ਧੀ ਦੀ ਲਾਸ਼ ਲਈ ਭਾਰਤ-ਪਾਕਿਸਤਾਨ ਦੀਆਂ ਮਿੰਨਤਾਂ ਕਿਉਂ ਕਰ ਰਹੇ ਹਨ ਇਹ ਮਾਪੇ

ਤਸਵੀਰ ਸਰੋਤ, FACEBOOK/SHER ALI
- ਲੇਖਕ, ਫਰਹਾਤ ਜਾਵੇਦ
- ਰੋਲ, ਬੀਬੀਸੀ ਉਰਦੂ
"ਭਾਰਤ ਤੇ ਪਾਕਿਸਤਾਨ ਦੇ ਸਾਹਿਬੋ ਜਿਵੇਂ ਵੀ ਕਰੋ ਮੇਰੀ ਧੀ ਦੀ ਲਾਸ਼ ਮੈਨੂੰ ਦੇ ਦਿਓ ਸਾਨੂੰ ਸਾਡਾ ਫੁੱਲ ਦੇ ਦਿਓ।"
ਇਹ ਸੁਨੇਹਾ ਖੈਰੂਨ ਨਿਸਾ ਦੇ ਬਜ਼ੁਰਗ ਮਾਪਿਆਂ ਵੱਲੋਂ ਰਿਕਾਰਡ ਕੀਤਾ ਗਿਆ ਹੈ ਅਤੇ ਲਦਾਖ਼ ਦੀ ਲੋਕ ਗਾਇਕਾ ਸ਼ੀਰ੍ਹੀਂ ਫਾਤਿਮਾ ਬਾਲਟੀ ਵੱਲੋਂ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ।
ਖੈਰੂਨ ਨਿਸਾ (30) ਲਦਾਖ਼ ਦੇ ਸਰਹੱਦੀ ਪਿੰਡ ਬੁਇਗਾਂਗ ਦੀ ਰਹਿਣ ਵਾਲੀ ਸੀ ਪਰ ਉਸ ਦੀ ਲਾਸ਼ ਪਾਕਿਸਤਾਨ-ਸ਼ਾਸਿਤ ਗਿਲਗਿਤ-ਬਾਲਟਿਸਤਾਨ ਸਰਹੱਦ ਨੇੜੇ ਥੋਂਗਮੋਸ ਨਾਮਕ ਥਾਂ 'ਤੇ ਮਿਲੀ ਸੀ।
ਇਹ ਵੀ ਪੜ੍ਹੋ:
ਨਿਸਾ ਦੀ ਲਾਸ਼ ਮਿਲਣ ਤੋਂ ਪਹਿਲਾਂ ਉਸ ਦੀ ਲਾਸ਼ ਦੀ ਭਾਲ ਵਾਸਤੇ ਉਸ ਦੇ ਪਰਿਵਾਰ ਵੱਲੋਂ ਇਸ਼ਤਿਹਾਰ ਵੀ ਲਗਾਏ ਗਏ ਸਨ।
ਮੌਤ ਦੇ ਅਸਲੀ ਕਾਰਨਾਂ ਦਾ ਤਾਂ ਹਾਲੇ ਪਤਾ ਨਹੀਂ ਪਰ ਸੂਤਰਾਂ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਨਿਸਾ ਨੇ ਖ਼ੁਦਖ਼ੁਸ਼ੀ ਕੀਤੀ ਸੀ, ਉਸ ਨਾਲ ਕੋਈ ਹਾਦਸਾ ਹੋਇਆ ਸੀ ਜਾਂ ਉਸ ਦਾ ਕਤਲ ਕੀਤਾ ਗਿਆ ਸੀ।
ਹਾਲਾਂਕਿ ਲਾਸ਼ ਹੁਣ ਉੱਤਰੀ ਪਾਕਿਸਤਾਨ ਦੇ ਸਕਰਦੂ ਦੇ ਜ਼ਿਲ੍ਹਾ ਹਸਪਤਾਲ ਦੇ ਮੁਰਦਘਰ ਵਿੱਚ ਹੈ। ਅਧਿਕਾਰੀਆਂ ਮੁਤਾਬਕ ਭਾਰਤ ਵੱਲੋਂ ਕਹੇ ਜਾਣ ’ਤੇ ਲਾਸ਼ ਭਾਰਤ ਭੇਜ ਦਿੱਤੀ ਜਾਵੇਗੀ।

ਦੂਜੇ ਪਾਸੇ ਇੱਕ ਲਾਸ਼ ਦੀ ਸਪੁਰਦਗੀ ਲਈ ਇੰਨੀ ਉਲਝਾਊ ਅਤੇ ਲੰਬੀ ਪ੍ਰਕਿਰਿਆ ਖ਼ਿਲਾਫ਼ ਵੀ ਅਵਾਜ਼ਾਂ ਉੱਠ ਰਹੀਆਂ ਹਨ। ਭਾਰਤ ਅਤੇ ਪਾਕਿਸਾਤਨ ਦੋਵਾਂ ਪਾਸਿਆਂ ਤੋਂ ਹੀ ਲੋਕ ਅਵਾਜ਼ ਚੁੱਕ ਰਹੇ ਹਨ ਕਿ ਇਹ ਰਸਤਾ ਸਿਰਫ਼ ਦਸ ਕਿੱਲੋਮੀਟਰ ਦਾ ਹੈ ਪਰ ਵਿਚਕਾਰ ਸਰਹੱਦ ਹੋਣ ਕਾਰਨ ਇਹ ਇੰਨਾ ਲੰਬਾ ਹੋ ਗਿਆ ਹੈ।
ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਸ਼ਿਓਕ ਦਰਿਆ ਵਿੱਚ ਲਾਸ਼ਾਂ ਤੈਰਦੀਆਂ ਮਿਲੀਆਂ ਹਨ।
