ਖੇਤੀਬਾੜੀ ਬਿੱਲ ਦੀ ਚਰਚਾ ਵੇਲੇ ਰੂਲ ਬੁੱਕ ਫਾੜਨਾ ਸ਼ਰਮਨਾਕ - ਰਾਜਨਾਥ ਸਿੰਘ- ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਖੇਤੀਬਾੜੀ ਬਿਲਾਂ ਬਾਰੇ ਰਾਜ ਸਭਾ ਦਾ ਡਰਾਮਾ ਸ਼ਾਮ ਤੱਕ ਕਾਇਮ ਰਿਹਾ। ਟੀਐੱਮਸੀ ਮੈਂਬਰ ਪਾਰਲੀਮੈਂਟ ਡੈਰਿਕ ਓ ਬਰਾਇਨ ਦੇ ਸਪੀਕਰ ਸਾਹਮਣੇ ਰੂਲ ਬੁੱਕ ਫਾੜਨ ਦੇ ਮਾਮਲੇ ਨੂੰ ਕੇਂਦਰ ਸਰਕਾਰ ਨੇ ਮੰਦਭਾਗਾ ਦੱਸਿਆ।
1. ਰੂਲ ਬੁੱਕ ਫਾੜਨਾ ਸ਼ਰਮਨਾਕ ਘਟਨਾ-ਰਾਜਨਾਥ ਸਿੰਘ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਸਪੀਕਰ ਦੇ ਸਾਹਮਣੇ ਰੂਲ ਬੁਕ ਫਾੜਨ ਨੂੰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੱਸਿਆ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਦਾ ਰਵੱਈਆ ਵਿਰੋਧੀ ਧਿਰ ਵੱਲੋਂ ਆਪਣਾਇਆ ਗਿਆ ਹੈ ਉਹ ਸਹੀ ਨਹੀਂ ਹੈ।
ਐਤਵਾਰ ਸ਼ਾਮ ਨੂੰ ਕੇਂਦਰ ਸਰਕਾਰ ਦੇ ਮੰਤਰੀ ਰਾਜਨਾਥ ਸਿੰਘ, ਪ੍ਰਹਿਲਾਦ ਜੋਸ਼ੀ, ਪ੍ਰਕਾਸ਼ ਜਾਵੜੇਕਰ, ਪਿਊਸ਼ ਗੋਇਲ, ਥਾਵਰ ਚੰਦ ਗਹਿਲੋਤ ਤੇ ਮੁਖ਼ਤਾਰ ਅੱਬਾਸ ਨਕਵੀ ਮੀਡੀਆ ਨੂੰ ਮੁਖਾਤਿਬ ਹੋਏ ਸਨ।
ਰਾਜਨਾਥ ਸਿੰਘ ਨੇ ਮੰਤਰੀਆਂ ਦੀ ਅਗਵਾਈ ਕਰਦਿਆਂ ਕਿਹਾ ਸੀ ਕਿਸਾਨਾਂ ਵਿਚਾਲੇ ਖੇਤੀਬਾੜੀ ਦੇ ਤਿੰਨਾਂ ਬਿੱਲਾਂ ਬਾਰੇ ਗਲਤਫਹਿਮੀ ਫੈਲਾ ਰਹੇ ਹਨ।
ਰਾਜਨਾਥ ਸਿੰਘ ਨੇ ਕਿਹਾ, "ਡਿਪਟੀ ਚੇਅਰਮੈਨ ਰਾਜ ਸਭਾ ਦੇ ਉਨ੍ਹਾਂ ਦੇ ਨਾਲ ਮਾੜਾ ਵਤੀਰਾ ਹੋਇਆ ਹੈ। ਹਰਿਵੰਸ਼ ਨੇ ਲੰਬੇ ਵਕਤ ਤੱਕ ਪੱਤਰਕਾਰੀ ਦਾ ਕੰਮ ਕੀਤਾ ਹੈ ਪਰ ਸਿੱਧੇ ਉਨ੍ਹਾਂ ਦੇ ਆਸਨ ਤੱਕ ਚੱਲੇ ਜਾਣਾ ਤੇ ਰੂਲਜ਼ ਬੁੱਕ ਨੂੰ ਫਾੜ ਦੇਣਾ ਤੇ ਹੋਰ ਕਾਗਜ਼ਾਂ ਨੂੰ ਫਾੜ ਦੇਣਾ ਅਤੇ ਮਾਈਕ ਤੋੜ ਦੇਣਾ ਮੰਦਭਾਗਾ ਹੈ।"
"ਅਜਿਹੀ ਘਟਨਾ ਨਾ ਤਾਂ ਲੋਕ ਸਭਾ ਵਿੱਚ ਹੋਈ ਹੈ ਤੇ ਨਾ ਹੀ ਰਾਜ ਸਭਾ ਵਿੱਚ ਹੋਈ ਹੈ। ਸੰਸਦੀ ਪਰੰਪਰਾ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਠੇਸ ਪਹੁੰਚੀ ਹੈ।"
ਮਾਮਲਾ ਕੀ ਹੈ?
