ਬਿਹਾਰ ਚੋਣਾਂ 'ਚ ਸੋਸ਼ਲ ਮੀਡੀਆ 'ਤੇ ਸਰਗਰਮ ਨੌਜਵਾਨ ਆਗੂਆਂ ਦੀ ਕਾਰਗੁਜ਼ਾਰੀ ਕਿਵੇਂ ਰਹੀ

ਤਸਵੀਰ ਸਰੋਤ, GETTY, FACEBOOK
ਪੁਸ਼ਪਮ ਪ੍ਰਿਆ, ਸ਼੍ਰਿਆਸੀ ਸਿੰਘ, ਤੇਜ ਪ੍ਰਤਾਪ, ਤੇਜਸਵੀ, ਚਿਰਾਗ ਪਾਸਵਾਨ ਤੇ ਲਵ ਸਿਨਹਾਂ ਵਰਗੇ ਨੌਜਵਾਨਾਂ ਦੀ ਬਿਹਾਰ ਚੋਣਾਂ ਵਿੱਚ ਕਾਰਗ਼ੁਜਾਰੀ ਕਿਹੋ ਜਿਹੀ ਰਹੀ?
ਬਿਹਾਰ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਹਾਲੇ ਸਾਹਮਣੇ ਨਹੀਂ ਆਏ। ਇਹ ਖ਼ਬਰ ਲਿਖੇ ਜਾਣ ਤੱਕ ਦੇ ਰੁਝਾਨਾਂ ਮੁਤਾਬਿਕ ਬੀਜੇਪੀ ਅਤੇ ਰਾਸ਼ਟਰੀ ਜਨਤਾ ਦਲ ਦਰਮਿਆਨ ਫ਼ਸਵੀਂ ਟੱਕਰ ਚਲ ਰਹੀ ਹੈ।
ਹਾਲਾਂਕਿ ਰੁਝਾਨਾਂ ਨੇ ਬਿਹਾਰ ਦੀ ਰਾਜਨੀਤੀ ਦੇ ਨੌਜਵਾਨ ਚਿਹਰਿਆਂ ਦੇ ਚੋਣ ਨਤੀਜਿਆਂ ਦੀ ਤਸਵੀਰ ਕੁਝ ਸਾਫ਼ ਕਰ ਦਿੱਤੀ ਹੈ।
ਇਹ ਉਹ ਨੌਜਵਾਨ ਹਨ, ਜੋ ਬਿਹਾਰ ਚੋਣਾਂ ਦੌਰਾਨ ਚਰਚਾ ਦੇ ਕੇਂਦਰ ਵਿੱਚ ਰਹੇ। ਇਨ੍ਹਾਂ ਨੇਤਾਵਾਂ ਬਾਰੇ ਬਿਹਾਰ ਦੀਆਂ ਗ਼ਲੀਆਂ ਤੋਂ ਲੈ ਕੇ ਸਿਆਸਤ ਦੇ ਜਾਣਕਾਰਾਂ ਤੱਕ ਨੇ ਕਈ ਅਨੁਮਾਨ ਲਾਏ। ਪਰ ਅੰਤਿਮ ਫ਼ੈਸਲਾ ਲੋਕ ਹੀ ਕਰਦੇ ਹਨ।
ਉਸੇ ਫ਼ੈਸਲੇ ਦੇ ਤਹਿਤ ਆਉ ਜਾਣਦੇ ਹਾਂ, ਕਿਸ ਨੌਜਵਾਨ ਆਗੂ ਬਾਰੇ ਬਿਹਾਰ ਦੇ ਲੋਕਾਂ ਨੇ ਕੀ ਫ਼ੈਸਲਾ ਦਿੱਤਾ ਤੇ ਉਸ ਬਾਰੇ ਸੋਸ਼ਲ ਮੀਡੀਆ 'ਤੇ ਕੀ ਲਿਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
1. ਪੁਸ਼ਪਮ ਪ੍ਰਿਆ

