ਪੁੱਤ ਵਿਦੇਸ਼ 'ਚ ਰੁਲ਼ ਰਹੇ ਹਨ ਤੇ ਮਾਪੇ ਦੇਸ ਵਿਚ -ਦੁਬਈ ਦੇ ਵਾਇਰਲ ਵੀਡੀਓ ਦਾ ਸੱਚ

ਤਸਵੀਰ ਸਰੋਤ, AFP
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਗੁਰਦਾਸਪੁਰ ਤੋਂ ਬੀਬੀਸੀ ਪੰਜਾਬੀ ਲਈ
ਯੂਏਈ ਵਿਚ ਰੋਜ਼ੀ ਰੋਟੀ ਦੇ ਭਾਲ ਲਈ ਗਏ ਗੁਰਦਾਸਪੁਰ ਦੇ ਕਾਦੀਆਂ ਦੇ ਨੌਜਵਾਨ ਗੁਰਦੀਪ ਸਿੰਘ ਦੀ ਖ਼ਸਤਾ ਹਾਲਤ ਵਿਚ ਇੱਕ ਹੋਰ ਮੁੰਡੇ ਨਾਲ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਨ੍ਹਾਂ ਪੰਜਾਬੀਆਂ ਦੀ ਵਾਪਸੀ ਕਰਵਾਉਣ ਦੀ ਅਪੀਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਦੁਬਈ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੂੰ ਕੀਤੀ ਹੈ।
ਕਾਦੀਆਂ ਦੇ ਪਿੰਡ ਠੀਕਰੀਵਾਲ ਗੋਰਾਇਆ ਦੇ ਇਸ ਨੌਜਵਾਨ ਗੁਰਦੀਪ ਸਿੰਘ ਨਾਲ ਦੂਜਾ ਸਾਥੀ ਨੌਜਵਾਨ ਕਪੂਰਥਲਾ ਤੋਂ ਸੰਬੰਧਤ ਹੋਣ ਦੀ ਗੱਲ ਆਖ ਰਿਹਾ ਹੈ, ਵੀਡੀਓ 'ਚ ਦੋਵਾਂ ਦੇ ਹਾਲਾਤ ਬਹੁਤ ਬੁਰੇ ਹਨ।
ਗੁਰਦੀਪ ਸਿੰਘ ਦੇ ਸਰੀਰ ਉੱਤੇ ਕੱਪੜਾ ਨਹੀਂ ਅਤੇ ਨਾ ਹੀ ਰਹਿਣ ਨੂੰ ਕੋਈ ਛੱਤ। ਇਹ ਵੀਡੀਓ ਦੁਬਈ ਚ ਰਹਿ ਰਹੇ ਇਕ ਪਾਕਿਸਤਾਨੀ ਨੌਜਵਾਨ ਵੱਲੋਂ ਬਣਾ ਕੇ ਸੋਸ਼ਲ ਮੀਡਿਆ ਉੱਤੇ ਪਾਇਆ ਗਿਆ ਅਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਗੁਰਦੀਪ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਗੁਰਦੀਪ ਦਾ ਪਰਿਵਾਰ ਸਰਕਾਰ ਕੋਲੋਂ ਗੁਹਾਰ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਛੇਤੀ ਭਾਰਤ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ:
ਕਾਦੀਆ ਤੋਂ ਕੁਝ ਦੂਰੀ 'ਤੇ ਪੈਂਦੇ ਪਿੰਡ ਠੀਕਰੀਵਾਲ ਦੇ ਬਾਹਰਵਾਰ ਖੇਤਾਂ 'ਚ ਡੇਰਿਆਂ 'ਤੇ ਰਹਿ ਰਹੇ ਸਵਰਨ ਸਿੰਘ ਦੇ ਘਰ ਦੇ ਹਾਲਾਤ ਬਹੁਤ ਬੁਰੇ ਬਣੇ ਹਨ ਅਤੇ ਉਸ ਦਾ ਕਾਰਨ ਹੈ ਇਸ ਪਰਿਵਾਰ ਨੂੰ ਆਪਣੇ ਇਕਲੌਤੇ ਪੁੱਤਰ ਦਾ ਵਿਛੋੜਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟੂਰਿਸਟ ਵੀਜ਼ੇ ਉੱਤੇ ਗਿਆ ਸੀ ਦੁਬਈ
