ਦੇਹਰਾਦੂਨ: 'ਗ਼ੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ', 150 ਮੰਦਿਰਾਂ ਦੇ ਬਾਹਰ ਲੱਗੇ ਬੈਨਰ- ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਦੇਹਰਾਦੂਨ ਵਿੱਚ 150 ਤੋਂ ਵੱਧ ਮੰਦਿਰਾਂ ਬਾਹਰ ਬੈਨਰ ਲਗਾਏ ਗਏ ਹਨ ਕਿ ਗ਼ੈਰ-ਹਿੰਦੂਆਂ ਦੇ ਮੰਦਿਰਾਂ ਵਿੱਚ ਦਾਖਲੇ ਉੱਤੇ ਪਾਬੰਦੀ ਹੈ।
ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇਹ ਬੈਨਰ ਸੱਜੇ ਪੱਖ ਹਿੰਦੂ ਸੰਗਠਨ ਯੁਵਾ ਵਹਿਨੀ ਨੇ ਲਗਾਏ ਹਨ, ਜਿਸ ਦੇ ਮੈਂਬਰਾਂ ਦਾ ਕਥਿਤ ਤੌਰ 'ਤੇ ਕਹਿਣਾ ਹੈ ਕਿ ਉਨ੍ਹਾਂ ਦੀ ਪੂਰੇ ਉੱਤਰਾਖੰਡ ਵਿੱਚ ਅਜਿਹੇ ਬੈਨਰ ਲਗਾਉਣ ਦੀ ਯੋਜਨਾ ਹੈ।
ਡਾਸਨਾ ਵਿੱਚ ਮੁਸਲਮਾਨ ਬੱਚੇ ਦੀ ਮੰਦਿਰ ਵਿੱਚ ਪਾਣੀ ਪੀਣ ਕਰਕੇ ਹੋਈ ਕੁੱਟਮਾਰ ਦੀ ਘਟਨਾ ਤੋਂ ਬਾਅਦ ਦੇ ਕੁਝ ਦਿਨਾਂ ਬਾਅਦ ਅਜਿਹਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-
ਯੁਵਾ ਵਹਿਨੀ ਸੰਗਠਨ ਦੇ ਜਨਰਲ ਸਕੱਤਰ ਜੀਤੂ ਰੰਧਾਵਾ ਦਾ ਕਹਿਣਾ ਹੈ ਕਿ ਅਜਿਹਾ ਕਥਿਤ ਤੌਰ 'ਤੇ ਯਤੀ ਨਰਸਿੰਹਮਾਨੰਦ ਦੇ ਸਮਰਥਨ ਵਿੱਚ ਕੀਤਾ ਜਾ ਰਿਹਾ ਹੈ। ਯਤੀ ਨਰਸਿੰਹਮਾਨੰਦ ਉਹੀ ਸਖ਼ਸ਼ ਹਨ ਜਿੰਨ੍ਹਾਂ ਉੱਤੇ ਬੱਚੇ ਨਾਲ ਕੁੱਟਮਾਰ ਦੇ ਇਲਜ਼ਾਮ ਹਨ।
ਇਸ ਸੰਗਠਨ ਦਾ ਕਹਿਣ ਕਿ ਉਹ ਸਾਰੇ ਉੱਤਰਾਖੰਡ ਵਿਚ ਅਜਿਹੇ ਹੀ ਬੈਨਰ ਲਗਾਉਣਗੇ ਕਿ ਹਿੰਦੂ ਮੰਦਰਾਂ ਵਿਚ ਗੈਰ ਹਿੰਦੂਆਂ ਦੇ ਦਾਖ਼ਲੇ ਉੱਤੇ ਪਾਬੰਦੀ ਹੈ। ਇਸ ਦੌਰਾਨ ਦੇਹਰਾਦੂਨ ਦੇ ਚਕਰਾਤਾ ਰੋਡ ਅਤੇ ਪ੍ਰੇਮ ਨਗਰ ਦੇ ਮੰਦਰਾਂ ਵਿਚ ਅਜਿਹੇ ਬੈਨਰ ਲਗਾਏ ਗਏ ਹਨ।
ਇਸੇ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਧੌਲਾਨਾ ਅਸਲਮ ਚੌਧਰੀ ਨੇ ਇੱਕ ਮੰਦਰ ਬਾਰੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਬਜ਼ੁਰਗਾਂ ਦੀ ਵਿਰਾਸਤ ਹੈ ਅਤੇ ਉਹ ਅਜਿਹੇ ਬੈਨਰ ਹਟਾਉਣਗੇ।
ਕੁੰਭ ਮੇਲੇ 'ਤੇ ਕੋਵਿਡ ਦਾ ਖ਼ਤਰਾ, ਕੇਂਦਰ ਨੇ ਦਿੱਤੀ ਚਿਤਾਵਨੀ
ਰੋਜ਼ਾਨਾ ਵੱਧ ਰਹੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਹਰਿਦੁਆਰ ਵਿੱਚ ਕੁੰਭ ਮੇਲੇ ਵਿੱਚ ਵੱਧ ਰਹੇ ਖ਼ਤਰੇ ਨੂੰ ਲੈ ਕੇ ਉੱਤਰਖੰਡ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ।

