Farmers protest: 14 ਦਸੰਬਰ ਨੂੰ ਇਕ ਦਿਨਾ ਭੁੱਖ ਹੜਤਾਲ ਤੇ ਦੇਸ ਭਰ 'ਚ ਜ਼ਿਲ੍ਹਾ ਪੱਧਰੀ ਧਰਨੇ

ਇਸ ਪੰਨੇ ਉੱਤੇ ਅਸੀਂ ਕਿਸਾਨ ਅੰਦੋਲਨ ਨਾਲ ਜੁੜੇ ਐਤਵਾਰ ਦੇ ਪ੍ਰਮੁੱਖ ਘਟਨਾਕ੍ਰਮ ਤੁਹਾਡੇ ਸਾਹਮਣੇ ਲਿਆ ਰਹੇ ਹਾਂ।

  • ਬ੍ਰਿਟੇਨ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨ ਪੱਖੀਆਂ ਨਾਲ ਜਾਣ ਉੱਪਰ ਇਤਰਾਜ਼ ਜ਼ਾਹਰ ਕੀਤਾ ਹੈ।
  • ਸਿੰਘੂ ਬਾਰਡਰ ਉੱਪਰ ਧਰਨਾ ਦੇ ਰਹੇ ਸਾਬਕਾ ਫੌਜੀਆਂ ਨੇ ਪੰਜ ਹਜ਼ਾਰ ਬਹਾਦਰੀ ਪੁਰਸਕਾਰ ਇਕੱਠੇ ਕੀਤੇ ਹਨ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਰਕਾਰ ਨੂੰ ਵਾਪਸ ਕੀਤੇ ਜਾਣਗੇ। ਇਹ ਸਾਬਕਾ ਫੌਜੀ 26 ਨਵੰਬਰ ਤੋਂ ਇੱਥੇ ਧਰਨੇ ਵਿੱਚ ਬੈਠੇ ਹਨ।
  • ਰਾਜਸਥਾਨ ਦੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ, ਰਾਹ ਵਿਚ ਪੁਲਿਸ ਨੇ ਇਨ੍ਹਾਂ ਨੂੰ ਰੋਕਾਂ ਨਾਲ ਰੋਕ ਲਿਆ ਅਤੇ ਇਨ੍ਹਾਂ ਨੇ ਕੌਮੀ ਸ਼ਾਹ ਰਾਹ ਉੱਤੇ ਧਰਨਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ:

ਕਿਸਾਨਾਂ ਦੀ ਭੁੱਖ ਹੜਤਾਲ ਕੱਲ੍ਹ

ਇਸ ਦੌਰਾਨ ਦੇਸ ਭਰ ਵਿਚ ਜ਼ਿਲ੍ਹਾ ਹੈਡਕੁਆਟਰਾਂ ਉੱਤੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।

ਬਿਆਨ ਵਿਚ ਕਿਹਾ ਗਿਆ ਕਿ ਕਿਸਾਨ ਮੋਰਚੇ ਦੀਆਂ 4 ਮੰਗਾਂ ਹਨ। ਇਹ ਹਨ- 3 ਮੰਗਾਂ ਨੂੰ ਖੇਤੀ ਕਾਨੂੰਨ ਰੱਦ ਕਰਨੇ, ਐੱਮਐੱਸਪੀ ਦੀ ਗਾਰੰਟੀ ਲਈ ਕਾਨੂੰਨ ਬਣਾਉਣਾ, ਪ੍ਰਸਤਾਵਿਤ ਬਿਜਲੀ ਬਿੱਲ ਰੱਦ ਕਰਨਾ, ਅਤੇ ਪਰਾਣੀ ਜਲਾਉਣ ਦੇ ਮੁੱਦੇ ਉੱਤੇ ਕਿਸਾਨਾਂ ਦਾ ਸੋਸ਼ਣ ਬੰਦ ਕਰਨਾ।