ਸਵਰਨ ਸਿੰਘ ਜੋ ਖ਼ੁਦ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਕਰੀਬ ਡੇਢ ਸਾਲ ਪਹਿਲਾ ਤੰਦੁਰਸਤ ਸੀ ਅਤੇ ਪਿਤਾ ਨੇ ਆਪਣੇ ਜਵਾਨ ਪੁਤਰ ਗੁਰਦੀਪ ਸਿੰਘ ਨੂੰ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਦੁਬਈ 'ਚ ਭੇਜਿਆ ਸੀ।
ਗੁਰਦੀਪ ਸਿੰਘ ਦਾ ਚਾਚਾ ਦੱਸਦਾ ਹੈ ਕਿ ਪਿੰਡ ਦੇ ਹੀ ਕਿਸੇ ਏਜੰਟ ਨੇ ਟੂਰਿਸਟ ਵੀਜ਼ੇ ਉੱਤੇ ਦੁਬਈ ਭੇਜ ਦਿੱਤਾ ਅਤੇ ਉਸ ਨੇ ਆਖਿਆ ਕਿ ਅੱਗੇ ਵਰਕ ਪਰਮਿਟ ਮਿਲ ਜਾਵੇਗਾ ਪਰ ਉਹ ਸੱਚ ਨਹੀਂ ਹੋਇਆ।

ਤਸਵੀਰ ਸਰੋਤ, Gurpreetchawla/bbc
ਗੁਰਦੀਪ ਪਿਛਲੇ ਡੇਢ ਸਾਲ ਤੋਂ ਹੀ ਦੁਬਈ ਧੱਕੇ ਖਾਣ ਨੂੰ ਮਜਬੂਰ ਹੈ। ਕੁਝ ਸਮੇਂ ਪਹਿਲਾ ਗੁਰਦੀਪ ਨੇ ਫੋਨ ਰਾਹੀਂ ਦੱਸਿਆ ਸੀ ਕਿ ਉਹ ਕਿਸੇ ਹਸਪਤਾਲ 'ਚ ਹੈ ਅਤੇ ਉਦੋਂ ਉਸ ਨੂੰ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾਈ ਗਈ ਪਰ ਕੁਝ ਨਹੀਂ ਹੋਇਆ ਸੀ।
ਵਇਰਲ ਵੀਡੀਓ ਨਾਲ ਉਡੇ ਹੋਸ਼
ਹੁਣ ਤਾਂ ਬੜੀ ਦੇਰ ਹੋ ਚੁੱਕੀ ਸੀ ਗੁਰਦੀਪ ਨਾਲ ਸੰਪਰਕ ਹੋਏ ਅਤੇ ਜਦ ਪਾਕਿਸਤਾਨੀ ਨੌਜਵਾਨ ਦਾ ਵੀਡੀਓ ਵਾਇਰਲ ਹੋਇਆ ਤਾਂ ਗੁਰਦੀਪ ਦੇ ਬਦਤਰ ਹਾਲਾਤ ਬਾਰੇ ਪਤਾ ਲੱਗਾ।
ਚਾਚਾ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੀਪ ਪੜਿਆ ਲਿਖਿਆ ਹੈ ਅਤੇ ਬੀ.ਐਡ ਵੀ ਕੀਤੀ ਹੈ।

ਤਸਵੀਰ ਸਰੋਤ, Gurpreetchawla/bbc
ਪਰ ਮਨ 'ਚ ਸੀ ਕਿ ਵਿਦੇਸ਼ ਜਾ ਕੇ ਪੈਸੇ ਕਮਾ ਕੇ ਵਿਆਹ ਕਰਾਂਗਾ ਅਤੇ ਇਸੇ ਸੋਚ ਨਾਲ ਸੁਪਨੇ ਲੈ ਕੇ ਵਿਦੇਸ਼ੀ ਧਰਤੀ ਤੇ ਗਿਆ ਪਰ ਸੁਪਨੇ ਅਧੂਰੇ ਰਹਿ ਗਏ।
