ਆਰਐੱਸਐੱਸ ਦੀ ਨਵੀਂ ਟੀਮ ਮੋਦੀ-ਸ਼ਾਹ ਦੀ ਜੋੜੀ ਤੇ ਭਾਜਪਾ ਨੂੰ ਕੀ ਸੁਨੇਹਾ ਦੇ ਰਹੀ - ਪ੍ਰੈੱਸ ਰਿਵੀਊ

RSS

ਤਸਵੀਰ ਸਰੋਤ, REUTERS/Himanshu Sharma

ਰਾਸ਼ਟਰੀ ਸਵੈਮ ਸੇਵਕ (ਆਰਐੱਸਐੱਸ) ਦੇ ਜਥੇਬੰਦਕ ਢਾਂਚੇ ਵਿਚ ਤਾਜ਼ਾ ਤਬਦੀਲੀਆਂ ਦੀ ਕਈ ਤਰੀਕੇ ਨਾਲ ਵਿਖਾਇਆ ਕੀਤੀ ਜਾ ਰਹੀ ਹੈ, ਇਹ ਵੀ ਚਰਚਾ ਚੱਲ ਰਹੀ ਹੈ ਕਿ ਭਾਜਪਾ ਜਾਂ ਮੋਦੀ-ਅਮਿਤ ਸ਼ਾਹ ਦੀ ਜੋੜੀ ਲਈ ਕੀ ਮਾਅਨੇ ਹਨ।

ਦਿ ਪ੍ਰਿੰਟ ਦੀ ਖ਼ਬਰ ਮੁਤਾਬਕ ਬੰਗਲੁਰੂ ਵਿੱਚ ਹੋਈਆਂ ਭਾਜਪਾ ਦੀ ਨਵੀਆਂ ਨਿਯੁਕਤੀਆਂ ਬਾਰੇ ਕਈ ਵਿਆਖਿਆਵਾਂ ਕੀਤੀਆਂ ਜਾ ਰਹੀਆਂ ਹਨ।

ਜਿਸ ਵਿੱਚ ਸਭ ਤੋਂ ਵੱਧ ਗੱਲ ਸੰਘ ਦੇ ਦੂਜੇ ਸਭ ਤੋਂ ਵੱਡੇ ਅਹੁਦੇ ਲਈ ਚੁਣੇ ਗਏ ਦੱਤਾਤ੍ਰੇਰਿਆ ਹੋਸਬਲੇ ਦੀ ਹੋ ਰਹੀ ਹੈ। ਹੋਸਬਲੇ ਨੂੰ ਪ੍ਰਧਾਨ ਨਰਿੰਦਰ ਮੋਦੀ ਦੇ ਕਾਫ਼ੀ ਨਜ਼ਦੀਕੀ ਜਾਂਦਾ ਹੈ।

ਉਨ੍ਹਾਂ ਦੀ ਆਰਐੱਸਐੱਸ ਵਿੱਚ ਜਨਰਲ ਸਕੱਤਕ ਜਾਂ ਦੂਜੇ ਨੰਬਰ ਦੇ ਅਹੁਦੇ ਲਈ ਨਿਯੁਕਤੀ ਨੂੰ ਸੰਘ ਅਤੇ ਸਰਕਾਰ ਵਿਚਾਲੇ ਹੋਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖੀ ਜਾ ਰਹੀ ਹੈ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਨਿਯੁਕਤੀ ਸੰਘ ਅਤੇ ਮੋਦੀ ਸਰਕਾਰ ਵਿਚਾਲੇ ਤਾਲਮੇਲ ਹੋਰ ਵਧਾਉਣ ਦਾ ਹੀ ਸੰਕੇਤ ਦੇ ਰਹੀ ਹੈ।

ਸੰਘ ਦਾ ਤੀਜਾ ਵੱਡਾ ਅਹੁਦਾ ਜੁਆਇੰਟ ਜਨਰਲ ਸਕੱਤਰ ਦੇ ਬਰਾਬਰ ਹੁੰਦਾ ਹੈ, ਜਿਸ ਉੱਤੇ ਮਨਮੋਹਨ ਵੈਦਿਆ ਚੁਣੇ ਗਏ ਹਨ। ਪਰ ਉਨ੍ਹਾਂ ਦਾ ਦੇ ਕੇਂਦਰ ਨੂੰ ਦਿੱਲੀ ਤੋਂ ਭੋਪਾਲ ਬਦਲ ਦਿੱਤਾ ਗਿਆ ਹੈ,

