ਖੇਤੀ ਆਰਡੀਨੈਂਸਾਂ ਬਾਰੇ ਅਕਾਲੀ ਦਲ ਦਾ ਪੁੱਠਾ ਗੇੜਾ -ਪ੍ਰੈੱਸ ਰਿਵੀਊ

ਪਾਰਟੀ ਦੇ ਅੰਦਰੂਨੀ ਦਬਾਅ ਅਤੇ ਕਿਸਾਨਾਂ ਦੇ ਵੱਡੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤੀ ਆਰਡੀਨੈਂਸਾਂ ਬਾਰੇ ਯੂ-ਟਰਨ ਲੈਂਦਿਆਂ ਕੇਂਦਰ ਸਰਕਾਰ ਨੂੰ ਬਿਨਾਂ ਕਿਸਾਨਾਂ ਦਾ ਸਾਥ ਲਏ ਆਰਡੀਨੈਂਸ ਸੰਸਦ ਵਿੱਚ ਪੇਸ਼ ਨਾ ਕਰਨ ਦੀ ਅਪੀਲ ਕੀਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿੱਪ ਆਰਡੀਨੈਂਸਾਂ ਦੀ ਹਮਾਇਤ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਇਹ ਕਿਸਾਨਾਂ ਦੇ ਭਲੇ ਲਈ ਹਨ। ਜਦਕਿ ਪਾਰਟੀ ਦੇ ਅੰਦਰ ਹੀ ਇੱਕ ਵਰਗ ਲੀਡਰਸ਼ਿੱਪ ਦੇ ਇਸ ਸਟੈਂਡ ਦੇ ਖ਼ਿਲਾਫ਼ ਸੀ।

ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਇਨ੍ਹਾਂ ਆਰਡੀਨੈਂਸਾਂ ਬਾਰੇ ਮਤਾ ਪਾਸ ਕਰਾ ਕੇ ਅਕਾਲੀ ਦਲ ਨੂੰ ਖੂੰਜੇ ਲਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਮੁਜ਼ਾਹਰੇ ਕਰ ਰਹੇ ਹਨ।

ਇਹ ਵੀ ਪੜ੍ਹੋ:

ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਮਾਮਲੇ 'ਤੇ ਜੇਲ੍ਹ ਭਰੋ ਅੰਦੋਲਨ ਦਾ ਸੱਦਾ ਵੀ ਦਿੱਤਾ ਗਿਆ ਸੀ।

ਬੀਬੀਸੀ ਪੰਜਾਬੀ ਦੇ ਸਹਿਗੋਯੀ ਗੁਰਪ੍ਰੀਤ ਚਾਵਲਾ ਨੇ ਗੁਰਦਾਸਪੁਰ ਵਿੱਚ ਧਰਨਾ ਦੇ ਰਹੇ ਕੁਝ ਕਿਸਾਨਾਂ ਨਾਲ ਇਸ ਬਾਰੇ ਕੁਝ ਦਿਨ ਪਹਿਲਾ ਗੱਲ-ਬਾਤ ਕੀਤੀ ਸੀ, ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਭਾਰਤ ’ਚ ਸਤੰਬਰ ਦੇ ਪਹਿਲੇ 10 ਦਿਨਾਂ ਵਿੱਚ 10 ਲੱਖ ਕੋਵਿਡ ਕੇਸ ਤੇ 13000 ਮੌਤਾਂ

ਭਾਰਤ ਵਿੱਚ ਕੋਰੋਨਾਵਾਇਰਸ ਦੇ ਬੇਰੋਕ ਫੈਲਾਅ ਦੇ ਮੱਦੇਨਜ਼ਰ 12 ਸਤੰਬਰ ਤੱਕ 10 ਲੱਖ ਤੋਂ ਵਧੇਰੇ ਕੇਸ ਸਾਹਮਣੇ ਆਏ ਅਤੇ 13000 ਤੋਂ ਵਧੇਰੇ ਮੌਤਾਂ ਹੋਈਆਂ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮੌਤਾਂ ਦੀ ਇਹ ਗਿਣਤੀ ਇਸੇ ਅਰਸੇ ਦੌਰਾਨ ਕੋਰੋਨਾਵਾਇਰਸ ਨਾਲ ਕਿਸੇ ਵੀ ਦੇਸ਼ ਵਿੱਚ ਹੋਈਆਂ ਮੌਤਾਂ ਤੋਂ ਜ਼ਿਆਦਾ ਹੈ।

ਜੇ ਇਹੀ ਰੁਝਾਨ ਜਾਰੀ ਰਹੇ ਤਾਂ ਭਾਰਤ 24 ਸੰਤਬਰ ਨੂੰ ਅਗਸਤ ਵਿੱਚ ਸਾਹਮਣੇ ਆਏ ਮਰੀਜ਼ਾਂ ਦਾ ਅੰਕੜਾ ਪਿੱਛੇ ਛੱਡ ਜਾਵੇਗਾ।

ਅਖ਼ਬਾਰ ਦੀ ਇੱਕ ਹੋਰ ਖ਼ਬਰ ਮੁਤਾਬਕ ਦਿੱਲੀ ਸਰਕਾਰ ਨੇ 33 ਨਿੱਜੀ ਹਸਪਤਾਲਾਂ ਨੂੰ 80 ਫ਼ੀਸਦੀ ਬੈਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਰੱਖਣ ਦੀ ਹਦਾਇਤ ਕੀਤੀ ਹੈ।

ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਮਰੀਜ਼ਾਂ ਦੇ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਜਿੱਥੇ 6,482,503 ਕੇਸ ਹਨ ਅਤੇ ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ 'ਤੇ ਹੈ।

