ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਸਿਕਿੱਮ ਦੇ ਨਾਕੁਲਾ 'ਚ ਝੜਪ

ਭਾਰਤੀ ਫੌਜ ਨੇ ਸਿੱਕਿਮ ਵਿੱਚ ਭਾਰਤ-ਚੀਨ ਸਰਹੱਦ ਦੇ ਨੇੜੇ ਨਾਕੁਲਾ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦੀ ਝੜਪ ਹੋਣ ਦੀ ਪੁਸ਼ਟੀ ਕੀਤੀ ਹੈ।

ਫੌਜ ਨੇ ਇਸ ਪੂਰੇ ਮਾਮਲੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ''ਉੱਤਰ ਸਿੱਕਿਮ ਦੇ ਨਾਕੁਲਾ ਇਲਾਕੇ ਵਿੱਚ 20 ਜਨਵਰੀ ਨੂੰ ਭਾਰਤੀ ਫੌਜ ਅਤੇ ਪੀਪੁਲਜ਼ ਲਿਬਰੇਸ਼ਨ ਆਰਮੀ ਦੇ ਵਿਚਾਲੇ ਹਲਕੀ ਝੜਪ ਹੋਈ ਅਤੇ ਇਹ ਮਾਮਲਾ ਸਥਾਨਕ ਕਮਾਂਡਰਾਂ ਨੇ ਨਿਯਮਾਂ ਮੁਤਾਬਕ ਸੁਲਝਾ ਵੀ ਲਿਆ ਹੈ।''

ਇਹ ਵੀ ਪੜ੍ਹੋ:

ਭਾਰਤੀ ਫੌਜ ਨੇ ਮੀਡੀਆ ਨੂੰ ਕਿਹਾ ਹੈ ਕਿ ਉਹ ਬਾਰੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਬਚਣ।

ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐਫ਼ਪੀ ਨੇ ਭਾਰਤੀ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਝੜਪ ਵਿੱਚ ਦੋਵਾਂ ਪਾਸੇ ਦੇ ਫੌਜੀ ਜ਼ਖਮੀਂ ਹੋਏ ਹਨ।

ਕਥਿਤ ਤੌਰ 'ਤੇ ਇਹ ਘਟਨਾ ਤਿੰਨ ਦਿਨ ਪਹਿਲਾਂ ਦੀ ਹੈ ਜਦੋਂ ਉੱਤਰੀ ਸਿੱਕਿਮ ਦੇ ਨਾਕੁਲਾ ਸਰਹੱਦ ਉੱਤੇ ਕੁਝੀ ਚੀਨੀ ਫੌਜੀ ਸਰਹੱਦ ਪਾਰ ਕਰਕੇ ਭਾਰਤ ਵੱਲ ਆ ਗਏ ਸਨ ਜਿਸ ਕਾਰਨ ਇਹ ਵਿਵਾਦ ਪੈਦਾ ਹੋਇਆ।

ਭਾਰਤੀ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਮੁਤਾਬਕ ਝੜਪ ਵਿੱਚ ਲਗਭਗ 20 ਚੀਨੀ ਫੌਜੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਆਖੀ ਜਾ ਰਹੀ ਹੈ। ਦੂਜੇ ਪਾਸੇ ਲਗਭਗ ਚਾਰ ਭਾਰਤੀ ਫੌਜੀਆਂ ਦੇ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਲੱਦਾਖ ਦੇ ਕੋਲ ਲੰਘੇ ਕਈ ਮਹੀਨਿਆਂ ਤੋਂ ਜਾਰੀ ਸਰਹੱਦ ਦੇ ਵਿਵਾਦ ਨੂੰ ਸੁਲਝਾਉਣ ਲਈ ਲੰਘੇ ਐਤਵਾਰ ਮੋਲਡੋ ਇਲਾਕੇ ਵਿੱਚ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਗੱਲਬਾਤ ਖ਼ਤਮ ਹੋਈ ਹੈ।

