ਕਿਸਾਨ ਅੰਦੋਲਨ: ਸਰਕਾਰ ਨਵੇਂ ਪ੍ਰਸਤਾਵ ਨਾਲ ਆਏ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਲੜਾਈ ਲੰਬੀ ਚੱਲੇਗੀ - ਕਿਸਾਨ ਜਥੇਬੰਦੀਆਂ

ਤਸਵੀਰ ਸਰੋਤ, ANI
ਕਿਸਾਨ ਅੰਦੋਲਨ ਨਾਲ ਸਬੰਧਤ ਅੱਜ ਦੀ ਹਰ ਅਪਡੇਟ ਅਸੀਂ ਤੁਹਾਨੂੰ ਇਸ ਪੰਨੇ ਰਾਹੀਂ ਦੇ ਰਹੇ ਹਾਂ।
ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅੱਜ ਦੇਸ਼ ਭਰ ਵਿੱਚ ਕੀਤੇ ਚੱਕਾ ਜਾਮ ਦਾ ਬਿਓਰਾ ਦਿੱਤਾ। ਡਾ. ਦਰਸ਼ਨ ਪਾਲ ਸਿੰਘ, ਰੁਲਦੂ ਸਿੰਘ ਮਾਨਸਾ ਸਮੇਤ ਕਈ ਕਿਸਾਨ ਲੀਡਰ ਇਸ ਵੇਲੇ ਮੌਜੂਦ ਸਨ।
ਪ੍ਰੈੱਸ ਕਾਨਫਰੰਸ ਦੀਆਂ ਮੁੱਖ ਗੱਲਾਂ-
- ਕਿਸਾਨ ਅਗੂ ਡਾ. ਦਰਸ਼ਨਪਾਲ ਨੇ ਕਿਹਾ ਚੱਕਾ ਜਾਮ ਸ਼ਾਂਤੀਪੂਰਨ ਰਿਹਾ, ਪੰਜਾਬ ਵਿੱਚ ਵੱਡੇ ਪੱਧਰ 'ਤੇ ਅਸਰ ਵੇਖਣ ਨੂੰ ਮਿਲਿਆ, ਹਰਿਆਣਾ ਵਿੱਚ ਸਫਲਤਾਪੂਰਵਕ ਹੋਇਆ।
- ਸਾਡੇ ਅੰਦੋਲਨ 'ਤੇ ਜੋ ਦਮਨ ਚਲਾਇਆ ਜਾ ਰਿਹਾ ਹੈ, ਨੌਜਵਾਨ ਹਿਰਾਸਤ ਵਿੱਚ ਹਨ, ਕਈ ਲਾਪਤਾ ਹਨ, ਕਈਆਂ 'ਤੇ ਮਾਮਲੇ ਦਰਜ ਹਨ, ਬੈਰੀਕੇਡਿੰਗ ਕੀਤੀ ਗਈ ਹੈ, ਕਿੱਲ ਲਗਾਏ ਗਏ ਹਨ, ਪਾਣੀ, ਬਿਜਲੀ ਦੀ ਦਿੱਕਤ ਹੋ ਰਹੀ ਹੈ, ਸਰਕਾਰ ਦੀ ਇਸ ਦਮਨਕਾਰੀ ਨੀਤੀ, ਬਜਟ ਖ਼ਿਲਾਫ਼ ਤੇ ਸਾਡੀਆਂ ਮੰਗੀਆਂ ਲਈ ਅਸੀਂ ਚੱਕਾ ਜਾਮ ਕੀਤਾ ਹੈ।
- ਨਰਿੰਦਰ ਸਿੰਘ ਤੋਮਰ ਨੇ ਜੋ ਕੱਲ ਰਾਜ ਸਭਾ ਵਿੱਚ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਹਨ, ਅਸੀਂ ਉਸਦੀ ਨਿੰਦਾ ਕਰਦੇ ਹਾਂ।
- ਕੌਮਾਂਤਰੀ ਹਸਤੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ।
- ਅਸੀਂ ਆਪਣੇ ਮੋਰਚੇ ਪਹਿਲਾਂ ਵਾਂਗ ਕਾਇਮ ਕਰ ਲਏ ਹਨ, ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ।
- ਪਿਛਲੇ ਦਿਨੀਂ ਮੋਦੀ ਨੇ ਕਿਹਾ ਇੱਕ ਫੋਨ ਕਾਲ ਦੀ ਦੂਰੀ ਹੈ, ਅਸੀਂ ਸਰਕਾਰ ਨਾਲ ਗੱਲਬਾਤ ਵੀ ਕਰਾਂਗੇ ਤੇ ਅੰਦੋਲਨ ਨੂੰ ਅੱਗੇ ਵੀ ਵਧਾਵਾਂਗੇ।
- ਅਸਲੀ ਜੰਗ 26 ਤਰੀਕ ਤੋਂ ਬਾਅਦ ਸ਼ੁਰੂ ਹੋਈ।
