹੇ।"
ਪਾਕਿਸਤਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ, "ਬ੍ਰਿਟੇਨ ਨੇ ਆਪਣੇ ਇੱਕ ਬੁੱਧੀਮਾਨ ਬਜ਼ੁਰਗ ਨੂੰ ਖੋਹ ਦਿੱਤਾ ਹੈ ਜੋ ਕਿ ਸਮਾਜ ਸੇਵਾ ਨੂੰ ਲੈ ਕੇ ਇੱਕ ਖਾਸ ਤਰ੍ਹਾਂ ਦੇ ਜਜ਼ਬੇ ਨਾਲ ਭਰੇ ਹੋਏ ਸਨ। ਪਾਕਿਸਤਾਨ ਤੇ ਯੂਕੇ ਦੇ ਰਿਸ਼ਤਿਆਂ ਨੂੰ ਵਧਾਵਾ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