ਪੰਜਾਬ-ਹਰਿਆਣਾ ਵਿੱਚ ਬਰਡ ਫਲੂ ਦੀ ਦਸਤਕ ਨੇ ਪੋਲਟਰੀ ਦੇ ਵਪਾਰ ’ਤੇ ਕੀ ਅਸਰ ਪਾਇਆ

ਬਰਡ ਫਲੂ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਡਾ. ਮਹਿੰਦਰਪਾਲ ਸਿੰਘ ਮੁਤਾਬਕ ਹੁਣ ਤੱਕ ਪੰਜਾਬ ਵਿਚ ਬਰਡ ਫਲੂ ਦੇ ਚਾਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਦੋ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਵਿਚੋਂ ਬਰਡ ਫਲੂ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ।

ਦੋਵਾਂ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਭੋਪਾਲ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਿਕਿਉਰਿਟੀ ਐਨੀਮਲ ਡਿਸੀਜ਼ (ਆਈਸੀਏਆਰ) ਨੂੰ ਭੇਜੇ ਗਏ ਸਨ, ਜਿੱਥੋਂ ਬਰਡ ਫਲੂ ਦੇ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਜਲੰਧਰ ਸਥਿਤ ਖੇਤਰੀ ਬਿਮਾਰੀ ਡਾਇਗਨੋਸਟਿਕ ਲੈਬਾਰਟਰੀ (NRDDL), ਪਸ਼ੂ ਪਾਲਨ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾਕਟਰ ਮਹਿੰਦਰਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਤਸਦੀਕ ਕੀਤੀ ਹੈ।

ਇਹ ਵੀ ਪੜ੍ਹੋ

ਡਾ. ਮਹਿੰਦਰਪਾਲ ਸਿੰਘ ਮੁਤਾਬਕ ਮੁਹਾਲੀ ਜ਼ਿਲ੍ਹੇ ਵਿਚੋਂ ਹੀ ਇੱਕ ਕਾਂ ਅਤੇ ਰੋਪੜ ਜ਼ਿਲ੍ਹੇ ਦੇ ਵਣ ਵਿਭਾਗ ਦੇ ਸੀਸਵਾਂ ਇਲਾਕੇ ਵਿੱਚੋਂ ਇੱਕ ਪ੍ਰਵਾਸੀ ਪੰਛੀ ਸ਼ਾਮਲ ਹੈ।

bird flu

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮੁਹਾਲੀ ਜ਼ਿਲ੍ਹੇ ਦੇ ਦੋ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਵਿਚੋਂ ਬਰਡ ਫਲੂ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ

ਦੂਜੇ ਪਾਸੇ ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧਿਕਾਰੀ ਬਰਡ ਫਲੂ ਦੇ ਕੇਸ ਪੌਜ਼ੀਟਿਵ ਹੋਣ ਤੋਂ ਬਾਅਦ ਹਰਕਤ ਵਿੱਚ ਆ ਗਏ ਹਨ।

ਹਰਿਆਣਾ ਸਰਕਾਰ ਵੀ ਸੂਬੇ ਵਿਚ ਬਰਡ ਫਲੂ ਨੂੰ ਲੈ ਕੇ ਹਰਕਤ ਵਿੱਚ ਆ ਗਈ ਹੈ। ਹਰਿਆਣਾ ਦੇ ਪੰਚਕੂਲਾ ਵਿੱਚ ਹੁਣ ਤੱਕ ਦੋ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਸੁਖਦੇਵ ਰਾਠੀ ਨੇ ਦੱਸਿਆ ਕਿ ਦੋਵੇਂ ਕੇਸ ਪੰਚਕੂਲਾ ਦੇ ਬਰਵਾਲਾ ਸਥਿਤ ਦੋ ਪੋਲਟਰੀ ਫਾਰਮਾਂ ਤੋਂ ਆਏ ਹਨ ਜਿੱਥੇ ਕਰੀਬ ਹੁਣ ਤੱਕ 81000 ਦੇ ਕਰੀਬ ਮੁਰਗ਼ੀਆਂ ਨੂੰ ਮਾਰਿਆ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਪੂਰੇ ਸੂਬੇ ਵਿਚ 100 ਦੇ ਕਰੀਬ ਟੀਮਾਂ ਇਸ ਮਾਮਲੇ ਨਾਲ ਨਜਿੱਠਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਵਿਭਾਗ ਪੂਰੀ ਤਰਾਂ ਚੌਕਸ ਹੈ। ਯਾਦ ਰਹੇ ਕਿ ਪੰਚਕੂਲਾ ਦੇ ਬਰਵਾਲਾ ਇਲਾਕੇ ਨੂੰ ਪੋਲਟਰੀ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ।

ਦੂਜੇ ਪਾਸੇ ਪੋਲਟਰੀ ਦੇ ਕਿੱਤੇ ਨਾਲ ਜੁੜੇ ਹਰਿਆਣਾ ਦੇ ਜਿਲਾ ਪੰਚਕੂਲਾ ਦੇ ਬਰਵਾਲਾ ਇਲਾਕੇ ਦੇ ਅਨੂਪ ਮਲਹੋਤਰਾ ਨਾਮਕ ਕਾਰੋਬਾਰੀ ਨੇ ਦੱਸਿਆ ਕਿ ਬਰਡ ਫਲੂ ਕਾਰਨ ਧੰਦੇ ਦਾ ਬਹੁਤ ਨੁਕਸਾਨ ਹੋ ਰਿਹਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਦੱਸਿਆ ਕਿ ਵਾਇਰਸ ਚਿਕਨ ਦੇ ਵਿੱਚ ਮਿਲ ਰਿਹਾ ਹੈ ਅੰਡਿਆਂ ਤੋਂ ਨਹੀਂ ਪਰ ਫਿਰ ਵੀ ਅੰਡੇ ਦੀ ਸੇਲ ਬਹੁਤ ਘੱਟ ਗਈ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ਉੱਤੇ ਪੈ ਰਿਹਾ ਹੈ।

ਮਲਹੋਤਰਾ ਮੁਤਾਬਕ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਵਿੱਚ ਸਹਿਮ ਸੀ ਉਸ ਤੋਂ ਬਾਅਦ ਹੁਣ ਕਾਰੋਬਾਰ ਹੌਲੀ-ਹੌਲੀ ਰਫ਼ਤਾਰ ਫੜ ਹੀ ਰਿਹਾ ਸੀ ਕਿ ਹੁਣ ਬਰਡ ਫਲੂ ਨੇ ਆ ਕੇ ਘੇਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਦਾ ਬਰਵਾਲਾ ਅਤੇ ਮੁਹਾਲੀ ਦੇ ਡੇਰਾਬਸੀ ਵਿੱਚ ਬਹੁਤ ਸਾਰੇ ਲੋਕ ਪੋਲਟਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ ਪਰ ਜਦੋਂ ਦੀ ਬਰਡ ਫਲੂ ਦੀ ਗੱਲ ਸਾਹਮਣੇ ਆਈ ਹੈ ਉਦੋਂ ਤੋਂ ਹੀ ਇਸ ਕਿੱਤੇ ਨਾਲ ਜੁੜੇ ਲੋਕ ਫ਼ਿਕਰਮੰਦ ਹਨ।

ਬਰਡ ਫਲੂ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਪਰਵਾਸੀ ਪੰਛੀ ਕਾਰਨ ਕਈ ਵਾਰ ਇਸ ਦੀ ਲਾਗ ਦਾ ਖੇਤਰ ਵੱਡਾ ਹੋ ਜਾਂਦਾ ਹੈ ਅਤੇ ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ

ਬਰਡ ਫਲੂ ਕੀ ਹੈ?

ਬਰਡ ਫਲੂ ਐੱਚ5ਐੱਨ1 (H5N1) ਵਾਇਰਸ ਕਾਰਨ ਹੁੰਦਾ ਹੈ, ਜਿਸ ਨੂੰ ਐਵੀਅਨ ਇਨਫਲੂਐਂਨਜ਼ਾ ਕਿਹਾ ਜਾਂਦਾ ਹੈ।

ਬਰਡ ਫਲੂ ਕਾਰਨ ਪਹਿਲਾ ਮਨੁੱਖੀ ਇਨਫੈਕਸ਼ਨ 1947 ਵਿੱਚ ਮਿਲਿਆ ਸੀ। ਇਹ ਮੁੱਖ ਤੌਰ 'ਤੇ ਬਤਖ਼, ਮੁਰਗੇ ਅਤੇ ਪਰਵਾਸੀ ਪੰਛੀਆਂ ਵਿੱਚ ਮਿਲਦਾ ਹੈ ਅਤੇ ਇਹ ਲਾਗ ਵਾਲਾ ਰੋਗ ਹੈ।

ਪਰਵਾਸੀ ਪੰਛੀ ਕਾਰਨ ਕਈ ਵਾਰ ਇਸ ਦੀ ਲਾਗ ਦਾ ਖੇਤਰ ਵੱਡਾ ਹੋ ਜਾਂਦਾ ਹੈ ਅਤੇ ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ। ਬਰਡ ਫਲੂ ਕਾਰਨ ਪਹਿਲਾ ਮਨੁੱਖੀ ਇਨਫੈਕਸ਼ਨ 1947 ਵਿੱਚ ਮਿਲਿਆ ਸੀ। ਇਸ ਦੀ ਸ਼ੁਰੂਆਤ ਹਾਂਗ-ਕਾਂਗ ਦੇ ਪੰਛੀ ਬਾਜ਼ਾਰ ਤੋਂ ਹੋਈ ਸੀ।

ਇਨਫੈਕਸ਼ਨ ਵਾਲੇ ਲੋਕਾਂ ਵਿੱਚੋਂ 60 ਫੀਸਦ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਪਰ ਇਹ ਬਰਡ ਫਲੂ ਮਨੁੱਖ ਤੋਂ ਮਨੁੱਖ ਤੱਕ ਇੰਨੀ ਆਸਾਨੀ ਨਾਲ ਨਹੀਂ ਫੈਲਦਾ।

ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਹ ਵਾਇਰਸ ਮੁਨੱਖ ਤੋਂ ਮਨੁੱਖ ਤੱਕ ਉਦੋਂ ਹੀ ਫੈਲਦਾ ਹੈ ਜਦੋਂ ਉਹ ਬਹੁਤ ਜ਼ਿਆਦਾ ਨੇੜੇ ਹੋਣ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)