ਰਾਜ ਸਭਾ ਵਿੱਚ ਖੇਤੀਬਾੜੀ ਬਿਲਾਂ ਬਾਰੇ ਬਹਿਸ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਵੈਲ ਤੱਕ ਪਹੁੰਚ ਗਏ ਤੇ ਰੂਲ ਬੁੱਕ ਨੂੰ ਫਾੜ੍ਹਨ ਦੀ ਕੋਸ਼ਿਸ਼ ਕੀਤੀ ਤੇ ਡਿਪਟੀ ਚੇਅਰਮੈਨ ਦਾ ਮਾਈਕ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਸਪੀਕਰ ਨੇ ਬਿੱਲ ਨੂੰ ਪਾਸ ਕਰਨ ਲਈ ਰਾਜ ਸਭਾ ਦੇ ਵਕਤ ਨੂੰ ਵਧਾ ਦਿੱਤਾ ਅਤੇ ਬਿਲਾਂ ਨੂੰ ਧਵਨੀ ਮਤ ਨਾਲ ਪਾਸ ਕਰਨ ਵਾਸਤੇ ਪੇਸ਼ ਕਰ ਦਿੱਤਾ।
ਵਿਰੋਧੀ ਧਿਰ ਦੀ ਮੰਗ ਸੀ ਕਿ ਇਸ ਬਿੱਲ ਬਾਰੇ ਚਰਚਾ ਦੀ ਲੋੜ ਹੈ ਤੇ ਹੁਣੇ ਬਿਲ ਪਾਸ ਨਹੀਂ ਕੀਤੇ ਜਾਣੇ ਚਾਹੀਦੇ ਹਨ।
ਇਸ ਮਗਰੋਂ ਵਿਰੋਧੀ ਧਿਰ ਨੇ ਮਤ-ਵਿਭਾਜਨ ਦੀ ਮੰਗ ਕੀਤੀ ਪਰ ਸਪੀਕਰ ਨੇ ਕਿਹਾ ਕਿ ਉਸ ਲਈ ਮੈਂਬਰਾਂ ਦਾ ਸੀਟ 'ਤੇ ਬੈਠਣਾ ਜ਼ਰੂਰੀ ਹੈ।
ਇਸ ਵਿਚਾਲੇ ਟੀਐੱਮਸੀ, ਸੀਪੀਐੱਮ ਤੇ ਡੀਐੱਮਕੇ ਦੇ ਮੈਂਬਰ ਸਪੀਕਰ ਦੀ ਵੇਲ 'ਤੇ ਪਹੁੰਚ ਗਏ। ਟੀਐੱਮਸੀ ਦੇ ਆਗੂ ਡੇਰਿਕ ਓ ਬਰਾਇਨ ਨੇ ਰੂਲ ਬੁੱਕ ਨੂੰ ਫਾੜ ਦਿੱਤਾ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਪੀਕਰ ਹਰਿਵੰਸ਼ ਵੱਲੋਂ ਉਨ੍ਹਾਂ ਦੀ ਮੰਗ ਨੂੰ ਨਾ ਮੰਨਣਾ 'ਲੋਕਤੰਤਰ ਦਾ ਕਤਲ' ਹੈ।
ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਮਿਲ ਕੇ ਸਪੀਕਰ ਦੇ ਖਿਲਾਫ਼ ਅਵਿਸ਼ਵਾਸ ਮਤਾ ਪੇਸ਼ ਕੀਤਾ ਹੈ। ਇਸ ਮਤੇ 'ਤੇ 100 ਮੈਂਬਰਾਂ ਨੇ ਸਾਈਨ ਕੀਤਾ ਹੈ।
ਸਖ਼ਤ ਸ਼ਬਦਾਂ ਵਿੱਚ ਨਿਖੇਧੀ
ਰਾਜਨਾਥ ਸਿੰਘ ਨੇ ਕਿਹਾ, "ਮੈਂ ਵੀ ਕਿਸਾਨ ਹਾਂ, ਮੈਂ ਇਹ ਸੋਚ ਨਹੀਂ ਸਕਦਾ ਸੀ ਕਿ ਸਰਕਾਰ ਕਿਸਾਨਾਂ ਖਿਲਾਫ ਸਰਕਾਰ ਕੁਝ ਗਲਤ ਲਿਆਏਗੀ।"
"ਜੋ ਕੁਝ ਵਾਪਰਿਆ ਹੈ ਉਹ ਲੋਕਤੰਤਰ ਵਿੱਚ ਨਹੀਂ ਹੋਣਾ ਚਾਹੀਦਾ ਹੈ। ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੇ ਅਕਸ ਨੂੰ ਤਾਂ ਢਾਹ ਲੱਗੀ ਹੈ ਪਰ ਨਾਲ ਹੀ ਸੰਸਦੀ ਗਰਿਮਾ ਨੂੰ ਵੀ ਠੇਸ ਪਹੁੰਚੀ ਹੈ।"
ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਅਵਿਸ਼ਵਾਸ ਮਤੇ ਬਾਰੇ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਬਾਰੇ ਫੈਸਲਾ ਚੇਅਰਮੈਨ ਨੇ ਕਰਨਾ ਹੈ।
ਜਦੋਂ ਰਾਜਨਾਥ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਵਿਰੋਧੀ ਧਿਰ ਨੇ ਕਿਹਾ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ, "ਪਹਿਲਾਂ ਤਾਂ ਮੈਂ ਮੰਨ ਨਹੀਂ ਸਕਦਾ ਕਿ ਨਜ਼ਰਅੰਦਾਜ਼ ਕੀਤਾ ਗਿਆ ਹੈ ਪਰ ਜੇ ਮੰਨ ਲਓ ਕੀ ਉਨ੍ਹੰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਕੀ ਫਿਰ ਵੀ ਹਿੰਸਕ ਰਵੱਈਆ ਅਪਣਾਉਣਾ ਚਾਹੀਦਾ ਹੈ ਤੇ ਕੀ ਮਾਈਕ ਤੋੜ ਦੇਣਾ ਚਾਹੀਦਾ ਹੈ।"
2. ਕੀ ਦਿੱਲੀ ਕੈਪੀਟਲ ਤੇ ਕਿੰਗਜ਼ ਇਲੈਵਨ ਪੰਜਾਬ ਇਸ ਵਾਰ ਪ੍ਰਦਰਸ਼ਨ ਸੁਧਾਰ ਸਕਣਗੇ

ਤਸਵੀਰ ਸਰੋਤ, Getty Images
ਆਈਪੀਐੱਲ ਵਿੱਚ ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲ ਦੀਆਂ ਟੀਮਾਂ ਦੁਬਈ ਵਿੱਚ ਆਹਮੋ-ਸਾਹਮਣੇ ਹੋਣਗੀਆਂ।
ਇਹ ਦੋਵੇਂ ਟੀਮਾਂ ਅਜੇ ਤੱਕ ਆਈਪੀਐੱਲ ਦਾ ਖ਼ਿਤਾਬ ਨਹੀਂ ਜਿੱਤ ਸਕੀਆਂ ਹਨ।
ਦੋਵਾਂ ਟੀਮਾਂ ਵਿੱਚ ਭਾਵੇਂ ਸਟਾਰ ਖਿਡਾਰੀ ਹਨ ਤੇ ਰਹਿ ਵੀ ਚੁੱਕੇ ਹਨ ਪਰ ਫਿਰ ਵੀ ਖਿਤਾਬੀ ਦੌੜ ਵਿੱਚ ਹਮੇਸ਼ਾ ਦੋਵਾਂ ਟੀਮਾਂ ਪਿੱਛੇ ਰਹੀਆਂ ਹਨ।
ਪੰਜਾਬ ਦੀ ਕਪਤਾਨੀ ਇਸ ਵੇਲੇ ਕੇਐੱਲ ਰਾਹੁਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੋਚ ਸਾਬਕਾ ਫਿਰਕੀ ਗੇਂਦਬਾਜ ਅਨਿਲ ਕੁੰਬਲੇ ਹਨ।

ਤਸਵੀਰ ਸਰੋਤ, Getty Images
ਆਸ ਕੀਤੀ ਜਾ ਰਹੀ ਹੈ ਕਿ ਪੰਜਾਬ ਵੱਲੋਂ ਜੇ ਮਨਦੀਪ ਸਿੰਘ ਮੈਦਾਨ ਵਿੱਚ ਉਤਰਦੇ ਹਨ ਤਾਂ ਉਹ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਉਣਗੇ।
ਉਧਰ ਦੂਜੇ ਪਾਸੇ ਸ਼੍ਰੇਸ਼ ਅਈਅਰ ਦੀ ਕਪਤਾਨੀ ਵਿੱਚ ਦਿੱਲੀ ਕੈਪੀਟਲ ਦੀ ਟੀਮ ਪੇਪਰ 'ਤੇ ਇੱਕ ਚੰਗੀ ਟੀਮ ਵਜੋਂ ਨਜ਼ਰ ਆ ਰਹੀ ਹੈ।
