ਮੰਦਰ ਵਿੱਚ ਪਾਣੀ ਪੀਣ 'ਤੇ ਮੁਸਲਮਾਨ ਮੁੰਡੇ ਦੀ ਕੁੱਟਮਾਰ, ਵਿਦੇਸ਼ੀ ਮੀਡੀਆ 'ਚ ਕੀ ਹੋ ਰਹੀ ਚਰਚਾ

muslim

ਤਸਵੀਰ ਸਰੋਤ, Getty Images

ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਸ਼ਹਿਰ ਦੇ ਇੱਕ ਮੰਦਰ ਵਿੱਚੋਂ ਪਾਣੀ ਪੀਣ ਕਾਰਨ ਕੁੱਟੇ ਗਏ ਮੁਸਲਮਾਨ ਮੁੰਡੇ ਦੀ ਖ਼ਬਰ ਨੂੰ ਵਿਦੇਸ਼ੀ ਮੀਡੀਆ ਖ਼ਾਸਕਰ ਮੁਸਲਮਾਨ ਦੇਸਾਂ ਦੇ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ।

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ਨੇ ਲਿਖਿਆ ਕਿ ਇੱਕ ਮੁਸਲਮਾਨ ਮੁੰਡੇ ਨੂੰ ਮੰਦਰ ਵਿੱਚ ਦਾਖ਼ਲ ਹੋਣ ਅਤੇ ਪਾਣੀ ਪੀਣ ਕਾਰਨ ਬੁਰੀ ਤਰ੍ਹਾਂ ਕੁੱਟਿਆ ਗਿਆ।

ਅਖ਼ਬਾਰ ਵਿੱਚ ਲਿਖਿਆ ਗਿਆ ਕਿ ਵੀਰਵਾਰ (11 ਮਾਰਚ) ਨੂੰ ਗ਼ਾਜ਼ੀਆਬਾਦ ਜ਼ਿਲ੍ਹੇ (ਯੂਪੀ) ਦੇ ਡਾਸਨਾ ਕਸਬੇ ਵਿੱਚ ਮੰਦਰ ਦੇ ਕੇਅਰਟੇਕਰ ਸ਼੍ਰਿੰਗੀ ਨੰਦਨ ਯਾਦਵ ਨੇ ਮੰਦਰ ਵਿੱਚੋਂ ਪਾਣੀ ਪੀਣ ਲਈ 14 ਸਾਲਾ ਮੁਸਲਮਾਨ ਮੁੰਡੇ ਨੂੰ ਕੁੱਟਿਆ।

ਇਹ ਵੀ ਪੜ੍ਹੋ:

ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਮੁੰਡੇ ਦੇ ਪਿਤਾ ਦਾ ਬਿਆਨ ਛਾਪਿਆ ਹੈ, ਜਿਨ੍ਹਾਂ ਨੇ ਕਿਹਾ, "ਮੇਰਾ ਬੇਟਾ ਪਿਆਸਾ ਸੀ, ਇਸ ਲਈ ਉਹ ਮੰਦਰ ਵਿੱਚ ਲੱਗੀ ਇੱਕ ਟੈਂਕੀ ਤੋਂ ਪਾਣੀ ਪੀਣ ਚਲਾ ਗਿਆ। ਉਸ ਤੋਂ ਉਸ ਦੀ ਪਛਾਣ ਪੁੱਛਣ ਤੋਂ ਬਾਅਦ ਉਸ ਨੂੰ ਕੁੱਟਿਆ ਗਿਆ। ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਦੇ ਸਿਰ 'ਤੇ ਸੱਟ ਲੱਗੀ ਹੈ।"

