ਪੰਜਾਬ ’ਚ ਰਾਹੁਲ ਗਾਂਧੀ: ਖੇਤੀ ਕਾਨੂੰਨਾਂ ਦਾ ਵਿਰੋਧ ਕੀ ਕਾਂਗਰਸ ਤੇ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੈ

ਤਸਵੀਰ ਸਰੋਤ, fb/captain
ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਸਿਆਸੀ ਗਹਿਮਾਗਹਿਮੀ ਵੀ ਸਿਖਰ 'ਤੇ ਹੈ।
ਇਸ ਦੌਰਾਨ ਅੱਜ ਕਾਂਗਰਸ ਨੇ ਮੋਗਾ ਤੋਂ ਟ੍ਰੈਕਟਰ ਰੈਲੀ ਦੀ ਸ਼ੁਰੂਆਤ ਕੀਤੀ ਹੈ ਜਿਸ 'ਚ ਖ਼ੁਦ ਰਾਹੁਲ ਗਾਂਧੀ ਸ਼ਾਮਲ ਹੋਏ। ਰਾਹੁਲ ਗਾਂਧੀ ਤਿੰਨ ਦਿਨਾਂ ਲਈ ਪੰਜਾਬ 'ਚ ਮੌਜੂਦ ਰਹਿਣਗੇ।
ਕਾਂਗਰਸ ਦੀ ਟ੍ਰੈਕਟਰ ਰੈਲੀ ਵਿੱਚ ਰਾਹੁਲ ਗਾਂਧੀ ਦੀ ਸ਼ਮੂਲਿਅਤ ਅਤੇ ਮੰਚ ਤੋਂ ਨਵਜੋਤ ਸਿੱਧੂ ਦੇ ਹੁੰਗਾਰੇ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਇਸ ਬਾਰੇ ਬੀਬੀਸੀ ਨਿਊਜ਼ ਪੰਜਾਬੀ ਨੇ ਅੱਜ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Ani
ਸਵਾਲ - ਕਿਸਾਨਾਂ ਦੇ ਹੱਕ ’ਚ ਕਾਂਗਰਸ ਨੇ ਵੱਡੀ ਰੈਲੀ ਦੀ ਸ਼ੁਰਆਤ ਕੀਤੀ ਹੈ ਜਿਸ ਵਿੱਚ ਰਾਹੁਲ ਗਾਂਧੀ ਜੁੜੇ ਹਨ। ਕੁਝ ਦਿਨਾਂ ਪਹਿਲਾਂ ਅਕਾਲੀ ਦਲ ਨੇ ਟ੍ਰੈਕਟਰ ਮਾਰਚ ਤਿੰਨ ਤਖ਼ਤਾਂ ਤੋਂ ਕੱਢਿਆ ਸੀ। ਅੱਜ ਦੀ ਇਹ ਰੈਲੀ ਅਕਾਲੀ ਦਲ ਦੇ ਟ੍ਰੈਕਟਰ ਮਾਰਚ ਦਾ ਜਵਾਬ ਹੈ ਜਾਂ ਕਾਂਗਰਸ ਲਈ ਇਸ ਸਿਆਸੀ ਮਜਬੂਰੀ ਬਣ ਗਿਆ ਸੀ।
ਜਵਾਬ - ਇਸ ਦੇ ਦੋ ਪਹਿਲੂ ਹਨ। ਮੈਂ ਇਸ ਨੂੰ ਕਾਂਗਰਸ ਅਤੇ ਅਕਾਲੀ ਦਲ ਦਾ ਸਿਆਸੀ ਮੁਕਾਬਲਾ ਕਹਾਂਗਾ।
ਦੂਜਾ ਪਹਿਲੂ ਇਹ ਹੈ ਕਿ ਜੋ ਅਸਲੀ ਸੰਘਰਸ਼ ਹੈ, ਉਹ ਕਿਸਾਨ ਰੇਲਵੇ ਟ੍ਰੈਕ ਅਤੇ ਸੜਕਾਂ 'ਤੇ ਕਰ ਰਹੇ ਹਨ। ਇਹ ਦੋ ਪਾਰਟੀਆਂ ਆਪਣੇ ਵੋਟ ਬੈਂਕ ਦੀ ਲੜਾਈ ਲੜ ਰਹੀਆਂ ਹਨ।