ਕਦੇ ਸਹਿਵਾਗ ਅਤੇ ਗੌਤਮ ਗੰਭੀਰ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੀ ਦਿੱਲੀ ਦੀ ਟੀਮ ਕਈ ਵਾਰ ਅਹਿਮ ਮੌਕਿਆਂ 'ਤੇ ਆਈਪੀਐੱਲ ਵਿੱਚ ਪਿੱਛੜਦੀ ਨਜ਼ਰ ਆਈ ਹੈ।
ਜੇਕਰ ਅਸੀਂ ਅਹਿਮ ਖਡਾਰੀਆਂ ਦੀ ਗੱਲ ਕਰੀਏ ਤਾਂ ਦਿੱਲੀ ਕੋਲ ਪ੍ਰਿਥਲੀ ਸ਼ੌਅ ਤੇ ਸ਼ਿਖ਼ਰ ਧਵਨ ਵਰਗੇ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਹੈ।
ਜਦਕਿ ਗੇਂਦਬਾਜੀ ਵਿੱਚ ਆਰ ਅਸ਼ਵਿਨ, ਰਬਾਡਾ ਅਤੇ ਇਸ਼ਾਂਤ ਸ਼ਰਮਾ ਕਿਸੇ ਵੀ ਚੰਗੀ ਟੀਮ ਨੂੰ ਮੁਸ਼ਕਲ ਚਣੌਤੀ ਦੇ ਸਕਦੇ ਹਨ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਇਸ ਟੀਮ ਦੇ ਟੌਪ ਪਲੇਅਰ ਹਨ।
ਗਲੈਨ ਮੈਕਸਵੈੱਲ ਵਰਗ ਧੁਰਫ਼ ਦਾ ਇੱਕਾ ਵੀ ਪੰਜਾਬ ਕੋਲ ਮੌਜੂਦ ਹੈ। ਜੋ ਕਦੇ ਵੀ ਮੈਚ ਨੂੰ ਆਪਣੀ ਟੀਮ ਵੱਲ ਮੋੜ ਸਕਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
3. ਖੇਤੀ ਕਾਨੂੰਨਾਂ ਖਿਲਾਫ਼ ਹਰਿਆਣਾ 'ਚ ਪ੍ਰਦਰਸ਼ਨ, ਸੜਕਾਂ 'ਤੇ ਉਤਰੇ ਕਿਸਾਨ
ਖੇਤੀ ਸਬੰਧੀ ਆਰਡੀਨੈਂਸਾਂ ਦੇ ਖ਼ਿਲਾਫ਼ ਹਰਿਆਣਾ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਥਾਵਾਂ 'ਤੇ ਨੈਸ਼ਨਲ ਹਾਈ ਵੇਅ ਤੇ ਸਟੇਟ ਵੇਅ 'ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ।
ਸਿਰਸਾ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਥੇ ਨੈਸ਼ਨਲ ਹਾਈ ਵੇਅ ਨੌਂ 'ਤੇ ਪਿੰਡ ਪੰਜੂਆਣਾ ਨੇੜੇ ਜਾਮ ਲਾਇਆ ਉਥੇ ਹੀ ਕਿਸਾਨਾਂ ਨੇ ਹਰਿਆਣਾ ਤੇ ਰਾਜਸਥਾਨ ਨੂੰ ਜੋੜਨ ਵਾਲੀ ਸੜਕ 'ਤੇ ਜਾਮ ਲਾ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ।

ਤਸਵੀਰ ਸਰੋਤ, PARBHU dAYAL/BBC
ਪਿੰਡ ਪੰਜੂੰਆਣਾ ਨੇੜੇ ਲਾਏ ਗਏ ਜਾਮ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਸਨ। ਇਸ ਦੌਰਾਨ ਪੁਲੀਸ ਵੱਲੋਂ ਸੁਰਖਿਆ ਦੇ ਪੁਖਤਾ ਇੰਤਜਾਮ ਕੀਤਾ ਹੋਇਆ ਸੀ। ਵੱਡੀ ਗਿਣਤੀ 'ਚ ਪੁਲੀਸ ਬੱਲ ਤਾਨਾਇਤ ਰਿਹਾ।