ਉਨ੍ਹਾਂ ਅੱਗੇ ਕਿਹਾ, "ਇਹ ਸਰਾਸਰ ਗ਼ਲਤ ਹੈ। ਕੀ ਪਾਣੀ ਦਾ ਵੀ ਕੋਈ ਧਰਮ ਹੁੰਦਾ ਹੈ? ਇਸ ਮੰਦਰ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਸੀ, ਪਰ ਹੁਣ ਕੁਝ ਨਿਯਮ ਬਦਲੇ ਗਏ ਹਨ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਗ਼ਾਜ਼ੀਆਬਾਦ ਪੁਲਿਸ ਮੁਤਾਬਕ, ਸ਼ੁੱਕਰਵਾਰ (12 ਮਾਰਚ) ਰਾਤ ਨੂੰ ਹੀ ਪੁਲਿਸ ਨੇ ਮੁਲਜ਼ਮ ਸ਼੍ਰਿੰਗੀ ਨੰਦਨ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜੋ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਆਪਣੇ ਆਪ ਨੂੰ ਦੱਖਣਪੰਥੀ ਉਪਦੇਸ਼ਕ ਯਾਨੀ ਨਰਸਿੰਘਾਨੰਦ ਸਰਸਵਤੀ ਦਾ ਚੇਲਾ ਦੱਸਦੇ ਹਨ। ਪੁਲਿਸ ਮੁਤਾਬਕ, ਯਾਦਵ ਛੇ ਮਹੀਨੇ ਪਹਿਲਾਂ ਹੀ ਗ਼ਜ਼ੀਆਬਾਦ ਸ਼ਿਫ਼ਟ ਹੋਏ ਸਨ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਹਿ-ਮੁਲਜ਼ਮ ਸ਼ਿਵਾਨੰਦ ਨੇ ਮੁੰਡੇ ਦੀ ਕੁੱਟਮਾਰ ਦਾ ਵੀਡੀਓ ਰਿਕਾਰਡ ਕੀਤਾ ਸੀ। ਇਸ ਸਬੰਧ ਵਿੱਚ ਦੋਵਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ-504 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤੀ ਗਈ ਬੇਇੱਜ਼ਤੀ), 505 (ਜਨਤਕ ਅਸ਼ਾਂਤੀ ਲਈ ਦਿੱਤਾ ਗਿਆ ਬਿਆਨ) ਅਤੇ 352 (ਹਮਲਾ ਕਰਨਾ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਵਿਦੇਸ਼ੀ ਮੀਡੀਆ ਦਾ ਪ੍ਰਤੀਕਰਮ

ਪਰ ਇਸ ਘਟਨਾ ਦੀ ਚਰਚਾ ਨਾ ਸਿਰਫ਼ ਭਾਰਤੀ ਸੋਸ਼ਲ ਮੀਡੀਆ ਵਿੱਚ ਹੋਈ, ਸਗੋਂ ਹੋਰ ਦੇਸਾਂ ਤੱਕ ਵੀ ਇਹ ਖ਼ਬਰ ਪਹੁੰਚੀ।

ਬੰਗਲਾਦੇਸ਼ ਦੇ ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ਢਾਕਾ ਟ੍ਰਿਬਿਊਨ ਨੇ ਲਿਖਿਆ ਕਿ 'ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਕਾਰਨ ਸ਼੍ਰਿੰਗੀ ਨੰਦਨ ਯਾਦਵ ਵੱਲੋਂ ਕੀਤੀ ਗਈ ਹਰਕਤ 'ਤੇ ਸਭ ਦੀ ਨਜ਼ਰ ਪਈ।'

ਅਖ਼ਬਾਰ ਲਿਖਦਾ ਹੈ, "ਵਾਇਰਲ ਵੀਡੀਓ ਵਿੱਚ ਯਾਦਵ ਨੂੰ ਉਸ ਲੜਕੇ ਤੋਂ ਉਸਦਾ ਅਤੇ ਉਸਦੇ ਪਿਤਾ ਦਾ ਨਾਮ ਪੁੱਛਦੇ ਹੋਏ ਦੇਖਿਆ ਜਾ ਸਕਦਾ ਹੈ। ਫ਼ਿਰ ਲੜਕੇ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਮੰਦਰ ਵਿੱਚ ਕੀ ਕਰ ਰਿਹਾ ਸੀ, ਤਾਂ ਉਹ ਕਹਿੰਦਾ ਹੈ ਕਿ 'ਉਹ ਪਾਣੀ ਪੀਣ ਆਇਆ ਸੀ।"

ਅਖ਼ਬਾਰ ਨੇ ਅੱਗੇ ਲਿਖਿਆ ਹੈ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਲੜਕੇ ਦਾ ਹੱਥ ਮਰੋੜ ਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਉਹ ਉਸ ਦੇ ਜ਼ਮੀਨ 'ਤੇ ਡਿੱਗ ਜਾਣ ਤੋਂ ਬਾਅਦ ਵੀ ਉਸ ਨੂੰ ਕੁੱਟਦਾ ਰਹਿੰਦਾ ਹੈ ਅਤੇ ਉਸ ਦਾ ਸਹਿਯੋਗੀ ਵੀਡੀਓ ਬਣਾਉਂਦਾ ਰਹਿੰਦਾ ਹੈ।