ਸੰਯੁਕਤ ਮੋਰਚੇ ਦੀ ਹੋਰ ਕੋਈ ਮੰਗ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਚਿੱਲਾ ਬਾਰਡਰ ਤੋਂ ਹਟਣ ਦਾ ਫੈਸਲਾ ਬੀਕੇਯੂ ਭਾਨੂ ਦਾ ਹੈ, ਇਹ ਇਸ ਸੰਗਠਨ ਦਾ ਨਿੱਜੀ ਫੈਸਲਾ ਹੈ। ਸੰਯੁਕਤ ਮੋਰਚੇ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੰਯੁਕਤ ਮੋਰਚੇ ਦਾ ਅੰਦੋਲਨ ਪਹਿਲਾਂ ਵਾਂਗ ਹੀ ਚੱਲੇਗਾ।

ਕਿਸਾਨ ਆਗੂ ਵੀਐਮ ਸਿੰਘ ਵਲੋਂ ਕੱਲ ਦਿੱਤਾ ਗਿਆ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ। ਉਨ੍ਹਾਂ ਨੂੰ ਏਆਈਕੇਐਸਸੀਸੀ ਵਲੋਂ ਬੈਠਕ ਕਰਕੇ ਸੰਯੋਜਕ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕਿਸਾਨਾਂ ਦੇ ਕੌਮੀ ਪੱਧਰ ਦੇ ਸਾਂਝੇ ਸੰਗਠਨ ਸੰਯੁਕਤ ਮੋਰਚੇ ਨੇ ਇੱਕ ਪ੍ਰੈਸ ਕਾਨਫਰੰਸ ਜਾਰੀ ਕਰਕੇ 14 ਨਵੰਬਰ ਨੂੰ ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ। ਇਹ ਭੁੱਖ ਹੜਤਾਲ ਦਿੱਲੀ ਬਾਰਡਰ ਉੱਤੇ ਚੱਲ ਰਹੇ ਮੋਰਚੇ ( ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਅਤੇ ਪਲਵਲ ਵਾਰਡਰ) ਉੱਤੇ ਹੋਵੇਗਾ।

ਮੈਂ ਵੀ ਕੱਲ੍ਹ ਆਪਣੇ ਕਿਸਾਨਾਂ ਭਰਾਵਾਂ ਨਾਲ ਵਰਤ ਰਖਾਂਗਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਵੀ ਕਿਸਨਾਂ ਦੀ ਅਪੀਲ ਉੱਤੇ ਇੱਕ ਦਿਨ ਦਾ ਵਰਤ ਰੱਖਣਗੇ।

ਆਪਣੇ ਟਵਿੱਟਰ ਹੈਂਡਲ ਦੇ ਉਨ੍ਹਾਂ ਨੇ ਟਵੀਟ ਉਨ੍ਹਾਂ ਨੇ ਲਿਖਿਆ, "ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਕੱਲ੍ਹ ਇੱਕ ਦਿਨ ਦਾ ਵਰਤ ਰੱਖਣਾ ਹੈ। ਆਮ ਆਦਮੀ ਪਾਰਟੀ ਇਸਦਾ ਸਮਰਥਨ ਕਰਦੀ ਹੈ। ਮੈਂ ਵੀ ਕੱਲ੍ਹ ਆਪਣੇ ਕਿਸਾਨ ਭਰਾਵਾਂ ਨਾਲ ਵਰਤ ਰਖਾਂਗਾ।"

ਮੇਧਾ ਪਾਟੇਕਰ ਨੇ ਕੀ ਕਿਹਾ

ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਰਕਾਰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਇਹ ਕੋਸ਼ਿਸ਼ ਪੂਰੀ ਨਹੀਂ ਹੋਣ ਦਿਆਂਗੇ।

ਰਾਜਸਥਾਨ ਅਤੇ ਹਰਿਆਣਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੀ ਅਗਵਾਈ ਕਰਨ ਵੇਲੇ ਮੇਧਾ ਪਾਟੇਕਰ ਸਹਾਰਨਪੁਰ ਬਾਡਰਡ ਉੱਤੇ ਬੀਬੀਸੀ ਨਾਲ ਗੱਲਬਾਤ ਕਰ ਰਹੇ ਸਨ ।

ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਪੰਚਾਇਤੀ ਚੋਣਾਂ ਕਾਰਨ ਅੰਦੋਲਨ ਦੇਰੀ ਨਾਲ ਸ਼ੁਰੂ ਹੋਇਆ ਹੈ, ਪਰ ਹੁਣ ਇਸ ਤੇਜ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਘੂ ਤੇ ਟਿਕਰੀ ਬਾਰਡਰ ਵਾਂਗ ਕਿਸਾਨਾਂ ਦਾ ਕਾਫ਼ਲਾ ਇੱਥੇ ਵੀ ਬਣ ਰਿਹਾ ਹੈ।

ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਅਸਲ ਮੁੱਦੇ ਉੱਤੇ ਗੱਲ ਕਰਨ ਦੀ ਬਜਾਇ ਇਸ ਅੰਦੋਲਨ ਨੂੰ ਕਦੇ ਨਕਸਲਵਾਦ, ਕਦੇ ਖਾਲਿਸਤਾਨ ਅਤੇ ਕਦੇ ਪਾਕਿਸਤਾਨ ਨਾਲ ਜੋੜ ਦੇ ਬਦਨਾਮ ਕਰ ਰਹੀ ਹੈ।

ਦਿੱਲੀ-ਜੈਪੁਰ ਹਾਈਵੇਅ ਖੁਲ੍ਹਿਆ ਤੇ ਹਰਿਆਣਾ-ਰਾਜਸਥਾਨ ਹੋਈ ਸਰਹੱਦ ਸੀਲ

ਕਿਸਾਨ ਜਥੇਬੰਦੀਆਂ ਨੇ ਹਰਿਆਣਾ-ਰਾਜਸਥਾਨ ਸ਼ਾਹਜਹਾਂਪੁਰ ਸਰਹੱਦ ਸੀਲ ਕਰ ਦਿੱਤੀ ਹੈ। ਕਿਸਾਨ ਸਰਹੱਦ 'ਤੇ ਕਿਸਾਨ ਬੈਠੇ ਹਨ।

ਆਗੂ ਯੋਗੇਂਦਰ ਯਾਦਵ ਨੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਕਿਸਾਨ ਰਸਤਾ ਛੱਡ ਕੇ ਸੜਕ ਉੱਤੇ ਬੈਠੇ ਹਨ ਅਤੇ ਐਂਬੂਲੈਂਸ ਤੇ ਐਮਰਜੈਸੀ ਸੇਵਾਵਾਂ

ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਨਾ ਜੋੜਨ ਦਾ ਵਿਰੋਧ

ਬ੍ਰਿਟੇਨ ਵਿੱਚ ਲੇਬਰ ਪਾਰਟੀ ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਨੇ ਭਾਰਤੀ ਮੀਡੀਆ ਵਿੱਚ ਉਨ੍ਹਾਂ ਦੇ ਖ਼ਾਲਿਸਤਾਨ ਪੱਖੀਆਂ ਨਾਲ ਨਜ਼ਦੀਕੀ ਸਬੰਧ ਹੋਣ ਦੀਆਂ ਗੱਲਾਂ ਫ਼ੈਲਾਏ ਜਾਣ ਉੱਪਰ ਇਤਰਾਜ਼ ਜ਼ਾਹਰ ਕੀਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹੋਈ ਉਸ ਰੈਲੀ ਦਾ ਪ੍ਰਬੰਧਕ ਹੋਣ ਤੋਂ ਇਨਕਾਰ ਕੀਤਾ ਜਿਸ ਵਿੱਚ ਖ਼ਾਲਿਸਤਾਨ ਦੀ ਹਮਾਇਤ ਵਿੱਚ ਝੰਡੇ ਲਹਿਰਾਏ ਗਏ ਸਨ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ,"ਮੀਡੀਆ ਵਿੱਚ ਕੁਝ ਲੋਕ ਕਿਸਾਨਾਂ ਦੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਜਾਂ ਉਸ ਦੀ ਹਮਾਇਤ ਕਰਨ ਵਾਲਿਆਂ ਨੂੰ ਵੱਖਵਾਦੀ ਅਤੇ ਅੱਤਵਾਦੀਆਂ ਨਾਲ ਜੋੜ ਕੇ ਖ਼ਬਰਾਂ ਫੈਲਾਉਣ ਲੱਗੇ ਹਨ। ਤੁਸੀਂ ਆਪਣੇ ਹੀ ਦੇਸ਼ ਅਤੇ ਪੇਸ਼ੇ ਨੂੰ ਨੁਕਸਾਨ ਪਹੁਚਾ ਰਹੇ ਹੋ। ਹੇਟ ਟਰੋਲ ਫੈਕਟਰੀ: ਤੁਹਾਡੇ ਮਾੜੇ ਬੋਲ ਅਤੇ ਧਮਕੀ ਮੈਨੂੰ ਸੱਚ ਬੋਲਣ ਤੋਂ ਨਹੀਂ ਰੋਕਣਗੇ।"

ਉਨ੍ਹਾਂ ਨੇ ਇਸ ਸਬੰਧ ਵਿੱਚ ਟਵੀਟ ਕਰ ਕੇ ਕਿਹਾ, ''ਮੈਂ ਇੱਕ ਵਿਰੋਧ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸਿਹਰਾ ਨਹੀਂ ਲੈ ਸਕਦਾ ਤਾਂ ਮੁਜ਼ਾਹਰਾ ਕਰਵਾਉਣ ਦੀ ਗੱਲ ਤਾਂ ਛੱਡ ਹੀ ਦਿਓ। ਲੋਕਤੰਤਰ ਦੇ ਪ੍ਰਮੁੱਖ ਥੰਮ੍ਹਾਂ ਨੂੰ ਕਮਜ਼ੋਰ ਕਰਨ ਦੀ ਥਾਂ ਕਿਰਪਾ ਕਰ ਕੇ ਤੱਥਾਂ 'ਤੇ ਬਣੇ ਰਹੋ।"

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਬਕਾ ਫੌਜੀ ਮੋੜਨਗੇ ਆਪਣੇ ਬਹਾਦਰੀ ਮੈਡਲ

ਸਿੰਘੂ ਬਾਰਡਰ ਉੱਪਰ ਧਰਨਾ ਦੇ ਰਹੇ ਸਾਬਕਾ ਫੌਜੀਆਂ ਨੇ ਪੰਜ ਹਜ਼ਾਰ ਬਹਾਦਰੀ ਪੁਰਸਕਾਰ ਇਕੱਠੇ ਕੀਤੇ ਹਨ ਜੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਰਕਾਰ ਨੂੰ ਵਾਪਸ ਕੀਤੇ ਜਾਣਗੇ। ਇਹ ਸਾਬਕਾ ਫੌਜੀ 26 ਨਵੰਬਰ ਤੋਂ ਇੱਥੇ ਧਰਨੇ ਵਿੱਚ ਬੈਠੇ ਹਨ।

ਹਰਿਆਣਾ ਦੇ ਝੱਜਰ ਵਿੱਚ ਰਿਟਾਇਡ ਨਾਇਕ ਕਪਿਲ ਦੇਵ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨੂੰ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਕਪਿਲ ਦੇਵ ਹਰਿਆਣਾ ਦੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਵੀ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਉਨ੍ਹਾਂ ਨੇ ਦੱਸਿਆ ਕਿ ਮੈਡਲ ਵਾਪਿਸ ਕਰਨ ਲਈ ਉਨ੍ਹਾਂ ਵੱਲੋਂ ਰਾਸ਼ਟਰਪਤੀ ਤੋਂ 12 ਦਸੰਬਰ ਦਾ ਸਮਾਂ ਵੀ ਮੰਗਿਆ ਸੀ ਪਰ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਮਿਲਿਆ ਨਹੀਂ।

ਕਪਿਲ ਦੇਵ ਦਾ ਕਹਿਣਾ ਹੈ,'' ਖੇਤੀ ਕਾਨੂੰਨਾਂ ਤੋਂ ਵੱਧ ਰੋਸ ਉਨ੍ਹਾਂ ਨੂੰ ਇਸ ਗੱਲ ਦਾ ਹੈ ਕਿ ਕਿਸਾਨ ਸੰਘਰਸ਼ ਨੂੰ 'ਅੱਤਵਾਦ' ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।''