ਅਕਾਲੀ ਦਲ ਕਿਸੇ ਵੇਲੇ ਕਿਸਾਨਾਂ ਦੀ ਪਾਰਟੀ ਸੀ ਅਤੇ ਉਹ ਹੁਣ ਵੀ ਅਜਿਹਾ ਦਾਅਵਾ ਕਰ ਰਹੇ ਹਨ। ਕਿਸਾਨ ਪਹਿਲੀ ਵਾਰ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਵਜੋਂ ਪੇਸ਼ ਕਰ ਰਹੇ ਹਨ।
ਪਰ ਜੋ ਟ੍ਰੈਕਟਰ ਰੈਲੀ ਸੀ ਉਸਨੂੰ ਵੇਖ ਕੇ ਲੱਗ ਰਿਹਾ ਸੀ ਕਿ ਕਰਫ਼ਿਊ ਲੱਗਿਆ ਹੋਵੇ। ਉਨ੍ਹਾਂ ਨੂੰ ਕਿਸਾਨਾਂ ਦੇ ਵਿੱਚ ਜਾਣਾ ਚਾਹੀਦਾ ਸੀ। ਲੋਕਾਂ ਨੂੰ ਦੂਰ ਰੱਖਣ ਨਾਲ ਮੁੱਢਲੀ ਟੀਚਾ ਖ਼ਤਮ ਹੋ ਜਾਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਵਾਲ - ਅਕਾਲੀ ਦਲ ਦੇ ਟ੍ਰੈਕਟਰ ਮਾਰਚ 'ਤੇ ਵੀ ਇਹ ਗੱਲ ਢੁੱਕਦੀ ਹੈ। ਇਹ ਸਿਆਸੀ ਰੈਲੀਆਂ ਆਮ ਲੋਕਾਂ ਦੇ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਪਰ ਇਸ ਵੇਲੇ ਜ਼ਮੀਨੀ ਹਕੀਕਤ ਕੀ ਹੈ?
ਜਵਾਬ - ਪੰਜਾਬ ਦੀ ਹੋਂਦ ਦਾ ਇਹ ਮੁੱਦਾ ਹੈ। ਪੰਜਾਬ ਦੀ ਸਿਆਸਤ ਪੂਰੇ ਹਿੰਦੂਸਤਾਨ ਤੋਂ ਵੱਖਰੀ ਹੈ। ਪੰਜਾਬ ਕਿਸਾਨੀ ਦੇ ਪੱਧਰ 'ਤੇ ਸਭ ਤੋਂ ਮਹੱਤਵਪੂਰਨ ਸੂਬਾ ਹੈ। ਸਿਆਸੀ ਅਤੇ ਆਰਥਿਕ ਦੋਵੇਂ ਪਹਿਲੂ ਹੀ ਇਸ ਗੱਲ ਵਿੱਚ ਅਹਿਮ ਹਨ।
ਜ਼ਮੀਨੀ ਹਕੀਕਤ ਸੰਘਰਸ਼ ਦੀ ਹੈ। ਜੇਕਰ ਇੱਕ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਹ ਇਨ੍ਹਾਂ ਦੀ ਤਬਾਹੀ ਦਾ ਕਾਰਨ ਬਣ ਸਕਦੇ ਹਨ।
ਸਵਾਲ - ਆਰਡੀਨੈਂਸ ਕਾਨੂੰਨ ਬਣ ਚੁੱਕੇ ਹਨ। ਲੋਕਸਭਾ ਤੇ ਰਾਜਸਭਾ 'ਚ ਪਾਸ ਹੋ ਚੁੱਕੇ ਹਨ। ਰਾਸ਼ਟਰਪਤੀ ਨੇ ਆਪਣੀ ਮੁਹਰ ਵੀ ਲਗਾ ਦਿੱਤੀ ਹੈ। ਹੁਣ ਜੋ ਸੰਘਰਸ਼ ਹੋ ਰਿਹਾ ਹੈ ਕੀ ਉਹ ਸੰਕੇਤਕ ਹੀ ਰਹਿ ਗਿਆ ਹੈ ਜਾਂ ਇਸ ਨਾਲ ਕਾਨੂੰਨ 'ਚ ਕੁਝ ਬਦਲ ਹੋ ਸਕਦਾ ਹੈ?