ਉਲਟਾ ਅੱਜ ਪਰਿਵਾਰ ਦੇ ਵੀ ਹਾਲਾਤ ਬੁਰੇ ਹਨ ਜਦ ਬੀਬੀਸੀ ਦੀ ਟੀਮ ਵਲੋਂ ਘਰ ਪਹੁੰਚ ਗੁਰਦੀਪ ਦੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੀ ਤਾਂ ਪਰਿਵਾਰ ਆਪਣੇ ਪੁੱਤ ਦੀ ਵੀਡੀਓ ਦੇਖਣ ਤੋਂ ਬਾਅਦ ਇੰਨੇ ਸਦਮੇ 'ਚ ਹਨ ਕਿ ਮਾਂ ਖੁੱਲ੍ਹ ਕੇ ਕੋਈ ਗੱਲ ਕਰਨ ਦੇ ਯੋਗ ਨਹੀਂ ਸੀ।
ਚਿੰਤਾ ਵਿਚ ਡੁੱਬਿਆ ਪਰਿਵਾਰ
ਪਿਤਾ ਗੁਰਦਿਆਂ ਦੇ ਰੋਗ ਨਾਲ ਪੀੜਤ ਬਿਮਾਰੀ ਨਾਲ ਜੂਝਦੇ ਹੋਏ ਮੰਜੇ 'ਤੇ ਰਹਿਣ ਨੂੰ ਮਜਬੂਰ ਹੈ ਅਤੇ ਇਸ ਵੇਲੇ ਪਰਿਵਾਰ ਨੂੰ ਮਿਲਣ ਲਈ ਕਈ ਰਿਸ਼ਤੇਦਾਰ ਵੀ ਆ ਰਹੇ ਹਨ ਅਤੇ ਪਰਿਵਾਰ ਪੁੱਤ ਦੀ ਚਿੰਤਾ 'ਚ ਡੁੱਬਿਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਮਾਤਾ ਲਖਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਬਸ ਇਹੀ ਆਖਿਆ ਕਿ ਉਹ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ "ਜਦੋਂ ਦੀ ਵੀਡੀਓ ਮੈਂ ਦੇਖੀ ਹੈ ਉਦੋਂ ਤੋਂ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ ਪੁੱਤ ਇੰਨੇ ਮਾੜੇ ਹਾਲਾਤਾਂ ਵਿੱਚ ਕਿਵੇਂ ਜ਼ਿੰਦਗੀ ਕੱਟ ਰਿਹਾ ਹੈ।"
ਗੁਰਦੀਪ ਸਿੰਘ ਦੇ ਚਾਚੇ ਮੰਗਲ ਸਿੰਘ ਅਤੇ ਚਾਚੇ ਦੇ ਪੁੱਤ ਭਰਾ ਸੁਖਜਿੰਦਰ ਸਿੰਘ ਨੇ ਕਿਹਾ ਕਿ ਘਰ ਵਿੱਚ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਪੁੱਤ ਦੇ ਗ਼ਮ 'ਚ ਪਿਤਾ ਵੀ ਬੀਮਾਰ ਹੈ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਚਾਰ ਦਿਨ ਪਹਿਲਾਂ ਜਦੋਂ ਵੀਡੀਓ ਉਨ੍ਹਾਂ ਨੇ ਦੇਖਿਆ ਤਾਂ ਉਸ ਬਾਰੇ ਪਿੰਡ ਦੇ ਹੀ ਕੁਝ ਨੌਜਵਾਨ ਜੋ ਦੁਬਈ 'ਚ ਰਹਿ ਰਹੇ ਹਨ ਉਨ੍ਹਾਂ ਨੂੰ ਸੂਚਿਤ ਕੀਤਾ।
ਪਿੰਡ ਦੇ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਸੜਕ ਦੇ ਕੰਢਿਓਂ ਚੁੱਕ ਕੇ ਆਪਣੇ ਕੋਲ ਲੈ ਕੇ ਗਏ ਹਨ ਅਤੇ ਵੀਡੀਓ ਕਾਲ ਰਾਹੀਂ ਪਰਿਵਾਰ ਨਾਲ ਗੱਲਬਾਤ ਵੀ ਕਾਰਵਾਈ ਹੈ।
