ਲੱਖਾ ਸਿਧਾਣਾ ਦੀ ਰੈਲੀ: 'ਅਸੀਂ ਤਾਂ ਖੇਤੀ ਕਾਨੂੰਨਾਂ ਖਿਲਾਫ਼ ਆਏ ਹਾਂ ਰੈਲੀ ਜਿਸ ਦੀ ਮਰਜ਼ੀ ਹੋਵੇ'

ਲੱਖਾ ਸਿਧਾਣਾ

ਤਸਵੀਰ ਸਰੋਤ, Surinder Mann/BBC

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ
ਆਪਣੀ ਪਸੰਦੀਦਾ ਭਾਰਤੀ ਖਿਡਾਰਨ ਨੂੰ ਚੁਣਨ ਲਈ CLICK HERE

26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ 'ਚ ਲਾਲ ਕਿਲੇ ਨੇੜੇ ਹੋਈ ਹਿੰਸਾ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਲੱਖਾ ਸਿਧਾਣਾ ਦੀ ਭਾਲ ਵਿੱਚ ਜੁਟੀ ਦਿੱਲੀ ਪੁਲਿਸ ਦੀਆਂ 'ਮਸ਼ਕਾਂ' ਦੌਰਾਨ ਹੀ ਲੱਖਾ ਸਿਧਾਣਾ ਦੇ ਸਮਰਥਕਾਂ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ 'ਚ ਮੰਗਲਵਾਰ ਨੂੰ ਰੈਲੀ ਕੀਤੀ।

ਠੀਕ ਉਸ ਵੇਲੇ ਜਦੋਂ 2 ਵੱਜ ਕੇ 13 ਮਿੰਟ 'ਤੇ ਲੱਖਾ ਸਿਧਾਣਾ ਅਚਾਨਕ ਹੀ ਇਸ ਰੈਲੀ 'ਚ ਹਾਜ਼ਰ ਹੋਏ ਤਾਂ ਮੰਚ ਤੋਂ ਇਹ ਐਲਾਨ ਕਰ ਦਿੱਤਾ ਗਿਆ ਕਿ ''ਜੇਕਰ ਦਿੱਲੀ ਪੁਲਿਸ 'ਚ ਹਿੰਮਤ ਹੈ ਤਾਂ ਉਹ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰਕੇ ਦਿਖਾਏ।''

ਇਹ ਐਲਾਨ ਹੁੰਦਿਆਂ ਹੀ ਪੰਡਾਲ 'ਚ ਕੇਸਰੀ ਝੰਡੇ ਲਹਿਰਾਏ ਗਏ ਤੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਗੂੰਜ ਉੱਠੇ। ਇਸ ਮੌਕੇ ਦੇਸ ਵਿੱਚ ਕਿਤੇ ਵੀ 'ਖਾਲਸਾਈ ਝੰਡੇ' ਲਹਿਰਾਉਣ ਨੂੰ ਜਾਇਜ਼ ਕਹਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲਹਿਰਾਏ ਜਾਂਦੇ ਝੰਡਿਆਂ ਦੀ ਚਰਚਾ ਰੱਜ ਕੇ ਕੀਤੀ ਗਈ।

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਲੱਖਾ ਸਿਧਾਣਾ ਬਠਿੰਡਾ 'ਚ ਰੈਲੀ ਦੌਰਾਨ ਕਿਹੋ ਜਿਹਾ ਸੀ ਲੋਕਾਂ ਦਾ ਹੁੰਗਾਰਾ

ਇਸ ਮੌਕੇ ਇਹ ਗੱਲ ਵੀ ਕਹੀ ਗਈ ਕਿ ਲਾਲ ਕਿਲੇ 'ਤੇ ਲਹਿਰਾਏ ਗਏ ਤਿਰੰਗੇ ਝੰਡੇ ਦਾ ਅਪਮਾਨ ਕੀਤੇ ਬਿਨਾਂ ਕੇਸਰੀ ਝੰਡਾ ਲਹਿਰਾਇਆ ਗਿਆ ਹੈ।

