ਤਾਪਸੀ ਪੰਨੂ ਨੇ ਇਨਕਮ ਟੈਕਸ ਦੇ ਛਾਪਿਆਂ ਬਾਰੇ ਕੀ ਕਿਹਾ - ਅਹਿਮ ਖ਼ਬਰਾਂ

ਤਾਪਸੀ ਪੰਨੂ

ਤਸਵੀਰ ਸਰੋਤ, taapseeofficial/FB

ਆਪਣੇ ਘਰ ਤੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਤੋਂ ਬਾਅਦ ਤਾਪਸੀ ਪੰਨੂ ਨੇ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

ਸ਼ਨਿੱਚਰਾਵਾਰ ਨੂੰ ਉਨ੍ਹਾਂ ਨੇ ਇਸ ਬਾਰੇ ਲੜੀਵਾਰ ਤਿੰਨ ਟਵੀਟ ਕੀਤੇ।

ਬੁੱਧਵਾਰ ਨੂੰ ਅਦਾਕਾਰਾ ਤਾਪਸੀ ਪਨੂੰ ਅਤੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਘਰਾਂ ਅਤੇ ਦਫ਼ਤਰਾਂ ਉੱਤੇ ਆਮਦਨ ਕਰ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਲਿਖਿਆ, “ਮੁੱਖ ਤੌਰ ਤੇ ਤਿੰਨ ਚੀਜ਼ਾਂ ਲਈ ਤਿੰਨ ਦਿਨਾਂ ਦੀ ਡੂੰਘੀ ਘੋਖ ਕੀਤੀ ਗਈ।”

"ਪਹਿਲੀ, ਮੇਰੇ ਕਥਿਤ ਬੰਗਲੇ ਦੀਆਂ ਚਾਬੀਆਂ। ਜੋ ਪੈਰਿਸ ਵਿੱਚ ਮੇਰੇ ਕੋਲ ਹੈ। ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਨੇੜੇ ਹਨ।"

"ਦੂਜੇ, ਪੰਜ ਕਰੋੜ ਰੁਪਏ ਦੀ "ਕਥਿਤ" ਰਸੀਦ। ਜਿਨ੍ਹਾਂ ਨੂੰ ਭਵਿੱਖ ਵਿੱਚ ਵਰਤੋਂ ਲਈ ਰੱਖਿਆ ਜਾ ਸਕੇ। (ਕਿਉਂਕਿ) ਇਹ ਪੈਸਾ ਪਹਿਲਾਂ ਮੈਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ।"

"ਤੀਜੇ, ਸਾਲ 2013 ਦੇ ਛਾਪੇ ਦੀ ਮੇਰੀ ਯਾਦ ਜੋ ਸਾਡੇ ਸਨਮਾਨਿਤ ਵਿੱਤ ਮੰਤਰੀ ਜੀ ਮੁਤਾਬਕ ਮੇਰੇ ਨਾਲ ਹੋਇਆ।"

ਪੋਸਟ ਸਕ੍ਰਿਪਟ ਵਿੱਚ ਉਨ੍ਹਾਂ ਨੇ ਲਿਖਿਆ ਹੁਣ "ਇੰਨੀ ਸਸਤੀ ਨਹੀਂ" ਰਹੀ।

ਇਨਕਮ ਟੈਕਸ ਦੇ ਅਧਿਕਾਰੀਆਂ ਨੇ ਮੁੰਬਈ ਦੇ ਫੈਂਟਮ ਫਿਲਮਜ਼ ਐਂਡ ਟੈਲੰਟ ਹੰਟ ਕੰਪਨੀ ਦੇ ਦਫ਼ਤਰ ਉੱਤੇ ਛਾਪਾ ਮਾਰਿਆ । ਇਹ ਕੰਪਨੀ ਸਾਲ 2011 ਵਿਚ ਅਨੁਰਾਗ ਕਸ਼ਯਪ , ਵਿਕਰਮਾਦਿੱਤਿਆ ਮੋਟਵਾਨੀ, ਮਧੂ ਮੰਟੇਨਾ ਅਤੇ ਵਿਕਾਸ ਬਹਿਲ ਨੇ ਬਣਾਈ ਸੀ।

ਮੁੰਬਈ ਵਿੱਚ ਮੌਜੂਦ ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸੁਪ੍ਰਿਯਾ ਸੋਗਲੇ ਮੁਤਾਬਕ ਇਹ ਛਾਪੇਮਾਰੀ ਫਿਲਮ ਨਿਰਮਾਤਾ ਕੰਪਨੀ ਫੈਂਟਮ ਫਿਲਮਸ ਨਾਲ ਸਬੰਧਤ ਇੱਕ ਕੇਸ ਵਿੱਚ ਅਨੁਰਾਗ ਕਸ਼ਯਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਨੂੰ ਸ਼ਾਮਲ ਕਰਕੇ ਮੁੰਬਈ ਅਤੇ ਪੂਣੇ ਵਿੱਚ ਲਗਭਗ 20 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।