ਤਸਵੀਰ ਸਰੋਤ, Ani
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕੁੰਭ ਮੇਲੇ ਦੌਰਾਨ ਕੋਰੋਨਾ ਦੀ ਲਾਗ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ਾਂ ਬਾਬਤ ਪੱਤਰ ਲਿਖਿਆ।
ਹਰਿਦੁਆਰ ਵਿੱਚ ਸ਼ੁਰੂ ਹੋਣ ਵਾਲੇ ਕੁੰਭ ਮੇਲੇ ਦੌਰਾਨ ਸੂਬਾ ਸਰਕਾਰ ਮੈਡੀਕਲ ਅਤੇ ਜਨਤਕ ਸਿਹਤ ਤਿਆਰੀਆਂ ਸਬੰਧੀ ਉਪਾਅ ਕੀਤੇ ਹਨ, ਇਸ ਬਾਰੇ ਉੱਚ ਪੱਧਰੀ ਕੇਂਦਰੀ ਟੀਮ ਨੇ ਦੌਰਾ ਕੀਤਾ।
ਕੇਂਦਰੀ ਸਿਹਤ ਸਕੱਤਰ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਤੋਂ ਕਰੀਬ 12 ਤੋਂ ਸੂਬਿਆਂ ਤੋਂ ਵਿੱਚ ਉਛਾਲ ਆਇਆ ਹੈ। ਇਨ੍ਹਾਂ ਸੂਬਿਆਂ ਵਿੱਚੋਂ ਸ਼ਰਧਾਲੂਆਂ ਦੀ ਕੁੰਭ ਮੇਲੇ ਪਹੁੰਚਣ ਦੀ ਸੰਭਾਵਨਾ ਵੀ ਹੈ।
ਰੀਫਿਊਜ਼ੀ ਸੰਕਟ ਵਿਚਾਲੇ ਭਾਰਤ ਨੇ ਕੀਤਾ ਮਿਆਂਮਾਰ ਦਾ ਬਾਰਡਰ ਸੀਲ
ਫਰਵਰੀ ਵਿੱਚ ਫੌਜ਼ੀ ਤਖ਼ਤਾ ਪਲਟ ਤੋਂ ਬਾਅਦ ਮਿਆਂਮਾਰ ਵਿੱਚ ਉਥਲ-ਪੁਥਲ ਚੱਲ ਰਹੀ ਹੈ। ਇਸ ਵਿਚਾਲੇ ਭਾਰਤ ਵਿੱਚ ਰੀਫਿਊਜ਼ੀਆਂ ਦੀ ਆਮਦ ਦੇ ਕਿਆਸ ਲਗਾਏ ਜਾ ਰਹੇ ਹਨ।

ਤਸਵੀਰ ਸਰੋਤ, EPA
ਦਿ ਹਿੰਦੂ ਅਖ਼ਬਾਰ ਦੀ ਰਿਪੋਰਟ ਮੁਤਾਬਕ, ਇਸ ਵਿਚਾਲੇ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੌਰਾਮਥੰਗਾ ਨੇ ਮਿਆਂਮਾਰ ਦੇ ਵਿਦੇਸ਼ ਮੰਤਰੀ ਨਾਲ ਵਰਚੂਅਲ ਮੀਟਿੰਗ ਕਰਦਿਆਂ ਭਾਰਤ ਨਾਲ ਲੱਗਦਾ ਮਿਆਂਮਾਰ ਦਾ ਬਾਰਡਰ ਸੀਲ ਕਰ ਦਿੱਤਾ ਹੈ।
ਇਸ ਦੇ ਨਾਲ ਮਿਆਂਮਾਰ ਵੱਲੋਂ ਭਾਰਤ ਵਿੱਚ ਦਖ਼ਲ ਨੂੰ ਲੈ ਕੇ ਚੌਕਸੀ ਵੀ ਵਧਾ ਦਿੱਤੀ ਹੈ ਅਤੇ ਮੁੱਖ ਮੰਤਰੀ ਨੇ ਕਿਹਾ ਇਸ ਔਖੇ ਵੇਲੇ 'ਚ ਸਾਡੀਆਂ ਅਰਦਾਸਾਂ ਮਿਆਂਮਾਰ ਨਾਲ ਹਨ।
ਐਂਟਿਲੀਆ ਕੇਸ: ਏਟੀਐੱਸ ਵੱਲੋਂ ਮਨਸੁਖ ਹਿਰੇਨ ਦੇ ਕਤਲ ਗੁੱਥੀ ਸੁਲਝਾਉਣ ਦਾ ਦਾਅਵਾ
ਮਹਾਰਾਸ਼ਟਰ ਦੇ ਐਂਟੀ ਟੈਰੇਰਿਜ਼ਮ ਸੁਕਏਡ (ਏਟੀਐੱਸ) ਨੇ ਦਾਅਵਾ ਕੀਤਾ ਹੈ ਕਿ ਮਨਸੁਖ ਹਿਰੇਨ ਦੀ ਮੌਤ ਦੀ ਗੁੱਥੀ ਸੁਲਝਾ ਲਈ ਗਈ ਹੈ।

ਤਸਵੀਰ ਸਰੋਤ, Mumbai Police
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਅਧਿਕਾਰੀ ਮੁਤਾਬਕ ਇਸ ਮਾਮਲੇ ਵਿੱਚ ਇੱਕ ਪੁਲਿਸ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦਾ ਕਤਲ ਨਾਲ ਸਬੰਧ ਹੈ।
ਇਸ ਤੋਂ ਇਲਾਵਾ ਮਅੱਤਲ ਪੁਲਿਸਕਰਮੀ ਸਚਿਨ ਵਾਜ਼ੇ ਨੂੰ ਮੁਖ ਮੁਲਜ਼ਮ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਏਜੰਸੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ, ਉਸ ਮੁਤਾਬਕ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












