ਕੋਰੋਨਾਵਾਇਰਸ ਲੌਕਡਾਊਨ: ਪੰਜਾਬ 'ਚ ਪਾਬੰਦੀਆਂ ਸਖ਼ਤ ਕਰਨ ਬਾਰੇ ਕੈਪਟਨ ਅਮਰਿੰਦਰ ਨੇ ਕੀ ਕਿਹਾ - 5 ਅਹਿਮ ਖ਼ਬਰਾਂ

ਪੰਜਾਬ ਵਿੱਚ ਲਗਾਤਾਰ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਸਖ਼ਤ ਪਾਬੰਦੀਆਂ ਅਤੇ ਮੁੜ ਤੋਂ ਲੌਕਡਾਊਨ ਵੱਲ ਇਸ਼ਾਰਾ ਕੀਤਾ ਹੈ।

ਕੈਪਟਨ ਨੇ ਇਹ ਆਖਿਆ ਹੈ ਕਿ ਜੇ ਲੌਕਡਾਊਨ ਕਾਰਨ ਪਾਬੰਦੀਆਂ ਸਖ਼ਤ ਹੁੰਦੀਆਂ ਹਨ ਤਾਂ ਅਰਥਚਾਰੇ ਉੱਤੇ ਇਸ ਦਾ ਅਸਰ ਨਹੀਂ ਪੈਣ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਨੇ ਜਲੰਧਰ, ਪਟਿਆਲਾ ਤੇ ਲੁਧਿਆਣਾ ਵਿੱਚ ਮੰਗਲਵਾਰ 18 ਅਗਸਤ ਤੋਂ ਅਗਲੇ ਹੁਕਮਾਂ ਤੱਕ ਵਾਧੂ ਪਾਬੰਦੀਆਂ ਲਗਾ ਦਿੱਤੀਆਂ ਹਨ।

ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਲੌਕਡਾਊਨ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਰਹੇਗਾ।

ਇਹ ਵੀ ਪੜ੍ਹੋ:

ਕਈ ਸ਼ਿਫ਼ਟਾਂ ਵਿੱਚ ਕੰਮ-ਕਾਰ ਖੁਲ੍ਹੇ ਰਹਿਣਗੇ ਅਤੇ ਰਾਸ਼ਟਰੀ ਰਾਜ ਮਾਰਗ ਉੱਤੇ ਆਵਾਜਾਈ 'ਤੇ ਕੋਈ ਰੋਕ ਨਹੀਂ ਹੋਵੇਗੀ।

ਰੈਸਟੋਰੈਂਟ ਤੇ ਹੋਟਲ ਰਾਤ ਸਾਢੇ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਦੁਕਾਨਾਂ ਅਤੇ ਸ਼ੌਪਿੰਗ ਮਾਲ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ।

ਲੁਧਿਆਣਾ, ਪਟਿਆਲਾ ਤੇ ਜਲੰਧਰ ਵਿੱਚ ਸ਼ਨੀਵਾਰ-ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ।

ਪਾਬੰਦੀਆਂ ਬਾਰੇ ਹੋਰ ਜਾਣਕਾਰੀ ਲਈ ਕਲਿੱਕ ਕਰੋ

ਆਮਿਰ ਖ਼ਾਨ: ਤੁਰਕੀ ਗਏ ਅਦਾਕਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਕਿਉਂ ਹੋਏ?

ਫ਼ਿਲਮ ਅਦਾਕਾਰ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯੱਪ ਅਰਦੋਆਨ ਦੀ ਪਤਨੀ ਏਮੀਨ ਅਰਦੋਆਨ ਨਾਲ ਮੁਲਾਕਾਤ ਕਾਰਨ ਸੁਰਖੀਆਂ ਵਿੱਚ ਹਨ।

