ਬਿਹਾਰ ਚੋਣਾਂ : ਦੂਜੇ ਗੇੜ ਦੀ ਵੋਟਿੰਗ ਤੇ ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਕਰਨਗੀਆਂ ਸ਼ਿਵਰਾਜ ਦੀ ਕਿਸਮਤ ਦਾ ਫ਼ੈਸਲਾ

ਤਸਵੀਰ ਸਰੋਤ, Getty Images
ਬਿਹਾਰ ਵਿੱਚ ਅੱਜ ਦੂਜੇ ਗੇੜ ਲਈ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋਈ।
ਇਸ ਦੂਜੇ ਗੇੜ ਵਿੱਚ ਵਿਰੋਧੀ ਧਿਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ, ਵੱਡੇ ਭਰਾ ਤੇਜ ਪ੍ਰਤਾਪ ਯਾਦਵ ਸਮੇਤ 1463 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।
ਇਸ ਦੇ ਨਾਲ ਹੀ ਅੱਜ ਹੀ 10 ਹੋਰ ਸੂਬਿਆਂ ਦੀਆ 54 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ:
ਮੱਧ ਪ੍ਰਦੇਸ਼ ਦੀਆਂ 28 ਸੀਟਾਂ ਉੱਪਰ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਦੇ ਨਤੀਜੇ ਤੈਅ ਕਰਨਗੇ ਕਿ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਬਣੇ ਰਹਿੰਦੇ ਹਨ ਜਾਂ ਨਹੀਂ।
ਕਮਿਸ਼ਨ ਮੁਤਾਬਕ ਬਿਹਾਰ ਦੀ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਵਿੱਚ 54.26 ਫ਼ੀਸਦੀ ਵੋਟਿੰਗ ਹੋਈ ਸੀ।
ਵਿਕਾਸ ਜਿੱਤ ਰਿਹਾ ਹੈ ਅਤੇ 'ਪਰਿਵਾਰਵਾਦ' ਹਾਰ ਰਿਹਾ ਹੈ-ਮੋਦੀ

ਤਸਵੀਰ ਸਰੋਤ, Ani
ਬਿਹਾਰ ਵਿੱਚ ਦੂਜੇ ਗੇੜ ਦੀਆਂ ਵੋਟਾਂ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਫਾਰਬਿਸਗੰਜ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ।
- ਬਿਹਾਰ ਵਿੱਚ ਅੱਜ ਵਿਕਾਸ ਜਿੱਤ ਰਿਹਾ ਹੈ ਅਤੇ 'ਪਰਿਵਾਰਵਾਦ, ਰੰਗਬਾਜ਼ੀ ਅਤੇ ਰੰਗਦਾਰੀ ਹਾਰ ਰਹੀ ਹੈ।'
- ਹਰ ਗ਼ਰੀਬ ਨੂੰ ਪੱਕਾ ਘਰ ਦੇਣ ਦੀ ਮੁਹਿੰਮ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੋਰੋਨਾ ਕਾਰਨ ਘਰ ਦੇਣ ਦੀ ਰਫ਼ਤਾਰ ਮੱਧਮ ਹੋਈ ਹੈ। ਇਹ ਕਹਿੰਦਿਆਂ ਉਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਪੱਕੇ ਘਰ ਦੇਣ ਦਾ ਵਾਅਦਾ ਕੀਤਾ।
- "ਬਿਹਾਰ ਉਹ ਦਿਨ ਭੁੱਲ ਨਹੀਂ ਸਕਦਾ, ਜਦੋਂ ਚੋਣਾਂ ਨੂੰ ਇਨ੍ਹਾਂ ਲੋਕਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਸੀ। ਇਨ੍ਹਾਂ ਲਈ ਚੋਣਾਂ ਦਾ ਮਤਲਬ ਸੀ - ਚਾਰੇ ਪਾਸੇ ਹਿੰਸਾ, ਕਤਲ, ਬੂਥ ਕੈਪਚਰਿੰਗ। ਬਿਹਾਰ ਦੇ ਗ਼ਰੀਬਾਂ ਤੋਂ ਇਨ੍ਹਾਂ ਲੋਕਾਂ ਨੇ ਵੋਟ ਦੇਣ ਤੱਕ ਦਾ ਹੱਕ ਵੀ ਖੋਹ ਰੱਖਿਆ ਸੀ। ਬਿਹਾਰ ਦੇ ਲੋਕਾਂ ਨੇ ਜੰਗਲਰਾਜ ਨੂੰ, ਡਬਲ-ਡਬਲ ਯੁਵਰਾਜਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।"
- ਦਾਅਵਾ ਕੀਤਾ ਕਿ ਗ਼ਰੀਬਾਂ ਨੂੰ ਵੋਟਾਂ ਦਾ ਅਧਿਕਾਰ ਐੱਨਡੀਏ ਨੇ ਦਿੱਤਾ।