- ਸਰਕਾਰ ਨਵੇਂ ਪ੍ਰਸਤਾਵ ਨਾਲ ਆਏ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਲੜਾਈ ਲੰਬੀ ਚੱਲੇਗੀ
ਰਿਹਾਨਾ ਤੋਂ ਬਾਅਦ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਵੀ ਕਿਸਾਨਾਂ ਦੇ ਹੱਕ ਵਿੱਚ
ਰਿਹਾਨਾ, ਲਿਲੀ ਸਿੰਘ ਅਤੇ ਜੇ ਸੀਨ ਵਰਗੀਆਂ ਹਸਤੀਆਂ ਤੋਂ ਬਾਅਦ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਨੇ ਵੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।

ਤਸਵੀਰ ਸਰੋਤ, Getty Images
ਸੁਜ਼ੈਨ ਨੇ ਟਵੀਟ ਕੀਤਾ ਹੈ,, "ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਖੜ੍ਹੀ ਹਾਂ। ਪੜ੍ਹੋ ਉਹ ਕੌਣ ਹਨ ਅਤੇ ਕਿਉਂ ਵਿਰੋਧ ਕਰ ਰਹੇ ਹਨ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਟਵੀਟ ਦੇ ਨਾਲ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਲਿੰਕ ਸ਼ੇਅਰ ਕੀਤਾ ਹੈ। ਜਿਸਦਾ ਟਾਈਟਲ,''ਭਾਰਤ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?"
ਕੌਣ ਹੈ ਸੁਜ਼ੇਨ ਸਰਾਂਡਨ
ਸੂਜ਼ੇਨ ਸਰਾਂਡਨ ਇੱਕ ਹਾਲੀਵੁੱਡ ਅਦਾਕਾਰਾ ਹੈ, ਜਿਨ੍ਹਾਂ ਨੂੰ 4 ਵਾਰ ਓਸਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ ਨੇ 1996 ਵਿੱਚ ਡੈੱਡ ਮੈਨ ਵਾਕਿੰਗ ਲਈ ਬੈਸਟ ਅਦਾਕਾਰਾ ਦਾ ਓਸਕਰ ਵੀ ਜਿੱਤਿਆ ਹੈ।
ਉਨ੍ਹਾਂ ਨੂੰ ਗੋਲਡ ਗਲੋਬ ਅਤੇ ਬੀਏਐੱਫਟੀਏ ਪੁਰਸਕਾਰਾਂ ਲਈ ਵੀ ਕਈ ਵਾਰ ਨਾਮਜ਼ਦ ਕੀਤਾ ਗਿਆ ਹੈ।
ਅਦਾਕਾਰਾ ਜਮੀਲਾ ਜਮੀਲ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਨਾਲ ਲਗਾਤਾਰ ਮਹਿਲਾ ਵਿਰੋਧੀ ਸ਼ਬਦਾਂ ਗਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਕਿੱਲ ਬੀਜਣਗੇ ਅਸੀਂ ਅਨਾਜ ਬੀਜਾਂਗੇ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ਤੋਂ ਸੰਬੋਧਨ ਕਰਦਿਆਂ ਕਿਹਾ, "ਸਾਡਾ ਅਗਲਾ ਟੀਚਾ 40 ਲੱਖ ਟਰੈਕਟਰਾਂ ਦਾ ਹੈ। ਦਿੱਲੀ ਦੀ 'ਕੀਲ ਕਾਡ ਕੇ ਜਾਏਂਗੇ' ਕਿਉਂਕਿ ਕਿੱਲ ਦਿੱਲੀ ਗੱਡਿਆ ਤਾਂ ਕੱਢ ਕੇ ਤਾਂ ਜਾਣਾ ਪਵੇਗਾ। ਬਿੱਲ ਵਾਪਸੀ ਹੋਵੇਗੀ ਤਾਂ ਘਰ ਜਾਵਾਂਗੇ।"

