ਛੱਤੀਸਗੜ੍ਹ ਮਾਓਵਾਦੀ ਹਮਲਾ: ਸਿੱਖ ਜਵਾਨ ਨੂੰ ਖੁਦ ਨੂੰ ਗੋਲੀ ਲੱਗੀ ਹੋਈ ਸੀ ਫੇਰ ਵੀ ਆਪਣੀ ਪੱਗ ਨਾਲ ਸਾਥੀ ਦੇ ਫੱਟ ਬੰਨ੍ਹ ਕੇ ਬਚਾਇਆ - ਪ੍ਰੈਸ ਰੀਵਿਊ

ਛੱਤੀਸਗੜ੍ਹ

ਤਸਵੀਰ ਸਰੋਤ, HT Photo/ Ritesh Mishra

ਤਸਵੀਰ ਕੈਪਸ਼ਨ, 1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਸਿੱਖ ਜਵਾਨ ਬਾਰੇ ਦੱਸਿਆ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕੀਤਾ

ਛੱਤੀਸਗੜ੍ਹ ਵਿੱਚ ਹੋਏ ਮਾਓਵਾਦੀ ਹਮਲੇ ਦੌਰਾਨ ਇੱਕ ਸਿੱਖ ਜਵਾਨ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਣ ਲਈ ਆਪਣੀ ਪੱਗ ਲਾਹ ਕੇ ਉਸ ਦੇ ਜ਼ਖ਼ਮਾਂ 'ਤੇ ਬੰਨ੍ਹੀ।

ਬੀਤੇ ਸ਼ਨੀਵਾਰ ਨੂੰ ਇਹ ਘਟਨਾ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਬਸਤਰ ਕਬਾਇਲੀ ਖੇਤਰ ਹੋਏ ਹਮਲੇ ਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਇਸ ਦੌਰਾਨ ਸਿੱਖ ਜਵਾਨ ਨੂੰ ਖ਼ੁਦ ਵੀ ਗੋਲੀ ਲੱਗ ਚੁੱਕੀ ਸੀ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ।

ਕੁਝ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਜਵਾਨ ਦਾ ਨਾਂ ਬਲਰਾਜ ਸਿੰਘ ਹੈ ਅਤੇ ਉਹ ਸੀਆਰਪੀਐੱਫ਼ ਦੀ ਕਮਾਂਡੋ ਬਟਾਲੀਅਨ ਨਾਲ ਸਬੰਧਤ ਹੈ। ਉਸ ਨੂੰ ਹਮਲੇ ਦੌਰਾਨ ਖੁਦ ਨੂੰ ਗੋਲ਼ੀ ਲੱਗੀ ਸੀ ਅਤੇ ਉਹ ਵੀ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।

ਜਦੋਂ ਇਸ ਨੇ ਦੇਖਿਆ ਕਿ ਸਾਥੀ ਜਵਾਨ ਦੇ ਜ਼ਖ਼ਮ ਬਹੁਤ ਗਹਿਰੇ ਹਨ ਅਤੇ ਉਹ ਖੁਦ ਨੂੰ ਬਚਾਉਣ ਦੀ ਜੱਦੋਜਹਿਦ ਕਰ ਰਿਹਾ ਹੈ, ਤਾਂ ਬਲਰਾਜ ਸਿੰਘ ਨੇ ਆਪਣੀ ਪੱਗ ਉਤਾਰ ਕੇ ਸਾਥੀ ਦੇ ਫੱਟ ਬੰਨ੍ਹ ਦਿੱਤੇ।