ਭਾਰਤ ਅਤੇ ਚੀਨ ਦੋਵਾਂ ਧਿਰਾਂ ਨੇ ਵੱਖ-ਵੱਖ ਫ੍ਰਿਕਸ਼ਨ ਪੁਆਇੰਟਾਂ ਉੱਤੇ ਫੌਜੀਆਂ ਦੇ ਵਿਚਾਲੇ ਡਿਸਏਂਗੇਜਮੈਂਟ ਵਧਾਉਣ ਨੂੰ ਲੈ ਕੇ ਫੌਜੀ ਕਮਾਂਡਰਾਂ ਅਤੇ ਰਾਜਨਾਇਕ ਪੱਧਰ ਉੱਤੇ ਗੱਲਬਾਤ ਜਾਰੀ ਹੈ। ਪਰ ਦੱਸਿਆ ਜਾਂਦਾ ਹੈ ਕਿ ਇਸ ਵੇਲੇ ਉਹੀ ਹਾਲਾਤ ਹਨ ਜੋ ਅਗਸਤ-ਸਤੰਬਰ ਵਿੱਚ ਸਨ।

ਗਲਵਾਨ ਘਾਟੀ ਮਾਮਲਾ

ਲੰਘੇ ਸਾਲ ਜੂਨ ਵਿੱਚ ਦੇਸ਼ ਦੇ ਉੱਤਰ ਵਿੱਚ ਲੱਦਾਖ ਦੇ ਨੇੜੇ ਲਾਈਨ ਆਫ਼ ਐਕਚੁਅਲ ਕੰਟਰੋਲ ਦੇ ਕੋਲ ਦੋਵਾਂ ਧਿਰਾਂ ਵਿੱਚ ਝੜਪ ਹੋਈ ਸੀ ਜਿਸ ਨਾਲ ਤਣਾਅ ਦੇ ਹਾਲਾਤ ਪੈਦਾ ਹੋਏ। 15 ਜੂਨ ਨੂੰ ਹੋਈ ਇਸ ਝੜਪ ਵਿੱਚ 20 ਭਾਰਤੀ ਫੌਜੀਆਂ ਦੀ ਮੌਤ ਹੋਈ।

ਭਾਰਤ ਦਾ ਕਹਿਣਾ ਸੀ ਕਿ ਗਲਵਾਨ ਘਾਟੀ ਇਲਾਕੇ ਨੂੰ ਲੈ ਕੇ ਚੀਨ ਲਾਈਨ ਆਫ਼ ਐਚਕੁਅਲ ਕੰਟਰੋਲ 'ਤੇ ਦੋਵਾਂ ਮੁਲਕਾਂ ਵਿਚਾਲੇ ਹੋਈ ਸਹਿਮਤੀ ਦਾ ਸਨਮਾਨ ਨਹੀਂ ਕਰ ਸਕਿਆ ਅਤੇ ਲਾਈਨ ਆਫ਼ ਐਕਚੁਅਲ ਕੰਟਰੋਲ ਦੇ ਬਿਲਕੁਲ ਨੇੜੇ ਨਿਰਮਾਣ ਕਾਰਜ ਸ਼ੁਰੂ ਕੀਤਾ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਹਿੰਸਕ ਕਦਮ ਚੱਕੇ ਜਿਸ ਵਿੱਚ 20 ਭਾਰਤੀ ਫੌਜੀਆਂ ਦੀ ਮੌਤ ਹੋ ਗਈ।

ਝੜਪ ਤੋਂ ਬਾਅਦ ਭਾਰਤ ਦੇ ਚਾਰ ਅਧਿਕਾਰੀ ਅਤੇ ਛੇ ਜਵਾਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।

ਪਰ ਚੀਨ ਨੇ ਇਸ ਮਾਮਲੇ ਵਿੱਚ ਦਾਅਵਾ ਕੀਤਾ ਕਿ ਸਮੁੱਚੀ ਗਲਵਾਨ ਘਾਟੀ ਉਸ ਦੇ ਅਧਿਕਾਰ ਖ਼ੇਤਰ ਵਿੱਚ ਹੈ। ਚੀਨ ਨੇ ਕਿਹਾ ਭਾਰਤੀ ਫੌਜੀਆਂ ਨੇ ਜਾਣ ਬੁੱਝ ਕੇ ਉਕਸਾਉਣ ਵਾਲੀ ਕਾਰਵਾਈ ਕਰਦੇ ਹੋਏ ਪ੍ਰਬੰਧਨ ਅਤੇ ਕੰਟੋਰਲ ਦੀ ਸਥਿਤੀ ਨੂੰ ਬਦਲ ਦਿੱਤਾ।

ਪਰ ਇਸ ਘਟਨਾ ਤੋਂ ਬਾਅਦ ਮਾਮਲਾ ਵੱਧ ਗਿਆ ਅਤੇ ਭਾਰਤ ਨੇ 100 ਤੋਂ ਜ਼ਿਆਦਾ ਚੀਨੀ ਮੋਬਾਈਲ ਐਪਸ ਉੱਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)