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਨੂੰ ਅਕਤੂਬਰ ਤੱਕ ਦਾ ਸਮਾਂ ਦਿੰਦੇ ਹਾਂ, ਸਾਡੇ ਕੋਲ ਸਮੇਂ ਦੀ ਕੋਈ ਕਮੀ ਨਹੀਂ ਕਿਉਂਕਿ ਕੰਮ ਸਾਡੇ ਕੋਲ ਵੀ ਹੈ, ਕਿਸਾਨ ਨੂੰ ਖੇਤ ਦਾ ਕੰਮ ਤੇ ਸਾਨੂੰ ਅੰਦੋਲਨ ਦਾ ਕੰਮ ਹੈ। ਅਸੀਂ ਇੱਕ ਦਿਨ ਇੱਥੇ ਰਹਾਂਗੇ ਤੇ ਇੱਕ ਦਿਨ ਬਾਹਰ ਰਹਾਂਗੇ।"
ਇਹ ਵੀ ਪੜ੍ਹੋ:
"ਅਸੀਂ ਗੱਲਬਾਤ ਲਈ ਤਿਆਰ ਹਾਂ ਸਰਕਾਰ ਗੱਲਬਾਤ ਕਰ ਲਵੇ, ਸਾਡਾ ਮੰਚ ਵੀ ਉਹੀ ਹੈ, ਸਾਡਾ ਕਮੇਟੀ ਵੀ ਉਹੀ ਹੈ, ਸਾਡਾ ਦਫ਼ਤਰ ਸਿੰਘੂ ਬਾਰਡਰ 'ਤੇ ਹੈ, ਜੇਕਰ ਉਹ ਕਿੱਲ ਬੀਜਣਗੇ ਤਾਂ ਅਸੀਂ ਅਨਾਜ ਬੀਜਾਂਗੇ, ਅਸੀਂ ਕਿਸਾਨ ਹਾਂ।"

ਤਸਵੀਰ ਸਰੋਤ, Reuters
"ਸਾਡਾ ਅਗਲਾ ਅੰਦੋਲਨ ਹੋਵੇਗਾ ਕਿ ਜਿਸ ਘਰ ਦਾ ਜਵਾਨ ਫੌਜ 'ਚ ਹੋਵੇਗਾ ਉਸ ਦਾ ਪਿਤਾ ਉਸ ਦੀ ਤਸੀਵਰ ਲੈ ਕੇ ਇੱਥੇ ਬੈਠੇਗਾ।"
ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਹੁਣ ਕੋਈ ਵਿਅਕਤੀ ਬਿਨਾਂ ਆਈਡੀ ਦੇ ਕੈਂਪ ਵਿੱਚ ਨਹੀਂ ਰੁਕੇਗਾ, ਜਿਸ ਕੋਲ ਆਧਾਰ ਕਾਰਡ ਨਹੀਂ ਹੋਵੇਗਾ ਉਸ ਨੂੰ ਇੱਥੋਂ ਜਾਣਾ ਪਵੇਗਾ।
ਚੱਕਾ ਜਾਮ : ਪੰਜਾਬ ਤੇ ਹਰਿਆਣਾ ਸਣੇ ਭਾਰਤ ਵਿਚ ਕਿਹੋ ਜਿਹਾ ਰਿਹਾ ਅਸਰ
26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ 10 ਦਿਨ ਬਾਅਦ ਕਿਸਾਨਾਂ ਨੇ ਪੂਰੇ ਭਾਰਤ ਵਿੱਚ 3 ਘੰਟੇ ਚੱਕਾ ਜਾਮ ਕੀਤਾ।
ਬੀਬੀਸੀ ਪੱਤਰਕਾਰਾਂ ਅਤੇ ਖ਼ਬਰ ਏਜੰਸੀਆਂ ਵੱਲੋਂ ਮਿਲੀਆਂ ਰਿਪੋਰਟਾਂ ਮੁਤਾਬਕ ਚੱਕਾ ਜਾਮ ਐਕਸ਼ਨ ਦਾ ਅਸਰ ਜੰਮੂ ਤੋਂ ਲੈ ਕੇ ਤਮਿਲਨਾਡੂ ਤੱਕ ਦੇਖਣ ਨੂੰ ਮਿਲਿਆ।
ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਚੱਕਾ ਜਾਮ ਵਿੱਚੋਂ ਬਾਹਰ ਰੱਖਣ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਪਰ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਇਸ ਦਾ ਕਾਫੀ ਅਸਰਦਾਰ ਪ੍ਰਭਾਵ ਦੇਖਣ ਨੂੰ ਮਿਲਿਆ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਅਸੀਂ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ, ਅਸੀਂ ਦਬਾਅ ਹੇਠ ਸਰਕਾਰ ਨਾਲ ਗੱਲਬਾਤ ਨਹੀਂ ਕਰਾਂਗੇ।
ਉੱਤਰ ਭਾਰਤ 'ਚ ਅਸਰ
ਪੰਜਾਬ ਵਿੱਚ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ , ਬਠਿੰਡਾ ਸਣੇ ਸਾਰੇ ਹੀ ਜ਼ਿਲ੍ਹਿਆਂ ਦੇ ਛੋਟੇ-ਵੱਡੇ ਕਸਬਿਆਂ ਵਿੱਚ ਜਾਮ ਦਾ ਅਸਰ ਦੇਖਣ ਨੂੰ ਮਿਲਿਆ।

ਤਸਵੀਰ ਸਰੋਤ, Reuters
ਅੰਮ੍ਰਿਤਸਰ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਅੰਮ੍ਰਿਤਸਰ ਹਾਈਵੇਅ ਉੱਤੇ ਗੋਲਡਨ ਗੇਟ ਅੱਗੇ ਚੱਕਾ ਜਾਮ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਇਕੱਲਿਆਂ ਹੀ 15 ਜ਼ਿਲ੍ਹਿਆਂ ਦੀਆਂ 33 ਥਾਵਾਂ ਉੱਤੇ ਜਾਮ ਲਾਏ ਹਨ।
ਪਟਿਆਲਾ ਵਿੱਚ ਨੈਸ਼ਨਲ ਹਾਈਵੇ ਨੰਬਰ ਸੱਤ ਉੱਪਰ ਅਜੀਜ਼ਪੁਰ ਟੋਲ ਪਲਾਜ਼ੇ ਉੱਪਰ ਮੌਜੂਦ ਕਿਸਾਨਾਂ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ। ਰਾਜਧਾਨੀ ਦਿੱਲੀ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਚੱਕਾ ਜਾਮ ਕਰਨ ਦਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ।

ਤਸਵੀਰ ਸਰੋਤ, PAL SINGH NAULI/BBC
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੂੰ "ਦੁੱਖ ਇਹ ਨਹੀਂ ਹੈ ਕਿ ਕਿਸਾਨਾਂ ਨੂੰ ਕਾਨੂੰਨ ਸਮਝ ਨਹੀਂ ਆਏ ਸਗੋਂ ਦੁੱਖ ਤਾਂ ਇਹ ਹੈ ਕਿ ਹੁਣ ਸਾਰਿਆਂ ਨੂੰ ਇਹ ਕਾਨੂੰਨ ਸਮਝ ਆ ਚੁੱਕੇ ਹਨ।ਇਸ ਲਈ ਇਹ ਅੰਦੋਲਨ ਇੰਨਾ ਤਿੱਖਾ ਹੋ ਰਿਹਾ ਹੈ।''
ਹਰਿਆਣਾ ਵਿਚ ਸਿਰਸਾ, ਹਿਸਾਰ, ਰੋਹਤਕ, ਪਲਵਲ, ਡਾਸਾ, ਸੋਨੀਪਤ, ਅੰਬਾਲਾ ਸਣੇ ਸੂਬੇ ਦੇ ਲਗਭਗ ਸਾਰੇ ਹੀ ਜਿਲ੍ਹਿਆਂ ਵਿਚ ਚੱਕਾ ਜਾਮ ਦੀਆਂ ਰਿਪੋਰਟਾਂ ਮਿਲੀਆਂ ਹਨ।
