ਕੰਗਨਾ ਖ਼ਿਲਾਫ਼ ਹੋਵੇਗੀ ਡਰੱਗਜ਼ ਮਾਮਲੇ ਵਿੱਚ ਜਾਂਚ ਅਤੇ ਉਸ ਨੇ ਸੋਨੀਆ ਨੂੰ ਕੀ ਕਿਹਾ - ਪ੍ਰੈੱਸ ਰਿਵੀਊ

ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਡਰੱਗਜ਼ ਮਾਮਲੇ ਵਿੱਚ ਸੂਬੇ ਦੀ ਕ੍ਰਾਈਮ ਬ੍ਰਾਂਚ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਜਿਹੀ ਜਾਂਚ ਦੇ ਸੰਕੇਤ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਮੁੰਬਈ ਪੁਲਿਸ ਅਧਿਐਨ ਸੁਮਨ ਵੱਲੋਂ ਕੰਗਨਾ ਉੱਪਰ ਲਾਏ ਗਏ ਡਰੱਗਜ਼ ਸੰਬੰਧੀ ਇਲਜ਼ਾਮਾਂ ਦੀ ਜਾਂਚ ਕਰੇਗੀ।
ਦੂਜੇ ਪਾਸੇ ਕੰਗਨਾ ਰਨੌਤ ਨੇ ਸ਼ੁੱਕਰਵਾਰ ਨੂੰ ਤਿੰਨ ਟਵੀਟ ਕੀਤੇ ਅਤੇ ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੁੱਛਿਆ ਕੀ ਉਹ ਇੱਕ ਔਰਤ ਵਜੋਂ ਉਸ ਨਾਲ ਹੋ ਰਹੇ ਸਲੂਕ ਤੋਂ ਦੁਖੀ ਨਹੀਂ ਹਨ?
ਉਸ ਨੇ ਅੱਗੇ ਪੁੱਛਿਆ ਕੀ ਉਹ ਆਪਣੀ ਸਰਕਾਰ ਨੂੰ ਡਾ. ਭੀਮਰਾਓ ਅੰਬੇਦਕਰ ਦੇ ਬਣਾਏ ਸੰਵਿਧਾਨ ਦੀ ਪਾਲਣਾ ਕਰਨ ਦੀ ਅਪੀਲ ਨਹੀਂ ਕਰ ਸਕਦੇ?
ਇਹ ਵੀ ਪੜ੍ਹੋ:
ਦੂਜੇ ਟਵੀਟ ਵਿੱਚ ਉਨ੍ਹਾਂ ਸੋਨੀਆਂ ਗਾਂਧੀ ਨੂੰ ਸੰਬੋਧਨ ਕਰਦਿਆਂ ਲਿਖਿਆ, "ਤੁਸੀਂ ਪੱਛਮ ਵਿੱਚ ਪੜ੍ਹੇ ਲਿਖੇ ਹੋ। ਭਾਰਤ ਵਿੱਚ ਰਹਿੰਦੇ ਹੋ। ਤੁਸੀਂ ਔਰਤਾਂ ਦਾ ਸੰਘਰਸ਼ ਜਾਣਦੇ ਹੋ। ਜਦਕਿ ਤੁਹਾਡੀ ਆਪਣੀ ਸਰਕਾਰ ਔਰਤਾਂ ਦਾ ਉਤਪੀੜਨ ਕਰ ਰਹੀ ਹੈ ਅਤੇ ਅਮਨ ਕਾਨੂੰਨ ਦਾ ਮਜ਼ਾਕ ਬਣਾ ਰਹੀ ਹੈ। ਅਜਿਹੇ ਵਿੱਚ ਇਤਿਹਾਸ ਤੁਹਾਡੀ ਚੁੱਪੀ ਅਤੇ ਉਦਾਸੀਨਤਾ ਨੂੰ ਤੈਅ ਕਰੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਦਖ਼ਲ ਦਿਓਗੇ।"
ਤੀਜੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਮਹਾਨ ਬਾਲਾ ਸਾਹਿਬ ਠਾਕਰੇ ਮੇਰੇ ਸਭ ਤੋਂ ਪੰਸਦੀਦਾ ਆਈਕਨਾਂ ਵਿੱਚੋਂ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਡਰ ਸੀ ਕਿ ਸ਼ਿਵ ਸੇਨਾ ਕਿਸੇ ਦਿਨ ਸਮਝੌਤਾ ਕਰੇਗੀ ਅਤੇ ਕਾਂਗਰਸ ਬਣੇਗੀ। ਮੈਂ ਜਾਨਣਾ ਚਾਹੁੰਦੀ ਹਾਂ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਥਿਤੀ ਦੇਖਦੇ ਹੋਏ ਉਨ੍ਹਾਂ ਦੀ ਭਾਵਨਾ ਕੀ ਹੈ?"
