Farmers Protest: ਭਾਜਪਾ ਪ੍ਰਧਾਨ ਖ਼ਿਲਾਫ਼ ਸੰਗਰੂਰ 'ਚ ਮੁਜ਼ਾਹਰਾ ਕਰਦੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ- 5 ਅਹਿਮ ਖ਼ਬਰਾਂ

ਬੀਤੇ ਦਿਨੀਂ ਸੰਗਰੂਰ ਅਤੇ ਮੋਗਾ ਪਹੁੰਚਣ 'ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ਬੈਰੀਕੇਡ ਤੋੜਨ 'ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਵੀ ਹੋਈ।

ਦਰਅਸਲ ਐਤਵਾਰ ਨੂੰ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਅਸ਼ਵਨੀ ਸ਼ਰਮਾ ਸੰਗਰੂਰ 'ਚ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਪਹੁੰਚੇ ਸਨ।

ਇਸ ਤੋਂ ਪਹਿਲਾਂ ਅਸ਼ਵਨੀ ਸ਼ਰਮਾ ਮੋਗਾ ਵਿੱਚ ਇੱਕ ਪਾਰਟੀ ਆਗੂ ਨੂੰ ਮਿਲਣ ਪਹੁੰਚੇ ਸਨ ਜਿੱਥੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਅਸ਼ਵਨੀ ਸ਼ਰਮਾ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਪਿੱਛੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਮੋਗਾ ਦੇ ਇਸ ਪਿੰਡ ਨੇ ਮੋਦੀ ਸਰਕਾਰ ਦੇ ਮੋੜੇ 18 ਲੱਖ

"ਪੰਜਾਬ ਦੀਆਂ ਮਹਾਨ ਸ਼ਖਸ਼ੀਅਤਾਂ ਨੇ ਰੋਸ ਵਜੋਂ ਆਪਣੇ ਐਵਾਰਡ ਵਾਪਸ ਕਰਨੇ ਸ਼ੁਰੂ ਕੀਤੇ। ਕੁਝ ਲੋਕਾਂ ਨੇ ਗੱਲ ਚੁੱਕੀ ਕਿ ਇਹ ਹਸਤੀਆਂ ਐਵਾਰਡ ਤਾਂ ਮੋੜ ਰਹੀਆਂ ਹਨ ਪਰ ਐਵਾਰਡ ਦੇ ਨਾਲ ਮਿਲਣ ਵਾਲੀ ਰਾਸ਼ੀ ਨਹੀਂ ਮੋੜ ਰਹੇ।"

ਇਸ ਕਰਕੇ ਮੈਨੂੰ ਲੱਗਿਆ ਕਿ ਪੰਜਾਬ ਦੀ ਪਿੱਠ ਲੱਗੀ ਜਾਂਦੀ ਹੈ ਪੈਸੇ ਕਰਕੇ, ਇਸ ਲਈ ਸਮੁੱਚੀ ਗਰਾਮ ਪੰਚਾਇਤ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੈਸਿਆਂ ਕਰਕੇ ਪੰਜਾਬ ਦੀ ਪਿੱਠ ਨਹੀਂ ਲੱਗਣੀ ਚਾਹੀਦੀ।"

ਇਹ ਸ਼ਬਦ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਵਾਲਾ ਨੌਜਵਾਨ ਸਰਪੰਚ ਪ੍ਰੀਤਇੰਦਰ ਸਿੰਘ ਦੇ ਹਨ। ਪਿੰਡ ਕੇਂਦਰ ਸਰਕਾਰ ਵੱਲੋਂ ਮਿਲੇ ਦੋ ਐਵਾਰਡ , ਰਾਸ਼ੀ ਸਮੇਤ ਮੋੜਨ ਕਾਰਨ ਚਰਚਾ ਵਿੱਚ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਗਾਜ਼ੀਆਬਾਦ ਵਿੱਚ ਸ਼ਮਸ਼ਾਨ ਦਾ ਛੱਜਾ ਡਿੱਗਣ ਨਾਲ 23 ਮੌਤਾਂ

ਦਿੱਲੀ ਦੇ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਸ਼ਮਸ਼ਾਨ ਘਾਟ ਦਾ ਲੈਂਟਰ ਡਿੱਗ ਜਾਣ ਕਾਰਨ 23 ਜਣਿਆਂ ਦੀ ਜਾਨ ਚਲੇ ਜਾਣ ਦੀ ਖ਼ਬਰ ਹੈ।

ਮਲਬੇ ਵਿੱਚ ਹਾਲੇ ਵੀ ਕਈ ਜਣਿਆਂ ਦੇ ਫ਼ਸੇ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ।

ਗਾਜ਼ੀਆਬਾਦ ਦੇ ਪੁਲਿਸ ਸੁਪਰੀਟੈਂਡੈਂਟ ਅਭਿਸ਼ੇਕ ਵਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ 23 ਜਣਿਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।

ਇਸ ਤੋਂ ਇਲਾਵਾ ਐੱਨਡੀਆਰਐੱਫ਼ ਦੀ ਟੀਮ ਵੀ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਘੱਟੋ-ਘੱਟ 10 ਖਾਣ ਮਜ਼ਦੂਰਾਂ ਦਾ ਕਤਲ

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਇੱਕ ਕੋਲੇ ਦੀ ਖਾਣ ਉੱਪਰ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ ਦਸ ਖਾਣ ਮਜ਼ਦੂਰਾਂ ਦੀ ਜਾਨ ਚਲੀ ਗਈ ਹੈ।

ਸੂਬਾਈ ਅਸੈਂਬਲੀ ਦੇ ਮੈਂਬਰ ਕਾਦਿਰ ਨਿਆਲ ਜੋ ਕਿ ਹਜ਼ਾਰਾ ਬਿਰਾਦਰੀ ਨਾਲ ਤਾਲੁਕ ਰੱਖਦੇ ਹਨ। ਉਨ੍ਹਾਂ ਨੇ ਲਾਸ਼ਾਂ ਹਜ਼ਾਰਾ ਟਾਊਨ ਦੇ ਵਲੀ-ਉਲ-ਅਸਰ ਇਮਾਮਬਾੜਾ ਪਹੁੰਚਾ ਦਿੱਤੀਆਂ ਹਨ।

ਇੰਤਜ਼ਾਮੀਆ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਅਤੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ ਕਿ ਲੰਘੀ ਰਾਤ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਮੱਛ ਇਲਾਕੇ ਦੇ ਗੈਸ਼ਤਰੀ ਇਲਾਕੇ ਵਿੱਚ ਖਾਣ ਮਜ਼ਦੂਰਾਂ ਉੱਪਰ ਹਮਲਾ ਕੀਤਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਿਮ ਜੋਂਗ ਉਨ ਦੇ ਦਾਦਾ ਨੇ ਰੱਖੀ ਸੀ ਉੱਤਰੀ ਕੋਰੀਆ 'ਚ ਤਾਨਾਸ਼ਾਹੀ ਦੀ ਨੀਂਹ

14 ਅਕਤੂਬਰ, 1945 'ਚ ਪਿਯੋਂਗਯਾਂਗ ਦੇ ਸਟੇਡੀਅਮ 'ਚ ਰੈੱਡ ਆਰਮੀ ਦੇ ਸਵਾਗਤ 'ਚ ਇੱਕ ਜਨਤਕ ਸਭਾ ਕੀਤੀ ਗਈ ਸੀ।ਸੋਵੀਅਤ ਅਧਿਕਾਰੀਆਂ ਨਾਲ ਘਿਰੇ ਕਿਮ ਇਲ ਸੰਗ ਨੇ 33 ਸਾਲ ਦੀ ਉਮਰ 'ਚ ਆਪਣੇ ਜੀਵਨ ਦਾ ਪਹਿਲਾ ਭਾਸ਼ਣ ਦਿੱਤਾ ਸੀ।

ਆਪਣੇ ਦੋਵਾਂ ਹੱਥਾਂ 'ਚ ਆਪਣੇ ਭਾਸ਼ਣ ਦੀ ਸਕ੍ਰਿਪਟ ਫੜ੍ਹੀ ਹੋਈ ਸੀ ਅਤੇ ਉਹ ਕੁਝ ਘਬਰਾਏ ਹੋਏ ਵੀ ਸਨ। ਉਨ੍ਹਾਂ ਦੇ ਛੋਟੇ-ਛੋਟੇ ਵਾਲ ਸਨ ਅਤੇ ਉਨ੍ਹਾਂ ਨੇ ਨੀਲੇ ਰੰਗ ਦਾ ਬਹੁਤ ਹੀ ਤੰਗ ਜਿਹਾ ਸੂਟ ਪਾਇਆ ਹੋਇਆ ਸੀ।

ਜ਼ਾਹਰ ਹੈ ਕਿ ਉਨ੍ਹਾਂ ਨੇ ਇਸ ਖਾਸ ਮੌਕੇ ਲਈ ਆਪਣੀ ਪੋਸ਼ਾਕ ਕਿਸੇ ਤੋਂ ਉਧਾਰੀ ਲਈ ਸੀ। ਉੱਥੇ ਮੌਜੂਦ ਇੱਕ ਆਦਮੀ ਦੀਆਂ ਨਜ਼ਰਾਂ 'ਚ ਉਹ 'ਕਿਸੇ ਚੀਨੀ ਢਾਬੇ ਦੇ ਡਿਲਵਰੀ ਬੁਆਏ ਵਰਗੇ ਲੱਗ ਰਹੇ ਸਨ।'

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)