ਏਮਿਨ ਨੇ 15 ਅਗਸਤ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਆਮਿਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਏਮਿਨ ਨੇ ਲਿਖਿਆ, "ਇਸਤਾਂਬੁਲ ਵਿੱਚ ਦੁਨੀਆਂ ਦੇ ਮਸ਼ਹੂਰ ਅਦਾਕਾਰ, ਨਿਰਦੇਸ਼ਕ, ਫਿਲਮ ਨਿਰਮਾਤਾ ਆਮਿਰ ਖ਼ਾਨ ਨਾਲ ਮੁਲਾਕਾਤ ਹੋਈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਆਮਿਰ ਨੇ ਆਪਣੀ ਨਵੀਂ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਤੁਰਕੀ ਦੇ ਵੱਖ ਵੱਖ ਹਿੱਸਿਆਂ ਵਿੱਚ ਕਰਨ ਦਾ ਫੈਸਲਾ ਲਿਆ ਹੈ।

ਏਮੀਨ ਅਰਦੋਆਨ ਨਾਲ ਆਮਿਰ ਦੀ ਮੁਲਾਕਾਤ ਭਾਰਤ ਦੇ ਕੁਝ ਲੋਕਾਂ ਨੂੰ ਪਸੰਦ ਨਹੀਂ ਆ ਰਹੀ।

ਭਾਜਪਾ ਆਗੂਆਂ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਇਸ ਬਾਰੇ ਜੋ ਕਿਹਾ, ਇੱਥੇ ਜਾਣੋ

ਪੰਜਾਬ 'ਚ ਕਥਿਤ ਗੁੰਡਾ ਟੈਕਸ 'ਤੇ ਕਾਂਗਰਸ ਨੂੰ ਆਪਣਿਆਂ ਨੇ ਹੀ ਘੇਰਿਆ

ਪੰਜਾਬ 'ਚ ਅਣਅਧਿਕਾਰਤ ਨਾਕਿਆਂ ਨੂੰ ਲੈ ਕੇ ਸੂਬੇ ਦੀ ਸਿਆਸਤ ਭਖੀ ਹੋਈ ਹੈ।

ਆਮ ਆਦਮੀ ਪਾਰਟੀ ਅਤੇ ਸ਼ੋਮਣੀ ਅਕਾਲੀ ਦਲ ਬਾਦਲ ਜਿੱਥੇ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰ ਰਹੇ ਹਨ, ਉੱਥੇ ਹੀ ਕਾਂਗਰਸ ਦੇ ਦੋ ਸਾਂਸਦ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਪ੍ਰਤਾਪ ਸਿੰਘ ਬਾਜਵਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਜਾਂਚ ਦਾ ਘੇਰਾ ਰੋਪੜ ਦੀ ਥਾਂ ਪੂਰੇ ਪੰਜਾਬ ਤੱਕ ਕੀਤਾ ਜਾਵੇ।

ਅਸਲ ਵਿੱਚ ਰੋਪੜ ਇਲਾਕੇ ਵਿੱਚ ਗੁੰਡਾ ਟੈਕਸ ਉਗਰਾਹੀ ਲਈ ਲਾਏ ਜਾਂਦੇ ਨਜਾਇਜ਼ ਨਾਕਿਆਂ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੀਬੀਆਈ ਨੂੰ ਮੁੱਢਲੀ ਜਾਂਚ ਸੌਂਪੇ ਜਾਣ ਦਾ ਹੁਕਮ ਦਿੱਤਾ ਗਿਆ ਹੈ।

ਹਾਈਕੋਰਟ ਨੇ ਕੀ ਹੁਕਮ ਦਿੱਤਾ ਤੇ ਅਗਲੀ ਸੁਣਵਾਈ ਕਦੋਂ ਹੋਵੇਗੀ, ਜਾਣਨ ਲਈ ਇੱਥੇ ਕਲਿੱਕ ਕਰੋ

ਬੇਲਾਰੂਸ: ਰਾਸ਼ਟਰਪਤੀ ਚੋਣਾਂ 'ਚ ਮੁਜ਼ਾਹਰੇ ਕੀ ਸਾਬਤ ਕਰਦੇ ਹਨ

ਬੇਲਾਰੂਸ ਵਿੱਚ ਲਗਾਤਾਰ ਕਈ ਦਿਨਾਂ ਤੋਂ ਵੱਡੇ ਪੱਧਰ ਉੱਤੇ ਹੋ ਰਹੇ ਮੁਜ਼ਾਹਰਿਆਂ ਨੇ ਮੁਲਕ ਨੂੰ ਹਿਲਾ ਕੇ ਰੱਖਿਆ ਹੋਇਆ ਹੈ।

ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਮੰਨਿਆ ਇਹ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਬੇਲਾਰੂਸ ਦੇ ਆਗੂ ਅਤੇ ਰਾਸ਼ਟਰਪਤੀ ਐਲੇਕਜ਼ੈਂਡਰ ਲੁਕਾਸ਼ੇਂਕੋ ਦੇ ਹੱਕ 'ਚ ਚੋਣਾਂ ਦੌਰਾਨ ਧਾਂਦਲੀਆਂ ਹੋ ਰਹੀਆਂ ਹਨ।

ਵਿਰੋਧੀ ਧਿਰਾਂ ਦੇ ਮੁਜ਼ਾਹਰਿਆਂ, ਪੁਲਿਸ ਦੇ ਤਸ਼ੱਦਦ ਬਾਰੇ ਬਹੁਗਿਣਤੀ ਇਲਜ਼ਾਮਾਂ, ਗੁਲਾਬ ਹੱਥਾਂ ਵਿੱਚ ਫੜੀਆਂ ਚਿੱਟੇ ਕੱਪੜੇ ਪਾਈ ਔਰਤਾਂ ਦਾ ਪੈਦਲ ਮਾਰਚ....

ਜਾਣੋ ਇਹ ਸਭ ਕਿਵੇਂ ਹੋਇਆ, ਇੱਥੇ ਕਲਿੱਕ ਕਰਕੇ ਪੜ੍ਹੋ

ਪੰਡਿਤ ਜਸਰਾਜ ਦੇ ਜਲੰਧਰ ਹਰੀਵੱਲਭ ਸੰਗੀਤ ਸੰਮੇਲਨ ਦੀਆਂ ਯਾਦਾਂ

ਮਸ਼ਹੂਰ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ਵਿੱਚ ਸੋਮਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 90 ਸਾਲ ਦੇ ਸਨ।

ਉਨ੍ਹਾਂ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਮਰੀਕਾ ਦੇ ਨਿਊ ਜਰਸੀ ਵਿੱਚ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ ਸਥਾਨਕ ਸਮੇਂ ਮੁਤਾਬਕ ਸਵੇਰੇ 5.15 ਵਜੇ ਹੋਇਆ।

ਹਰਿਵੱਲਭ ਸੰਮੇਲਨ ਦੇ ਜਨਰਲ ਸਕਤੱਰ ਦੀਪਕ ਬਾਲੀ ਨੇ ਕਿਹਾ, "ਪੰਡਿਤ ਜੀ ਜਦੋਂ ਤਿੰਨ ਸਾਲ ਪਹਿਲਾਂ ਜਲੰਧਰ 'ਚ ਹਰਿਵੱਲਭ ਸੰਗੀਤ ਸੰਮੇਲਨ 'ਚ ਆਏ ਤਾਂ ਤੜਕੇ 4 ਵਜੇ ਤੱਕ ਸਰੋਤਿਆਂ ਦਾ ਟਿਕੇ ਰਹਿਣਾ ਦੱਸ ਰਿਹਾ ਸੀ ਕਿ ਉਸ ਯੁੱਗ ਗਾਇਕ ਨੂੰ ਸੁੰਨਣ ਲਈ ਲੋਕ ਕਿੰਨ੍ਹੇ ਬੇਤਾਬ ਹਨ।"

ਪੀਐੱਮ ਮੋਦੀ ਅਤੇ ਹੋਰ ਸ਼ਖ਼ਸੀਅਤਾਂ ਨੇ ਕੀ ਕਿਹਾ, ਇੱਥੇ ਕਲਿੱਕ ਕਰਕੇ ਜਾਣੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)