ਢਾਕਾ ਟ੍ਰਿਬਿਊਨ ਨੇ ਰਿਪੋਰਟ ਵਿੱਚ ਲਿਖਿਆ ਹੈ, ''ਇਸ ਵੀਡੀਓ ਨੂੰ ਸਭ ਤੋਂ ਪਹਿਲਾਂ 'ਹਿੰਦੂ ਏਕਤਾ ਸੰਘ' ਨਾਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਡੀਲੀਟ ਕਰ ਦਿੱਤਾ ਗਿਆ।''

ਪਾਕਿਸਤਾਨ ਦੇ ਜੰਗ ਮੀਡੀਆ ਸਮੂਹ ਦੇ ਅੰਗਰੇਜ਼ੀ ਅਖ਼ਬਾਰ ਦਿ ਨਿਊਜ਼ ਇੰਟਰਨੈਸ਼ਨਲ ਨੇ ਵੀ ਇਸ ਘਟਨਾ 'ਤੇ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਅਧਿਕਾਰੀਆਂ ਦੇ ਬਿਆਨ ਨੂੰ ਸ਼ਾਮਿਲ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ "ਦੋਵੇਂ ਮੁਲਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਮੰਦਰ ਵਿੱਚ ਹੀ ਰਹਿ ਰਹੇ ਸਨ। ਦੋਵਾਂ ਨੇ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਮੰਦਰ ਵਿੱਚ ਸੇਵਾ ਕਰਦੇ ਸਨ।"

ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਦਿ ਐਕਸਪ੍ਰੈਸ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿੱਚ ਘਟਨਾ ਦਾ ਪੂਰਾ ਬਿਓਰਾ ਦੇਣ ਦੇ ਨਾਲ-ਨਾਲ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਜ਼ (ਐੱਨਸੀਪੀਸੀਆਰ) ਦੇ ਚੇਅਰਮੈਨ ਪ੍ਰਿਆਂਕ ਕਾਨੂਨਗੋ ਦਾ ਬਿਆਨ ਛਾਪਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ''ਐੱਨਸੀਪੀਸੀਆਰ ਬੱਚੇ ਦੇ ਅਧਿਕਾਰਾਂ ਦੀ ਰਾਖੀ ਕਰੇਗਾ''।

ਯੂਕੇ ਤੱਕ ਪਹੁੰਚੀ ਗੱਲ

ਬ੍ਰਿਟੇਨ ਦੇ ਅਖ਼ਬਾਰ ਦਿ ਮੁਸਲਿਮ ਨਿਊਜ਼ ਨੇ ਵੀ ਇਸ ਖ਼ਬਰ ਨੂੰ ਜਗ੍ਹਾ ਦਿੱਤੀ ਹੈ। ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ, "ਭਾਰਤ ਦੀ ਰਾਜਧਾਨੀ ਤੋਂ ਮਹਿਜ਼ 30 ਕਿਲੋਮੀਟਰ ਦੂਰ ਇੱਕ ਮੁਸਲਮਾਨ ਮੁੰਡੇ ਨੂੰ ਇਸ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ, ਕਿਉਂਕਿ ਉਸ ਨੇ ਮੰਦਰ ਦੀ ਟੈਂਕੀ ਵਿੱਚੋਂ ਪਾਣੀ ਪੀਤਾ ਸੀ।"

ਅਖ਼ਬਾਰ ਦੀ ਰਿਪੋਰਟ ਮੁਤਾਬਕ, ਪੁਲਿਸ ਇਸ ਮਾਮਲੇ ਪਿਛਲੀ ਵਜ੍ਹਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਖ਼ਬਾਰ ਲਿਖਦਾ ਹੈ, "ਸਾਲ 2014 ਵਿੱਚ ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਮੁਸਲਮਾਨਾਂ ਸਮੇਤ ਹੋਰ ਘੱਟ-ਗਿਣਤੀ ਭਾਈਚਾਰਿਆਂ 'ਤੇ ਹਮਲਿਆਂ ਦੀ ਗਿਣਤੀ ਵਧੀ ਹੈ। ਪਿਛਲੇ ਸਾਲ ਹੀ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਫ਼ਿਰਕਾਪ੍ਰਸਤ ਦੰਗੇ ਹੋਏ ਸਨ ਅਤੇ ਇੰਨਾਂ ਦੰਗਿਆਂ ਵਿੱਚ ਘੱਟੋ-ਘੱਟ 53 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਮੁਸਲਮਾਨ ਸਨ।"

ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਹਿਊਮਨ ਰਾਈਟਸ ਵਾਚ ਅਤੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਵੀ ਕੀਤਾ ਹੈ।

ਤੁਰਕੀ ਦਾ ਅਖ਼ਬਾਰ ਡੇਲੀ ਸਬਾਹ

ਤੁਰਕੀ ਦੇ ਅਖ਼ਬਾਰ ਡੇਲੀ ਸਬਾਹ ਨੇ ਵੀ ਬਿਲਕੁਲ ਉਹੀ ਰਿਪੋਰਟ ਛਾਪੀ ਹੈ ਜੋ ਯੂਕੇ ਦੇ ਅਖ਼ਬਾਰ ਦਿ ਮੁਸਲਿਮ ਨਿਊਜ਼ ਨੇ ਛਾਪੀ ਹੈ।

ਅਖ਼ਬਾਰ ਨੇ ਆਪਣੀ ਖ਼ਬਰ ਵਿੱਚ ਅਮਰੀਕੀ ਸੰਸਥਾ ਫ੍ਰੀਡਮ ਹਾਊਸ ਦੀ ਉਸ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ,ਜਿਸ ਵਿੱਚ ਭਾਰਤ ਦੇ ਰੁਤਬੇ ਨੂੰ 'ਆਜ਼ਾਦ' ਤੋਂ ਘਟਾ ਕੇ 'ਅੰਸ਼ਿਕ ਤੌਰ 'ਤੇ ਆਜ਼ਾਦ' ਕਰ ਦਿੱਤਾ ਗਿਆ ਹੈ।

ਇੰਡੀਅਨ ਅਮੈਰੀਕਨ ਮੁਸਲਿਮ ਕਾਉਂਸਲ

ਇੰਡੀਅਨ ਅਮੈਰੀਕਨ ਮੁਸਲਿਮ ਕਾਉਂਸਲ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਘਟਨਾ 'ਤੇ ਟਵੀਟ ਕੀਤਾ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕਾਉਂਸਿਲ ਨੇ ਲਿਖਿਆ ਹੈ, "ਗਾਜ਼ੀਆਬਾਦ (ਯੂਪੀ) ਤੋਂ ਆਈ ਇੱਕ ਵਾਇਰਲ ਵੀਡੀਓ ਵਿੱਚ ਖ਼ੁਦ ਨੂੰ ਹਿੰਦੂ ਪੱਖੀ ਕੱਟੜਪੰਥੀ ਦੱਸਣ ਵਾਲੇ ਸ਼੍ਰਿੰਗੀ ਨੰਦਨ ਯਾਦਵ ਨੂੰ ਇੱਕ ਨਾਬਾਲਿਗ ਮੁਸਲਮਾਨ ਲੜਕੇ ਨੂੰ ਬੇਰਹਿਮੀ ਨਾਲ ਕੁੱਟਦਿਆਂ ਅਤੇ ਗਾਲ੍ਹਾਂ ਕੱਢਦਿਆਂ ਦੇਖਿਆ ਜਾ ਸਕਦਾ ਹੈ। ਸ਼੍ਰਿੰਗੀ ਨੂੰ ਡਾਸਨਾ ਦੇਵੀ ਮੰਦਰ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ।"

ਪੱਤਰਕਾਰ ਸੀਜੇ ਵੇਰਲੇਮੈਨ ਨੇ ਘਟਨਾ ਦਾ ਵੀਡੀਓ ਸਾਂਝਾ ਕੀਤਾ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਉਨ੍ਹਾਂ ਟਵਿੱਟਰ 'ਤੇ ਲਿਖਿਆ, "ਘੋਰ ਅਪਰਾਧ। ਗਾਜ਼ੀਆਬਾਦ (ਯੂਪੀ) ਵਿੱਚ ਹਿੰਦੂ ਕੱਟੜਪੰਥੀਆਂ ਦੀ ਭੀੜ ਇੱਕ ਮੁਸਲਮਾਨ ਲੜਕੇ ਨੂੰ ਇਸ ਲਈ ਕੁੱਟਦੀ ਹੈ ਕਿਉਂਕਿ ਉਸ ਨੇ ਇੱਕ ਮੰਦਰ ਵਿੱਚੋਂ ਪਾਣੀ ਪੀਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਅਜਿਹੀ ਹਿੰਸਾ ਨੂੰ ਸਰਕਾਰ ਦੀ ਹਮਾਇਤ ਹਾਸਿਲ ਹੈ, ਇਸ ਲਈ ਉਹ ਇਸ ਘਟਨਾ ਦਾ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਵੀ ਪਾ ਰਹੇ ਹਨ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)