ਕਿਸਾਨਾ ਵੱਲੋਂ ਨੈਸ਼ਨਲ ਹਾਈ ਵੇਅ ਤੇ ਲਾਏ ਗਏ ਜਾਮ 'ਚ ਜਿਥੇ ਨੌਜਵਾਨਾਂ ਦੀ ਗਿਣਤੀ ਜਿਆਦਾ ਸੀ ਉਥੇ ਹੀ ਵੱਡੇਰੀ ਉਮਰ ਦੇ ਕਿਸਾਨ ਤੇ ਮਹਿਲਾਵਾਂ ਵੀ ਧਰਨੇ 'ਚ ਸ਼ਾਮਲ ਸਨ।

ਤਸਵੀਰ ਸਰੋਤ, SAT SINGH/BBC
ਕੁਰੂਕਸ਼ੇਤਰ, ਜੀਂਦ ਅਤੇ ਰੋਹਤਕ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਸੜਕਾਂ 'ਤੇ ਉਤਰੇ।
ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ਼ ਪੰਜਾਬ ਅਤੇ
ਹਰਿਆਣਾ ਵਿੱਚ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ। ਅੱਜ ਹਰਿਆਣਾ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਿਸਾਨਾਂ ਵੱਲੋਂ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ।
4. ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ 'ਤੇ ਜਿਣਸੀ ਸ਼ੋਸ਼ਣ ਦੇ ਲਗਾਏ ਇਲਜ਼ਾਮ

ਤਸਵੀਰ ਸਰੋਤ, Instagram
ਪਾਇਲ ਘੋਸ਼ ਨੇ ਟਵਿੱਟਰ 'ਤੇ ਅਨੁਰਾਗ ਕਸ਼ਯਪ ਨੂੰ ਟੈਗ ਕਰਦਿਆਂ ਲਿਖਿਆ ਹੈ, ''ਅਨੁਰਾਗ ਕਸ਼ਯਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਨਰਿੰਦਰ ਮੋਦੀ ਜੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਨੂੰ ਪਤਾ ਲੱਗੇ ਕਿ ਹਕੀਕਤ ਕੀ ਹੈ। ਮੈਂ ਜਾਣਦੀ ਹਾਂ ਕਿ ਇਹ ਕਹਿਣਾ ਮੇਰੇ ਲਈ ਨੁਕਸਾਨਦੇਹ ਹੈ ਅਤੇ ਮੇਰੀ ਸੁਰੱਖਿਆ ਨੂੰ ਖ਼ਤਰਾ ਹੈ। ਕਿਰਪਾ ਕਰਕੇ ਮੇਰੀ ਮਦਦ ਕਰੋ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪਾਇਲ ਦੇ ਇਸ ਟਵੀਟ ਨੂੰ ਅਦਾਕਾਰਾ ਕੰਗਨਾ ਰਨੌਤ ਨੇ ਰੀਟਵੀਟ ਕੀਤਾ ਹੈ, ਹੈਸ਼ਟੈਗ #MeToo ਲਗਾਂਦੇ ਹੋਏ ਲਿਖਿਆ,' 'ਹਰ ਆਵਾਜ਼ ਮਾਇਨੇ ਰੱਖਦੀ ਹੈ। ਅਨੁਰਾਗ ਕਸ਼ਯਪ ਨੂੰ ਗ੍ਰਿਫ਼ਤਾਰ ਕਰੋ।'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਹ ਵੀ ਪੜ੍ਹੋ
ਪਾਇਲ ਘੋਸ਼ ਦੇ ਇਸ ਟਵੀਟ ਦਾ ਮੁੜ ਜਵਾਬ ਦਿੰਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਮੰਗੀ ਹੈ।
ਅਨੁਰਾਗ ਕਸ਼ਯਪ ਨੇ ਵੀ ਰਾਤ ਨੂੰ 12.38 ਵਜੇ ਹਿੰਦੀ ਵਿੱਚ ਚਾਰ ਟਵੀਟ ਕੀਤੇ। ਅਨੁਰਾਗ ਨੇ ਆਪਣੇ ਟਵੀਟ ਵਿੱਚ ਲਿਖਿਆ, "ਕੀ ਗੱਲ ਹੈ, ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਵਿੱਚ ਇੰਨ੍ਹਾਂ ਸਮਾਂ ਲੱਗਾ ਦਿੱਤਾ। ਮੈਨੂੰ ਚੁੱਪ ਕਰਾਉਂਦੇ ਹੋਏ ਇੰਨਾ ਝੂਠ ਬੋਲ ਗਏ ਕਿ ਇੱਕ ਔਰਤ ਹੁੰਦੇ ਹੋਏ ਦੂਜੀ ਔਰਤ ਨੂੰ ਵੀ ਨਾਲ ਖਿੱਚ ਲਿਆ। ਥੋੜੀ ਦਾ ਮਰਿਆਦਾ ਰੱਖੋ ਮੈਡਮ। ਮੈਂ ਬੱਸ ਇਹ ਕਹਾਂਗਾ ਕਿ ਤੁਹਾਡੇ ਸਾਰੇ ਆਰੋਪ ਬੇਬੁਨਿਆਦ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਦੱਸ ਦੇਇਏ ਕਿ ਪਾਇਲ ਸਾਲ 2017 ਵਿੱਚ ਆਈ ਫਿਲਮ 'ਪਟੇਲ ਕੀ ਪੰਜਾਬੀ ਸ਼ਾਦੀ' ਵਿੱਚ ਅਦਾਕਾਰ ਪਰੇਸ਼ ਰਾਵਲ ਦੀ ਬੇਟੀ ਬਣੀ ਸੀ। ਪਾਇਲ ਬਾਲੀਵੁੱਡ ਦਾ ਕੋਈ ਮਸ਼ਹੂਰ ਚਿਹਰਾ ਨਹੀਂ ਹੈ। ਉਨ੍ਹਾਂ ਨੇ ਦੱਖਣੀ ਭਾਰਤ ਵਿੱਚ ਕੁਝ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਜ਼ਿਆਦਾਤਰ ਕੰਮ ਤੇਲਗੂ ਫਿਲਮਾਂ ਵਿਚ ਹੈ। ਪਾਇਲ ਮਸ਼ਹੂਰ ਟੀਵੀ ਸ਼ੋਅ ਸਾਥੀ ਨਿਭਾਣਾ ਸਾਥੀਆ 2 ਵਿੱਚ ਵੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ
5. ਕੈਪਟਨ ਅਮਰਿੰਦਰ ਨੇ ਅਕਾਲੀ ਦਲ ਤੋਂ ਪੁੱਛੇ 10 ਸਵਾਲ

ਤਸਵੀਰ ਸਰੋਤ, fb/captain
ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖੀ ਹੋਈ ਹੈ। ਜਿਥੇ ਹਰਸਿਮਰਤ ਕੌਰ ਬਾਦਲ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਹਨ, ਉੱਥੇ ਹੀ ਕੈਪਟਨ ਅਮਰਿੰਦਰ ਨੇ ਵੀ ਸਵਾਲਾਂ ਦੀ ਝੜੀ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਲਗਾ ਦਿੱਤੀ ਹੈ।
ਕਿਹੜੇ ਹਨ ਉਹ 10 ਸਵਾਲ?
- ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਤੱਕ ਕੀ ਤੁਹਾਡੇ ਦੋਵਾਂ 'ਚੋਂ ਕਿਸੇ ਨੇ ਵੀ ਹੁਣ ਤੱਕ ਇਸਨੂੰ ਕਿਸਾਨ-ਵਿਰੋਧੀ ਬਿੱਲ ਕਿਹਾ?
