Pranab Mukherjee: ਪ੍ਰਣਬ ਮੁਖਰਜੀ ਦੀ ਰਾਜੀਵ ਗਾਂਧੀ ਨਾਲ ਕੀ ਨਰਾਜ਼ਗੀ ਸੀ

ਤਸਵੀਰ ਸਰੋਤ, Getty Images
ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 84 ਸਾਲ ਸੀ। ਉਹ 10 ਅਗਸਤ ਤੋਂ ਦਿੱਲੀ ਵਿੱਚ ਫੌਜ ਦੇ ਆਰ ਐਂਡ ਆਰ ਹਸਪਤਾਲ ਵਿੱਚ ਭਰਤੀ ਸਨ।
ਪ੍ਰਣਬ ਮੁਖਰਜੀ ਕੋਰੋਨਾ ਨਾਲ ਪੀੜਤ ਹੋਣ ਮਗਰੋਂ ਫੇਫੜਿਆਂ ਦੇ ਇਨਫੈਕਸ਼ਨ ਨਾਲ ਪੀੜਤ ਸਨ।
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ. ਪ੍ਰਣਬ ਮੁਖਰਜੀ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਰਤਨ ਪ੍ਰਣਬ ਮੁਖਰਜੀ ਦੇ ਦੇਹਾਂਤ ’ਤੇ ਪੂਰੇ ਦੇਸ ਨੂੰ ਸੋਗ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਪ੍ਰਣਬ ਮੁਖਰਜੀ ਦੇ ਦੇਹਾਂਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪ੍ਰਣਬ ਦਾ ਬਚਪਨ ਚੁਣੌਤੀਆਂ ਨਾਲ ਭਰਿਆ ਰਿਹਾ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਮਿਰਾਠੀ ਪਿੰਡ ਵਿਚ ਉਨ੍ਹਾਂ ਨੂੰ ਸਕੂਲ ਜਾਣ ਲਈ ਬਚਪਨ ਵਿੱਚ ਨਦੀ ਨੂੰ ਪਾਰ ਕਰਨਾ ਪੈਂਦਾ ਸੀ। ਮੀਂਹ ਦੇ ਦਿਨਾਂ ਵਿੱਚ ਉਹ ਆਪਣੇ ਨਾਲ ਇੱਕ ਗਮਛਾ ਰੱਖਦੇ ਸੀ ਤਾਂ ਜੋ ਮੀਂਹ ਨਾਲ ਭਰੇ ਖੇਤਾਂ ਨੂੰ ਪਾਰ ਕਰ ਕੇ ਸੱਤ ਕਿਲੋਮੀਟਰ ਦੂਰ ਸਕੂਲ ਪਹੁੰਚਣ ਤੋਂ ਬਾਅਦ ਉਹ ਆਪਣੇ ਕੱਪੜੇ ਬਦਲ ਸਕਣ।
ਹੈਰਾਨ ਨਾ ਹੋਵੇ, ਪਰ ਅਜਿਹੀ ਸਥਿਤੀ ਤੋਂ ਨਿਕਲਣ ਵਾਲਾ ਉਹ ਛੋਟਾ ਬੱਚਾ ਭਾਰਤ ਦੇ ਰਾਸ਼ਟਰਪਤੀ ਦੇ ਤੌਰ ‘ਤੇ ਰਾਇਸੀਨਾ ਹਿੱਲਜ਼ ਤੱਕ ਪਹੁੰਚਣ ਵਿੱਚ ਸਫ਼ਲ ਰਿਹਾ। ਅਜਿਹਾ ਰਾਸ਼ਟਰਪਤੀ ਜਿਸ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਵਿੱਚ ਸਤਿਕਾਰ ਕੀਤਾ ਜਾਂਦਾ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਭਾਰਤ ਦੇ ਤੇਰ੍ਹਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਹਨ। ਉਨ੍ਹਾਂ ਨੇ ਕਦੇ ਵੀ ਭਾਰਤ ਦੇ ਉੱਚ ਅਹੁਦੇ 'ਤੇ ਪਹੁੰਚਣ ਦੀ ਇੱਛਾ ਨਹੀਂ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਨੇ ਕਦੇ ਸੋਚਿਆ ਸੀ ਕਿ ਉਹ ਇਕ ਦਿਨ ਭਾਰਤ ਦੇ ਪਹਿਲੇ ਨਾਗਰਿਕ ਬਣਨਗੇ।