ਅਸਲ ਵਿੱਚ 26 ਜਨਵਰੀ ਦੀ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਪਿਛਲੇ ਹਫ਼ਤੇ ਤੋਂ ਪੰਜਾਬ ਵਿੱਚ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ।

ਉਂਝ, ਲੱਖਾ ਸਿਧਾਣਾ ਦੀ ਰੈਲੀ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਅਫ਼ਸਰ ਤੇ ਜਵਾਨ ਵੱਡੀ ਗਿਣਤੀ 'ਚ ਤਾਇਨਾਤ ਸਨ।

ਲੱਖਾ ਸਿਧਾਣਾ ਦੀ ਰੈਲੀ ਵਿੱਚ ਕੀ ਸੀ ਖਾਸ

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਇਹ ਰੈਲੀ ਲੱਖਾ ਸਿਧਾਣਾ ਨੇ 'ਸ਼ਕਤੀ ਪ੍ਰਦਰਸ਼ਨ' ਕਰਨ ਲਈ ਰੱਖੀ ਸੀ ਪਰ ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ 'ਤੇ ਟਿੱਪਣੀਆਂ ਕੀਤੀ ਗਈਆਂ।

ਲੱਖਾ ਸਿਧਾਣਾ ਦੀ ਰੈਲੀ ਇਕੱਠ ਪੱਖੋਂ ਠੀਕ ਰਹੀ। ਇਸ ਦੇ ਨਾਲ ਹੀ ਗਰਮ-ਦਲੀ ਸੰਗਠਨਾਂ ਦੇ ਕਈ ਆਗੂ ਵੀ ਇਸ ਰੈਲੀ 'ਚ ਪਹੁੰਚੇ।

ਲੱਖਾ ਸਿਧਾਣਾ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, 26 ਜਨਵਰੀ ਦੀ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਪਿਛਲੇ ਹਫ਼ਤੇ ਤੋਂ ਪੰਜਾਬ ਵਿੱਚ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ

ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮਿਤਸਰ), ਦਲ ਖਾਲਸਾ ਦੇ ਆਗੂਆਂ ਤੋਂ ਇਲਾਵਾ ਕਈ ਸਿੱਖ ਪ੍ਰਚਾਰਕਾਂ ਤੇ ਕਈ ਆਗੂਆਂ ਨੇ ਆਪਣੇ ਵਿਚਾਰ ਰੱਖੇ।

ਇਹ ਗੱਲ ਵੀ ਵਿਲੱਖਣ ਸੀ ਕਿ ਰੈਲੀ ਵਿੱਚ ਕਿਸਾਨ ਸੰਗਠਨਾਂ ਦੇ ਝੰਡਿਆਂ ਦੀ ਥਾਂ ਖਾਲਸਾਈ ਝੰਡੇ ਆਮ ਸਨ। ਇਹ ਵੀ ਜ਼ਿਕਰਯੋਗ ਸੀ ਕਿ ਮੰਚ ਤੋਂ ਬੋਲਣ ਵਾਲੇ ਬੁਲਾਰਿਆਂ ਨੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ 'ਤੇ ਰੱਜ ਕੇ ਤੰਜ ਕਸੇ।

ਭਾਵੇਂ ਇਸ ਮੌਕੇ ਪੰਜਾਬ ਯੂਥ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ ਪਰ ਮੰਚ ਸੰਚਾਲਕ ਨੇ ਉਨ੍ਹਾਂ ਦੀ ਬੇਨਤੀ ਦੇ ਬਾਵਜੂਦ ਸਟੇਜ ਤੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ।

ਵੀਡੀਓ ਕੈਪਸ਼ਨ, ਦਿੱਲੀ ਪੁਲਿਸ ਵੱਲੋਂ ਇਨਾਮੀਆ ਲੱਖਾ ਸਿਧਾਣਾ ਦਾ ਕੀ ਹੈ ਪਿਛੋਕੜ

ਇਸ ਰੈਲੀ ਵਿੱਚ ਚਰਚਿਤ ਸ਼ਖਸੀਅਤਾਂ ਹਰਦੀਪ ਸਿੰਘ ਡਿਬਡਿਬਾ, ਨਾਰਾਇਣ ਸਿੰਘ ਚੌੜਾ, ਹਰਦੀਪ ਸਿੰਘ ਮਹਿਰਾਜ, ਪ੍ਰੋ. ਮਹਿੰਦਰਪਾਲ ਸਿੰਘ ਸਮੇਤ ਕਈ ਲੋਕ ਚਰਚਾ ਦਾ ਵਿਸ਼ਾ ਰਹੇ।