- ਕੀ ਹਰਸਿਮਰਤ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਸਨ, ਜਦੋਂ ਕਿਸੇ ਦੀ ਵੀ ਸਲਾਹ ਲਏ ਬਗੈਰ ਆਰਡੀਨੈਂਸ ਲਾਗੂ ਕੀਤੇ ਗਏ ਸਨ?
- ਆਪਣੇ ਅਸਤੀਫੇ ਤੱਕ ਕੀ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਕਿਸਾਨਾਂ ਨੂੰ ਇਹ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਬਿੱਲ 'ਤੇ ਮੁੜ ਵਿਚਾਰ ਕੀਤਾ ਜਾਵੇ, ਜਿਸਦਾ ਹੁਣ ਉਹ ਦਾਅਵਾ ਕਰ ਰਹੀ ਹੈ?
- ਹੁਣ ਤੱਕ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਸਬੰਧੀ ਚਿੰਤਾਵਾਂ ਨਾ ਸਿਰਫ਼ ਕਿਸਾਨਾਂ ਦੀਆਂ ਸਗੋਂ ਉਨ੍ਹਾਂ ਦੀਆਂ ਵੀ ਹਨ? ਪਰ ਨਹੀਂ ਉਨ੍ਹਾਂ ਨੇ ਸਿਰਫ਼ ਇਹਨਾਂ ਚਿੰਤਾਵਾਂ ਨੂੰ ਕਿਸਾਨਾਂ ਦਾ ਹੀ ਦੱਸਿਆ ਹੈ।
- ਕਿਉਂ ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਭਾਜਪਾ ਦਾ ਹਿੱਸਾ ਹੈ?
- ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲ ਦਾ ਹਵਾਲਾ ਦੇ ਸਕਦੇ ਹੋ ਜੋ ਤੁਸੀਂ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੰਨਣ ਲਈ ਕਿਹਾ ਹੋਵੇ?
- ਕੀ ਸੁਖਬੀਰ ਨੇ ਮੇਰੇ ਵੱਲੋਂ ਇਸ ਮੁੱਦੇ 'ਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਅਤੇ ਨਿਰਪੱਖਤਾ ਨਾਲ ਇਹ ਨਹੀਂ ਕਿਹਾ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਕਿਸਾਨੀ ਨੂੰ ਲਾਭ ਪਹੁੰਚਾਉਣਗੇ?
- ਕੀ ਤੁਹਾਡੇ ਵਿਚੋਂ ਕੋਈ ਵੀ ਉੱਚ ਪੱਧਰੀ ਕਮੇਟੀ ਦੀ ਕਿਸੇ ਵੀ ਮੀਟਿੰਗ ਵਿਚ ਮੌਜੂਦ ਸੀ, ਜਿਸ 'ਤੇ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬਾਂ ਪ੍ਰਤੀ ਬੇਬੁਨਿਆਦ ਦਾਅਵੇ ਕਰ ਰਹੇ ਹੋ?
- ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਸਾਲ 2019 ਦੇ ਲੋਕ ਸਭਾ ਚੋਣਾਂ ਮੈਨੀਫੈਸਟੋ ਅਤੇ ਸਾਲ 2017 ਦੇ ਚੋਣ ਮੈਨੀਫੈਸਟੋ ਵਿੱਚ ਖੇਤੀਬਾੜੀ ਨਾਲ ਜੁੜੇ ਪ੍ਰਮੁੱਖ ਹਿੱਸਿਆਂ ਨੂੰ ਜਾਣ ਬੁੱਝ ਕੇ ਕਿਉਂ ਨਜ਼ਰਅੰਦਾਜ਼ ਕੀਤਾ ਹੈ?
- ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਬਾਰ ਬਾਰ ਝੂਠ ਬੋਲ ਕੇ ਉਸਨੂੰ ਸੱਚ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾ ਸਕੋਗੇ? ਤੁਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਰਗੀਆਂ ਖੋਖਲੀਆਂ ਗੱਲਾਂ ਕਰਦੇ ਰਹੇ ਤੇ ਕਿਸਾਨ ਵਿਰੋਧੀ ਕੇਂਦਰ ਦੀ ਭਾਜਪਾ ਸਰਕਾਰ ਦਾ ਹਿੱਸਾ ਬਣੇ ਰਹੇ।
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