ਜਵਾਬ - ਜੇ ਕੇਂਦਰ ਦੀ ਸਰਕਾਰ ਚਾਹੇ ਤਾਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਸਕਦੀ ਹੈ। ਇਹ ਤਕਨੀਕੀ ਪਹਿਲੂ ਹੈ। ਇੱਕ ਗੱਲ ਆ ਰਹੀ ਹੈ ਕਿ ਜਿੱਥੇ-ਜਿੱਥੇ ਕਾਂਗਰਸ ਦੀਆਂ ਸਰਕਾਰਾਂ ਸੂਬਿਆਂ 'ਚ ਹਨ, ਉਹ ਆਪਣਾ ਕਾਨੂੰਨ ਪਾਸ ਕਰੇ।
ਅਜਿਹਾ 2004 'ਚ ਵੀ ਹੋਇਆ ਸੀ।
ਹੁਣ ਲੜਾਈ ਸਿਆਸੀ ਪੱਧਰ 'ਤੇ ਲੜੀ ਜਾ ਰਹੀ ਹੈ, ਤਕਨੀਕੀ ਪੱਧਰ 'ਤੇ ਨਹੀਂ। ਜੇ ਪੰਜਾਬ ਦੀ ਅਸੈਂਬਲੀ ਵੀ ਇਹ ਐਕਟ ਪਾਸ ਕਰ ਦੇਵੇ ਤਾਂ ਇਹ ਪਹਿਲਾਂ ਗਵਰਨਰ ਕੋਲ ਜਾਵੇਗਾ। ਜੇ ਗਵਰਨਰ ਕਲੀਅਰ ਕਰ ਦਿੰਦਾ ਹੈ ਤਾਂ ਇਸ ਲਈ ਰਾਸ਼ਟਰਪਤੀ ਨਾਲ ਭਿੜਨਾ ਪਵੇਗਾ।
ਇਸ ਲਈ ਇਹ ਲੜਾਈ ਕਾਨੂੰਨੀ ਨਹੀਂ, ਸਿਆਸੀ ਹੈ। ਗੱਲ ਕਾਨੂੰਨੀ ਲੜਾਈ ਦੀ ਕਰੀਏ ਤਾਂ ਕੇਂਦਰ ਸਰਕਾਰ ਹੀ ਇਸ ਨੂੰ ਲੈ ਕੇ ਵਾਪਸ ਕਰ ਸਕਦੀ ਹੈ।

ਤਸਵੀਰ ਸਰੋਤ, Ani
ਸਵਾਲ - ਰਾਹੁਲ ਗਾਂਧੀ ਪੰਜਾਬ 'ਚ ਆਏ ਹਨ ਅਤੇ ਤਿੰਨ ਦਿਨ ਰਹਿਣਗੇ। ਇਸ ਦੇ ਨਾਲ ਸੂਬੇ 'ਚ ਕਾਂਗਰਸ ਦੀ ਸਥਿਤੀ ਕੀ ਬਣਦੀ ਹੈ?
ਜਵਾਬ - ਪੰਜਾਬ ਵਿੱਚ ਮੁੱਖ ਤੌਰ 'ਤੇ ਜੋ ਕਿਸਾਨੀ ਹੈ, ਉਹ ਜ਼ਿਆਦਾਤਰ ਸਿੱਖ ਹੈ। ਅਕਾਲੀ ਦਲ ਆਪਣਾ ਸਪੋਰਟ ਬੇਸ ਗਵਾ ਚੁੱਕਿਆ ਹੈ ਅਤੇ ਹੁਣ ਉਹ ਇਸ ਦੀ ਵਾਪਸੀ ਦੀ ਹੀ ਕੋਸ਼ਿਸ਼ ਕਰ ਰਿਹਾ ਹੈ। ਕਾਂਗਰਸ ਆਪਣੇ ਸਪੋਰਟ ਬੇਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਯਾਨੀ ਅਕਾਲੀ ਦਲ ਲਈ ਇਹ ਵਾਪਸੀ ਦੀ ਲੜਾਈ ਹੈ ਅਤੇ ਕਾਂਗਰਸ ਲਈ ਖ਼ੁਦ ਨੂੰ ਬਚਾਉਣ ਦੀ ਲੜਾਈ ਹੈ। ਸਾਲ 2022 ਚੋਣਾਂ ਦੀ ਲੜਾਈ ਇੱਥੋਂ ਹੀ ਸ਼ੁਰੂ ਹੋ ਗਈ ਹੈ।
ਤੀਸਰੀ ਆਮ ਆਦਮੀ ਪਾਰਟੀ ਹੈ, ਜੋ ਦੋਹਾਂ ਪਾਰਟੀਆਂ 'ਚ ਗੁਆਚੀ ਹੋਈ ਹੈ। ਲੜਾਈ ਮੁੱਖ ਤੌਰ 'ਤੇ ਕਾਂਗਰਸ ਅਤੇ ਅਕਾਲੀ ਦਲ ਦੀ ਹੀ ਹੈ।