ਉਨ੍ਹਾਂ ਨੌਜਵਾਨਾਂ ਨੇ ਪਿੰਡ ਤੋਂ ਗੁਰਦੀਪ ਸਿੰਘ ਦੇ ਪਛਾਣ ਪੱਤਰ ਅਤੇ ਹੋਰ ਕਾਗਜ਼ ਮੰਗਵੇ ਹਨ ਅਤੇ ਉਹ ਅੰਬੈਸੀ 'ਚ ਵੀ ਗੱਲਬਾਤ ਕਰ ਰਹੇ ਹਨ ਤਾਂ ਜੋ ਗੁਰਦੀਪ ਦੀ ਵਤਨ ਵਾਪਸੀ ਹੋ ਸਕੇ।

ਤਸਵੀਰ ਸਰੋਤ, Gurpreetchawla/bbc
ਉਧਰ ਪਰਿਵਾਰ ਭਾਰਤ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਤਾਂ ਸਰਕਾਰ ਦੀ ਮਦਦ ਨਾਲ ਬੇਟੇ ਨੂੰ ਘਰ ਵਾਪਸ ਲਿਆਦਾ ਜਾ ਸਕੇ ਅਤੇ ਧੋਖੇਬਾਜ਼ ਟਰੇਵਲ ਏਜੇਂਟ ਦੇ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ-
ਨੌਜ਼ਵਾਨ ਗੁਰਦੀਪ ਸਿੰਘ ਦਾ ਚਾਚੇ ਮੰਗਲ ਸਿੰਘ ਦਾ ਇਲਜ਼ਾਮ ਹੈ ਕਿ ਏਜੰਟ ਨੇ ਧੋਖਾ ਦੇ ਕੇ ਉਨ੍ਹਾਂ ਦੇ ਬੱਚੇ ਨੂੰ ਉੱਥੇ ਫਸਾਇਆ ਹੈ।
ਕੀ ਕਹਿੰਦਾ ਹੈ ਏਜੰਟ
ਪਰਿਵਾਰ ਨੇ ਏਜੰਟ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਬਾਰੇ ਉਕਤ ਏਜੰਟ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਗੁਰਦੀਪ ਸਿੰਘ ਨੂੰ ਪੰਜ ਸਾਲ ਪਹਿਲਾਂ ਦੁਬਈ ਭੇਜਿਆ ਸੀ
ਪਰ ਉਦੋਂ ਉਹ ਕਰੀਬ ਤਿੰਨ ਸਾਲ ਕੰਮ ਕਰਕੇ ਵਾਪਸ ਆ ਗਿਆ ਉਸ ਤੋਂ ਬਾਅਦ ਮੈਂ ਉਸ ਨੂੰ ਦੁਬਾਰਾ ਨਹੀਂ ਭੇਜਿਆ ਤੇ ਪਰਿਵਾਰ ਵੱਲੋਂ ਬਿਨਾ ਵਜ੍ਹਾ ਮੇਰੇ ਉੱਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ।
ਗੁਰਦੇਵ ਸਿੰਘ ਨੇ ਆਖਿਆ ਕਿ ਮੈਨੂੰ ਤਾਂ ਕਈ ਸਾਲ ਹੋ ਗਏ ਹਨ ਮੈਂ ਏਜੰਟੀ ਦਾ ਕੰਮ ਛੱਡ ਚੁੱਕਾ ਹਾਂ ਅਤੇ ਕਿਸੇ ਵੀ ਨੌਜ਼ਵਾਨ ਨੂੰ ਵਿਦੇਸ਼ ਨਹੀਂ ਭੇਜਦਾ।
ਗੁਰਦੇਵ ਸਿੰਘ ਨੂੰ ਉਸ ਦੇ ਪਰਿਵਾਰ ਨੇ ਚੰਡੀਗੜ੍ਹ ਦੇ ਕਿਸੇ ਏਜੇਂਟ ਰਾਹੀਂ ਦੁਬਈ ਭੇਜਿਆ ਸੀ | ਪਰਿਵਾਰ ਨੇ ਆਪਣੇ ਇਲਜ਼ਾਮਾਂ ਦੀ ਕਿ ਰਸਮੀ ਤੌਰ ਉੱਤੇ ਕੋਈ ਵੀ ਸ਼ਿਕਾਇਤ ਹੁਣ ਤੱਕ ਪੁਲਿਸ ਚ ਦਰਜ਼ ਨਹੀਂ ਕਾਰਵਾਈ ਹੈ |
ਇਹ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3

End of YouTube post, 4

End of YouTube post, 5