ਕਿਸਾਨ ਅੰਦੋਲਨ: ਦਿੱਲੀ 'ਚ 'ਰਾਜਪਥ 'ਤੇ ਪਰੇਡ ਕਰਨ ਲਈ' ਟਰੈਕਟਰ ਚਲਾਉਣਾ ਸਿੱਖ ਰਹੀਆਂ ਔਰਤਾਂ
ਕਿਸਾਨ 26 ਜਨਵਰੀ ਨੂੰ ਦਿੱਲੀ ਦੇ ਰਾਜਪਥ ’ਤੇ ਟਰੈਕਟਰ ਪਰੇਡ ਦੀ ਤਿਆਰੀ ਕਰ ਰਹੇ ਹਨ। ਹਰਿਆਣਾ ਦੇ ਜੀਂਦ ’ਚ ਮਹਿਲਾ ਕਿਸਾਨ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ।
ਇਹ ਔਰਤਾਂ ਨੈਸ਼ਨਲ ਹਾਈਵੇਅ ’ਤੇ ਟੋਲ ਪਲਾਜ਼ਾ ਦੇ ਕੋਲ ਟ੍ਰੇਨਿੰਗ ਲੈ ਰਹੀਆਂ ਹਨ। ਟ੍ਰੇਨਿੰਗ ਵਿੱਚ ਉਹ ਤੰਗ ਗਲੀਆਂ ਅਤੇ ਸਪੀਡ ਬ੍ਰੇਕਰਾਂ ਤੋਂ ਟਰੈਕਟਰ ਕੱਢਣਾ ਸਿੱਖ ਰਹੀਆਂ ਹਨ।
ਇਸ ਦੇ ਨਾਲ ਹੀ ਟਰੈਕਟਰ ਸਟਾਰਟ ਅਤੇ ਬੰਦ ਕਰਨ ਦਾ ਤਰੀਕਾ ਵੀ ਦੱਸਿਆ ਜਾ ਰਿਹਾ। ਔਰਤਾਂ 26 ਜਨਵਰੀ ਨੂੰ ਖ਼ੁਦ ਟਰੈਕਟਰ ਚਲਾ ਕੇ ਰਾਜਪਥ ਪਹੁੰਚਣਾ ਚਾਹੁੰਦੀਆਂ ਹਨ।
ਰਿਪੋਰਟ- ਸਤ ਸਿੰਘ