ਰਾਹੁਲ ਗਾਂਧੀ ਇਸ ਨੂੰ ਅੱਗੇ ਲੈਕੇ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਦਾ ਇਹ ਜ਼ਰਿਆ ਨਜ਼ਰ ਆ ਰਿਹਾ ਹੈ। ਕਾਂਗਰਸ ਵਿਰੋਧੀ ਧਿਰ 'ਚ ਹੈ। ਇਹ ਲੋਕਾਂ ਦਾ ਮੁੱਦਾ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਮਿਲ ਗਿਆ ਹੈ। ਪੰਜਾਬ ਤੋਂ ਬਹਿਤਰ ਇਹ ਲੜਾਈ ਹੋਰ ਕਿਧਰੋ ਨਹੀਂ ਲੜੀ ਜਾ ਸਕਦੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸਵਾਲ - ਅੱਜ ਨਵਜੋਤ ਸਿੱਧੂ ਮੰਚ 'ਤੇ ਸੀ। ਸਿੱਧੂ ਦੀ ਬਾਡੀ ਲੈਂਗਵੇਜ ਨੂੰ ਸਮਝਿਏ ਜਾਂ ਜੋ ਉਨ੍ਹਾਂ ਨੇ ਮੰਚ 'ਤੇ ਕਿਹਾ, ਉਹ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਵਿਸ਼ਵਾਸ ਦਵਾ ਰਹੇ ਸੀ ਜਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਚੈਲੇਂਜ ਕਰ ਰਹੇ ਸੀ।
ਜਵਾਬ - ਸਭ ਜਾਣਦੇ ਹਨ ਕਿ ਨਵਜੋਤ ਸਿੱਧੂ ਦੀ ਇੱਛਾ ਹੈ ਮੁੱਖ ਮੰਤਰੀ ਬਨਣ ਦੀ, ਜੋ ਕਿ ਗਲਤ ਵੀ ਨਹੀਂ ਹੈ। ਪਰ ਸਵਾਲ ਇਹ ਹੈ ਕਿ ਉਹ ਲੜਾਈ ਕਿਵੇਂ ਲੜਦੇ ਹਨ।
ਨਵਜੋਤ ਸਿੱਧੂ ਹਿੰਦੂਸਤਾਨ ਵਿੱਚ ਵੱਡੇ ਖਿਡਾਰੀ ਸੀ, ਉਹ ਹੀਰੋ ਹੈ। ਪੰਜਾਬ ਵਿੱਚ ਹੁਣ ਵੀ ਉਨ੍ਹਾਂ ਦਾ ਇੱਕ ਇਮੇਜ ਕਾਇਮ ਹੈ। ਪਰ ਉਨ੍ਹਾਂ ਦੀ ਸਿਆਸਤ ਕੀ ਹੈ, ਉਹ ਘੱਟੋ-ਘੱਟ ਮੈਨੂੰ ਤਾਂ ਸਾਫ਼ ਨਹੀਂ ਹੈ।
ਉਹ ਖੇਤੀ ਕਾਨੂੰਨਾਂ 'ਤੇ ਕਿਸਾਨੀ ਨੂੰ ਕੀ ਵਿਸ਼ਵਾਸ ਦਵਾਉਣਾ ਚਾਹੁੰਦੇ ਹਨ, ਉਹ ਸਾਫ਼ ਨਹੀਂ ਹੈ। ਉਹ ਲੋਕਾਂ 'ਚ ਵਿਚਰ ਨਹੀਂ ਰਹੇ ਹਨ।