ਟਵਿੱਟਰ

ਤਸਵੀਰ ਸਰੋਤ, Twitter

ਕਿਸਾਨਾਂ ਨੇ KMP ਹਾਈਵੇ ਜਾਮ ਕੀਤਾ

ਕਿਸਾਨਾਂ ਨੇ ਆਪਣੇ ਐਲਾਨ ਮੁਤਾਬਿਕ ਅੱਜ ਦਿੱਲੀ-ਮਾਨੇਸਰ-ਪਲਵਲ ਹਾਈਵੇ ਨੂੰ ਜਾਮ ਕਰ ਦਿੱਤਾ ਹੈ।

ਵੱਡੀ ਗਿਣਤੀ ਵਿੱਚ ਕਿਸਾਨ ਕਾਰਾਂ ਤੇ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਐੱਕਸਪ੍ਰੈੱਸ ਹਾਈਵੇ ਪਹੁੰਚ ਰਹੇ ਹਨ।

ਕਿਸਾਨਾਂ ਨੇ ਕੇਐੱਮਪੀ ਹਾਈਵੇ ਜਾਮ ਕੀਤਾ ਹੋਇਆ ਹੈ

ਤਸਵੀਰ ਸਰੋਤ, Sanyukat Kisan Morcha

ਤਸਵੀਰ ਕੈਪਸ਼ਨ, ਕਿਸਾਨਾਂ ਨੇ ਕੇਐੱਮਪੀ ਹਾਈਵੇ ਜਾਮ ਕੀਤਾ ਹੋਇਆ ਹੈ

68 ਸਾਲਾ ਅਮਰਜੀਤ ਸਿੰਘ ਨੇ ਸਮਾਚਾਰ ਏਜੰਸੀ ਰੌਇਟਰਜ਼ ਨੂੰ ਕਿਹਾ ਕਿ "ਮੋਦੀ ਸਰਕਾਰ ਨੇ ਲੋਕਾਂ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ 'ਅਹਿਮ ਦਾ ਮੁੱਦਾ' ਬਣਾ ਲਿਆ ਹੈ। ਉਹ ਕਿਸਾਨਾਂ ਦਾ ਦੁਖ ਨਹੀਂ ਦੇਖ ਪਾ ਰਹੇ ਹਨ। ਉਨ੍ਹਾਂ ਨੇ ਸਾਡੇ ਸਾਹਮਣੇ ਵਿਰੋਧ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਛੱਡਿਆ।"

ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰਾਂ 'ਤੇ 100 ਦਿਨ ਪੂਰੇ ਹੋਣ 'ਤੇ ਕੀ ਕਰ ਰਹੀਆਂ ਹਨ ਕਿਸਾਨ ਜਥੇਬੰਦੀਆਂ

ਕਿਸਾਨ

ਤਸਵੀਰ ਸਰੋਤ, kisanektamorcha/FB

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਨਾਲ ਜੁੜਿਆ ਅੱਜ ਦਾ ਪ੍ਰਮੁੱਖ ਘਟਨਾਕ੍ਰਮ ਪਹੁੰਚਾ ਰਹੇ ਹਾਂ।

ਕਿਸਾਨਾਂ ਵੱਲੋਂ ਅੱਜ ਤੋਂ ਸੌ ਦਿਨ ਪਹਿਲਾਂ ਦਿੱਲੀ ਦੇ ਬਾਰਡਰ ਉੱਪਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਗਿਆ ਸੀ।

ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਹੋਣ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਨਿੱਚਰਵਾਰ ਨੂੰ ਕੇਐੱਮਪੀ ਹਾਈਵੇ ਪੰਜ ਘੰਟਿਆਂ ਲਈ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਜਾਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾਵੇਗਾ

ਇਸ ਤੋਂ ਇਲਾਵਾ ਅੱਜ ਦਾ ਦਿਨ ਕਾਲੇ ਦਿਨ ਵਜੋਂ ਵੀ ਮਨਾਇਆ ਜਾਣਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਆਮ ਲੋਕਾਂ ਨੂੰ ਵੀ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਗਾਉਣ ਅਤੇ ਕਾਲੀਆਂ ਪੱਟੀਆਂ ਬੰਨ੍ਹਣ ਦੀ ਅਪੀਲ ਕੀਤੀ ਗਈ ਹੈ।

ਬਲਬੀਰ ਸਿੰਘ ਰਾਜੇਵਾਲ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ-

  • 11-4 ਵਜੇ ਤੱਕ ਕੇਐੱਮਪੀ ਜਾਮ ਕਰ ਰਹੇ ਹਾਂ
  • ਪਿੰਡਾਂ ਵਿੱਚ, ਤਹਿਸੀਲ ਪੱਧਰ ਤੇ ਜਿਲ੍ਹਾ ਪੱਧਰ 'ਤੇ ਜਿੱਥੇ ਵੀ ਮੁਜ਼ਾਹਰਾ ਕਰ ਸਕਦੇ ਹਨ ਲੋਕ ਕਰਨ।
  • ਸਾਰੇ ਲੋਕਾ ਕਾਲੇ ਝੰਡੇ ਲਗਾਉਣ ਅਤੇ ਵਿਰੋਧ ਕਰਨ
  • ਕਿਤੇ ਆਉਂਦੇ ਜਾਂਦੇ ਸਮੇਂ ਗੱਡੀਆਂ ਉੱਪਰ ਜੇ ਲਾ ਸਕਦੇ ਹੋ ਤਾਂ ਕਾਲੇ ਝੰਡੇ ਲਗਾਉਣ
  • ਉੱਥੇ ਕੋਈ ਟੈਂਟ ਨਹੀਂ ਲਾਇਆ ਜਾਵੇਗਾ ਸਗੋਂ ਧੁੱਪੇ ਬੈਠ ਕੇ ਧਰਨਾ ਦਿੱਤਾ ਜਾਵੇਗਾ।
ISWOTY

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)