ਟਰੰਪ ਪੱਖੀਆਂ ਨੇ ਕੈਪੀਟਲ ਬਿਲਡਿੰਗ ਵਿੱਚ ਵੜ ਕੇ ਕੀ ਕੁਝ ਕੀਤਾ - 5 ਅਹਿਮ ਖ਼ਬਰਾਂ

ਇਮਾਰਤ ਦੇ ਅੰਦਰ ਇੱਕ ਵਿਅਕਤੀ ਡਾਈਸ ਚੁੱਕ ਕੇ ਲਿਜਾਂਦਾ ਹੋਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਾਰਤ ਦੇ ਅੰਦਰ ਇੱਕ ਵਿਅਕਤੀ ਡਾਈਸ ਚੁੱਕ ਕੇ ਲਿਜਾਂਦਾ ਹੋਇਆ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪੱਖੀ ਅਮਰੀਕੀ ਕੈਪੀਟਲ ਬਿਲਡਿੰਗ ਵਿੱਚ ਆਣ ਵੱੜੇ ਜਿਸ ਦੇ ਨਤੀਜੇ ਵਜੋਂ ਫ਼ੈਲੀ ਅਫ਼ਰਾ-ਤਫ਼ਰੀ ਵਿੱਚ ਇੱਕ ਔਰਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।

ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਪੱਖੀਆਂ ਦੀ "ਬਗਾਵਤ" ਉੱਪਰ ਨਾਖ਼ੁਸ਼ੀ ਦਾ ਪਰਗਟਾਵਾ ਕੀਤਾ ਹੈ।

ਬਾਇਡਨ ਨੇ ਰਾਸ਼ਟਰਪਤੀ ਟਰੰਪ ਨੂੰ ਹਿੰਸਾ ਕਾਬੂ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਦਿੱਲੀ ਦੇ ਬਾਰਡਰਾਂ ਤੋਂ ਟਰੈਕਟਰ ਮਾਰਚ ਦਾ ਕੀ ਹੈ ਪਲਾਨ

ਕਿਸਾਨ

ਸੱਤ ਜਨਵਰੀ ਦਾ ਦਿਨ 26 ਜਨਵਰੀ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਮਨਾਇਆ ਜਾ ਰਿਹਾ ਹੈ।

ਕਰੀਬ 9 ਵਜੇ ਕਿਸਾਨ ਰਸੋਈ ਢਾਬੇ ਵੱਲ ਵਧਾਂਣਗੇ। ਸਿੰਘੂ ਬਾਰਡਰ ਤੋਂ ਹਜ਼ਾਰਾਂ ਟਰੈਕਟਰ ਕੇਐਮਪੀ ਵੱਲ ਜਾਣਗੇ।

ਸਿੰਘੂ ਬਾਰਡਰ ਤੋਂ ਵੱਡੀ ਗਿਣਤੀ 'ਚ ਟ੍ਰੈਕਟਰ ਟਿਕਰੀ ਬਾਰਡਰ ਵੱਲ ਜਾਣਗੇ ਅਤੇ ਟਿਕਰੀ ਬਾਰਡਰ ਤੋਂ ਟਰੈਕਟਰ ਸਿੰਘੂ ਬਾਰਡਰ ਵੱਲ ਆਉਣਗੇ। ਇਸ ਤਰ੍ਹਾਂ ਹੀ ਗਾਜ਼ੀਪੁਰ ਬਾਰਡਰ ਤੋਂ ਪਲਵਲ ਵੱਲ ਟ੍ਰੈਕਟਰ ਜਾਣਗੇ।

ਹਰਿਆਣਾ-ਯੂਪੀ ਦੇ ਆਲੇ-ਦੁਆਲੇ ਦੇ ਪਿੰਡਾਂ 'ਚੋਂ 10-10 ਟਰੈਕਟਰ ਆਉਣਗੇ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸੀਆ ਕਿ ਮੌਸਮ ਜੋ ਵੀ ਰਹੇ, ਪ੍ਰੋਗਰਾਮ ਜ਼ਰੂਰ ਹੋਵੇਗਾ।

ਕਿਸਾਨ ਅੰਦੋਲਨ ਨਾਲ ਜੁੜਿਆ ਬੁੱਧਵਾਰ ਦਾ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਦਿੱਲੀ 'ਚ 'ਰਾਜਪਥ 'ਤੇ ਪਰੇਡ ਕਰਨ ਲਈ' ਟਰੈਕਟਰ ਚਲਾਉਣਾ ਸਿੱਖ ਰਹੀਆਂ ਔਰਤਾਂ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਮੋਦੀ ਸਰਕਾਰ ਮੁਗ਼ਲ ਬਾਦਸ਼ਾਹ ਦਾਰਾ ਸ਼ਿਕੋਹ ਦੀ ਕਬਰ ਕਿਉਂ ਲੱਭ ਰਹੀ ਹੈ?