- “ਅੱਜ ਬਿਹਾਰ ਦੇ ਲੋਕਾਂ ਨੇ ਦੇਸ਼ ਹੀ ਨਹੀਂ, ਪੂਰੀ ਦੁਨੀਆਂ ਨੂੰ ਸੁਨੇਹਾ ਦਿੱਤਾ ਹੈ ਅਤੇ ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਜਦੋਂ ਦੁਨੀਆਂ ਭਰ ਵਿੱਚ ਹੜਕੰਪ ਮੱਚਿਆ ਹੋਇਆ ਹੈ, ਬਿਹਾਰ ਵਾਸੀ ਆਪਣੇ ਘਰਾਂ ਵਿੱਚੋਂ ਨਿਕਲ ਰਹੇ ਹਨ ਅਤੇ ਇੰਨੀ ਵੱਡੀ ਸੰਖਿਆ ਵਿੱਚ ਮਤਦਾਨ ਕਰ ਰਹੇ ਹਨ"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਤੇਜਸਵੀ ਦੀ ਮੋਦੀ ਨੂੰ ਲਿਖੀ ਚਿੱਠੀ ਤੇ ਮੋਦੀ ਦੀ ਵੋਟਰਾਂ ਨੂੰ ਅਪੀਲ
ਬਿਹਾਰ ਵਿੱਚ ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਟਵਿੱਟਰ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਸਾਂਝੀ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਆਰਜੇਡੀ ਦੇ ਆਗੂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਮੀਦ ਹੈ ਕਿ ਤੁਸੀਂ ਬਿਹਾਰਵਾਸੀਆਂ ਤੋਂ ਪਿਛਲੇ 6 ਸਾਲਾਂ ਵਿੱਚ ਕੀਤੇ ਵਾਅਦਿਆਂ ਨੂੰ ਭੁੱਲੇ ਨਹੀਂ ਹੋਵੋਂਗੇ ਅਤੇ ਉਨ੍ਹਾਂ ਨੂੰ ਪੂਰਾ ਕਰੋਂਗੇ।"
ਚਿੱਠੀ ਵਿੱਚ ਤੇਜਸਵੀ ਨੇ ਲਿਖਿਆ ਹੈ ਕਿ ਬਿਹਾਰ ਦੇ ਲੋਕਾਂ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਮਿਲਣ ਦੀ ਉਡੀਕ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਬਿਹਾਰਵਾਸੀਆਂ ਨੂੰ ਨਾ ਇਹ ਦਰਜਾ ਮਿਲਿਆ ਅਚੇ ਨਾ ਸਵਾ ਲੱਖ ਕਰੋੜ ਦਾ ਵਿਸ਼ੇਸ਼ ਪੈਕਜ ਹੀ ਮਿਲਿਆ।
ਉਨ੍ਹਾਂ ਨੇ ਸਵਾਲ ਚੁੱਕਿਆ ਹੈ ਕਿ ਆਖ਼ਰ ਕਦੋਂ ਤੱਕ ਨਿਯਮਾਂ ਦਾ ਬਹਾਨਾ ਬਣਾ ਕੇ ਬਿਹਾਰ ਨੂੰ ਵਿਸ਼ੇਸ਼ ਦਰਜੇ ਤੋਂ ਵਾਂਝਾ ਰੱਖਿਆ ਜਾਂਦਾ ਰਹੇਗਾ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਬੇਰੁਜ਼ਗਾਰ, ਸਿੱਖਿਆ,ਸਿਹਤ ਵਰਗੇ ਮੁੱਦਿਆਂ ਬਾਰੇ ਸਵਾਲ ਕੀਤੇ ਅਤੇ ਐੱਨਡੀਆਏ ਦੀ ਜਿੱਤ ਤੇ ਕੋਰੋਨਾ ਦੇ ਮੁਫ਼ਤ ਟੀਕੇ ਦੇ ਵਾਅਦੇ ਨੂੰ ਅਸੰਵੇਦਨਸ਼ੀਲ ਦੱਸਿਆ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਤਰ ਕੇ ਬਿਹਾਰ ਦੇ ਵੋਟਰਾਂ ਨੂੰ ਵੱਡੀ ਸੰਖਿਆ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਬਿਹਾਰ ਵਿੱਚ ਅੱਜ ਦੂਜੇ ਗੇੜ ਲਈ 17 ਜ਼ਿਲ੍ਹਿਆਂ ਦੇ 94 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਹੋ ਰਹੀ ਹੈ।
ਇਸ ਦੂਜੇ ਗੇੜ ਵਿੱਚ ਵਿਰੋਧੀ ਧਿਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ, ਵੱਡੇ ਭਰਾ ਤੇਜ ਪ੍ਰਤਾਪ ਯਾਦਵ ਸਮੇਤ 1463 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।
