You’re viewing a text-only version of this website that uses less data. View the main version of the website including all images and videos.
ਬਲਰਾਜ ਸਿੰਘ ਨੇ ਹਮਲੇ ਵਾਲੇ ਦਿਨ ਦੀ ਕੀ ਕਹਾਣੀ ਦੱਸੀ - 5 ਅਹਿਮ ਖ਼ਬਰਾਂ
ਸੀਆਰਪੀਐਫ ਦੀ ਕੋਬਰਾ ਬਟਾਲੀਅਨ ਦੇ ਜਵਾਨ ਬਲਰਾਜ ਸਿੰਘ ਦੀਆਂ ਨਜ਼ਰਾਂ ਵਿੱਚ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਹੋਏ ਮਾਓਵਾਦੀ ਹਮਲੇ ਦੀਆਂ ਸਾਰੀਆਂ ਤਸਵੀਰਾਂ ਇਕਸਾਰ ਘੁੰਮ ਜਾਂਦੀਆਂ ਹਨ।
"ਐਸ ਆਈ ਸਾਹਿਬ ਸੀ ਸਾਡੇ। ਗ੍ਰਨੇਡ ਉਨ੍ਹਾਂ ਦੇ ਕੋਲ ਆ ਕੇ ਡਿੱਗ ਪਿਆ ਅਤੇ ਛੱਰਾ ਉਨ੍ਹਾਂ ਦੇ ਪੈਰਾਂ 'ਤੇ ਲੱਗ ਗਿਆ। ਉਨ੍ਹਾਂ ਦੇ ਪੈਰਾਂ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਉਹ ਦਰਦ ਨਾਲ ਚੀਕ ਰਹੇ ਸਨ ਕਿ ਕੋਈ ਉਨ੍ਹਾਂ ਦੇ ਜਲਦੀ ਪੱਟੀ ਬੰਨ੍ਹੇ।"
ਸ਼ਨੀਵਾਰ ਨੂੰ, ਮਾਓਵਾਦੀਆਂ ਨਾਲ ਮੁਕਾਬਲੇ ਦਾ ਵਰਣਨ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਚਮਕਣ ਲੱਗਦੀਆਂ ਹਨ।
ਇਹ ਵੀ ਪੜ੍ਹੋ:
ਬੀਬੀਸੀ ਦੇ ਸਹਿਯੋਗੀ ਅਲੋਕ ਪ੍ਰਕਾਸ਼ ਪੁਤੂਲ ਦੀ ਹਮਲੇ ਤੋਂ ਬਾਅਦ ਬਲਰਾਜ ਸਿੰਘ ਨੇ ਨਾਲ ਗੱਲਬਾਤ ਇੱਥੇ ਕਲਿੱਕ ਕਰ ਕੇ ਪੜ੍ਹੋ ।
ਪੰਜਾਬ ਦੇ ਤਰਨਤਾਰਨ ਤੋਂ ਖਡੂਰ ਸਾਹਿਬ ਸੜਕ 'ਤੇ ਲਗਭਗ ਸਾਡੇ ਪੰਜ ਕਿਲੋਮੀਟਰ ਦੀ ਦੂਰੀ 'ਤੇ ਕਲੇਰ ਪਿੰਡ ਹੈ। ਬੀਬੀਸੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ, ਇੱਥੇ ਕਲਿੱਕ ਕਰ ਕੇ ਦੇਖੋ ਵੀਡੀਓ।
ਸੁਰੱਖਿਆਂ ਬਲਾਂ 'ਤੇ ਕਈ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਜਾਣ ਵਾਲਾ ਮਾਦਵੀ ਹਿਡਮਾ ਕੌਣ ਹੈ
ਛੱਤੀਸਗੜ੍ਹ 'ਚ ਪੁਲਿਸ ਅਤੇ ਮਾਓਵਾਦੀਆਂ ਵਿਚਾਲੇ ਹੋਈ ਮੁਠਭੇੜ ਤੋਂ ਬਾਅਦ ਮਾਓਵਾਦੀ ਹਿਡਮਾ ਦਾ ਨਾਂਅ ਚਰਚਾ ਵਿੱਚ ਹੈ।
40 ਸਾਲਾ ਇਹ ਮਾਓਵਾਦੀ ਪਿਛਲੇ ਇੱਕ ਦਹਾਕੇ 'ਚ ਦੰਡਕਾਰਣਿਆ ਵਿਖੇ ਕਈ ਪੁਲਿਸ ਵਾਲਿਆਂ ਲਈ ਦੈਂਤ ਬਣ ਕੇ ਆਇਆ ਹੈ।
"ਉਹ ਬਹੁਤ ਹੀ ਪਿਆਰ ਅਤੇ ਨਰਮੀ ਨਾਲ ਗੱਲਬਾਤ ਕਰਦਾ ਹੈ ਅਤੇ ਸਾਊ ਸੁਭਾਅ ਦਾ ਮਾਲਕ ਹੈ। ਜਦੋਂ ਕੋਈ ਵੀ ਉਸ ਦੇ ਬੋਲਣ ਦਾ ਢੰਗ ਵੇਖਦਾ ਹੈ ਤਾਂ ਉਹ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਕੀ ਇਹ ਉਹੀ ਵਿਅਕਤੀ ਹੈ ਜਿਸ ਨੇ ਇੰਨ੍ਹੀਆਂ ਵਿਨਾਸ਼ਕਾਰੀ ਰਣਨੀਤੀਆਂ ਤਿਆਰ ਕੀਤੀਆਂ ਹਨ?"