ਕਾਂਗਰਸ ਫੇਰਬਦਲ: ਪੰਜਾਬ ਨੂੰ ਮਿਲਿਆ ਨਵਾਂ ਇੰਚਰਾਜ

ਤਸਵੀਰ ਸਰੋਤ, Harishrawatcmuk/FB
ਕਾਂਗਰਸ ਪਾਰਟੀ ਵਿੱਚ ਵੱਡਾ ਫੇਰ ਬਦਲ ਕਰਦਿਆਂ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਪੰਜ ਸੀਨੀਅਰ ਜਨਰਲ ਸਕੱਤਰਾਂ ਨੂੰ ਹਟਾ ਕੇ ਆਪਣੀ ਮਦਦ ਲਈ ਨਵੀਂ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਟਾਏ ਗਏ ਸਕੱਤਰਾਂ ਵਿੱਚ ਗੁਲਾਮ ਨਬੀ ਅਜ਼ਾਦ, ਮੋਤੀ ਲਾਲ ਵੋਰ੍ਹਾ, ਅੰਬਿਕਾ ਸੋਨੀ, ਮਲਿਕਾਰਜੁਨ ਖੜਗੇ ਅਤੇ ਲੁਜ਼ੀਨੋ ਫਲੇਰੀਓ ਸ਼ਾਮਲ ਹਨ।
ਇਸ ਰੱਦੋਬਦਲ ਦੇ ਹਿੱਸੇ ਵਜੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਰਾਣੀ ਦੀ ਥਾਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਨਵਾਂ ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਿਵੇਕ ਬਾਂਸਲ ਨੂੰ ਗੁਲਾਮ ਨਬੀ ਅਜ਼ਾਦ ਦੀ ਥਾਂ ਹਰਿਆਣੇ ਦਾ ਇੰਚਾਰਜ ਬਣਾਇਆ ਗਿਆ ਹੈ।
ਸੋਨੀਆ ਗਾਂਧੀ ਨੇ ਇਹ ਫੇਰਬਦਲ ਪਿਛਲੇ ਦਿਨਾਂ ਦੌਰਾਨ ਕਾਂਗਰਸ ਦੇ 23 ਆਗੂਆਂ ਵੱਲੋਂ ਪਾਰਟੀ ਦੇ ਢਾਂਚੇ ਵਿੱਚ ਸੁਧਾਰ ਲਈ ਲਿਖੇ ਸਾਂਝੇ ਪੱਤਰ ਤੋਂ ਬਾਅਦ ਕੀਤਾ ਹੈ।
ਸੋਨੀਆਂ ਗਾਂਧੀ ਦੇ ਨੇ ਆਪਣੇ ਲਈ ਜਿਹੜੇ ਪੰਜ ਸਲਾਹਕਾਰ ਚੁਣੇ ਹਨ ਉਨ੍ਹਾਂ ਵਿੱਚ ਰਣਦੀਪ ਸਿੰਘ ਸੂਰਜੇਵਾਲਾ, ਏਕੇ ਏਂਟਨੀ, ਅਹਿਮਦ ਪਟੇਲ, ਅੰਬਿਕਾ ਸੋਨੀ ਅਤੇ ਕੇਸੀ ਵੇਨੂਗੋਪਾਲ ਸ਼ਾਮਲ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨੀਰਵ ਮੋਦੀ ਖ਼ਿਲਾਫ਼ ਭਾਰਤ ਵਿੱਚ ਨਿਰਪੱਖ ਸੁਣਵਾਈ ਨਹੀਂ ਹੋਵੇਗੀ- ਕਾਟਜੂ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਦੇ ਸਾਬਕਾ ਜੱਜ ਸਟਸਿਸ ਮਾਰਕੰਡੇ ਕਾਟਜੂ ਨੇ ਕਿਹਾ ਹੈ ਕਿ ਨੀਰਵ ਮੋਦੀ ਭਾਰਤ ਦੀ ਡਿੱਗੀ ਹੋਈ ਆਰਥਿਕਤਾ ਲਈ ਉਸ ਤਰ੍ਹਾਂ "ਬਲੀ ਦਾ ਬੱਕਰਾ" ਬਣ ਗਿਆ ਹੈ ਜਿਵੇਂ 1930ਵਿਆਂ ਦੌਰਾਨ ਨਾਜ਼ੀ ਜਰਮਨੀ ਦੀਆਂ ਆਰਥਿਕ ਮੁਸ਼ਕਲਾਂ ਲਈ ਯਹੂਦੀ ਬਣ ਗਏ ਸਨ ਅਤੇ ਉਸ ਨੂੰ ਨਿਰਪੱਖ ਮੁਕੱਦਮਾ ਨਹੀਂ ਮਿਲੇਗਾ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਾਟਜੂ ਨੇ ਇਹ ਟਿੱਪਣੀਆਂ ਲੰਡਨ ਦੀ ਇੱਕ ਅਦਾਲਤ ਦੇ ਸਨਮੁੱਖ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਕੀਤੀਆਂ।
ਕਾਟਜੂ ਨੇ ਵੈਸਟਮਨਿਸਟਰ ਦੀ ਅਦਾਲਤ ਵਿੱਚ ਕਿਹਾ ਕਿ ਅਯੁੱਧਿਆ ਕੇਸ ਦਾ ਫ਼ੈਸਲਾ ਜੋ ਕਿ "50 ਸਾਲਾਂ ਦਾ ਸਭ ਤੋਂ ਸ਼ਰਮਨਾਕ ਫ਼ੈਸਲਾ" ਹੈ, ਨਿਆਂ ਪਾਲਿਕਾ ਦੇ ਸਰੰਡਰ ਦੀ ਮਿਸਾਲ ਹੈ ਅਤੇ ਉਨ੍ਹਾਂ ਨੇ ਇਹ ਕੇਸ ਇੱਕ ਮਿੰਟ ਵਿੱਚ ਖਾਰਜ ਕਰ ਦੇਣਾ ਸੀ।
ਉਨ੍ਹਾਂ ਨੇ ਕਿਹਾ, "ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਭਾਰਤ ਦੀ ਆਰਥਿਕਤਾ ਡਿੱਗ ਰਹੀ ਸੀ, ਜੀਡੀਪੀ ਹੇਠਾਂ ਜਾ ਰਹੀ ਹੈ, ਕਾਰੋਬਾਰ ਬੰਦ ਹੋ ਰਹੇ ਹਨ ਅਤੇ ਸੈਂਕੜੇ ਲੋਕ ਨੌਕਰੀਆਂ ਗੁਆ ਰਹੇ ਹਨ।"
"ਭਾਜਪਾ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਕਿਵੇਂ ਹੱਲ ਕਰੇ ਇਸ ਲਈ ਉਨ੍ਹਾਂ ਨੂੰ ਬਲੀ ਦਾ ਬੱਕਰਾ ਚਾਹੀਦਾ ਹੈ। ਉਹ ਭਾਰਤ ਸਰਕਾਰ ਵੱਲੋਂ ਪੈਦਾ ਕੀਤੇ ਸਾਰੇ ਆਰਥਿਕ ਘਾਟੇ ਦਾ ਠੀਕਰਾ ਨੀਰਵ ਮੋਦੀ ਦੇ ਸਿਰ ਭੰਨਣਾ ਚਾਹੁੰਦੀ ਹੈ।"
ਉਨ੍ਹਾਂ ਨੇ ਕਿਹਾ, "ਉਨ੍ਹਾਂ ਦਾ ਬਲੀ ਦਾ ਬੱਕਰਾ ਹੈ। ਇਸੇ ਲਈ ਉਹ ਉਸ ਨੂੰ ਹਾਸਲ ਕਰ ਕੇ ਮੁਜਰਮ ਠਹਿਰਾਉਣ ਲਈ ਉਤਾਵਲੇ ਹਨ...ਉਸ ਨੂੰ ਪੱਕੀ ਸਜ਼ਾ ਹੋਵੇਗੀ ਇਸ ਵਿੱਚ ਕੋਈ ਸ਼ੱਕ ਨਹੀਂ। ਉਸ ਨੂੰ ਭਾਰਤ ਵਿੱਚ ਨਿਰਪੱਖ ਸੁਣਵਾਈ ਨਹੀਂ ਮਿਲੇਗੀ।"
ਸਵਾਮੀ ਅਗਨੀਵੇਸ਼ ਨਹੀਂ ਰਹੇ

ਤਸਵੀਰ ਸਰੋਤ, NURPHOTO