ਦਿ ਹਿੰਦੂ ਦੀ ਖ਼ਬਰ ਮੁਤਾਬਕ ਪੰਜਾਬ ਅਤੇ ਹਰਿਆਣਾ ਤੋਂ ਆਏ ਸਾਬਕਾ ਫੌਜੀ ਹੁਣ ਮੁੱਖ ਤੌਰ 'ਤੇ ਖੇਤੀ ਤੋਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੋਜਨਾ ਅਗਲੇ ਦੋ ਦਿਨਾਂ ਵਿੱਚ 25 ਹਜ਼ਾਰ ਮੈਡਲ ਇਕੱਠੇ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ ਦੀ ਸੰਖਿਆ ਵਿੱਚ ਹੋਰ ਕਿਸਾਨ ਵੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਆ ਰਹੇ ਹਨ।

ਹਰਿਆਣਾ ਦੇ ਝੱਜਰ ਤੋਂ ਆਏ ਇੱਕ 80 ਸਾਲਾਂ ਰਿਟਾਇਰਡ ਹਵਲਦਾਰ ਬਲਵੰਤ ਸਿੰਘ ਕਹਿੰਦੇ ਹਨ,"ਮੈਂ ਕਿਸਾਨਾਂ ਅਤੇ ਜਵਾਨਾਂ ਦੇ ਪਰਿਵਾਰ ਤੋਂ ਆਉਂਦਾ ਹਾਂ ਜਿਨ੍ਹਾਂ ਦੇ ਘਰ ਤੋਂ ਅੱਠ ਜਣੇ ਸਰਹੱਦ ਤੇ ਲੜਾਈ ਵਿੱਚ ਸ਼ਹੀਦ ਹੋਏ ਹਨ। ਮੈਨੂੰ ਇਸ ਉੱਪਰ ਫਖ਼ਰ ਹੈ ਪਰ ਜਿਵੇਂ ਸਰਕਾਰ ਸਾਡੇ ਨਾਲ ਕਰ ਰਹੀ ਹੈ। ਉਸ ਤੋਂ ਲਗਦਾ ਹੈ ਕਿ ਇਹ ਦੇਸ਼ ਰਹਿਣ ਲਾਇਕ ਨਹੀਂ ਰਿਹਾ ਹੈ।"

ਇਹ ਵੀ ਪੜ੍ਹੋ:

"ਅਸੀਂ ਇੱਥੇ 26 ਨਵੰਬਰ ਤੋਂ ਆਏ ਹੋਏ ਹਾਂ ਅਤੇ ਸਰਕਾਰ ਸਾਨੂੰ ਸੁਣਨ ਦੀ ਥਾਂ ਇਹ ਕਾਲੇ ਕਾਨੂੰਨ ਸਾਡੇ ਉੱਪਰ ਮੜ੍ਹਨ ਵਿੱਚ ਲੱਗੀ ਹੈ।"

ਗੁਰਦਾਸਪੁਰ ਤੋਂ ਰਿਟਾਇਰਡ ਸੂਬੇਦਾਰ ਐੱਸਪੀ ਸਿੰਘ ਨੇ ਕਿਹਾ ਕਿ ਛੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕਿਉਂਕਿ ਉਹ ਆਪਣੇ ਮੈਡਲ ਮੋੜਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ।

ਪਟਿਆਲਾ ਤੋਂ ਰਿਟਾਇਰਡ ਨਾਇਕ ਕਪਿਲ ਦੇਵ ਕਹਿੰਦੇ ਹਨ ਕਿ ਸਰਕਾਰ ਨੇ ਵਿਰੋਧ ਪ੍ਰਦਰਸ਼ਨਕਾਰੀਆਂ ਦੇ ਨਾਲ ਜੋ ਸਲੂਕ ਕੀਤਾ ਸੀ ਇਉਸ ਤੋਂ ਕਿਸਾਨਾਂ ਅਤੇ ਸਾਬਕਾ ਫ਼ੌਜੀਆਂ ਦੇ ਪਰਿਵਾਰ ਨੂੰ ਬਹੁਤ ਦੁੱਖ ਹੋਇਆ ਹੈ ਸੀ।

ਉਹ ਕਹਿੰਦੇ ਹਨ ਕਿ ਇਹ ਮੈਡਲ ਮਨੋਰੰਜਨ ਲਈ ਨਹੀਂ ਸਗੋਂ ਬਹਾਦਰੀ ਦਿਖਾਉਣ ਲਈ ਦਿੱਤੇ ਗਏ ਸਨ। ਜਦਕਿ ਫ਼ੋਜ ਦੇ ਜਵਾਨ ਕਿਸਾਨਾਂ ਦੇ ਬਿਹਤਰ ਭਵਿੱਖ ਲਈ ਉਹ ਇਹ ਵਾਪਸ ਕਰਨ ਨੂੰ ਤਿਆਰ ਹਨ।