ਬੀਬੀਸੀ ਪੱਤਰਕਾਰ ਬਾਲਾ ਸਤੀਸ਼ ਨੇ ਮਾਓਵਾਦੀ ਪਾਰਟੀ ਨਾਲ ਕੰਮ ਕਰ ਚੁੱਕੇ ਲੋਕਾਂ ਅਤੇਹਿਡਮਾ ਨੂੰ ਇੱਕ ਜਾਂ ਦੋ ਵਾਰ ਮਿਲ ਵੀ ਚੁੱਕੇ ਕੁਝ ਲੋਕਾਂ ਨਾਲ ਮੁਲਕਾਤ ਕੀਤੀ। ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਰਿਪੋਰਟ।
ਕੋਰੋਨਾ ਕਰਕੇ ਪੂਰੇ ਪੰਜਾਬ 'ਚ ਕੀ ਨਵੀਆਂ ਪਾਬੰਦੀਆਂ ਲੱਗੀਆਂ
ਕੋਵਿਡ-19 ਹਾਲਾਤ ਦੇ ਹਫ਼ਤਾਵਾਰੀ ਰਿਵੀਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਧਦੀ ਮੌਤ ਦਰ ਅਤੇ ਪੌਜ਼ੀਟਿਵ ਕੇਸਾਂ ਦੀ ਗਿਣਤੀ ਬਾਰੇ ਚਿੰਤਾ ਜ਼ਾਹਰ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਵਿੱਚ 85 ਫੀਸਦ ਕੇਸ ਯੂਕੇ ਸਟ੍ਰੇਨ ਦੇ ਹਨ, ਜੋ ਵਧੇਰੇ ਲਾਗਸ਼ੀਲ ਅਤੇ ਜੋਖ਼ਮ ਭਰੇ ਹਨ।
ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਕੋਵਿਡ-19 ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕਈ ਐਲਾਨ ਕੀਤੇ। ਇੱਥੇ ਕਲਿੱਕ ਕਰਕੇ ਪੂਰੀ ਖ਼ਬਰ ਪੜ੍ਹੋ।
ਇਸ ਤੋਂ ਇਲਵਾ ਇੱਥੇ ਕਲਿੱਕ ਕਰਕੇ ਪੜ੍ਹੋ ਕਿ ਪੰਜਾਬ ਸਣੇ ਕੁਝ ਹੋਰ ਸੂਬਿਆਂ 'ਚ ਨਾਈਟ ਕਰਫ਼ਿਊ ਲਗਾਉਣ ਪਿੱਛੇ ਕੀ ਹੈ ਲੌਜਿਕ।
ਕੋਰੋਨਾ ਨਾਲ ਜੰਗ ਲੜਦੇ ਡਾਕਟਰਾਂ ਦਾ ਆਮ ਲੋਕਾਂ ਨੂੰ ਇਹ ਸੁਨੇਹਾ
ਸਿਰਫ਼ ਡਾਕਟਰ ਹੀ ਨਹੀਂ, ਨਰਸਾਂ ਅਤੇ ਵਾਰਡ ਬੁਆਏਜ਼ ਵੀ ਥੱਕੇ ਹੋਏ ਅਤੇ ਵਧੇਰੇ ਕੰਮ ਦਾ ਭਾਰ ਮਹਿਸੂਸ ਕਰਦੇ ਹਨ।
ਉਨ੍ਹਾਂ ਨੂੰ ਪੀਪੀਈ ਕਿੱਟਾਂ ਪਹਿਨ ਕੇ ਲੰਬੇ ਘੰਟਿਆਂ ਤੱਕ ਕੰਮ ਕਰਨਾ ਪੈਂਦਾ ਹੈ ਤੇ ਅਕਸਰ ਇੱਕੋ ਸਮੇਂ ਕਈ ਕਈ ਗੰਭੀਰ ਮਰੀਜ਼ਾਂ ਦੀ ਦੇਖਭਾਲ ਕਰਨੀ ਪੈਂਦੀ ਹੈ।
ਉਹ ਕਹਿੰਦੇ ਹਨ ਕਿ ਲੋਕਾਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਆਪ ਨੂੰ ਢਿੱਲ ਦੇ ਦਿੱਤੀ ਹੈ। ਕੇਰਲਾ ਉਨ੍ਹਾਂ ਪੰਜ ਸੂਬਿਆਂ ਵਿੱਚੋਂ ਜਿੱਥੇ ਚੋਣਾਂ ਹੋ ਰਹੀਆਂ ਹਨ। ਸੂਬੇ ਵਿੱਚ ਵੱਡੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨਾ ਹੀ ਸਿਆਸਤਦਾਨ ਤੇ ਨਾ ਹੀ ਜਨਤਾ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹੈ।
ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੇ ਆਈਸੀਯੂ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਲਗਾਤਾਰ ਇੱਕ ਸਾਲ ਕੋਵਿਡ-19 ਨਾਲ ਲੜਨ ਤੋਂ ਬਾਅਦ ਹੁਣ ਦੂਜੀ ਲਹਿਰ ਦੇ ਸਨਮੁਖ ਕੰਮ ਕਰਨ ਬਾਰੇ ਉਨ੍ਹਾਂ ਦੀ ਰਾਇ ਜਾਣਨੀ ਚਾਹੀ।
ਉਨ੍ਹਾਂ ਦਾ ਇਹੀ ਕਹਿਣਾ ਸੀ ਕਿ ਲੋਕ ਬੀਮਾਰੀ ਨੂੰ ਸੱਦਾ ਦੇਣ ਵਾਲੇ ਵਿਹਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਲਗਾਤਾਰ ਤਣਾਅ ਵਿੱਚ ਕੰਮ ਕਰ ਰਹੇ ਆਈਸੀਯੂ ਸਟਾਫ਼ ਬਾਰੇ ਸੋਚ ਲਿਆ ਕਰਨ। ਇੱਥੇ ਕਲਿੱਕ ਕਰਕੇ ਪੜ੍ਹੋ ਪੂਰੀ ਰਿਪੋਰਟ।
ਬ੍ਰਿਟੇਨ ਵਿੱਚ ਐਸਟਰਾਜ਼ੈਨੇਕਾ ਵੈਕਸੀਨ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕਿਉਂ ਨਹੀਂ ਲੱਗੇਗੀ
ਬ੍ਰਿਟੇਨ ਵਿੱਚ ਦਵਾਈਆਂ ਦੀ ਰੇਗੂਲੇਟਰੀ ਸੰਸਥਾ MHRA (ਮੈਡੀਸੀਨਜ਼ ਹੈਂਡ ਹੈਲਥ ਕੇਅਰ ਪ੍ਰੋਡਕਟਸ ਰੈਗੁਲੇਟਰੀ ਏਜੰਸੀ) ਨੇ ਕਿਹਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਵੈਕਸੀਨ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਸਦਾ ਕੋਈ ਦੂਜਾ ਬਦਲ ਦਿੱਤਾ ਜਾਵੇਗਾ।
ਰੈਗੁਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਐਸਟਰਾਜ਼ੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਲੱਡ ਕਲੌਟਿੰਗ (ਖ਼ੂਨ ਦਾ ਜਮਣਾ) ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।
ਇਹ ਅਤੇ ਬੁੱਧਵਾਰ ਦੀਆਂ ਹੋਰ ਅਹਿਮ ਖ਼ਬਰਾਂ ਵਿਸਥਾਰ ਵਿੱਚ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ: