ਕਿਸਾਨ ਅੰਦੋਲਨ: ਤਨਮਨਜੀਤ ਢੇਸੀ ਯੂਕੇ ਦੇ ਪ੍ਰਧਾਨ ਮੰਤਰੀ ਕੋਲ ਮੋਦੀ ਨਾਲ ਗੱਲ ਕਰਨ ਦੀ ਅਪੀਲ ਕਰਨਗੇ - 5 ਅਹਿਮ ਖ਼ਬਰਾਂ

ਯੂਕੇ ਵਿੱਚ ਸਲੋ ਤੋਂ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਇੱਕ ਵੀਡੀਓ ਬਿਆਨ ਰਾਹੀਂ ਕਿਸਾਨ ਅੰਦੋਲਨ ਵਿੱਚ ਆਪਣੀ ਭੂਮਿਕਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ।

ਉਨ੍ਹਾਂ ਨੇ ਦੱਸਿਆ ਕੇ ਸਲੋ ਵਾਸੀਆਂ ਤੇ ਹੋਰ ਲੋਕਾਂ ਦੇ ਕਹਿਣ 'ਤੇ ਉਨ੍ਹਾਂ ਵੱਲੋਂ ਯੂਕੇ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਚਿਠੀ ਲਿਖੀ ਗਈ ਸੀ ਜਿਸ ਉੱਪਰ ਦਰਜਣ ਤੋਂ ਵੱਧ ਐਮਪੀਆਂ ਨੇ ਦਸਤਖ਼ਤ ਕੀਤੇ ਸਨ।

ਫਿਰ ਉਨ੍ਹਾਂ ਨੇ ਯੂਕੇ ਦੀ ਪਾਰਲੀਮੈਂਟ ਵਿੱਚ ਵੀ ਇਸ ਬਾਰੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸਵਾਲ ਕੀਤਾ ਸੀ ਜੋ ਕਿ ਬਦਕਿਸਤੀ ਨਾਲ ਪ੍ਰਧਾਨ ਮੰਤਰੀ ਦੇ ਚੰਗੀ ਤਰ੍ਹਾਂ ਸਮਝ ਨਹੀਂ ਆਇਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਜਿਵੇਂ ਕਿ ਜਨਵਰੀ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਭਾਰਤ ਜਾ ਰਹੇ ਹਨ ਉਹ ਮੰਗ ਕਰਦੇ ਹਨ ਕਿ ਕਿਸਾਨ ਅੰਦੋਲਨ ਦਾ ਮਸਲਾ ਉੱਥੇ ਚੁੱਕਣ।

ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਸਾਰਿਆਂ ਨੂੰ ਉਨ੍ਹਾਂ ਦਾ ਫਿਕਰ ਹੈ ਅਤੇ ਲੋਕ ਚਾਹੁੰਦੇ ਹਨ ਕਿ ਇਸ ਸਮਲੇ ਦਾ ਜਲਦੀ ਤੋਂ ਜਲਦੀ ਕੋਈ ਹੱਲ ਨਿਕਲੇ ਅਤੇ ਪ੍ਰਦਰਸ਼ਨਕਾਰੀ ਆਪੋ-ਆਪਣੇ ਘਰਾਂ ਨੂੰ ਜਾਣ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਿਪਬਲਿਕ ਟੀਵੀ 'ਤੇ ਯੂਕੇ ਦੀ ਰੈਗੁਲੇਟਰੀ ਵੱਲੋਂ ਜੁਰਮਾਨਾ

ਰਿਪਬਲਿਕ ਟੀਵੀ ਦੇ ਹਿੰਦੀ ਨਿਊਜ਼ ਚੈਨਲ ਰਿਪਬਲਿਕ ਭਾਰਤ 'ਤੇ ਯੂਕੇ ਦੀ ਰੈਗੁਲੇਟਰੀ ਸੰਸਥਾ ਓਫਕੌਮ ਨੇ 20,000 ਪੌਂਡ ਦਾ ਜੁਰਮਾਨਾ ਲਾਇਆ ਹੈ।

ਇਹ ਜੁਰਮਾਨਾ ਓਫਕੌਮ ਨੇ 'ਗਲਤ ਸ਼ਬਦਾਵਲੀ', 'ਨਫ਼ਰਤ ਭਰੇ ਭਾਸ਼ਣ' ਅਤੇ 'ਵਿਅਕਤੀਆਂ, ਸਮੂਹਾਂ, ਧਰਮਾਂ ਜਾਂ ਫਿਰਕਿਆਂ ਲਈ ਅਪਸ਼ਬਦ ਜਾਂ ਬੇਇੱਜ਼ਤੀ ਵਾਲੇ ਵਤੀਰੇ' ਲਈ ਲਾਇਆ ਗਿਆ ਹੈ।

ਰਿਪਬਲਿਕ ਭਾਰਤ ਨੂੰ ਚੈਨਲ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਡਰੱਗ ਡੀਲਰ ਤੋਂ ਪਾਦਰੀ ਬਣਨ ਵਾਲੇ ਵਿਅਕਤੀ ਦੀ ਕਹਾਣੀ

ਦੋ ਹਫ਼ਤੇ ਪਹਿਲਾਂ ਹਜ਼ਾਰਾਂ ਲੋਕਾਂ ਨੇ ਬੀਬੀਸੀ ਨਿਊਜ਼ 'ਤੇ ਪਾਦਰੀ ਮਿਕ ਫ਼ਲੈਮਿੰਗ ਅਤੇ ਫ਼ਾਦਰ ਅਲੈਕਸ ਨੂੰ ਬਰਨਲੇ ਵਿੱਚ ਗਰੀਬ ਲੋਕਾਂ ਨੂੰ ਭੋਜਨ ਅਤੇ ਕੱਪੜੇ ਵੰਡਦਿਆਂ ਦੇਖਿਆ।

ਬਹੁਤ ਸਾਰੇ ਲੋਕ ਉਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹੋਏ ਅਤੇ ਉਸ ਸਮੇਂ ਤੋਂ ਉਨ੍ਹਾਂ ਨੂੰ 2,50,000 ਪੋਂਡ ਦਾਨ ਦੇ ਰੂਪ ਵਿੱਚ ਮਿਲੇ।

ਪਰ ਮਿਕ ਦੀ ਜ਼ਿੰਦਗੀ ਹਮੇਸ਼ਾਂ ਇੰਨਾ ਪਿਆਰ ਅਤੇ ਸਰੋਕਾਰ ਰੱਖਣ ਵਾਲੀ ਨਹੀਂ ਸੀ।

ਉਹ ਇੱਕ ਡਰੱਗ ਡੀਲਰ ਤੋਂ ਪਾਦਰੀ ਕਿਵੇਂ ਬਣੇ ਇੱਥੇ ਕਲਿੱਕ ਕਰ ਕੇ ਪੜ੍ਹੋ।

ਗੁਰਦਾਸਪੁਰ ਸਮੂਹਕ ਖ਼ੁਦਕੁਸ਼ੀ ਕੇਸ ਦੀ ਪੂਰੀ ਕਹਾਣੀ

ਗੁਰਦਾਸਪੁਰ ਦੇ ਧਾਰੀਵਾਲ ਕਸਬੇ ਦੀ ਭਾਰਤੀ ਸ਼ਰਮਾ ਨੇ ਆਪਣੇ ਪਤੀ ਅਤੇ ਧੀ ਸਮੇਤ ਆਪਣੇ ਭਰਾ ਦੀ ਭੇਜੀ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ।

ਖ਼ੁਦ ਨੂੰ ਕਮਰੇ ਵਿੱਚ ਬੰਦ ਕਰ ਕੇ ਉਨ੍ਹਾਂ ਨੇ ਇਸ ਦੀ ਵੀਡੀਓ ਬਣਾਈ। ਉਨ੍ਹਾਂ ਦੇ ਆਖ਼ਰੀ ਸ਼ਬਦ ਸਨ, ''ਮੇਰੇ ਭਰਾ ਨੇ ਕਿਸੇ ਹੱਥ ਸਲਫਾਸ ਭੇਜੀ ਹੈ, ਮੈਂ, ਮੇਰਾ ਪਤੀ ਤੇ ਮੇਰੀ ਧੀ ਖਾ ਕੇ ਤਿੰਨੇ ਜਣੇ ਖੁਦਕਸ਼ੀ ਕਰ ਰਹੇ ਹਾਂ''

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਰੁਣ ਜੇਤਲੀ ਦੇ ਬੁੱਤ ਦਾ ਵਿਰੋਧ ਕਰਦਿਆਂ ਬਿਸ਼ਨ ਸਿੰਘ ਬੇਦੀ ਨੇ ਡੀਡੀਸੀਏ ਛੱਡਿਆ

ਖ਼ਬਰ ਏਜੰਸੀ ਪੀਟੀਆਈ ਮੁਤਾਬ਼ਕ, ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) 'ਤੇ ਵਰ੍ਹਦਿਆਂ 74 ਸਾਲਾ ਬਿਸ਼ਨ ਸਿੰਘ ਬੇਦੀ ਨੇ ਭਾਈ-ਭਤੀਜਾਵਾਦ ਅਤੇ 'ਪ੍ਰਬੰਧਕਾਂ ਨੂੰ ਕ੍ਰਿਕਟਰਾਂ ਤੋਂ ਉੱਪਰ ਰੱਖਣ' ਦਾ ਇਲਜ਼ਾਮ ਲਾਉਂਦਿਆਂ ਐਸੋਸੀਏਸ਼ਨ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ।

ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਨੂੰ ਲਿਖੀ ਚਿੱਠੀ ਵਿੱਚ, ਉਨ੍ਹਾਂ ਨੇ ਕਿਹਾ, "ਮੈਂ ਬਹੁਤ ਸਹਿਣਸ਼ੀਲ ਵਿਅਕਤੀ ਹਾਂ, ਪਰ ਹੁਣ ਮੇਰਾ ਸਬਰ ਟੁੱਟ ਰਿਹਾ ਹੈ। ਡੀਡੀਸੀਏ ਨੇ ਮੇਰੇ ਸਬਰ ਦੀ ਪਰਖ ਕੀਤੀ ਹੈ ਅਤੇ ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)