ਮਨਮੋਹਨ ਵੈਦਿਆ ਬਾਰੇ ਰਿਪੋਰਟ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਕਦੇ ਮੋਦੀ ਨਾਲ ਕਦੇ ਵੀ ਨਹੀਂ ਬਣੀ। ਵੈਦਿਆ ਪਹਿਲਾਂ ਦਿੱਲੀ ਵਿੱਚ ਬੈਠਦੇ ਸਨ ਪਰ ਹੁਣ ਉਨ੍ਹਾਂ ਨੂੰ ਭੋਪਾਲ ਭੇਜਿਆ ਗਿਆ ਹੈ।

ਇਸ ਕਦਮ ਨੂੰ ਵੀ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਖੁਸ਼ ਕਰਨ ਵਾਲੇ ਫੈਸਲੇ ਵਜੋਂ ਹੀ ਦੇਖਿਆ ਜਾ ਰਿਹਾ ਹੈ ਅਤੇ ਸੰਘ ਤੇ ਸਰਕਾਰ ਵਿਚਾਲੇ ਤਾਲਮੇਲ ਵਧਾਉਣ ਵਾਲੇ ਵਿਚਾਰ ਦੀ ਹੀ ਪੁਸ਼ਟੀ ਕਰਦਾ ਹੈ।

ਇਹ ਵੀ ਪੜ੍ਹੋ-

ਇਸ ਤੋਂ ਇਲਾਵਾ ਆਰਐੱਸਐੱਸ ਵਿੱਚ ਰਾਮ ਮਾਧਵ ਨੂੰ ਵਾਪਸ ਬੁਲਾ ਲਿਆ ਗਿਆ, ਉਹ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਐਕਟਿਵ ਜਨਰਲ ਸਕੱਤਰ ਸਨ, ਪਰ ਹੁਣ ਉਹ ਮੋਦੀ ਅਤੇ ਅਮਿਤ ਸ਼ਾਹ ਦੀ ਗੁੱਡ ਬੁੱਕ ਵਿਚ ਨਹੀਂ ਰਹੇ ਹਨ।

ਇਸੇ ਲਈ ਉਨ੍ਹਾਂ ਨੂੰ ਭਾਜਪਾ ਵਿਚ ਥਾਂ ਨਹੀਂ ਦਿੱਤੀ, ਪਰ ਹੁਣ ਉਨ੍ਹਾਂ ਨੂੰ ਸੰਘ ਵਿਚ ਨੈਸ਼ਨਲ ਕਾਰਜਕਾਰਨੀ ਵਿਚ ਵਾਪਸ ਬੁਲਾਇਆ ਗਿਆ ਹੈ। ਇਨ੍ਹਾਂ ਨਿਯੁਕਤੀਆਂ ਨੂੰ ਸੰਘ ਦੀ ਨੌਜਵਾਨ ਦਿੱਖ ਵਧਾਉਣ ਵਾਲੀ ਵੀ ਦੱਸਿਆ ਜਾ ਰਿਹਾ ਹੈ।

ਕੋਰੋਨਾਵਾਇਰਸ: ਚੰਡੀਗੜ੍ਹ ਵਿੱਚ 31 ਮਾਰਚ ਸਕੂਲ-ਕਾਲਜ ਬੰਦ

ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਆਦੇਸ਼ ਦਿੱਤੇ ਹਨ ਕਿ ਸਾਰੇ ਸਕੂਲ-ਅਤੇ ਕਾਲਜ 31 ਮਾਰਚ ਤੱਕ ਬੰਦ ਰਹਿਣਗੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, RAVEENDRAN/AFP/Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇਸ ਫ਼ੈਸਲੇ 'ਤੇ ਮੁੜ ਗੌਰ ਕੀਤਾ ਜਾਵੇਗਾ। ਜੇਕਰ ਲਾਜ਼ਮੀ ਹੋਇਆ ਤਾਂ ਸੋਧਿਆ ਹੋਈ ਯੋਜਨਾ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।