ਹੋਰਨਾਂ ਜਥੇਬੀਦਆਂ ਦੇ ਆਗੂਆਂ ਨੇ ਕੀ ਕਿਹਾ

ਪਿੰਡ ਬਰਗਾੜੀ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਇਸ ਰੈਲੀ 'ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਨੌਜਵਾਨ ਤਿਹਾੜ ਜੇਲ੍ਹ 'ਚ ਬੰਦ ਹਨ।

''ਕਿਸਾਨ ਜਥੇਬੰਦੀਆਂ ਦੇ ਅਜਿਹੇ ਰਵੱਈਏ ਕਾਰਨ ਹੀ ਦੀਪ ਸਿੱਧੂ, ਨੌਦੀਪ ਕੌਰ, ਰਣਜੀਤ ਸਿੰਘ ਤੇ ਦਿਸ਼ਾ ਰਵੀ ਸਮੇਤ ਅਨੇਕਾਂ ਬੇਕੂਸਰ ਅੱਜ ਭਾਰਤ ਦੀ ਹਾਕਮ ਧਿਰ ਦੇ ਇਸ਼ਾਰਿਆਂ 'ਤੇ ਜੇਲ੍ਹਾਂ 'ਚ ਹਨ। ਇਹ ਵੱਖਰੀ ਗੱਲ ਹੈ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਦੇ ਖਿਲਾਫ਼ ਹੈ ਪਰ ਅੱਜ ਲੱਖਾ ਸਿਧਾਣਾ ਵਰਗੇ ਆਗੂਆਂ ਦੀ ਅਗਵਾਈ ਹੇਠ ਜੇਲ੍ਹਾਂ 'ਚ ਬੰਦ ਨੌਜਵਾਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਸਕਦਾ ਹੈ। ਇਸ ਲਈ ਹੀ ਮੈਂ ਅੱਜ ਇੱਥੇ ਹਾਂ।''

ਲੱਖਾ ਸਿਧਾਣਾ ਰੈਲੀ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਰੈਲੀ ਵਿੱਚ ਕਿਸਾਨ ਸੰਗਠਨਾਂ ਦੇ ਝੰਡਿਆਂ ਦੀ ਥਾਂ ਖਾਲਸਾਈ ਝੰਡੇ ਆਮ ਸਨ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਦੀ ਰਣਨੀਤੀ 'ਤੇ ਸਵਾਲ ਚੁੱਕੇ।

ਉਨ੍ਹਾਂ ਨੇ ਕਿਹਾ, ''ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਜੋ ਵਾਪਰਿਆ ਉਹ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਪਰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਭਾਰਤ ਦੀ ਲੋਕ ਸਭਾ ਦਾ ਘਿਰਾਓ ਕਰਨ ਦੇ ਕੀਤੇ ਗਏ ਐਲਾਨ ਤੋਂ ਕਿਉਂ ਪਲਟ ਗਈਆਂ। ਅਸੀਂ ਤਾਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਰਲੀਮੈਂਟ ਦੇ ਘਿਰਾਓ ਦਾ ਪ੍ਰੋਗਰਾਮ ਮੁੜ ਉਲੀਕਣ।''

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਕਿਉਂ ਹੈ ਲੱਖਾ ਸਿਧਾਣਾ ਨੂੰ ਆਪਣੇ ਪਿਛੋਕੜ 'ਤੇ ਪਛਤਾਵਾ?

