ਪਠਾਨਕੋਟ ਵਿਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਸਰਚ ਆਪਰੇਸ਼ਨ

    • ਲੇਖਕ, ਰਵਿੰਦਰ ਸਿੰਘ ਰੌਬਿਨ/ ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਪਠਾਨਕੋਟ ਜਿਲ੍ਹੇ ਵਿਚ ਪੈਂਦੇ ਪਿੰਡ ਮੁਕੀਮਪੁਰਾ ਵਿਚ ਦੋ ਸ਼ੱਕੀ ਵਿਅਕਤੀ ਦੇਖੇ ਗਏ ਹਨ। ਪਠਾਨਕੋਟ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਐੱਸਐੱਸਪੀ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਦੋ ਸ਼ੱਕੀ ਵਿਅਕਤੀ ਉਸ ਇਲਾਕੇ ਚ ਘੁੰਮ ਰਹੇ ਹਨ ਤੇ ਉਸ ਤੋਂ ਬਾਅਦ ਪੁਲਿਸ ਨੇ ਸਰਚ ਆਪਰੇਸ਼ਨ ਦੇ ਆਰਡਰ ਕਰ ਦਿੱਤੇ

ਇਹ ਵੀ ਪੜ੍ਹੋ

ਇਸ ਦੇ ਇਲਾਵਾ ਪਠਾਨਕੋਟ ਦੇ ਵਿਚ ਜਿੰਨੇ ਵੀ ਫੌਜੀ ਠਿਕਾਣੇ ਹਨ ਉਨ੍ਹਾਂ ਨੂੰ ਜਾਣਕਾਰੀ ਦੇ ਕੇ ਅਲਾਰਟ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਵੇਲੇ ਹਾਈ ਅਲਰਟ ਉੱਤੇ ਹਨ।

ਐੱਸਐੱਸਪੀ ਨੇ ਦੱਸਿਆ ਕਿ ਹਨ੍ਹੇਰਾ ਹੋਣ ਕਰਕੇ ਇਸ ਵੇਲੇ ਏਰੀਏ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸਰਚ ਆਪ੍ਰੇਸ਼ਨ ਸਵੇਰੇ ਅੱਗੇ ਵਧਾਇਆ ਜਾਵੇਗਾ।

ਕਿਵੇਂ ਪਿਆ ਲੋਕਾਂ ਨੂੰ ਸ਼ੱਕ

ਬੀਬੀਸੀ ਪੰਜਾਬੀ ਦੇ ਗੁਰਦਾਸਪੁਰ ਤੋਂ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਪਠਾਨਕੋਟ ਜਿਲ੍ਹੇ ਦੇ ਪਿੰਡ ਮੁਕੀਮਪੁਰ ਅਤੇ ਕੋਠੀ ਪੰਡਤਾਂ ਦੇ ਰਸਤੇ ਉੱਤੇ ਚੱਲਦੇ ਸਥਾਨਕ ਲੋਕਾਂ ਨੇ ਦੋ ਸ਼ੱਕੀ ਲੋਕਾਂ ਨੂੰ ਦੇਖਿਆ।

ਇਹ ਬੰਦੇ ਰਾਹਗੀਰਾਂ ਤੋਂ ਅੱਗੇ ਦਾ ਰਸਤਾ ਪੁੱਛ ਰਹੇ ਸਨ, ਉਨ੍ਹਾਂ ਦੇ ਪਹਿਰਾਵੇ ਅਤੇ ਬੋਲਚਾਲ ਤੋਂ ਲੋਕਾਂ ਨੂੰ ਸ਼ੱਕ ਹੁੰਦਾ ਪਿਆ ਅਤੇ ਉਨ੍ਹਾਂ ਪਠਾਨਕੋਟ ਪੁਲਿਸ ਨੂੰ ਜਾਣਕਾਰੀ ਦਿੱਤੀ।

ਸਰਚ ਆਪਰੇਸ਼ਨ ਦੀ ਅਗਵਾਈ ਕਰਦੇ ਹੋਏ ਡੀਐੱਸਪੀ ਰਾਜਿੰਦਰ ਮਿਨਹਾਸ ਦੱਸਿਆ, ''ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਵਿਅਕਤੀ, ਜੋ ਕਿ ਸਲਵਾਰ ਕਮੀਜ਼ ਪਾਏ ਹੋਏ ਸਨ, ਇਸ ਇਲਾਕੇ ਚ ਘੁੰਮ ਰਹੇ ਹਨ ਤੇ ਸਥਾਨਕ ਲੋਕਾਂ ਕੋਲੋਂ ਰਸਤਾ ਪੁੱਛ ਰਹੇ ਸਨ।''

ਪਠਾਨਕੋਟ ਪੁਲਿਸ ਫੋਰਸ ਵਲੋਂ ਇਸ ਰਸਤੇ ਦੇ ਨਾਲ ਲੱਗਦੇ ਜੰਗਲੀ ਇਲਾਕੇ ਅਤੇ ਡੇਰਿਆਂ ਦੇ ਵਿਚ ਸਰਚ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)