ਬੀਐੱਸਐੱਫ਼ ਨੇ ਹਥਿਆਰਾਂ ਦੀ ਖੇਪ ਫੜੀ

ਅੰਮ੍ਰਿਤਸਰ ਦੇ ਅਬੋਹਰ ਸੈਕਟਰ ਵਿੱਚ ਪੈਟਰੋਲਿੰਗ ਕਰ ਰਹੀ ਬੀਐੱਸਐੱਫ ਦੀ ਪਾਰਟੀ ਨੇ ਫਿਰੋਜ਼ਪੁਰ ਜ਼ਿੱਲੇ ਦੇ ਪਿੰਡ ਦੋਨਾ ਮੱਤਾ ਵਿੱਚ ਸਰਹੱਦ ਤੋਂ 10 ਮੀਟਰ ਅੰਦਰ ਅਸਲ੍ਹਾ ਬਰਾਮਦ ਕੀਤਾ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਸਲ੍ਹੇ ਵਿੱਚ ਤਿੰਨ ਏਕੇ-47 ਰਾਇਫ਼ਲਾਂ, ਛੇ ਮੈਗਜ਼ੀਨ, 7.68 ਐੱਮਐੱਮ ਦੀਆਂ 91 ਗੋਲੀਆਂ, ਦੋ ਐੱਮ 16 ਰਾਈਫ਼ਲਾਂ, ਚਾਰ ਮੈਗਜ਼ੀਨ, 5.6 ਐੱਮਐੱਮ ਦੀਆਂ 66 ਗੋਲੀਆਂ ਅਤੇ ਦੋ ਚੀਨ ਦੀਆਂ ਬਣੀਆਂ ਪਸਤੌਲਾਂ, ਪਸਤੌਲਾਂ ਦੇ ਛੇ ਮੈਗਜ਼ੀਨ ਅਤੇ 7.63 ਐੱਮਐੱਮ ਦੀਆਂ 20 ਗੋਲੀਆਂ ਸ਼ਾਮਲ ਹਨ।

ਬੀਐੱਸਐੱਫ਼ ਮੁਤਾਬਕ ਇਹ ਇੱਕ ਵੱਡੀ ਖੇਪ ਹੈ। ਸੰਭਵ ਤੌਰ 'ਤੇ ਇਸ ਨੂੰ ਭਾਰਤੀ ਸਮਗਲਰਾਂ ਲਈ ਪਾਕਿਸਤਾਨ ਵਾਲੇ ਪਾਸਿਓਂ ਸੁੱਟਿਆ ਗਿਆ ਹੋਵੇਗਾ।

ਟਰੰਪ ਦੀ ਅਪੀਲ ਦੇ ਬਾਵਜੂਦ ਈਰਾਨ ਨੇ ਪਹਿਲਵਾਨ ਨੂੰ ਸਜ਼ਾਏ ਮੌਤ ਦਿੱਤੀ

ਈਰਾਨ ਨੇ 27 ਸਾਲਾ ਪਹਿਲਵਾਨ ਨਾਵਿਦ ਅਫਕਾਰੀ ਨੂੰ ਇੱਕ ਸੁਰੱਖਿਆ ਕਰਮੀ ਦੇ ਕਤਲ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸਮੇਤ ਕੌਮਾਂਤਰੀ ਅਪੀਲਾਂ ਨੂੰ ਦਰ ਕਿਨਾਰ ਕਰਦਿਆਂ ਸਜ਼ਾਏ ਮੌਤ ਦੇ ਦਿੱਤੀ ਹੈ।

ਅਫ਼ਕਾਰੀ ਨੇ ਕਿਹਾ ਸੀ ਕਿ ਉਸ ਤੋਂ ਬਿਆਨ ਲੈਣ ਲਈ ਤਸੀਹੇ ਦਿੱਤੇ ਗਏ ਸਨ।

ਉਨ੍ਹਾਂ ਦੇ ਵਕੀਲ ਮੁਤਾਬਕ ਮਰਹੂਮ ਨੂੰ ਸਜ਼ਾ ਦੇਣ ਤੋਂ ਪਹਿਲਾਂ ਪਰਿਵਾਰ ਨਾਲ ਆਖ਼ਰੀ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਗਈ।

ਅਫਕਾਰੀ ਦੇ ਭਰਾਵਾਂ ਵਾਹਿਦ ਅਤੇ ਹਬੀਬ ਨੂੰ ਵੀ ਉਸੇ ਕੇਸ ਵਿੱਚ ਕ੍ਰਮਵਾਰ 54 ਅਤੇ 27 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਐਮਨੇਸਿਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਨਵੰਬਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਦੇ ਵਾਧੇ ਤੋਂ ਬਾਅਦ ਸੁਰੱਖਿਆ ਦਸਤਿਆਂ ਦੀਆਂ ਦਮਨਕਾਰੀਆਂ ਕਾਰਵਾਈਆਂ ਵਿੱਚ ਲਗਭਗ 7000 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ 10 ਸਾਲਾਂ ਦੇ ਬੱਚੇ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:-

ਵੀਡੀਓ: ਪਾਪੜ ਵੇਚਣ ਵਾਲੇ ਵਾਇਰਲ ਮੁੰਡੇ ਦਾ ਪਰਿਵਾਰ ਕੈਪਟਨ ਤੋਂ ਮਿਲੇ 5 ਲੱਖ ਰੁਪਏ ਨਾਲ ਕੀ ਕਰੇਗਾ

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦਲੀਲ

ਵੀਡੀਓ: ਲਾਹੌਰ-ਗੁੱਜਰਾਂਵਾਲਾ ਮੋਟਰਵੇ 'ਤੇ ਔਰਤ ਦੇ ਬਲਾਤਕਾਰ ਮਾਮਲੇ 'ਚ ਲੋਕਾਂ ਦਾ ਰੋਹ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)