ਰੈਲੀ ਵਿੱਚ ਪਹੁੰਚੇ ਲੋਕਾਂ ਦਾ ਪ੍ਰਤੀਕਰਮ

ਇਸ ਮੌਕੇ ਰੈਲੀ 'ਚ ਸ਼ਾਮਲ ਕਈ ਬਜ਼ੁਰਗ ਔਰਤ ਤੇ ਮਰਦ ਇਸ ਗੱਲੋਂ ਅਣਜਾਣ ਨਜ਼ਰ ਆਏ ਕਿ ਉਹ ਕਿਸ ਪ੍ਰਕਾਰ ਦੀ ਰੈਲੀ ਵਿੱਚ ਆਏ ਹਨ।

ਪਿੰਡ ਮਹਿਰਾਜ ਦੀ ਬਜ਼ੁਰਗ ਸੁਰਜੀਤ ਕੌਰ ਕਹਿੰਦੀ ਹੈ, ''ਮੈਂ ਤਾਂ ਪੁੱਤ ਡੇਢ ਸੌ ਔਰਤਾਂ ਨਾਲ ਲੈ ਕੇ ਆਈ ਆਂ। ਮੈਨੂੰ ਨਹੀਂ ਪਤਾ ਕਿ ਕਿਸ ਦੀ ਰੈਲੀ ਹੈ, ਅਸੀਂ ਤਾਂ ਮੋਦੀ ਸਰਕਾਰ ਵਿਰੁੱਧ ਝੰਡਾ ਚੁੱਕਿਆ ਤੇ ਖੇਤੀ ਬਿੱਲਾਂ ਦੀ ਵਾਪਸੀ ਤੱਕ ਮੈਂ ਤਾਂ ਆਖ਼ਰੀ ਸਾਹ ਤੱਕ ਝੰਡਾ ਫੜ੍ਹ ਕੇ ਰੈਲੀਆਂ 'ਚ ਜਾਂਦੀ ਰਹਾਂਗੀ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦੂਜੇ ਪਾਸੇ, ਭਾਰਤ ਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਦੇ ਲੋਕ ਪੰਡਾਲ ਵਿੱਚ ਇਸ ਗੱਲ ਦਾ ਜਾਇਜ਼ਾ ਲੈਂਦੇ ਨਜ਼ਰ ਆਏ ਕਿ ਆਖ਼ਰਕਾਰ ਰੈਲੀ 'ਚ ਆਏ ਲੋਕਾਂ ਦੇ ਮਨਾਂ ਦਾ ਅਸਲ ਖਿਆਲ ਕੀ ਹੈ।

ਪੰਡਾਲ 'ਚ ਬੈਠੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਨੌਜਵਾਨ ਹੀ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ।

ਲੱਖਾ ਸਿਧਾਣਾ ਰੈਲੀ

ਤਸਵੀਰ ਸਰੋਤ, Surinder Mann/BBC

''ਮੇਰੇ 'ਤੇ ਭਾਵੇਂ ਕੇਂਦਰ ਸਰਕਾਰ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਨੌਜਵਾਨ ਕਿਸਾਨਾਂ ਨੂੰ ਇਹ ਕਾਰਵਾਈ ਕਦੇ ਵੀ ਡਰਾ ਨਹੀਂ ਸਕਦੀ। ਮੈਂ ਸੰਯੁਕਤ ਮੋਰਚੇ ਦੇ ਆਗੂਆਂ ਦੇ ਨਾਲ ਹਾਂ ਪਰ ਉਹ ਨੌਜਵਾਨਾਂ ਨੂੰ ਕੋਈ ਠੋਸ ਗੱਲ ਕਹਿਣ।''

ਰੈਲੀ ਦੌਰਾਨ ਲੱਖਾ ਸਿਧਾਣਾ ਦੇ ਸਮਰਥਕਾਂ ਨੇ ਮੰਚ ਤੋਂ ਲੈ ਕੇ ਨਾਕਿਆਂ ਤੱਕ ਦੀ ਸੁਰੱਖਿਆ ਆਪਣੇ ਹੱਥ ਵਿੱਚ ਹੀ ਰੱਖੀ। ਭਾਵੇਂ ਕੋਈ ਪੱਤਰਕਾਰ ਸੀ ਤੇ ਭਾਵੇਂ ਕੋਈ ਰਾਜਨੇਤਾ, ਸਾਰਿਆਂ 'ਤੇ ਕਰੜੀ ਨਜ਼ਰ ਰੱਖੀ ਗਈ।