ਇਸ ਦੌਰਾਨ ਅਧਿਆਪਕ ਅਤੇ ਪ੍ਰਸ਼ਾਸਨਿਕ ਸਟਾਫ ਨੂੰ ਸਕੂਲਾਂ-ਕਾਲਜਾਂ ਵਿੱਚ ਹਾਜ਼ਰ ਹੋਣਾ ਪਵੇਗਾ।

ਚੋਣਾਂ ਤੋਂ 72 ਘੰਟੇ ਪਹਿਲਾਂ ਸੂਬੇ ਵਿੱਚ ਬਾਈਕ ਰੈਲੀ 'ਤੇ ਪਾਬੰਦੀ- ਚੋਣ ਕਮਿਸ਼ਨ

ਚੋਣ ਕਮਿਸ਼ਨ ਦੇ ਇੱਕ ਫ਼ੈਸਲੇ ਮੁਤਾਬਕ ਚੋਣਾਂ ਤੋਂ ਠੀਕ 72 ਘੰਟੇ ਪਹਿਲਾਂ ਬਾਈਕ ਰੈਲੀ ਕੱਢਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਚੋਣਾਂ ਤੋਂ 72 ਘੰਟੇ ਪਹਿਲਾਂ ਸੂਬੇ ਵਿੱਚ ਬਾਈਕ ਰੈਲੀ 'ਤੇ ਪਾਬੰਦੀ

ਤਸਵੀਰ ਸਰੋਤ, Ani

ਹਿੰਦੁਸਤਾਨ ਟਾਈਮਜ਼ ਚੋਣ ਕਮਿਸ਼ਨ ਨੇ ਇਸ ਬਾਰੇ ਸਾਰੇ ਸੂਬਿਆਂ ਨੂੰ ਚਿੱਠੀ ਭੇਜੀ ਹੈ। ਚੋਣ ਕਮਿਸ਼ਨ ਦਾ ਤਰਕ ਹੈ ਕਿ ਬਾਈਕ ਰੈਲੀ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ।

ਚਿੱਠੀ ਵਿੱਚ ਲਿਖਿਆ ਹੈ, "ਦੇਖਿਆ ਗਿਆ ਕਈ ਥਾਵਾਂ 'ਤੇ ਅਸਮਾਜਿਕ ਤੱਤਾਂ ਵੱਲੋਂ ਚੋਣਾਂ ਵਾਲੇ ਦਿਨ ਅਤੇ ਜਾਂ ਪਹਿਲਾਂ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਕੀਤਾ ਜਾਂਦਾ ਹੈ।"

ਮੁੰਬਈ: ਦੇਸ਼ਮੁੱਖ ਖ਼ਿਲਾਫ਼ ਪਰਮਬੀਰ ਸੁਪਰੀਮ ਕੋਰਟ ਪਹੁੰਚੇ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ ਕਰ ਕੇ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਕਥਿਤ ਭ੍ਰਿਸ਼ਟਾਚਾਰ ਖ਼ਿਲਾਫ਼ ਨਿਰਪੱਖ, ਆਜ਼ਾਦਾਨਾ ਅਤੇ ਕਿਸੇ ਤੋਂ ਪ੍ਰਭਾਵਿਤ ਹੋਏ ਬਿਨਾਂ ਫੌਰੀ ਤੌਰ 'ਤੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ।

ਅਨਿਲ ਦੇਸ਼ਮੁਖ ਤੇ ਪਰਮਬੀਰ ਸਿੰਘ

ਤਸਵੀਰ ਸਰੋਤ, FACEBOOK /bbc

1988 ਬੈਚ ਦੇ ਆਈਪੀਐੱਸ ਅਧਿਕਾਰੀ ਨੇ ਪੁਲਿਸ ਕਮਿਸ਼ਨਰ ਅਹੁਦੇ ਤੋਂ ਹਟਾਉਣ ਨੂੰ ਪੱਖਪਾਤੀ ਅਤੇ ਗ਼ੈਰ-ਕਾਨੂੰਨੀ ਫ਼ੈਸਲਾ ਕਰਾਰ ਦਿੰਦਿਆਂ ਅਹੁਦੇ ਨੂੰ ਮੁੜ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ।

ਪਰਮਬੀਰ ਨੂੰ ਖਦਸ਼ਾ ਹੈ ਕਿ ਦੇਸ਼ਮੁਖ ਖ਼ਿਲਾਫ਼ ਕਦਮ ਚੁੱਕੇ ਜਾਣ ਕਾਰਨ ਉਨ੍ਹਾਂ ਨੂੰ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)