ਪੰਜਾਬ ਹਰਿਆਣਾ ਦੇ ਅੰਬਾਲਾ ਨੇੜਲੇ ਸ਼ੰਭੂ ਬਾਰਡਰ ਉੱਤੇ ਵੀ ਕਿਸਾਨਾਂ ਨੇ ਜਾਮ ਲਾਇਆ।

ਤਸਵੀਰ ਸਰੋਤ, Sat singh/bbc
ਹਰਿਆਣਾ ਤੋਂ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਅਤੇ ਸਤ ਸਿੰਘ ਮੁਤਾਬਕ ਵੱਡੀ ਗਿਣਤੀ ਵਿਚ ਲੋਕ ਸੜਕਾਂ ਉੱਤੇ ਦੇਖੇ ਅਤੇ ਅਵਾਜਾਈ ਕਾਫੀ ਪ੍ਰਭਾਵਿਤ ਹੋਈ।
ਦਿੱਲੀ ਆਗਰਾ ਸੜਕ ਉੱਤੇ ਪਲਵਲ ਵਿਚ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਕਿਸਾਨਾਂ ਦੇ ਚੱਕਾ ਜਾਮ ਦਾ ਜਾਇਜਾ ਲਿਆ।ਔਰੰਗਾਬਾਦ ਤੋਂ ਆਏ ਕਿਸਾਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਸਵੇਰ ਤੋਂ ਹੀ ਚੱਕਾ ਜਾਮ ਲਈ ਇੱਥੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਇੱਥੇ ਸਥਾਨਕ ਪਿੰਡਾਂ ਦੇ ਆਮ ਲੋਕ ਜਾਮ ਲਈ ਪਹੁੰਚੇ ਹੋਏ ਹਨ।

ਤਸਵੀਰ ਸਰੋਤ, Sat singh/bbc
ਇੱਥੇ ਹੀ ਲੋਕ ਜੇਲ੍ਹਾਂ ਵਿਚ ਬੰਦ ਵਿਚ ਕਿਸਾਨਾਂ ਦੇ ਜਜ਼ਬੇ ਨੂੰ ਗੀਤਾਂ ਰਾਹੀ ਸਾਥੀ ਕਿਸਾਨਾਂ ਨਾਲ ਸਾਂਝੀ ਕਰਦੇ ਹਨ। ਦਿੱਲੀ ਆਗਰਾ ਵਿਚਾਲੇ ਪੈਂਦੇ 52 ਪੰਚਾਇਤਾਂ ਦੇ ਪੰਚ ਅਤੇ ਆਮ ਲੋਕ ਆਏ ਹਨ। ਇਸ ਮੌਕੇ ਡਿਊਟੀ ਉੱਤੇ ਤੈਨਾਤ ਹਰਿਆਣਾ ਪੁਲਿਸ ਦੇ ਡੀਐਸਪੀ ਵਿਜੇ ਪਾਲ ਸਿੰਘ ਨੇ ਦੱਸਿਆ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਕਾਨੂੰਨ ਕਿਸੇ ਨੂੰ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ
ਖਾਸ ਗੱਲ ਇਹ ਹੈ ਕਿ ਕਿਸਾਨਾਂ ਵਲੋਂ ਚੱਕਾ ਜਾਮ ਵਾਲੀਆਂ ਥਾਵਾਂ ਉੱਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਕਿਸਾਨਾਂ ਵਲੋਂ ਜਾਮ ਵਿਚ ਫਸੇ ਲੋਕਾਂ ਨੂੰ ਵੀ ਇਹ ਲੰਗਰ ਛਕਾਇਆ ਜਾ ਰਿਹਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਜੰਮੂ ਵਿਚ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਜੰਮੂ ਪਠਾਨਕੋਟ ਹਾਈਵੇਅ ਨੂੰ ਜਾਮ ਕੀਤਾ , ਕਿਸਾਨਾਂ ਨੇ ਕਿਹਾ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਨ ਅਤੇ ਦਿੱਲੀ ਬਾਰਡਰਾਂ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੇ ਹਨ।