ਬੰਧੂਆ ਮੁਕਤੀ ਮੋਰਚੇ ਦੇ ਮੋਢੀ ਅਤੇ ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਦੀ ਸ਼ੁੱਕਰਵਾਰ ਨੂੰ ਦਿੱਲੀ ਦੇ ਲੀਵਰ ਅਤੇ ਬਿਲਿਅਰੀ ਸਾਇੰਸਜ਼ ਇੰਸਟੀਚਿਊਟ ਵਿੱਚ ਮੌਤ ਹੋ ਗਏ। ਉਹ 80 ਸਾਲਾਂ ਦੇ ਸਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੂੰ ਲੀਵਰ ਵਿੱਚ ਦਿੱਕਤ ਸੀ ਅਤੇ ਇੱਕ ਤੋਂ ਵਧੇਰੇ ਅੰਗਾਂ ਦੇ ਨਕਾਰਾ ਹੋ ਜਾਣ ਤੋਂ ਬਾਅਦ ਮੰਗਲਵਾਰ ਤੋਂ ਵੈਂਟੀਲੇਟਰ ਉੱਪਰ ਚੱਲ ਰਹੇ ਸਨ।
ਆਂਧਰਾ ਪ੍ਰਦੇਸ਼ ਦੇ ਇੱਕ ਬਰਾਹਮਣ ਪਰਿਵਾਰ ਵਿੱਚ ਜਨਮੇ ਸਵਾਮੀ ਅਗਨੀਵੇਸ਼ ਆਪਣੇ ਸਮਾਜਿਕ ਕਾਰਜਾਂ ਅਤੇ ਅੰਦੋਲਨਾਂ ਕਾਰਨ ਸਿਆਸੀ ਤੌਰ 'ਤੇ ਸਰਗਰਮ ਰਹੇ।

ਕਾਰਟੂਨ ਸ਼ੇਅਰ ਕਰਨ ਤੋਂ ਸਾਬਕਾ ਨੇਵੀ ਅਫ਼ਸਰ ਦੀ ਕੁੱਟਮਾਰ
ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਕਾਰਟੂਨ ਇੱਕ ਵਟਸਐਪ ਗਰੁੱਪ ਵਿੱਚ ਭੇਜਣ ਕਾਰਨ ਕੁਝ ਗੁੰਡਿਆਂ ਨੇ ਇੱਕ ਸੇਵਾਮੁਕਤ ਨੇਵੀ ਅਫ਼ਸਰ ਦੀ ਕੁੱਟ ਮਾਰ ਕੀਤੀ।
ਦਿ ਟਾਈਮਜ਼ ਆਫ਼ ਇੰਡੀਆ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ, "ਰਿਟਾਇਰਡ ਨੇਵੀ ਅਫ਼ਸਰ ਮਦਨ ਸ਼ਰਮਾ ਨੇ ਵੀਰਵਾਰ ਨੂੰ ਠਾਕਰੇ ਬਾਰੇ ਇੱਕ ਕਾਰਟੂਨ ਵਟਸਐਪ ਗਰੁਪ ਵਿੱਚ ਫਾਰਵਰਡ ਕੀਤਾ। (ਸ਼ਿਵ) ਸੇਨਾ ਦੇ ਕੁਝ ਵਰਕਰ ਉਨ੍ਹਾਂ ਦੇ ਘਰੇ ਗਏ ਤੇ ਕੁੱਟਿਆ। ਸ਼ਰਮਾ ਦੀ ਅੱਖ 'ਤੇ ਸੱਟ ਲੱਗੀ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।"
ਪੁਲਿਸ ਨੇ ਛੇ ਜਣਿਆਂ ਖ਼ਿਲਾਫ਼ ਦੰਗਾ ਕਰਨ ਅਤੇ ਜਾਨਲੇਵਾ ਸੱਟਾਂ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:-
ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦ ਲੀਲ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4