ਸ਼ਿਓਕ ਦਰਿਆ ਦਾ ਬਾਲਟੀ ਭਾਸ਼ਾ ਵਿੱਚ ਮਤਲਬ "ਮੌਤ" ਹੁੰਦਾ ਹੈ ਅਤੇ ਇਸ ਨੂੰ ਇਲਾਕੇ ਦਾ ਸਭ ਤੋਂ ਖ਼ਤਰਨਾਕ ਦਰਿਆ ਮੰਨਿਆ ਜਾਂਦਾ ਹੈ।
ਹਰ ਸਾਲ ਕੁਝ ਲੋਕਾਂ ਦੀ ਇਸ ਦਰਿਆ ਵਿੱਚ ਹਾਦਸਿਆਂ ਵਿੱਚ ਮੌਤ ਹੋ ਜਾਂਦੀ ਹੈ ਤਾਂ ਕੁਝ ਲੋਕ ਖ਼ੁਦਕੁਸ਼ੀ ਕਰ ਲੈਂਦੇ ਹਨ। ਕਈ ਵਾਰ ਲਾਸ਼ਾਂ ਭਾਰਤੀ ਪਾਸੇ ਤੋਂ ਵਹਿ ਕੇ ਪਾਕਿਸਤਾਨੀ ਇਲਾਕੇ ਵਿੱਚ ਪਹੁੰਚ ਜਾਂਦੀਆਂ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤਰ੍ਹਾਂ ਰੁੜ ਕੇ ਆਈਆਂ ਲਾਸ਼ਾਂ ਨੂੰ ਅਕਸਰ ਪਾਕਿਸਤਾਨ ਦੇ ਬਾਲਟਿਸਤਾਨ ਵਿੱਚ ਆਰਜ਼ੀ ਤੌਰ ’ਤੇ ਦਫ਼ਨਾ ਦਿੱਤਾ ਜਾਂਦਾ ਹੈ, ਤਾਂ ਜੋ ਜੇ ਕਰ ਦਾਅਵੇਦਾਰਾਂ ਵੱਲੋਂ ਲਾਸ਼ ਦੀ ਮੰਗ ਕੀਤੀ ਜਾਵੇ ਤਾਂ ਵਾਪਸ ਕੀਤੀਆਂ ਜਾ ਸਕਣ।
ਪਰ ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਸਰਹੱਦ ਤੋਂ ਪਾਰ ਦੇ ਦਾਅਵੇਦਾਰਾਂ ਨੂੰ ਸਪੁਰਦ ਕਰਨ ਵਿੱਚ ਆਉਂਦੀ ਹੈ।
ਨਿਸਾ ਦਾ ਪਰਿਵਾਰ ਲਦਾਖ਼ ਦੇ ਕਮਿਸ਼ਨਰ ਨੂੰ ਵੀ ਇਸ ਬਾਰੇ ਚਿੱਠੀ ਲਿਖ ਚੁੱਕਿਆ ਹੈ ਕਿ ਲਾਸ਼ ਜੋ ਦਰਿਆ ਵਿੱਚ ਵਹਿ ਕੇ ਪਾਕਿਸਤਾਨ ਵਾਲੇ ਪਾਸੇ ਚਲੀ ਗਈ ਹੈ ਉਨ੍ਹਾਂ ਨੂੰ ਵਾਪਸ ਸਪੁਰਦ ਕੀਤੀ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਉਸ ਨੂੰ ਦਫ਼ਨਾਇਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਲਾਕਾ ਬਹੁਤ ਨੇੜੇ ਹੈ ਪਰ 1971 ਦੀ ਲੜਾਈ ਤੋਂ ਮਗਰੋਂ ਵਾਹਗੇ ਦਾ ਰਸਤਾ ਹੀ ਵਰਤਿਆ ਜਾਂਦਾ ਹੈ।
ਪਰ ਇਹ ਮੁਸ਼ਕਲ ਹੈ ਕਿਉਂਕਿ ਕਈ ਦਹਾਕੇ ਪਹਿਲਾ ਦਸ ਕਿੱਲੋਮੀਟਰ ਦਾ ਇਹ ਫ਼ਾਸਲਾ ਕੋਹਾਂ ਦਾ ਪੈਂਡਾ ਬਣ ਗਿਆ।
ਘਨੇਚ ਦੇ ਡਿਪਟੀ ਕਮਿਸ਼ਨਰ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਦੇ ਮੰਗ ਕਰਨ ’ਤੇ ਲਾਸ਼ ਵਾਹਗਾ ਸਰਹੱਦ ਰਾਹੀਂ ਭਾਰਤ ਦੇ ਹਵਾਲੇ ਕਰ ਦਿੱਤੀ ਜਾਵੇਗੀ। ਹਾਲਾਂਕਿ ਅਜਿਹੀ ਕੋਈ ਬੇਨਤੀ ਹਾਲੇ ਤੱਕ ਨਹੀਂ ਮਿਲੀ ਹੈ ਜਿਸ ਕਰਾਨ ਔਰਤ ਦੀ ਲਾਸ਼ ਫਿਲਹਾਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਈ ਹੋਈ ਹੈ।"

ਤਸਵੀਰ ਸਰੋਤ, FACEBOOK/SHERINE FATIMA BALTI
1971 ਵਿੱਚ ਕੀ ਹੋਇਆ ਸੀ?