ਚੱਕਾ ਜਾਮ ਨਾਲ ਅੱਖਾਂ ਨਾ ਖੋਲੀਆਂ ਤਾਂ ਅਗਲਾ ਐਕਸ਼ਨ
ਮੁਜਾਹਰਾਕਾਰੀ ਲੋਕ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕਰ ਰਹੇ ਸਨ। ਪਲਵਲ ਤੋਂ ਪਾਲਰੀਗਾਮ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਵਿਚ ਕਈ ਥਾਵਾਂ ਉੱਤੇ ਚੱਕਾ ਜਾਮ ਕੀਤਾ ਗਿਆ ਹੈ।

ਤਸਵੀਰ ਸਰੋਤ, Sat Singh/BBC
ਧਰਨੇ ਵਿਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਸਾਂਤਮਈ ਆਪਣੀ ਅਵਾਜ਼ ਚੁੱਕ ਰਹੇ ਹਨ ਅਤੇ ਕਿਸੇ ਨੂੰ ਉਹ ਨੁਕਸਾਨ ਨਹੀਂ ਪਹੁੰਚਾ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਤਨ ਸਿੰਘ ਸਹਿਰੋਤ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਤਿੰਨ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਮਜ਼ਦੂਰਾਂ ਨਾਲ ਚਰਚਾ ਕਰਕੇ ਨਵੇਂ ਕਾਨੂੰਨ ਬਣਾਏ।ਲੰਬੇ ਹੋ ਰਹੇ ਕਿਸਾਨ ਅੰਦੋਲਨ ਬਾਰੇ ਕਿਸਾਨਾਂ ਨੇ ਕਿਹਾ ਕਿ ਜਮਹੂਰੀਅਤ ਵਿਚ ਅੰਦੋਲਨ ਦੇ ਪੜਾਅ ਹੁੰਦੇ ਹਨ ਅਤੇ ਚੱਕਾ ਜਾਮ ਨਾਲ ਸਰਕਾਰ ਦੀ ਅੱਖ ਨਾ ਖੁੱਲ੍ਹੀ ਤਾਂ ਇਹ ਅੰਦੋਲਨ ਅੱਗੇ ਵਧੇਗਾ।
ਰਤਨ ਸਿੰਘ ਨੇ ਇਲਜਾਮ ਲਾਇਆ ਕਿ ਨਿਤੀਸ਼ ਕੁਮਾਰ ਨੇ ਨੌਜਵਾਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਰੋਕਣ ਲਈ ਐਲਾਨ ਕਰ ਦਿੱਤਾ ਕਿ ਜੋ ਕਿਸਾਨਾਂ ਦਾ ਸਾਥ ਦੇਵੇਗਾ, ਉਸਨੂੰ ਨੌਕਰੀ ਜਾਂ ਠੇਕਾ ਨਹੀਂ, ਨਿੰਦਣਯੋਗ ਹੈ।
ਦਿੱਲੀ 'ਚ ਸੁਰੱਖਿਆ ਪ੍ਰਬੰਧ ਚੌਕਸੀ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨ ਪਾਲ ਨੇ 5 ਜਨਵਰੀ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਕਿਸਾਨ ਦਿੱਲੀ ਅੰਦਰ ਜਾਮ ਨਹੀਂ ਕਰਨਗੇ।