ਇਸ ਦੇ ਨਾਲ ਹੀ ਅੱਜ ਹੀ 10 ਹੋਰ ਸੂਬਿਆਂ ਦੀਆ 54 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ।
ਮੱਧ ਪ੍ਰਦੇਸ਼ ਦੀਆਂ 28 ਸੀਟਾਂ ਉੱਪਰ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਦੇ ਨਤੀਜੇ ਤੈਅ ਕਰਨਕੇ ਕਿ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਬਣੇ ਰਹਿੰਦੇ ਹਨ ਜਾਂ ਨਹੀਂ।
ਕਮਿਸ਼ਨ ਮੁਤਾਬਕ ਬਿਹਾਰ ਦੀ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਵਿੱਚ ਚੋਣ 54.26ਫ਼ੀਸਦੀ ਵੋਟਿੰਗ ਹੋਈ ਸੀ।
ਮੱਧ ਪ੍ਰਦੇਸ਼ 'ਚ ਸ਼ਿਵ ਰਾਜ ਸਿੰਘ ਦੀ ਕਿਸਮਤ ਦਾਅ 'ਤੇ

ਤਸਵੀਰ ਸਰੋਤ, Getty Images
ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਵੀ 28 ਸੀਟਾਂ ਉੱਪਰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਕੁੱਲ 355 ਉਮੀਦਵਾਰ ਜਿਨ੍ਹਾਂ ਵਿੱਚੋਂ ਸ਼ਿਵਰਾਜ ਸਿੰਘ ਦੀ ਵਜ਼ਾਰਤ ਦੇ 12 ਮੰਤਰੀ ਵੀ ਸ਼ਾਮਲ ਹਨ।
ਇਸ ਜ਼ਿਮਨੀ ਚੋਣ ਵਿੱਚ ਹੀ ਫ਼ੈਸਲਾ ਹੋਣਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਰਹਿਣਗੇ ਜਾਂ ਨਹੀਂ।
ਜੇ ਉਹ ਅੱਠ ਸੀਟਾਂ ਜਿੱਤਣ ਵਿੱਚ ਸਫ਼ਲ ਹੁੰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰਨ ਵਿੱਚ ਸਫ਼ਲ ਰਹੇਗੀ ਨਹੀਂ ਤਾਂ ਸੱਤਾ ਵਿੱਚੋਂ ਬਾਹਰ ਦੇਖਣਾ ਪਵੇਗਾ।
28 ਵਿੱਚੋਂ 16 ਸੀਟਾਂ ਗਵਾਲੀਅਰ-ਚੰਬਲ ਇਲਾਕੇ ਵਿੱਚ ਹਨ। ਇਹ ਇਲਾਕਾ ਬੀਜੇਪੀ ਦੇ ਰਾਜਸਭਾ ਮੈਂਬਰ ਜਿਉਤਰਾਦਿੱਤਿਆ ਸਿੰਧੀਆ ਦਾ ਮੰਨਿਆ ਜਾਂਦਾ ਹੈ।
230 ਸੀਟਾਂ ਵਾਲੀ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਭਾਜਪਾ ਦੇ 107, ਕਾਂਗਰਸ ਦੇ 87, ਬਹੁਜਨ ਸਮਾਜ ਪਾਰਟੀ ਦੇ ਦੋ ਅਤੇ ਸਮਾਜਵਾਦੀ ਪਾਰਟੀ ਦਾ ਇੱਕ ਵਿਧਾਇਕ ਹੈ।
ਚਾਰ ਅਜ਼ਾਦ ਵਿਧਾਇਕ ਹਨ ਅਤੇ ਇੱਕ ਸੀਟ ਖਾਲੀ ਹੈ। ਭਾਜਪਾ ਨੂੰ ਬਹੁਮਤ ਹਾਸਲ ਕਰਨ ਲਈ 115 ਵਿਧਾਇਕਾਂ ਦੀ ਦਰਕਾਰ ਹੈ।
ਇਨ੍ਹਾਂ 28 ਵਿੱਚ ਕਾਂਗਰਸ ਦੇ 27 ਵਿਧਾਇਕ ਸਨ ਪਰ 25 ਵਿਧਾਇਕਾਂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਅਸਤੀਫ਼ਾ ਦੇ ਦਿੱਤਾ ਸੀ ਅਤੇ ਕਮਲਨਾਥ ਸਰਕਾਰ ਟੁੱਟ ਗਈ ਸੀ।

ਸਵੇਰੇ 10 ਵਜੇ ਤੱਕ ਜ਼ਿਮਨੀ ਚੋਣਾਂ ਵਿੱਚ ਮਤਦਾਨ
ਓਡੀਸ਼ਾ (ਬਾਲਾਸੋਰ ਅਤੇ ਤੀਥਰੋਲ) - 9.81%
ਝਾਰਖੰਡ (ਦੁਕਮਾ,ਬੇਰਮੋ) - 13.21%
ਛੱਤੀਸਗੜ੍ਹ (ਮਰਵਾਹੀ) - 2.40%
ਹਰਿਆਣਾ (ਬਰੋਦਾ) - 13%
ਤੇਲੰਗਾਨਾ (ਦੁਬੱਕ) - 12.74%
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਹ ਵੀ ਪੜ੍ਹੋ:
ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2