ਤਸਵੀਰ ਸਰੋਤ, PUSHPAM PRIYA CHOUDNARY/BBC
ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹੀ ਅਤੇ ਬਿਹਾਰ ਚੋਣਾਂ ਵਿੱਚ ਖ਼ੁਦ ਨੂੰ ਮੁੱਖ-ਮੰਤਰੀ ਅਹੁਦੇ ਦੀ ਉਮੀਦਵਾਰ ਐਲਾਣਨ ਵਾਲੀ ਪੁਸ਼ਪਮ ਪ੍ਰਿਆ।
ਚੋਣ ਪ੍ਰਚਾਰ ਤੋਂ ਲੈ ਕੇ ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ਵਿੱਚ ਪੁਸ਼ਪਮ ਨੇ ਆਪਣੀ ਜਿੱਤ ਨੂੰ ਬਾਰੇ ਬਹੁਤ ਦਾਅਵੇ ਕੀਤੇ ਸਨ ਅਤੇ ਪਟਨਾ ਜ਼ਿਲ੍ਹੇ ਦੀ ਬਾਂਕੀਪੁਰ ਸੀਟ ਅਤੇ ਮਧੂਬਨੀ ਜ਼ਿਲ੍ਹੇ ਦੀ ਬਿਸਫ਼ੀ ਸੀਟਾਂ ਤੋਂ ਚੋਣਾਂ ਲੜੀਆਂ।
ਪਰ ਪੁਸ਼ਪਮ ਪ੍ਰਿਆ ਦੋਹਾਂ ਸੀਟਾਂ ਤੋਂ ਵੱਡੇ ਫਰਕ ਨਾਲ ਹਾਰ ਗਈ।
ਪੁਸ਼ਪਮ ਪ੍ਰਿਆ ਨੇ ਰੁਝਾਨਾਂ ਨੂੰ ਦੇਖ ਕੇ ਟਵੀਟ ਕੀਤਾ ਸੀ, ''ਬੀਜੇਪੀ ਨੇ ਪਲੁਰਲਸ ਪਾਰਟੀ ਦੇ ਵੋਟਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ। ਬਿਹਾਰ ਵਿੱਚ ਈਵੀਐਮ ਹੈਕ ਹੋ ਗਈ। ਜਿੱਥੇਂ ਵਰਕਰਾਂ ਨੇ ਮੇਰੇ ਸਾਹਮਣੇ ਜਾ ਕੇ ਵੋਟ ਪਾਇਆ, ਉਨਾਂ ਬੂਥਾਂ ਤੋਂ ਵੀ ਮੈਨੂੰ ਜ਼ੀਰੋ ਵੋਟ ਮਿਲੇ।''
ਨਤੀਜਿਆਂ ਮੁਤਾਬਕ ਉਨ੍ਹਾਂ ਨੂੰ ਦੋਵਾਂ ਸੀਟਾਂ ਉੱਪਰ ਹੀ ਬਹੁਤ ਥੋੜ੍ਹੀਆਂ ਵੋਟਾਂ ਮਿਲੀਆਂ। ਜਦਕ ਬਿਸਫ਼ੀ ਵਿੱਚ ਉਨ੍ਹਾਂ ਨੇ ਨੋਟਾ ਭਾਵ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤੋਂ ਕੁਝ ਵਧੇਰੇ ਵੋਟਾਂ ਹਾਸਲ ਕੀਤੀਆਂ।
ਬਾਂਕੀਪੁਰ ਤੋਂ ਉਨ੍ਹਾਂ ਦਾ ਮੁਕਾਬਲਾ ਬੀਜੇਪੀ ਦੇ ਤਿੰਨ ਵਾਰ ਵਿਧਾਇਕ ਰਹੇ ਨਿਤਿਨ ਨਵੀਨ ਅਤੇ ਕਾਂਗਰਸੀ ਉਮੀਦਵਾਰ ਲਵ ਸਿਨਹਾ ਨਾਲ ਸੀ। ਲਵ ਸ਼ਤਰੂਘਨ ਸਿਨਹਾ ਦੇ ਪੁੱਤਰ ਹਨ।
ਬਿਸਫ਼ੀ ਸੀਟ ਤੋਂ ਬੀਜੇਪੀ ਉਮੀਦਵਾਰ ਹਰਿਭੂਸ਼ਣ ਠਾਕੁਰ ਅਤੇ ਆਰਜੇਡੀ ਦੇ ਵਿਧਾਇਕ ਡਾ਼ ਫਾਇਜ਼ ਅਹਿਮਦ ਨਾਲ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
2. ਲਵ ਸਿਨਹਾ

ਤਸਵੀਰ ਸਰੋਤ, LUV SINHA/FACEBOOK
ਸ਼ਤਰੂਘਨ ਸਿਨਹਾ ਦੇ ਬੇਟੇ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਭਰਾ ਲਵ ਸਿਨਹਾ (37) ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸਨ।
ਲਵ ਸਿਨਹਾ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ''ਮੇਰੇ ਪਿਤਾ ਜੀ ਜੇ ਬਿਹਾਰੀ ਬਾਬੂ ਹਨ ਤਾਂ ਮੈਂ ਬਿਹਾਰ ਦਾ ਪੁੱਤ ਹਾਂ।''
ਲਵ ਸਿਨਹਾ ਵੀ ਪੁਸ਼ਪਮ ਪ੍ਰਿਆ ਦੀ ਤਰ੍ਹਾਂ ਹੀ ਬਾਂਕੀਪੁਰ ਸੀਟ ਤੋਂ ਚੋਣ ਮੈਦਾਨ ਵਿੱਚ ਸਨ। ਬਾਂਕੀਪੁਰ ਲੋਕ ਸਭਾ ਹਲਕਾ ਪਟਨਾ ਸਾਹਿਬ ਦਾ ਹਿੱਸਾ ਹੈ। ਜਿੱਥੋਂ ਉਨ੍ਹਾਂ ਦੇ ਪਿਤਾ ਸ਼ਤਰੂਘਨ ਸਿਨਹਾ ਭਾਜਪਾ ਵਿੱਚ ਰਹਿੰਦਿਆ ਲੋਕ ਸਭਾ ਪਹੁੰਚੇ ਸਨ।
ਇਹ ਸੀਟ ਬਾਜਪਾ ਦੇ ਨਿਤਿਨ ਨਵੀਨ ਜਿੱਤ ਗਏ।
3. ਤੇਜਸਵੀ ਯਾਦਵ

ਤਸਵੀਰ ਸਰੋਤ, Hindustan Times via Getty Images
ਬਿਹਾਰ ਦੇ ਰਾਘੋਪੁਰ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਮੈਦਾਨ ਵਿੱਚ ਸਨ। ਸ਼ੁਰੂਆਤੀ ਰੁਝਾਨਾਂ ਦੌਰਾਨ ਤੇਜਸਵੀ ਬੀਜੇਪੀ ਦੇ ਸਤੀਸ਼ ਕੁਮਾਰ ਤੋਂ ਅੱਗੇ ਚਲ ਰਹੇ ਸਨ।
ਪਰ ਤੇਜਸਵੀ ਦੇ ਅਗਵਾਈ ਵਿੱਚ ਜੇ ਬਿਹਾਰ ਵਿੱਚ ਆਰਜੇਡੀ ਦੀ ਕਾਰਗ਼ੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਸਭ ਤੋਂ ਵੱਡੀ ਪਾਰਟੀ ਬਣਕੇ ਨਹੀਂ ਉੱਭਰੀ।
ਐਗ਼ਜ਼ਿਟ ਪੋਲਸ ਵਿੱਚ ਜਿਸ ਤਰੀਕੇ ਨਾਲ ਤੇਜਸਵੀ ਦੇ ਮੁੱਖ ਮੰਤਰੀ ਬਣਨ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਅਤੇ ਜਿਵੇਂ ਰੁਝਾਨ ਤੇ ਨਤੀਜੇ ਆਏ ਤੇਜਸਵੀ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ।
ਹਾਲਾਂਕਿ ਤੇਜਸਵੀ ਪ੍ਰਸਾਦ ਯਾਦਵ ਰਾਘੋਪੁਰ ਸੀਟ ਤੋਂ ਜੇਤੂ ਰਹੇ।
4. ਤੇਜ ਪ੍ਰਤਾਪ ਯਾਦਵ