ਮੀਡੀਆ ਦੀ ਭੂਮਿਕਾ 'ਤੇ ਸਵਾਲ

ਹਾਲਾਤ ਇੱਥੋਂ ਤੱਕ ਚਲੇ ਗਏ ਕਿ ਜਿਵੇਂ ਹੀ ਲੱਖਾ ਸਿਧਾਣਾ ਨੇ ਆਪਣੇ ਭਾਸ਼ਨ ਦੌਰਾਨ ਮੀਡੀਆ ਦੀ ਭੂਮਿਕਾ ਦੌਰਾਨ ਕੁੱਝ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ 'ਤੇ ਕਈ ਪ੍ਰਕਾਰ ਦੇ ਸਵਾਲ ਚੁੱਕੇ ਤਾਂ ਭੜਕਾਹਟ ਵਿੱਚ ਆ ਕੇ ਪੰਡਾਲ 'ਚ ਬੈਠੇ ਕੁੱਝ ਲੋਕਾਂ ਨੇ ਸਬੰਧਤ ਚੈਨਲ ਦੇ ਪੱਤਰਕਾਰਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਗ਼ਨੀਮਤ ਰਹੀ ਕਿ 'ਕੰਮ' ਇੱਥੇ ਹੀ ਨਿੱਬੜ ਗਿਆ।

ਲੱਖਾ ਸਿਧਾਣਾ ਰੈਲੀ

ਤਸਵੀਰ ਸਰੋਤ, Surinder Mann/BBC

ਤਸਵੀਰ ਕੈਪਸ਼ਨ, ਲੱਖਾ ਸਿਧਾਣਾ ਦੀ ਰੈਲੀ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਅਫ਼ਸਰ ਤੇ ਜਵਾਨ ਵੱਡੀ ਗਿਣਤੀ 'ਚ ਤਾਇਨਾਤ ਸਨ

ਪੱਤਰਕਾਰ ਉਮਸ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਚੈਨਲ ਨੂੰ ਨਿਸ਼ਾਨਾ ਬਣਾਇਆ ਗਿਆ।

''ਅਸੀਂ ਤਾਂ ਚੈਨਲ ਲਈ 12 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਪਰ ਮੇਰੇ ਕੈਮਰਾਮੈਨ ਜੋਇਲ ਗਿੱਲ ਨਾਲ ਜੋ ਵਾਪਰਿਆ, ਉਹ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਠੀਕ ਨਹੀਂ ਹੈ।''

ਰੈਲੀ ਦੇ ਅੰਤ ਵਿੱਚ ਲੱਖਾ ਸਿਧਾਣਾ ਦੇ ਕਈ ਨੌਜਵਾਨ ਸਮਰਥਕ ਡਾਂਗਾਂ ਦੇ 'ਬਲਬੂਤੇ' 'ਤੇ ਆਪਣੇ ਆਗੂ ਨੂੰ ਪੰਡਾਲ ਤੋਂ ਬਾਹਰ ਲੈ ਗਏ ਅਤੇ ਲੱਖਾ ਸਿਧਾਣਾ ਨੂੰ ਕਾਬੂ ਕਰਨ ਆਈ ਪੁਲਿਸ ਪਾਰਟੀ 'ਝਾਕਦੀ' ਹੀ ਰਹਿ ਗਈ।

ਰੈਲੀ ਦੀ ਸਟੇਜ ਤੋਂ ਲੱਖਾ ਸਿਧਾਣਾ ਸਮੇਤ ਕਈ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 'ਸਿੱਧੀ' ਚਿਤਾਵਨੀ ਦਿੱਤੀ ਕਿ 'ਜੇ ਕਰ ਦਿੱਲੀ ਪੁਲਿਸ ਪੰਜਾਬ 'ਚੋਂ ਕਿਸੇ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਕਰਦੀ ਹੈ ਤਾਂ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ'।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)