ਪਰ 26 ਜਨਵਰੀ ਤੋਂ ਬਾਅਦ ਚੌਕਸ ਹੋਈ ਦਿੱਲੀ ਪੁਲਿਸ ਵਲੋਂ ਸ਼ਹਿਰ ਦੇ ਚੱਪੇ ਚੱਪੇ ਉੱਤੇ ਨਾਕੇਬੰਦੀ ਕੀਤੀ ਗਈ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3

ਤਸਵੀਰ ਸਰੋਤ, Pradeep Pandit/BBC
ਏਐਨਆਈ ਮੁਤਾਬਕ ਦਿੱਲੀ ਐਨਸੀਆਰ ਖੇਤਰ ਵਿਚ ਕਰੀਬ 50,000 ਪੁਲਿਸ ਅਤੇ ਪੈਰਾਮਿਲਟਰੀ ਕਰਮੀ ਤੈਨਾਤ ਕੀਤੇ ਗਏ ਹਨ।
ਦਿੱਲੀ ਦੇ ਕੁਝ ਲੋਕਾਂ ਨੇ ਆਈਟੀਓ ਚੌਕ ਉੱਤੇ ਇਕੱਠ ਕਰਕੇ ਚੱਕਾ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਸ਼ਨੀਵਾਰ ਸਵੇਰੇ ਹੀ ਦਿੱਲੀ ਪੁਲਿਸ ਨੇ ਟਰੇਡ਼ ਯੂਨੀਅਨ ਆਗੂ ਮੈਨੇਗਰ ਚੌਰਸੀਆਨੂੰ ਹਿਰਾਸਤ ਵਿਚ ਲੈ ਲਿਆ। ਆਲ ਇੰਡੀਆ ਯੂਨਾਇਟ ਟਰੇਡ ਯੂਨੀਅਨ ਸੈਟਰ ਵਲੋਂ ਜਾਰੀ ਬਿਆਨ ਵਿਚ ਚੌਰਸੀਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਗਈ।
ਦੱਖਣੀ ਸੂਬਿਆਂ ਵਿਚ ਵੀ ਅਸਰ
ਤੇਲੰਗਾਨਾ ਦੇ ਕਿਸਾਨ ਹੈਦਰਾਬਾਦ ਦੇ ਬਾਹਰਵਾਰ ਜਦੋਂ ਜਾਮ ਲ਼ਈ ਬੈਠੇ ਤਾਂ ਪੁਲਿਸ ਉਨ੍ਹਾਂ ਨੂੰ ਗੱਡੀਆਂ ਵਿਚ ਭਰ ਦੇ ਲੈ ਗਈ ਅਤੇ ਜ਼ਬਰੀ ਸੜਕ ਤੋਂ ਹਟਾ ਦਿੱਤਾ ਗਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਕਰਨਾਟਕ ਵਿਚ ਪੁਲਿਸ ਨੇ ਚੱਕਾ ਜਾਮ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ।
ਕੇਰਲਾ ਵਿਚ ਯੂਥ ਕਾਂਗਰਸ ਨੇ ਸੂਬੇ ਦੀ ਖੱਬੇਪੱਖੀ ਸਰਕਾਰ ਦੀਆਂ ਪਿਛਲੇ ਦਰਵਾਜਿਓ ਨਿਯੁਕਤੀਆਂ ਅਤੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਮੁਜਾਹਰਾ ਕੀਤਾ। ਧਰਨਾਕਾਰੀਆਂ ਨੂੰ ਖਿਡਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ।

ਤਸਵੀਰ ਸਰੋਤ, Sat Singh/BBC
ਤਮਿਲਨਾਡੂ ਵਿਚ ਵੀ ਕਿਸਾਨਾਂ ਵਲੋਂ ਕਈ ਥਾਵਾਂ ਉੱਤੇ ਚੱਕਾ ਜਾਮ ਕਰਕੇ ਖੇਤੀ ਕਾਨੂੰਨਾਂ ਖਿਲਾਫ਼ ਮੁਜ਼ਾਹਰਾ ਕੀਤਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