ਤਸਵੀਰ ਸਰੋਤ, Hindustan Times/getty images
ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਖ਼ੁਦ ਨੂੰ ਕਿੰਗਮੇਕਰ ਦੱਸਣ ਵਾਲੇ ਤੇਜ ਪ੍ਰਤਾਪ ਯਾਦਵ ਹਸਨਪੁਰ ਸੀਟ ਤੋਂ ਮੈਦਾਨ ਵਿੱਚ ਸਨ।
ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਭਰਾ ਤੇਜ ਪ੍ਰਤਾਪ ਨੇ ਇੱਕ ਟਵੀਟ ਕੀਤਾ ਸੀ-ਤੇਜਸਵੀ ਭਵ: ਬਿਹਾਰ
ਹਾਲਾਂਕਿ ਰੁਝਾਨ ਇਸ ਟਵੀਟ ਮੁਤਾਬਿਕ ਸਹੀ ਨਹੀਂ ਬੈਠ ਰਹੇ ਸਨ।
ਤੇਜ ਪ੍ਰਤਾਪ ਬਿਹਾਰ ਦਾ ਇੱਕ ਮਸ਼ਹੂਰ ਚਿਹਰਾ ਹਨ, ਜਿਨ੍ਹਾਂ ਨੂੰ ਲੈ ਕੇ ਆਮ ਦਿਨਾਂ ਵਿੱਚ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਸੋਸ਼ਲ ਮੀਡੀਆਂ 'ਤੇ ਵੀ ਚਰਚਾ ਬਣੇ ਰਹਿੰਦੇ ਹਨ।
ਤੇਜ ਪ੍ਰਤਾਪ ਯਾਦਵ ਹਸਨਪੁਰ ਸੀਟ ਤੋਂ ਜੇਤੂ ਰਹੇ।


5. ਸ਼੍ਰੇਅਸੀ ਸਿੰਘ

ਤਸਵੀਰ ਸਰੋਤ, AF/getty images
ਅੰਤਰਰਾਸ਼ਟਰੀ ਪੱਧਰ ਦੀ ਸ਼ੂਟਰ ਰਹੀ ਸ਼੍ਰੇਅਸੀ ਸਿੰਘ ਜਮੁਈ ਸੀਟ ਤੋਂ ਮੈਦਾਨ ਵਿੱਚ ਸਨ।
ਸ਼੍ਰਿਆਸੀ ਦੇ ਪਿਤਾ ਅਤੇ ਬਿਹਾਰ ਦੇ ਨੇਤਾ ਦਿਗਵਿਜੈ ਸਿੰਘ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਹਨ। ਸ਼੍ਰੇਅਸੀ ਦੀ ਮਾਂ ਪੁਤੁਲ ਦੇਵੀ ਵੀ ਸੰਸਦ ਮੈਂਬਰ ਰਹੀ ਹੈ।
ਅਜਿਹੇ ਵਿੱਚ ਜਦੋਂ ਬੀਜੇਪੀ ਦੀ ਟਿਕਟ ਤੋਂ ਜਮੁਈ ਤੋਂ ਸ਼੍ਰੇਅਸੀ ਮੈਦਾਨ ਵਿੱਚ ਉੱਤਰੀ ਤਾਂ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖ਼ਿੱਚਣ ਵਿੱਚ ਸਫ਼ਲ ਰਹੀ।
ਇੱਥੇ ਸ਼੍ਰੇਅਸੀ ਦਾ ਨਿਸ਼ਾਨਾ ਲਾ ਲਿਆ ਅਤੇ ਉਹ 41 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ।
6. ਚਿਰਾਗ਼ ਪਾਸਵਾਨ

ਤਸਵੀਰ ਸਰੋਤ, Hindustan Times via Getty Images
ਚਿਰਾਗ਼ ਪਾਸਵਾਨ ਖ਼ੁਦ ਕਿਸੇ ਸੀਟ ਤੋਂ ਚੋਣ ਨਹੀਂ ਲੜੇ ਸਨ ਪਰ ਉਨ੍ਹਾਂ ਦੀ ਪਾਰਟੀ 147 ਸੀਟਾਂ ਤੋਂ ਚੋਣ ਲੜੀ ਸੀ।
ਚਿਰਾਗ਼ ਪਾਸਵਾਨ ਨੇ ਚੋਣਾਂ ਤੋਂ ਠੀਕ ਪਹਿਲਾਂ ਜਿਸ ਤਰ੍ਹਾਂ ਖ਼ੁਦ ਨੂੰ ਬੀਜੇਪੀ ਤੋਂ ਵੱਖ ਕੀਤਾ ਅਤੇ ਆਪਣੇ ਦਿਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਹੋਣ ਦੀ ਗੱਲ ਕੀਤੀ, ਉਸ ਤੋਂ ਬਹੁਤ ਚਰਚਾ ਵਿੱਚ ਰਹੇ ਸਨ।
ਇੱਕ ਤਬਕੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਚਿਰਾਗ਼ ਪਾਸਵਾਨ ਜੇਡੀਯੂ ਨੂੰ ਨੁਕਸਾਨ ਪਹੁੰਚਾਉਣ ਲਈ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਨੂੰ ਜਿੱਤ ਇੱਕੋ ਸੀਟ 'ਤੇ ਮਿਲੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