ਇਹ ਵੀ ਪੜ੍ਹੋ

ਟਾਇਮਜ਼ ਆਫ਼ ਇੰਡੀਆ ਨੇ ਬਲਰਾਜ ਸਿੰਘ ਨਾਲ ਫੋਨ ਉੱਤੇ ਗੱਲ ਕਰਕੇ ਲਿਖਿਆ ਹੈ ਕਿ ਜਦੋਂ ਮਾਓਵਾਦੀ ਹਮਲਾ ਹੋਇਆ ਤਾਂ ਬਲਰਾਜ ਸਿੰਘ ਤੇ ਉਸਦੇ ਸਾਥੀਆਂ ਨੇ ਪੁਜੀਸ਼ਨਾਂ ਲੈ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਉਸ ਦੇ ਸਾਥੀ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਗੰਭੀਰ ਜ਼ਖ਼ਮੀ ਹੋ ਗਿਆ।

ਬਲਰਾਜ ਸਿੰਘ ਨੇ ਦੱਸਿਆ, ''ਉਹ ਮੇਰੇ ਸੱਜੇ ਪਾਸੇ ਸੀ ਅਤੇ ਉਸ ਦੀ ਲੱਤ ਵਿਚੋਂ ਬਹੁਤ ਖੂਨ ਵਗ ਰਿਹਾ ਸੀ। ਮੈਂ ਸੋਚਿਆ ਕਿ ਜੇਕਰ ਖੂਨ ਦਾ ਵਹਾਅ ਨਾ ਰੁਕਿਆ ਤਾਂ ਉਹ ਮਰ ਜਾਵੇਗਾ। ਮੈਂ ਫਸਟ ਏਡ ਬਾਕਸ ਦੇਖਿਆ ਪਰ ਉਸ ਦੀ ਸਮੱਗਰੀ ਦੂਜੇ ਜਵਾਨਾਂ ਉੱਤੇ ਖ਼ਤਮ ਹੋ ਗਈ ਸੀ , ਜਦੋਂ ਕੋਈ ਰਾਹ ਨਹੀਂ ਦਿਖਿਆ ਤਾਂ ਮੈਂ ਆਪਣੀ ਪੱਗ ਉਤਾਰੀ ਅਤੇ ਆਪਣੇ ਸਾਥੀ ਦੇ ਫੱਟ ਉੱਤੇ ਬੰਨ੍ਹ ਦਿੱਤੀ। ਜਿਸ ਨਾਲ ਉਸ ਦੇ ਖੂਨ ਦਾ ਵਹਾਅ ਰੁਕ ਗਿਆ ਅਤੇ ਉਹ ਮੁੜ ਫਾਇਰਿੰਗ ਕਰਨ ਲਈ ਆ ਤਿਆਰ ਹੋ ਗਿਆ।''

1988 ਬੈਚ ਦੇ ਆਈਪੀਐੱਸ ਅਧਿਕਾਰੀ ਆਰ.ਕੇ. ਵਿੱਜ ਨੇ ਉਸ ਜਵਾਨ ਬਾਰੇ ਦੱਸਿਆ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਸਿੱਖ ਜਵਾਨ ਅਤੇ ਉਸ ਦੇ ਸਾਥੀ, ਦੋਵੇਂ ਸੁਰੱਖਿਅਤ ਹਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਸ਼ਰਾਬ ਤੇ ਸਿਗਰਟ ਕੰਪਨੀ ਤੋਂ ਅਕਾਲੀ ਦਲ ਨੇ ਲਿਆ ਫੰਡ - ਆਪ

ਆਪ

ਤਸਵੀਰ ਸਰੋਤ, Twitter/AAP Punjab

ਤਸਵੀਰ ਕੈਪਸ਼ਨ, ਆਪ ਦੇ ਨੇਤਾਵਾਂ ਨੇ ਕਿਹਾ ਕਿ ਸਿਗਰੇਟ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ 'ਚ ਲੱਖਾਂ ਰੁਪਏ ਲਏ ਗਏ ਹਨ