ਪਰ ਰਾਜਨੀਤਿਕ ਗਣਿਤ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਸਵੀਕਾਰ ਕਰਨ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ
ਸਾਲ 2019 ‘ਚ ਪ੍ਰਣਬ ਮੁਖਰਜੀ ਨੂੰ ‘ਭਾਰਤ ਕਤਨ’ ਸਨਮਾਨ ਨਾਲ ਨਵਾਜ਼ਿਆ ਗਿਆ।
ਸਾਬਕਾ ਰਾਸ਼ਟਰਪਤੀ ਦੀ ਜ਼ਿੰਦਗੀ ਦੇ ਉਤਾਰ-ਚੜਾਅ ਨੂੰ ਲੈ ਕੇ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਦੀ ਰਿਪੋਰਟ ਦੇ ਕੁਝ ਅੰਸ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।

ਤਸਵੀਰ ਸਰੋਤ, Pti
ਪ੍ਰਧਾਨ ਮੰਤਰੀ ਨਾ ਬਣਨ ਦਾ ਅਫ਼ਸੋਸ
ਪ੍ਰਣਬ ਮੁਖਰਜੀ ਦੇ ਬਾਇਓ ਡੇਟਾ ਵਿਚ ਸਿਰਫ ਇਕ ਅਹੁਦੇ ਦੀ ਘਾਟ ਸੀ ਅਤੇ ਉਹ 'ਪ੍ਰਧਾਨ ਮੰਤਰੀ' ਦਾ ਅਹੁਦਾ ਸੀ। ਇਸ ਲਈ ਉਹ 1984 ਅਤੇ 2004 ਵਿਚ ਦਾਅਵੇਦਾਰ ਨਜ਼ਰ ਆਏ ਸਨ।
ਪ੍ਰਣਬ ਮੁਖਰਜੀ, ਜੋ ਇੰਦਰਾ ਗਾਂਧੀ ਦੀ ਅਗਵਾਈ ਵਿਚ ਰਾਜਨੀਤਿਕ ਤੌਰ 'ਤੇ ਸਰਗਰਮ ਹੋਏ ਸਨ, ਸ਼ਾਇਦ ਆਪਣੇ ਆਪ ਨੂੰ ਇਸ ਅਹੁਦੇ ਦਾ ਵਧੀਆ ਦਾਅਵੇਦਾਰ ਮੰਨਦੇ ਸਨ। ਪਰ ਜਿਵੇਂ ਭਾਜਪਾ ਦੇ ਲਾਲ ਕ੍ਰਿਸ਼ਨ ਅਡਵਾਨੀ ਦੇ ਮਾਮਲੇ ਵਿਚ ਹੋਇਆ, ਉਵੇਂ ਹੀ ਉਹ ਵੀ ਕਦੇ ਇਹ ਅਹੁਦਾ ਪ੍ਰਾਪਤ ਨਹੀਂ ਕਰ ਸਕੇ।
ਇਹ ਕਾਂਗਰਸੀ ਨੇਤਾ ਅਤੇ ਉਨ੍ਹਾਂ ਦੀ ਧੀ ਸ਼ਰਮਿਸ਼ਠਾ ਮੁਖ਼ਰਜੀ ਨਾਲ ਹੋਈ ਗੱਲਬਾਤ ਵਿੱਚ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਦੇ ਪਿਤਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਾ ਬਣਨ ਦਾ ਅਫ਼ਸੋਸ ਸੀ। ਪਰ ਉਹਨਾਂ ਨੇ ਕਦੇ ਵੀ ਖੁੱਲ ਕੇ ਇਹ ਗੱਲ ਨਹੀਂ ਰੱਖੀ, ਕਿਉਂਕਿ ਉਹ ਪਾਰਟੀ ਵਿੱਚ ਇੱਕ ਸੀਨੀਅਰ ਨੇਤਾ ਸਨ। ਅਤੇ ਜਦੋਂ ਉਹ 2012 ਵਿਚ ਭਾਰਤ ਦੇ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ, ਸਪੱਸ਼ਟ ਤੌਰ 'ਤੇ ਉਨ੍ਹਾਂ ਨੂੰ ਫਿਰ ਇਸ ਮੁੱਦੇ' ਤੇ ਗੱਲ ਕਰਨਾ ਉਚਿਤ ਨਹੀਂ ਲਗਿਆ।