ਸਾਧਾਰਨ ਕਿਸਾਨ ਨੂੰ ਪਤਾ ਹੈ ਕਿ ਉਨ੍ਹਾਂ ਵਾਸਤੇ ਕੀ ਹੋਣਾ ਚਾਹੀਦਾ ਹੈ। ਜਦੋਂ ਤੱਕ ਉਹ ਆਪਣੀ ਸਿਆਸਤ ਬਾਰੇ ਖੁੱਲ ਕੇ ਨਹੀਂ ਬੋਲਦੇ, ਉਸ ਵੇਲੇ ਤੱਕ ਹੈ ਇਹ ਸਥਿਤੀ ਸਾਫ਼ ਨਹੀਂ ਹੋਵੇਗੀ।

ਤਸਵੀਰ ਸਰੋਤ, Ani
ਸਵਾਲ - ਕਿਆਸ ਲਗਾਏ ਜਾ ਰਹੇ ਹਨ, ਨਵਜੋਤ ਸਿੱਧੂ ਨੂੰ ਪਾਰਟੀ ਵੱਡਾ ਅਹੁਦਾ ਦੇ ਸਕਦੀ ਹੈ। ਇਸ ਨਾਲ ਕਾਂਗਰਸ ਦੀ ਸਥਿਤੀ ਬਿਹਤਰ ਹੁੰਦੀ ਹੈ ਜਾਂ ਕਨਫਿਊਜ਼ਨ ਦੀ ਸਥਿਤੀ ਬਰਕਰਾਰ ਰਹੇਗੀ?
ਜਵਾਬ - ਜੇਕਰ ਕੋਈ ਅਜਿਹਾ ਵੱਡਾ ਲੀਡਰ ਨੈਸ਼ਨਲ ਪੱਧਰ ਤੱਕ ਲੈ ਕੇ ਜਾਂਦੇ ਹਨ ਤਾਂ ਇਹ ਚੰਗੀ ਗੱਲ ਹੈ।
ਇੱਕ ਵਾਰ ਨਵਜੋਤ ਸਿੱਧੂ ਨੇ ਸੂਬੇ ਤੋਂ ਬਾਹਰ ਇੱਕ ਅਜਿਹਾ ਬਿਆਨ ਦਿੱਤਾ ਸੀ ਜੋ ਪਾਰਟੀ ਲਈ ਕਾਫ਼ੀ ਸ਼ਰਮਿੰਦਗੀ ਦੀ ਵਜ੍ਹਾਂ ਬਣ ਗਿਆ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਇੱਕ ਵੱਡੇ ਨੇਤਾ ਨੂੰ ਹਰ ਗੱਲ ਕਹਿਣ ਲਈ ਸੋਚਣਾ ਪੈਂਦਾ ਹੈ।
ਸਵਾਲ - ਕਿਸਾਨ ਵੀ ਡੱਟ ਕੇ ਖੜੇ ਹਨ। ਵੱਡੇ ਸਿਆਸੀ ਲੀਡਰ ਆਉਣ ਜਾਂ ਸੇਲੀਬ੍ਰਿਟੀ, ਕਿਸਾਨਾਂ ਦਾ ਸਪਸ਼ਟ ਸਟੈਂਡ ਹੈ ਕਿ ਉਨ੍ਹਾਂ ਦੇ ਨਾਮ 'ਤੇ ਰਾਜਨੀਤੀ ਨਾ ਚਮਕਾਈ ਜਾਵੇ। ਅਜਿਹੇ 'ਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨਾਂ ਦਾ ਸੰਘਰਸ਼ ਇਸ ਸਿਆਸਤ ਤੋਂ ਕਿੰਨ੍ਹਾਂ ਕੁ ਬੱਚਿਆ ਹੋਇਆ ਹੈ?
ਜਵਾਬ - ਕਿਸਾਨਾਂ ਦਾ ਸੰਘਰਸ਼ ਸਿਆਸਤ ਤੋਂ ਬੱਚਿਆ ਹੋਇਆ ਹੈ। ਇਹ ਪਹਿਲੀ ਵਾਰ ਹੈ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਇਕੱਠੇ ਡੱਟੀਆਂ ਹੋਈਆਂ ਹਨ।
ਉਹ ਵੇਖ ਰਹੇ ਹਨ ਕਿ ਕਿਹੜੀ ਪਾਰਟੀ ਉਨ੍ਹਾਂ ਲਈ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਸਕਦੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5