ਦਾਰਾਸ਼ਿਕੋਹ ਨੂੰ ਸਰਕਾਰ ਅਜੋਕੇ ਭਾਰਤੀ ਮੁਸਲਮਾਨਾਂ ਲਈ ਅਦਾਰਸ਼ ਬਣਾਉਣਾ ਚਾਹੁੰਦੀ ਹੈ

ਤਸਵੀਰ ਸਰੋਤ, oxford

ਤਸਵੀਰ ਕੈਪਸ਼ਨ, ਦਾਰਾ ਸ਼ਿਕੋਹ ਨੂੰ ਮੋਦੀ ਸਰਕਾਰ ਅਜੋਕੇ ਭਾਰਤੀ ਮੁਸਲਮਾਨਾਂ ਲਈ ਅਦਾਰਸ਼ ਬਣਾਉਣਾ ਚਾਹੁੰਦੀ ਹੈ

ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਦੇ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਦਸਤਾਵੇਜਾਂ ਤੋਂ ਪਤਾ ਲੱਗਦਾ ਹੈ ਕਿ ਦਾਰਾ ਸ਼ਿਕੋਹ ਨੂੰ ਦਿੱਲੀ ਵਿੱਚ ਹਿਮਾਂਯੂ ਦੇ ਮਕਬਰੇ ਵਿੱਚ ਹੀ ਕਿਤੇ ਦਫ਼ਨ ਕੀਤਾ ਗਿਆ ਸੀ।

ਸਰਕਾਰ ਦਾਰਾ ਸ਼ਿਕੋਹ ਨੂੰ ਇੱਕ ਆਦਰਸ਼, ਉਦਾਰ ਮੁਸਲਮਾਨ ਕਿਰਦਾਰ ਮੰਨਦੀ ਹੈ ਅਤੇ ਇਸ ਲਈ ਉਹ ਦਾਰਾ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਬਣਾਉਣਾ ਚਾਹੁੰਦੀ ਹੈ।

ਦਾਰਾ ਸ਼ਿਕੋਹ ਨੂੰ ਮੁਸਲਮਾਨਾਂ ਲਈ ਇੱਕ ਆਦਰਸ਼ ਦੇ ਰੂਪ ਵਿੱਚ ਪੇਸ਼ ਕਰਨ ਦਾ ਵਿਚਾਰ ਇਸ ਧਾਰਨਾ 'ਤੇ ਆਧਾਰਿਤ ਹੈ ਕਿ ਮੁਸਲਮਾਨ ਭਾਰਤ ਦੇ ਧਰਮਾਂ ਅਤੇ ਇੱਥੋਂ ਦੇ ਰੀਤੀ-ਰਿਵਾਜ਼ਾਂ ਵਿੱਚ ਪੂਰੀ ਤਰ੍ਹਾਂ ਘੁਲਮਿਲ ਨਹੀਂ ਸਕੇ ਅਤੇ ਨਾ ਹੀ ਇਨ੍ਹਾਂ ਨੂੰ ਅਪਣਾ ਸਕੇ ਹਨ।

ਸਰਕਾਰ ਨੇ ਦਾਰਾ ਦੀ ਕਬਰ ਤੱਕ ਪਹੁੰਚਣ ਲਈ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਕਮੇਟੀ ਬਣਾਈ ਹੈ ਜੋ ਸਾਹਿਤ, ਕਲਾ ਅਤੇ ਵਸਤੂਕਲਾ ਦੇ ਆਧਾਰ 'ਤੇ ਉਨ੍ਹਾਂ ਦੀ ਕਬਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪੰਜਾਬ 'ਚ ਆਪਣੀ ਜਾਨ ਲੈ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦਾ ਦਰਦ

ਮ੍ਰਿਤਕ ਜਗਮੇਲ ਸਿੰਘ ਦਾ ਪੁੱਤਰ ਲਵਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਜਗਮੇਲ ਸਿੰਘ ਦੇ ਜਾਨ ਲੈ ਲੈਣ ਮਗਰੋਂ ਉਨ੍ਹਾਂ ਦਾ ਪੁੱਤਰ ਲਵਪ੍ਰੀਤ ਸਿੰਘ ਇਕੱਲਾ ਰਹਿ ਗਿਆ, ਜਿਸ ਕਾਰਨ ਦਾਦਾ-ਦਾਦੀ ਉਸ ਕੋਲ ਆ ਕੇ ਰਹਿਣ ਲੱਗ ਪਏ ਹਨ

ਦੇਸ਼ ਵਿਆਪੀ ਬਣ ਚੁੱਕੇ ਕਿਸਾਨ ਸੰਘਰਸ਼ ਦਾ ਸਾਰਥੀ ਬਣ ਰਹੇ ਪੰਜਾਬ ਅੰਦਰ ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਆਪਣੀ ਜਾਨ ਲੈਣ ਦੀਆਂ ਘਟਨਾਵਾਂ ਵੀ ਥਮੀਆਂ ਨਹੀਂ।

ਕਿਸਾਨ ਯੂਨੀਅਨਾਂ ਵਲੋਂ ਇੱਕਠੇ ਕੀਤੇ ਗਏ ਅੰਕੜਿਆਂ 'ਚ ਇਨਾਂ ਖੁਦਕੁਸ਼ੀਆਂ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ।

ਸੰਗਰੂਰ ਦੇ ਲੌਂਗੋਵਾਲ ਨੇੜੇ ਪਿੰਡ ਲੋਹਾ ਖੇੜਾ ਦਾ ਇੱਕ ਸਧਾਰਨ ਜਿਹਾ ਕਿਸਾਨ ਪਰਿਵਾਰ, ਇਕੱਠੇ ਦੋ ਜੀਆਂ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ। ਪਰਿਵਾਰ ਵਿੱਚ ਹੁਣ ਬਜ਼ੁਰਗ ਦਾਦਾ-ਦਾਦੀ ਅਤੇ ਨੌਜਵਾਨ ਪੋਤਾ ਹੈ।

ਬਜ਼ੁਰਗ ਜੋੜਾ ਪਹਿਲਾਂ ਆਪਣੇ ਦੂਜੇ ਪੁੱਤਰ ਵੱਲ ਰਹਿੰਦਾ ਸੀ, ਪਰ ਇਸ ਪੁੱਤਰ-ਨੂੰਹ ਦੀ ਮੌਤ ਤੋਂ ਬਾਅਦ ਜਦੋਂ ਨੌਜਵਾਨ ਪੋਤਾ ਇਕੱਲਾ ਹੋ ਗਿਆ ਤਾਂ ਪੋਤੇ ਨਾਲ ਆ ਕੇ ਰਹਿਣ ਲੱਗ ਗਏ।

ਬੀਬੀਸੀ ਪੰਜਾਬੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ, ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭੋਪਾਲ 'ਚ ਬਿਨਾਂ ਦੱਸੇ ਲੋਕਾਂ 'ਤੇ ਵੈਕਸੀਨ ਟਰਾਇਲ ਦਾ ਇਲਜ਼ਾਮ

ਜਿਤੇਂਦਰ ਨਰਵਰਿਆ ਦਾ ਇਲਜ਼ਾਮ ਹੈ ਕਿ ਟੀਕੇ ਦੇ ਟਰਾਇਲ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਨਹੀਂ ਗਿਆ ਸੀ

ਤਸਵੀਰ ਸਰੋਤ, SHURIAH NIAZI

ਤਸਵੀਰ ਕੈਪਸ਼ਨ, ਜਿਤੇਂਦਰ ਨਰਵਰਿਆ ਦਾ ਇਲਜ਼ਾਮ ਹੈ ਕਿ ਟੀਕੇ ਦੇ ਟਰਾਇਲ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਨਹੀਂ ਗਿਆ

ਮੱਧ-ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਨਿੱਜੀ ਹਸਪਤਾਲ ਪੀਪਲਜ਼ ਹਸਪਤਾਲ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਟਰਾਇਲ ਦੌਰਾਨ ਗੈਸ ਪੀੜਤਾਂ ਨੂੰ ਹਨੇਰੇ ਵਿੱਚ ਰੱਖ ਕੇ ਉਨ੍ਹਾਂ 'ਤੇ ਕੋਰੋਨਾ ਦੀ ਵੈਕਸੀਨ ਦਾ ਟਰਾਇਲ ਕਰ ਦਿੱਤਾ।

ਇਸ ਮਾਮਲੇ ਨੇ ਉਦੋਂ ਤੂਲ ਫੜ੍ਹਿਆ ਜਦੋਂ ਕੁਝ ਗੈਸ ਪੀੜਤ ਸਾਹਮਣੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੇ ਬਿਨਾਂ ਕੋਰੋਨਾ ਟੀਕੇ ਦਾ ਟਰਾਇਲ ਕਰ ਦਿੱਤਾ ਗਿਆ।

ਸ਼ਹਿਰ ਦੇ ਛੋਲਾ ਰੋਡ 'ਤੇ ਰਹਿਣ ਵਾਲਾ 37 ਸਾਲਾ ਜਿਤੇਂਦਰ ਨਰਵਰੀਆ ਉਨ੍ਹਾਂ ਵਿੱਚੋਂ ਇੱਕ ਹਨ। ਜਿਤੇਂਦਰ ਨੂੰ ਮੰਗਲਵਾਰ ਨੂੰ ਪੀਪਲਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)