ਪੰਜਾਬ ਦੇ ਸਾਬਕਾ ਉਪ- ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਆਮ ਆਦਮੀ ਪਾਰਟੀ ਨੇ ਸ਼ਰਾਬ ਅਤੇ ਸਿਗਰੇਟ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ ਵਿੱਚ ਪੈਸਾ ਲਾਉਣ ਦਾ ਇਲਜ਼ਾਮ ਲਾਇਆ ਹੈ।

ਆਜ ਤੱਕ ਦੀ ਖ਼ਬਰ ਮੁਤਾਬਕ, ਸੋਮਵਾਰ ਨੂੰ ਪਾਰਟੀ ਦਫ਼ਤਰ 'ਚ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਿਨੇਸ਼ ਚੱਢਾ ਨੇ ਸੁਖਬੀਰ ਬਾਦਲ 'ਤੇ ਇਲਜ਼ਾਮ ਲਗਾਦਿਆਂ ਕਿਹਾ ਕਿ ਅਕਾਲੀ ਦਲ ਦੇ ਸਵਿਧਾਨ 'ਚ ਲਿਖਿਆ ਹੋਇਆ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਦਾ ਮੈਂਬਰ ਨਹੀਂ ਬਣਾਇਆ ਜਾ ਸਕਦਾ ਹੈ। ਉਸ ਦੇ ਬਾਵਦੂਜ ਸੁਖਬੀਰ ਬਾਦਲ ਦੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਤੋਂ ਪੈਸੇ ਲਏ।

ਆਪ ਦੇ ਆਗੂਆਂ ਨੇ ਕਿਹਾ ਕਿ ਸਿਗਰੇਟ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫੰਡ 'ਚ ਲੱਖਾਂ ਰੁਪਏ ਲਏ ਗਏ ਹਨ।

ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਦਸਤਾਵੇਜ ਦਿਖਾਉਂਦੇ ਹੋਏ ਆਪ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿਗਰੇਟ ਬਨਾਉਣ ਵਾਲੀ ਕੰਪਨੀ, ਜੋ ਕਰੋੜਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਂਦੀ ਹੈ, ਉਸ ਤੋਂ 28 ਮਾਰਚ 2019 ਨੂੰ ਚੰਦੇ ਦੇ ਰੂਪ ਵਿੱਚ 15 ਲੱਖ ਰੁਪਏ ਲਏ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ 10 ਮਈ 2019 ਨੂੰ 25 ਲੱਖ ਰੁਪਏ ਦਾ ਚੰਦਾ ਲਿਆ।

ਇਹ ਵੀ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਾਂਗਰਸ ਨੇ 'ਰਫ਼ਾਲ' ਖਰੀਦ ਕਰਾਰ ਦੀ ਮੁੜ ਜਾਂਚ ਮੰਗੀ

ਰਫ਼ਾਲ

ਤਸਵੀਰ ਸਰੋਤ, DASSAULT

ਤਸਵੀਰ ਕੈਪਸ਼ਨ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬਿਆਨ ਜਾਰੀ ਕਰਦਿਆਂ ਮੋਦੀ ਸਰਕਾਰ ਨੂੰ ਜਵਾਬ ਮੰਗਿਆ ਹੈ

ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਨੇ ਇਕ ਵਾਰ ਫਿਰ ਰਫ਼ਾਲ ਰੱਖਿਆ ਕਰਾਰ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ 'ਚ ਰਫ਼ਾਲ ਦੇ ਨਿਰਮਾਤਾ 'ਡਾਸੋ' ਵੱਲੋਂ 'ਵਿਚੋਲੀਏ' ਨੂੰ ਕਥਿਤ 1.1 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰੈਂਚ ਨਿਊਜ਼ ਪੋਰਟਲ ਦੀ ਰਿਪੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਫ਼ਾਲ ਰੱਖਿਆ ਕਰਾਰ ਵਿੱਚ ਭ੍ਰਿਸ਼ਟਾਚਾਰ ਬਾਰੇ ਲਾਅ ਇਲਜ਼ਾਮਾਂ ਦੇ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)