ਝੱਜਰ ਤੋਂ ਆਏ ਰਿਟਾਇਰਡ ਹਵਲਦਾਰ ਸੁਰੇਸ਼ ਕੁਮਾਰ ਦਹੀਆ ਦਾ ਕਹਿਣਾ ਹੈ ਕਿ ਸਿਰਫ਼ ਕਿਸਾਨ ਅਤੇ ਜਵਾਨ ਹੀ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ ਅਤੇ ਸਰਕਾਰ ਨੇ ਸਾਨੂੰ ਸਿਰਿਆਂ ਨੂੰ ਨੀਵਾਂ ਦਿਖਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਉੱਪਰ ਇਹ ਕਾਨੂੰਨ ਸਵੀਕਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਜੋ ਤਬਾਹੀ ਲੈ ਕੇ ਆਵੇਗਾ।

ਰਾਜਸਥਾਨ ਦੇ ਕਿਸਾਨ ਅੱਜ ਮੁੜ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ

ਦਿੱਲੀ-ਜੈਪੁਰ ਹਾਈਵੇਅ 'ਤੇ ਸ਼ਾਹਜਹਾਂਪੁਰ ਵਿੱਚ ਕਿਸਾਨ ਮਹਾਂਪੰਚਾਇਤ ਦੇ ਰਾਸ਼ਟਰੀ ਕੌਮੀ ਪ੍ਰਧਾਨ ਰਾਮਪਾਲ ਜਾਟ ਕਰੀਬ 150 ਕਿਸਾਨਾਂ ਨਾਲ ਮੌਜੂਦ ਹਨ। ਉਹ ਆਪਣੇ ਕਿਸਾਨ ਸਾਥੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਲੋਕ ਦਿੱਲੀ ਲਈ ਨਿਕਲਣਗੇ।

ਕੋਟਪੁਤਲੀ ਦੇ ਇੱਕ ਹਜ਼ਾਰ ਕਿਸਾਨਾਂ ਦੇ ਨਾਲ ਸੀਪੀਆਈ (ਐਮ) ਦੇ ਸਾਬਕਾ ਵਿਧਾਇਕ ਅਮਰਾਰਾਮ ਦਿੱਲੀ ਲਈ ਰਵਾਨਾ ਹੋ ਰਹੇ ਹਨ। ਉਹ ਕਿਸਾਨਾਂ ਨਾਲ ਸ਼ਾਹਜਹਾਂਪੁਰ ਵਿੱਚ ਇਕਜੁੱਟ ਹੋ ਕੇ ਦਿੱਲੀ ਕੂਚ ਕਰਨਗੇ।

ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਤੇ ਆਤਿਸ਼ੀ ਮਰਲੇਨਾ ਹਿਰਾਸਤ 'ਚ

ਆਮ ਆਦਮੀ ਪਾਰਟੀ ਦਿੱਲੀ ਦੇ ਆਗੂ ਰਾਘਵ ਚੱਢਾ ਅਤੇ ਆਤਿਸ਼ੀ ਮਰਲੇਨਾ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਦਿੱਲੀ ਨਗਰ ਨਿਗਮ ਵਿੱਚ ਫੰਡਾਂ ਦੀ ਦੁਰਵਰਤੋਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਜਾ ਰਹੇ ਸਨ।

ਗ੍ਰਹਿ ਮੰਤਰੀ ਦੇ ਘਰ ਤੋਂ ਇਲਾਵਾ ਪਾਰਟੀ ਨੇ ਉਪ-ਰਾਜਪਾਲ ਅਨਿਲ ਬੈਜ ਦੇ ਘਰ ਬਾਹਰ ਵੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਪਾਰਟੀ ਦੀ ਵਿਧਾਇਕ ਆਤਿਸ਼ੀ ਮਾਰਲੇਨਾ ਕਰਨਗੇ।ਪਾਰਟੀ ਦਾ ਇਲਜ਼ਾਮ ਹੈ ਕਿ ਐੱਮਸੀਡੀ ਵਿੱਚ 2500 ਕਰੋੜ ਦਾ ਘੋਟਾਲਾ ਕੀਤਾ ਗਿਆ ਹੈ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਪੁਲਿਸ ਨੇ ਕਿਹਾ ਹੈ,"ਕੋਵਿਡ-19 ਮਹਾਮਾਰੀ ਨੂੰ ਰੋਕਣ ਅਤੇ ਕਾਬੂ ਕਰਨ ਲਈ ਰਾਜਧਾਨੀ ਦਿੱਲੀ ਵਿੱਚ ਸਾਰੇ ਸਮਾਜਿਕ ਸਿੱਖਿਅਕ ਖੇਡ ਮਨੋਰੰਜਨ ਸੱਭਿਆਚਾਰਕ ਧਾਰਮਿਕ ਸਿਆਸੀ ਗਤੀਵਿਧੀਆਂ ਹੋਰ ਸਭਾਵਾਂ ਉੱਪਰ 31 ਦਸੰਬਰ ਤੱਕ ਪਾਬੰਦੀ ਲਾਈ ਗਈ ਹੈ।"

ਸ਼ਨਿੱਚਰਵਾਰ ਦਾ ਮੁੱਖ ਘਟਨਾਕ੍ਰਮ

  • ਹਜ਼ਾਰਾਂ ਕਿਸਾਨ ਰਾਜਸਥਾਨ ਬਾਰਡਰ ਉੱਪਰ ਬੈਠੇ ਹਨ। ਜਿਨ੍ਹਾਂ ਨੇ ਅੱਜ ਤੋਂ ਜੈਪੁਰ-ਦਿੱਲੀ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੋਈ ਹੈ।
  • ਦਿੱਲੀ ਦੇ ਬਾਰਡਰਾਂ ਉੱਪਰ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਦਾ ਅੱਜ ਸਤਾਰਵਾਂ ਦਿਨ ਹੈ। ਕਿਸਾਨਾਂ ਨੇ ਲੰਘੇ ਮੰਗਲਵਾਰ ਨੂੰ ਸਰਕਾਰ ਦੀਆਂ ਸੋਧਾਂ ਦੀਆਂ ਤਜਵੀਜ਼ਾਂ ਨੂੰ ਰੱਦ ਕਰ ਦਿੱਤਾ ਸੀ।
  • ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਗੱਲਬਾਤ ਤਾਂ ਹੀ ਸੰਭਵ ਹੈ ਜਦੋਂ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਹੋ ਜਾਵੇ।
  • ਕਿਸਾਨ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੰਗ ਨਾ ਮੰਨੇ ਜਾਣ ਤੇ ਕਿਸਾਨ ਸੰਗਠਨਾਂ ਦੇ ਆਗੂ ਸੋਮਵਾਰ (14 ਦਸੰਬਰ) ਤੋਂ ਭੁੱਖ ਹੜਤਾਲ ਕਰਨਗੇ।
  • ਨਰਿੰਦਰ ਸਿੰਘ ਤੋਮਰ ਅਨੁਸਾਰ ਹਰਿਆਣਾ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਆਖਿਰ ਖੇਤੀ ਕਾਨੂੰਨਾਂ ਨਾਲ ਉਨ੍ਹਾਂ ਨੂੰ ਕੀ ਫਾਇਦਾ ਹੋ ਰਿਹਾ ਹੈ।
  • ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਹੈ, ਉਸ ਨਾਲ ਨਜ਼ਰ ਆ ਰਿਹਾ ਹੈ ਕਿ ਸਰਕਾਰ ਵੀ ਹੱਲ ਚਾਹੁੰਦੀ ਹੈ।
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖਾਲਿਸਤਾਨੀਆਂ ਤੇ ਸਿਆਸੀ ਪਾਰਟੀਆਂ ਦਾ ਅੰਦੋਲਨ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
  • ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਵਿਰੋਧ ਦੇ ਚਲਦਿਆਂ ਦੇਸ਼ ਭਰ ਵਿੱਚ 165 ਥਾਵਾਂ 'ਤੇ ਟੋਲ ਪਲਾਜ਼ਾ ਪਰਚੀ ਮੁਕਤ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)