ਤਸਵੀਰ ਸਰੋਤ, TWITTER@CITIZNMUKHERJEE
ਆਰਐੱਸਐੱਸ ਦੇ ਮੰਚ 'ਤੇ ਪ੍ਰਭਾਵਸ਼ਾਲੀ ਭਾਸ਼ਣ
ਇਸ ਸੀਨੀਅਰ ਨੇਤਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਆਰਐਸਐਸ ਦੇ ਮੰਚ ਤੋਂ ਕਿਹੜਾ ਸੰਦੇਸ਼ ਦੇਣਾ ਚਾਹੁੰਦੇ ਸੀ।
ਪ੍ਰਣਬ ਮੁਖਰਜੀ ਵਲੋਂ 7 ਜੂਨ 2018 ਨੂੰ ਨਾਗਪੁਰ ਵਿੱਚ ਆਰਐਸਐਸ ਦੇ ਮੁੱਖ ਦਫ਼ਤਰ ਵਿੱਚ ਦਿੱਤਾ ਗਿਆ ਭਾਸ਼ਣ ਭੁੱਲਿਆ ਨਹੀਂ ਜਾ ਸਕਦਾ।
ਰਾਸ਼ਟਰ, ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਵਿਚਾਰ ਬਾਰੇ ਜੋ ਉਹ ਉਸ ਮੰਚ 'ਤੇ ਬੋਲੇ, ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਭਾਵੇਂ ਪਲੇਟਫਾਰਮ ਵੱਖਰਾ ਸੀ, ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਵਿੱਚ ਕੋਈ ਤਬਦੀਲੀ ਨਹੀਂ ਆਈ।
ਉਨ੍ਹਾਂ ਨੇ ਭਾਰਤ ਦੇ ਅਸਲ ਰਾਸ਼ਟਰਵਾਦ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ, "ਭਾਰਤ ਦੀ ਕੌਮੀਅਤ ਇਕ ਭਾਸ਼ਾ ਜਾਂ ਇਕ ਧਰਮ ਤੱਕ ਸੀਮਤ ਨਹੀਂ ਹੈ। ਅਸੀਂ 'ਵਾਸੂਦੇਵ ਕੁਟੰਬਕਮ'(ਪੂਰੀ ਦੁਨੀਆਂ ਇਕ ਪਰਿਵਾਰ ਹੈ) 'ਚ ਵਿਸ਼ਵਾਸ ਰੱਖਦੇ ਹਾਂ। ਭਾਰਤ ਵਿੱਚ ਲੋਕ 122 ਤੋਂ ਵੱਧ ਭਾਸ਼ਾਵਾਂ ਅਤੇ 1600 ਉਪਭਾਸ਼ਾਵਾਂ ਬੋਲਦੇ ਹਨ। ਇੱਥੇ ਸੱਤ ਵੱਡੇ ਧਰਮਾਂ ਦੇ ਪੈਰੋਕਾਰ ਰਹਿੰਦੇ ਹਨ ਅਤੇ ਉਹ ਸਾਰੇ ਇਕ ਸਿਸਟਮ, ਇਕ ਝੰਡਾ ਅਤੇ ਇਕ ਭਾਰਤੀ ਪਹਿਚਾਣ ਦੇ ਅਧੀਨ ਰਹਿੰਦੇ ਹਨ। "
ਪ੍ਰਣਬ ਮੁਖਰਜੀ ਨੇ ਕਿਹਾ, "ਅਸੀਂ ਸਹਿਮਤ ਹੋਈਏ ਜਾਂ ਨਹੀਂ, ਪਰ ਅਸੀਂ ਆਪਣੀ ਵਿਚਾਰਧਾਰਕ ਵਿਭਿੰਨਤਾ ਨੂੰ ਦਬਾ ਨਹੀਂ ਸਕਦੇ। ਜਨਤਕ ਜੀਵਨ ਵਿਚ 50 ਸਾਲ ਬਿਤਾਉਣ ਤੋਂ ਬਾਅਦ, ਮੈਂ ਕਹਿ ਰਿਹਾ ਹਾਂ ਕਿ ਪ੍ਰਮੁੱਖਵਾਦ, ਬਹੁਪੱਖੀਤਾ, ਸਹਿਣਸ਼ੀਲਤਾ ਅਤੇ ਸੰਯੁਕਤ ਸਭਿਆਚਾਰ ਸਾਡੇ ਦੇਸ਼ ਦੀ ਰੂਹ ਹੈ। "

ਤਸਵੀਰ ਸਰੋਤ, Getty Images
ਰਾਜਨੀਤਿਕ ਕਰੀਅਰ ਦੀ ਸ਼ੁਰੂਆਤ
84 ਸਾਲਾ ਮੁਖਰਜੀ ਦਾ ਜਨਮ 11 ਦਸੰਬਰ 1935 ਨੂੰ ਪੱਛਮੀ ਬੰਗਾਲ ਦੇ ਇਕ ਛੋਟੇ ਜਿਹੇ ਪਿੰਡ ਮਿਰਾਠੀ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਾਂਗਰਸ ਪਾਰਟੀ ਦੇ ਸਥਾਨਕ ਨੇਤਾ ਅਤੇ ਸੁਤੰਤਰਤਾ ਸੈਨਾਨੀ ਸਨ।
ਉਨ੍ਹਾਂ ਨੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਅਤੇ ਕੋਲਕਾਤਾ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਬੈਚਲਰਸ ਦੀ ਡਿਗਰੀ ਹਾਸਲ ਕੀਤੀ।
ਉਨ੍ਹਾਂ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਇੱਕ ਕਾਲਜ ਅਧਿਆਪਕ ਅਤੇ ਇੱਕ ਪੱਤਰਕਾਰ ਦੇ ਤੌਰ 'ਤੇ ਕੀਤੀ।
ਪ੍ਰਣਬ ਮੁਖਰਜੀ ਦੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ 1969 ਵਿੱਚ 34 ਸਾਲ ਦੀ ਉਮਰ ਵਿੱਚ ਹੋਈ, ਜਦੋਂ ਉਹ ਰਾਜ ਸਭਾ ਦੇ ਮੈਂਬਰ ਬਣੇ। ਉਨ੍ਹਾਂ ਦਾ ਰਾਜਨੀਤਿਕ ਸਫ਼ਰ ਇੰਦਰਾ ਗਾਂਧੀ ਦੀ ਅਗਵਾਈ ਹੇਠ ਤੇਜ਼ੀ ਨਾਲ ਚਲਿਆ ਅਤੇ ਫਿਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਪਰ ਉਨ੍ਹਾਂ ਨੂੰ ਇਕ ਝਟਕਾ ਉਦੋਂ ਮਿਲਿਆ, ਜਦੋਂ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਸੀ।
ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ 'ਦਿ ਟਰਬੂਲੈਂਟ ਈਅਰਜ਼ 1980-1996' ਵਿਚ ਉਸ ਘਟਨਾ ਨੂੰ ਯਾਦ ਕਰਦਿਆਂ ਕਿਹਾ, "ਮੈਂ ਕਾਲ ਦਾ ਇੰਤਜ਼ਾਰ ਕਰਦਾ ਰਿਹਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਰਾਜੀਵ ਮੈਨੂੰ ਕੈਬਨਿਟ ਤੋਂ ਬਾਹਰ ਰੱਖਣਗੇ।”
“ਮੈਂ ਇਸ ਬਾਰੇ ਕੋਈ ਅਫ਼ਵਾਹਾਂ ਵੀ ਨਹੀਂ ