ਗੀਤਾ : ਪਾਕਿਸਤਾਨ ਤੋਂ ਭਾਰਤ ਆਉਣ ਦੇ 5 ਸਾਲ ਬਾਅਦ ਗੂੰਗੀ ਬੋਲੀ ਕੁੜੀ ਨੂੰ ਕਿਵੇਂ ਮਿਲੀ 'ਅਸਲ ਮਾਂ'', ਜਾਣੋ ਮਾਂ ਨੇ ਕਿਵੇਂ ਪਛਾਣੀ ਧੀ

ਤਸਵੀਰ ਸਰੋਤ, SAJJAD HUSSAIN/AFP VIA GETTY IMAGES
"ਇੱਕ ਦਰਿਆ, ਇਸ ਦੇ ਕੰਢੇ 'ਤੇ ਬਣਿਆ ਦੇਵੀ ਦਾ ਇੱਕ ਵੱਡਾ ਜਿਹਾ ਮੰਦਰ ਅਤੇ ਰੇਲਿੰਗ ਵਾਲਾ ਇੱਕ ਪੁਲ" ... ਇਹ ਗੀਤਾ ਦੇ ਬਚਪਨ ਦੀ ਉਹ ਯਾਦ ਹੈ, ਜਿਸ ਨਾਲ ਉਹ ਆਪਣੇ ਉਸ ਪਰਿਵਾਰ ਦੀ ਭਾਲ ਕਰ ਰਹੀ ਸੀ ਜੋ 21 ਸਾਲ ਪਹਿਲਾਂ ਵਿਛੜ ਗਿਆ ਸੀ।
ਪਰ ਹੁਣ ਖ਼ਬਰ ਏਜੰਸੀ ਪੀਟੀਆਈ ਨੇ ਪਾਕਿਸਤਾਨੀ ਅਖ਼ਬਾਰ ਡਾਨ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਬਚਪਨ ਤੋਂ ਹੀ ਬੋਲ਼ੀ ਅਤੇ ਗੂੰਗੀ ਗੀਤਾ ਨੂੰ ਭਾਰਤ ਵਾਪਸ ਆਉਣ ਤੋਂ ਪੰਜ ਸਾਲ ਬਾਅਦ ਉਸ ਦੀ ਅਸਲ ਮਾਂ ਮਿਲ ਗਈ ਹੈ।
ਪਾਕਿਸਤਾਨ ਦੇ ਮਸ਼ਹੂਰ ਸਮਾਜ ਸੇਵੀ ਸੰਸਥਾ ਈਦੀ ਵੈੱਲਫੇਅਰ ਟਰੱਸਟ ਦੀ ਸੰਚਾਲਕ ਬਿਲਕੀਸ ਈਦੀ ਨੇ ਦੱਸਿਆ, '' ਉਹ ਮੇਰੇ ਨਾਲ ਸੰਪਰਕ ਵਿਚ ਸੀ ਅਤੇ ਬੀਤੇ ਹਫ਼ਤੇ ਉਸ ਨੇ ਮੈਨੂੰ ਇਹ ਚੰਗੀ ਖ਼ਬਰ ਦਿੱਤੀ ਕਿ ਆਖ਼ਰਕਾਰ ਉਸ ਨੂੰ ਉਸਦੀ ਅਸਲ ਮਾਂ ਮਿਲ ਗਈ।''
ਪੀਟੀਆਈ ਨੇ ਵੀ ਆਪਣੇ ਤੌਰ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ''ਉਸ ਦਾ ਅਸਲ ਨਾਂ ਰਾਧਾ ਬਾਘਮਾਰੇ ਹੈ ਅਤੇ ਉਸਨੂੰ ਮਹਾਰਾਸ਼ਟਰ ਦੇ ਪਿੰਡ ਨਯਾਗਾਓ ਵਿਚ ਉਸਦੀ ਮਾਂ ਉਸਨੂੰ ਮਿਲੀ ਹੈ।''
ਇਹ ਵੀ ਪੜ੍ਹੋ:
ਕੌਣ ਹੈ ਗੀਤਾ ਤੇ ਭਾਰਤ ਕਿਵੇਂ ਆਈ
ਬਚਪਨ ਤੋਂ ਹੀ ਬੋਲ਼ੀ ਅਤੇ ਗੂੰਗੀ ਗੀਤਾ ਸਾਲ 2000 ਦੇ ਆਲੇ-ਦੁਆਲੇ ਗਲਤੀ ਨਾਲ ਸਮਝੌਤਾ ਐਕਸਪ੍ਰੈਸ 'ਤੇ ਚੜ ਕੇ ਪਾਕਿਸਤਾਨ ਪਹੁੰਚ ਗਈ ਸੀ।
ਪਾਕਿਸਤਾਨ ਦੀ ਮਸ਼ਹੂਰ ਸਮਾਜਸੇਵੀ ਸੰਸਥਾ ਈਦੀ ਫਾਊਂਡੇਸ਼ਨ ਨੂੰ ਉਹ 11-12 ਸਾਲ ਦੀ ਉਮਰ ਵਿਚ ਕਰਾਚੀ ਰੇਲਵੇ ਸਟੇਸ਼ਨ ਉੱਤੇ ਮਿਲੀ ਸੀ। ਇਸੇ ਮੁਸਲਿਮ ਪਰਿਵਾਰ ਨੇ ਉਸ ਨੂੰ ਸ਼ਰਨ ਦਿੱਤੀ ਅਤੇ ਨਾਲ-ਨਾਲ ਉਸਨੂੰ ਭਾਰਤ ਭੇਜਣ ਦੀ ਕੋਸ਼ਿਸ਼ ਜਾਰੀ ਰੱਖੀ।
ਸਾਲ 2015 ਵਿੱਚ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਨ੍ਹਾਂ ਨੂੰ ਵਾਪਸ ਭਾਰਤ ਲੈ ਆਏ ਸਨ। ਉਦੋਂ ਤੋਂ ਹੀ ਗੀਤਾ ਆਪਣੇ ਮਾਪਿਆਂ ਦੀ ਭਾਲ ਵਿੱਚ ਸੀ। ਪਰ ਉਸਨੂੰ ਇਹ ਪਤਾ ਕਿ ਨਹੀਂ ਸੀ ਕਿ ਉਹ ਕਿਹੜੇ ਪਿੰਡ, ਕਿਸ ਜ਼ਿਲ੍ਹੇ ਜਾਂ ਭਾਰਤ ਦੇ ਕਿਸ ਸੂਬੇ ਤੋਂ ਪਾਕਿਸਤਾਨ ਪਹੁੰਚੀ ਸੀ।
ਪਿਛਲੇ 5 ਸਾਲਾਂ ਤੋਂ ਗੀਤਾ ਇੰਤਜ਼ਾਰ ਕਰ ਰਹੀ ਸੀ ਕਿ ਜਲਦੀ ਹੀ ਕੋਈ ਉਸ ਦੇ ਪਰਿਵਾਰਕ ਮੈਂਬਰਾਂ ਦੀ ਖ਼ਬਰ ਲੈ ਕੇ ਆਵੇਗਾ।
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਣੇ ਕਈ ਵੱਡੀਆਂ ਹਸਤੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ।
ਸੁਸ਼ਮਾ ਸਵਰਾਜ ਨੇ ਇੱਕ ਵਿਦੇਸ਼ ਮੰਤਰੀ ਹੋਣ ਦੇ ਨਾਤੇ ਅਤੇ ਨਿੱਜੀ ਪੱਧਰ 'ਤੇ ਵੀ ਟਵਿੱਟਰ 'ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਲੱਭਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ।
ਪਰ ਇਸਦੇ ਬਾਅਦ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ । ਇਸ ਦੌਰਾਨ ਸੁਸ਼ਮਾ ਸਵਰਾਜ ਦੀ ਮੌਤ ਨੇ ਗੀਤਾ ਨੂੰ ਵੱਡਾ ਸਦਮਾ ਦਿੱਤਾ।

ਤਸਵੀਰ ਸਰੋਤ, GYANENDRA PUROHIT
ਕਿਵੇਂ ਹੋਈ ਮਾਂ ਦੇ ਦਾਅਵੇ ਦੀ ਪੁਸ਼ਟੀ
ਪਿਛਲੇ 5 ਸਾਲਾਂ ਦੀ ਖੋਜ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਤੇਲੰਗਾਨਾ ਅਤੇ ਰਾਜਸਥਾਨ ਦੇ ਕਈ ਪਰਿਵਾਰਾਂ ਨੇ ਦਾਅਵਾ ਕੀਤਾ ਉਨ੍ਹਾਂ ਦਾ ਗੀਤਾ ਨਾਲ ਖ਼ੂਨ ਦਾ ਰਿਸ਼ਤਾ ਹੈ।
ਐੱਨਜੀਓ ਚਲਾਉਣ ਵਾਲੇ ਗਿਆਨੇਂਦਰ ਪੁਰੋਹਿਤ ਨੇ ਦੱਸਿਆ ਕਿ ਗੀਤਾ ਦੀ ਅਸਲ ਮਾਂ 70 ਸਾਲ ਮੀਨਾ ਉਸ ਵੇਲੇ ਮਹਾਰਾਸ਼ਰ ਦੇ ਜ਼ਿਲ੍ਹਾ ਪਰਭਾਨੀ ਦੇ ਜਿੰਤੂਰ ਵਿੱਚ ਰਹਿੰਦੀ ਸੀ, ਜਦੋਂ ਉਸ ਦੀ ਬੇਟੀ ਗਵਾਚ ਗਈ ਸੀ।
ਪੁਰੋਹਿਤ ਨੇ ਦੱਸਿਆ, "ਮੀਨਾ ਨੇ ਸਾਨੂੰ ਦੱਸਿਆ ਕਿ ਉਸ ਦੀ ਬੇਟੀ ਦੇ ਢਿੱਡ 'ਤੇ ਸੜ੍ਹੇ ਹੋਣ ਦਾ ਨਿਸ਼ਾਨ ਹੈ ਅਤੇ ਜਦੋਂ ਦੇਖਿਆ ਗਿਆ ਤਾਂ ਉਹ ਨਿਸ਼ਾਨ ਸੀ।"
ਗੀਤਾ ਦੇ ਪਿਤਾ ਅਤੇ ਮੀਨਾ ਦੇ ਪਹਿਲੇ ਪਤੀ ਸੁਧਾਕਰ ਵਾਘਮਰੇ ਦੀ ਕੁਝ ਸਾਲਾ ਪਹਿਲਾ ਮੌਤ ਹੋ ਗਈ ਸੀ ਅਤੇ ਉਹ ਹੁਣ ਔਰੰਗਾਬਾਦ ਵਿੱਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਹੈ। ਪੁਰੋਹਿਤ ਨੇ ਦੱਸਿਆ ਕਿ ਜਦੋਂ ਮੀਨਾ ਪਹਿਲੀ ਵਾਰ ਮਿਲੀ ਤਾਂ ਅੱਖਾਂ ਵਿੱਚ ਹੰਝੂ ਭਰ ਆਏ।
ਗੀਤਾ ਅਜੇ ਪਰਭਾਨੀ ਐੱਨਜੀਓ ਵਿੱਚ ਰਹਿ ਰਹੀ ਹੈ ਅਤੇ ਅਕਸਰ ਆਪਣੀ ਮਾਂ ਮੀਨਾ ਤੇ ਵਿਆਹੀ ਹੋਈ ਭੈਣ ਨਾਲ ਮਿਲਦੀ ਰਹਿੰਦੀ ਹੈ।
ਸੇਲਾਓਂਕਰ ਮੁਤਾਬਕ ਡੀਐੱਨਏ ਟੈਸਟ ਕਦੋਂ ਹੋਣ ਹੈ ਇਸ ਬਾਰੇ ਸਰਕਾਰੀ ਅਦਾਰੇ ਫ਼ੈਸਲਾ ਲੈਣਗੇ।

ਤਸਵੀਰ ਸਰੋਤ, Getty Images
ਹੁਣ ਕਿੱਥੇ ਸੀ ਗੀਤਾ ਅਤੇ ਕੀ ਕਰ ਰਹੀ ਸੀ
ਕੋਵਿਡ ਮਹਾਮਾਰੀ ਦੇ ਚਲਦਿਆਂ ਵੱਖ-ਵੱਖ ਹੋਣ ਕਾਰਨ ਗੀਤਾ ਦਾ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਗੀਤਾ ਨੇ ਆਪਣੀ ਭੂਗੋਲਿਕ ਯਾਦਦਾਸ਼ਤ ਦੇ ਅਧਾਰ 'ਤੇ ਆਪਣੇ ਘਰ ਦੀ ਭਾਲ ਸ਼ੁਰੂ ਕੀਤੀ ਹੋਈ ਸੀ।
ਇੰਦੌਰ ਦੇ ਰਹਿਣ ਵਾਲੇ ਗਿਆਨੇਂਦਰ ਅਤੇ ਮੋਨਿਕਾ ਪੁਰੋਹਿਤ ਮਾਪਿਆਂ ਦੀ ਭਾਲ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਸਨ।
ਗਿਆਨੇਂਦਰ ਅਤੇ ਉਨ੍ਹਾਂ ਦੀ ਟੀਮ ਗੀਤਾ ਦੇ ਬਚਪਨ ਦੀਆਂ ਯਾਦਾਂ ਦੇ ਅਧਾਰ 'ਤੇ ਮਹਾਰਾਸ਼ਟਰ ਤੋਂ ਲੈ ਕੇ ਛੱਤੀਸਗੜ, ਅਤੇ ਤੇਲੰਗਾਨਾ ਵਿੱਚ ਸੜਕ ਮਾਰਗ ਰਾਹੀਂ ਉਨ੍ਹਾਂ ਥਾਵਾਂ 'ਤੇ ਪਹੁੰਚ ਰਹੀ ਸੀ, ਜਿਥੇ ਗੀਤਾ ਦਾ ਪਿੰਡ ਹੋਣ ਦੀ ਸੰਭਾਵਨਾ ਸੀ
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਝ ਸਮਾਂ ਪਹਿਲਾਂ ਗਿਆਨੇਂਦਰ ਨੇ ਬੀਬੀਸੀ ਪੱਤਰਕਾਰ ਅਨੰਤ ਪ੍ਰਕਾਸ਼ ਨੂੰ ਦੱਸਿਆ ਸੀ ਕਿ ਜਦੋਂ ਗੀਤਾ ਨਦੀ ਦੇ ਕੰਢੇ ਪਹੁੰਚਦੀ ਹੈ ਤਾਂ ਉਸ ਨੂੰ ਕੁਝ ਹੁੰਦਾ ਹੈ।
ਉਹ ਦੱਸਿਆ ਸੀ , "ਜਦੋਂ ਗੀਤਾ ਕਿਸੇ ਵੀ ਨਦੀ ਦੇ ਕਿਨਾਰੇ ਪਹੁੰਚਦੀ ਹੈ ਤਾਂ ਉਹ ਬਹੁਤ ਖੁਸ਼ ਹੋ ਜਾਂਦੀ ਹੈ। ਉਸ ਦੀਆਂ ਅੱਖਾਂ ਵਿਚ ਇਕ ਚਮਕ ਆਉਂਦੀ ਹੈ ਅਤੇ ਮਨ ਵਿਚ ਇਕ ਉਮੀਦ ਪੈਦਾ ਹੁੰਦੀ ਹੈ। ਕਿਉਂਕਿ ਉਸਨੂੰ ਲੱਗਦਾ ਹੈ ਕਿ ਉਸ ਦਾ ਘਰ ਇੱਕ ਨਦੀ ਦੇ ਕਿਨਾਰੇ ਹੀ ਹੈ।"
ਗੀਤਾ ਕਹਿੰਦੀ ਸੀ ਕਿ ਉਸਦੀ ਮਾਂ ਉਸ ਨੂੰ ਭਾਫ਼ ਦੇ ਇੰਜਣ ਬਾਰੇ ਦੱਸਦੀ ਸੀ। ਅਜਿਹੀ ਸਥਿਤੀ ਵਿੱਚ, ਜਦੋਂ ਅਸੀਂ ਔਰੰਗਾਬਾਦ ਨੇੜੇ ਲਾਤੂਰ ਰੇਲਵੇ ਸਟੇਸ਼ਨ ਪਹੁੰਚੇ ਤਾਂ ਗੀਤਾ ਬਹੁਤ ਖੁਸ਼ ਹੋਈ। ਇੱਥੇ ਬਿਜਲੀ ਨਹੀਂ ਹੈ ਅਤੇ ਰੇਲਵੇ ਡੀਜ਼ਲ ਇੰਜਣ ਨਾਲ ਚਲਦੀ ਹੈ।
ਧੁੰਦਲੀਆਂ ਹੁੰਦੀਆਂ ਯਾਦਾਂ ਅਤੇ ਬਦਲ ਰਿਹਾ ਭਾਰਤ
ਗਿਆਨੇਂਦਰ ਦੀ ਸੰਸਥਾ ਆਦਰਸ਼ ਸੇਵਾ ਸੁਸਾਇਟੀ ਨੇ ਗੀਤਾ ਦੇ ਵਤੀਰੇ, ਖਾਣ ਦੀ ਸ਼ੈਲੀ ਅਤੇ ਉਸ ਦੇ ਬਚਪਨ ਦੀਆਂ ਯਾਦਾਂ ਦਾ ਲੰਬੇ ਸਮੇਂ ਤੋਂ ਅਧਿਐਨ ਕੀਤਾ ਸੀ।
ਗੀਤਾ ਨੇ ਜੋ ਦੱਸਿਆ ਸੀ ਕਿ ਉਸ ਨੂੰ ਧਿਆਨ ਵਿਚ ਰੱਖਦਿਆਂ, ਗਿਆਨੇਂਦਰ ਅਤੇ ਉਨ੍ਹਾਂ ਦੀ ਟੀਮ ਇਸ ਨਤੀਜੇ 'ਤੇ ਪਹੁੰਚੀ ਸੀ ਕਿ ਗੀਤਾ ਸ਼ਾਇਦ ਮਹਾਰਾਸ਼ਟਰ ਦੀ ਸਰਹੱਦ ਵਾਲੇ ਇਲਾਕਿਆਂ ਵਿਚੋਂ ਹੋਵੇਗੀ।
ਪਰ ਇਸ ਲੰਬੇ ਸਫ਼ਰ ਤੋਂ ਬਾਅਦ, ਗੀਤਾ ਦੇ ਹਿੱਸੇ ਜੋ ਕੁਝ ਯਾਦਾਂ ਬਚੀਆਂ ਹਨ, ਉਹ ਬਹੁਤ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਸਨ। ਕਈ ਵਾਰ ਉਸਦੇ ਦਿਮਾਗ ਵਿਚ ਜਿਸ ਪਿੰਡ ਦੀ ਤਸਵੀਰ ਸਾਫ ਸੀ ... ਹੁਣ ਉਸ ਯਾਦ ਦੇ ਕੁਝ ਟੁਕੜੇ ਹੀ ਬਚੇ ਸਨ।

ਤਸਵੀਰ ਸਰੋਤ, GYANENDRA PUROHIT
ਸੰਕੇਤਕ ਭਾਸ਼ਾ ਨੂੰ ਸਮਝਣ ਵਾਲੇ ਗਿਆਨੇਂਦਰ ਦਾ ਕਹਿਣਾ ਸੀ ਕਿ ਨਦੀ ਨੂੰ ਵੇਖਦਿਆਂ ਹੀ ਉਨ੍ਹਾਂ ਦੇ ਮੂੰਹੋਂ ਨਿਕਲਦਾ ਸੀ , "ਬਿਲਕੁਲ ਅਜਿਹੀ ਨਦੀ ਹੀ ਮੇਰੇ ਪਿੰਡ ਵਿਚ ਹੈ, ਅਤੇ ਨਦੀ ਦੇ ਨੇੜੇ ਇਕ ਰੇਲਵੇ ਸਟੇਸ਼ਨ ਹੈ। ਇੱਥੇ ਇੱਕ ਪੁਲ ਹੈ ਜਿਸ ਉੱਤੇ ਰੇਲਿੰਗ ਬਣਾਈ ਗਈ ਹੈ। ਇਥੇ ਇਕ ਦੋ ਮੰਜ਼ਲੀ ਦਵਾਖ਼ਾਨਾ ਹੈ। ਮੈਟਰਨਿਟੀ ਹੋਮ ਹੈ ਜਿਥੇ ਬਹੁਤ ਭੀੜ ਹੁੰਦੀ ਹੈ।"
ਗਿਆਨੇਂਦਰ ਨੇ ਦੱਸਿਆ ਸੀ 'ਗੀਤਾ ਕਹਿੰਦੀ ਹੈ ਕਿ ਉਨ੍ਹਾਂ ਦੇ ਖੇਤ ਵਿਚ ਗੰਨਾ, ਚਾਵਲ ਅਤੇ ਮੂੰਗਫਲੀਆਂ ਹੁੰਦੀਆਂ ਸਨ .... ਚਲਦੇ-ਚਲਦੇ ਕੋਈ ਖ਼ੇਤ ਦਿਖਾਈ ਦੇਵੇ ਤਾਂ ਤੁਰੰਤ ਕਾਰ ਨੂੰ ਰੋਕ ਕੇ ਖੇਤ ਵਿਚ ਹੇਠਾਂ ਉਤਰ ਜਾਂਦੀ ਹੈ, ਇਸ ਉਮੀਦ ਵਿੱਚ ਕਿ ਖੇਤਾਂ ਵਿਚ ਕੰਮ ਕਰਦਿਆਂ ਸ਼ਾਇਦ ਉਨ੍ਹਾਂ ਨੂੰ ਆਪਣੀ ਮਾਂ ਮਿਲ ਜਾਵੇ।"
ਮੋਨਿਕਾ ਮੰਨਦੇ ਹਨ ਕਿ ਘਰ ਤੋਂ ਅਲੱਗ ਹੋਣ ਦਾ ਦੁਖਾਂਤ ਅਤੇ ਪਰਿਵਾਰ ਕੋਲ ਵਾਪਸ ਜਾਣ ਦੀ ਬੇਅੰਤ ਭਾਲ ਨੇ ਗੀਤਾ ਨੂੰ ਮਾਨਸਿਕ ਤੌਰ 'ਤੇ ਠੇਸ ਪਹੁੰਚਾਈ ਹੈ।
ਉਹ ਕਹਿੰਦੇ ਹਨ, "ਜਦੋਂ ਅਸੀਂ ਕਹਿੰਦੇ ਹਾਂ ਕਿ ਗੀਤਾ ਆਪਣੀ ਜ਼ਿੰਦਗੀ ਵਿਚ ਅੱਗੇ ਵੱਧੇ, ਵਿਆਹ ਕਰੇ ਤਾਂ ਉਹ ਤੁਰੰਤ ਮੰਨਾ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ 'ਉਹ ਬਹੁਤ ਛੋਟੀ ਹੈ, ਉਸਨੂੰ ਆਪਣੀ ਮਾਂ ਨੂੰ ਲੱਭਣਾ ਹੈ। ਜੇ ਉਹ ਵਿਆਹ ਕਰਵਾਉਂਦੀ ਹੈ ਤਾਂ ਉਸ ਦਾ ਪਰਿਵਾਰ ਬਹੁਤ ਨਾਰਾਜ਼ ਹੋਵੇਗਾ।' ਕਿਉਂਕਿ ਗੀਤਾ ਨੂੰ ਲੱਗਦਾ ਹੈ ਕਿ ਉਹ ਸਿਰਫ 16 ਤੋਂ 17 ਸਾਲ ਦੀ ਲੜਕੀ ਹੈ। ਜਦੋਂ ਕਿ ਉਹ ਘੱਟੋ ਘੱਟ 25 ਤੋਂ 28 ਸਾਲ ਦੀ ਹੋਵੇਗੀ। ਗੀਤਾ ਇਕ ਬਹੁਤ ਹੀ ਪਿਆਰੀ ਬੱਚੀ ਹੈ ਪਰ ਕਈ ਵਾਰ ਉਸ ਦੀ ਦੇਖਭਾਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਹ ਗੱਲ-ਗੱਲ 'ਤੇ ਰੋਣ ਲੱਗ ਪੈਂਦੀ ਹੈ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