ਸਾਲ 1971 ਦੀ ਜੰਗ ਦੌਰਾਨ ਭਾਰਤ ਨੇ ਬਾਲਟਿਸਤਾਨ ਦੇ ਕੁਝ ਪਿੰਡਾਂ ਉੱਪਰ ਕਬਜ਼ਾ ਕਰ ਲਿਆ ਜਿਸ ਕਾਰਨ 10947 ਵਿੱਛੜੇ ਪਰਿਵਾਰ ਇੱਕ ਵਾਰ ਮੁੜ ਤੋਂ ਮਿਲੇ ਅਤੇ ਨਵਾਂ ਸਰਹੱਦੀ ਖੇਤਰ ਹੋਂਦ ਵਿੱਚ ਆਇਆ।
ਦਹਾਕਿਆਂ ਤੋਂ ਦੋਵਾਂ ਪਾਸਿਆਂ ਦੇ ਲੋਕ ਪਾਕਿਸਤਾਨ ਦੇ ਖਾਪਲੋ ਅਤੇ ਭਾਰਤ ਵਾਲੇ ਪਾਸੇ ਤੋਂ ਤੁਰਤੁਕ, ਕਾਰਗਿਲ ਅਤੇ ਸਕਰਦੂ ਵਿਚਕਾਰਲੀਆਂ ਸੜਕਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ।
ਦੋਵਾਂ ਦੇਸ਼ਾਂ ਦੇ ਗਰਮ ਖਿਆਲੀ ਲੋਕ ਜਿੱਥੇ ਇਸ ਦਾ ਵਿਰੋਧ ਕਰਦੇ ਰਹਿੰਦੇ ਹਨ ਉੱਥੇ ਹੀ ਆਪਣਿਆਂ ਤੋਂ ਵਿਛੜੇ ਲੋਕ ਆਪਣੇ ਸੰਬੰਧੀਆਂ ਨੂੰ ਮਿਲਣ ਸੰਬੰਧਿਤ ਦਫ਼ਤਰਾਂ ਵਿੱਚ ਜਾਂਦੇ ਹਨ।
ਸਥਾਨਕ ਲੋਕਾਂ ਮੁਤਾਬਕ ਜਾਂ ਤਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੀਜ਼ਾ ਨਹੀਂ ਦਿੰਦੀਆਂ ਤੇ ਜੇ ਦਿੰਦੀਆਂ ਹਨ ਤਾਂ ਵਾਹਗੇ ਰਾਹੀਂ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਜਾਣ ਦਾ ਕਦੇ ਮੌਕਾ ਨਹੀਂ ਮਿਲਦਾ।
ਜੋ ਫ਼ਾਸਲਾ ਕੁਝ ਘੰਟਿਆਂ ਵਿੱਚ ਤੈਅ ਕੀਤਾ ਜਾ ਸਕਦਾ ਹੈ ਉਹ ਕਾਗਜ਼ੀ ਕਾਰਵਾਈਆਂ ਕਾਰਨ ਕਈ ਦਿਨਾਂ ਦਾ ਬਣ ਜਾਂਦਾ ਹੈ।
ਇਹ ਵੀ ਪੜ੍ਹੋ:
ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਪੱਖੀ ਸੰਗਠਨਾਂ ਦੀਆਂ ਕੀ ਹਨ ਦਲੀਲਾਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਵੀਡੀਓ: ਲੌਕਡਾਊਨ ਦੌਰਾਨ ਬੇਸਹਾਰਿਆਂ ਦੇ ਆਸ਼ਰਮ ਦਾ ਗੁਜ਼ਾਰਾ ਕਿਵੇਂ ਔਖਾ ਹੋਇਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਵੀਡੀਓ: ਕੰਗਨਾ ਰਨੌਤ ਦੇ ਮੁੰਬਈ ਸਥਿਤ ਦਫ਼ਤਰ 'ਤੇ BMC ਦੀ ਕਾਰਵਾਈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4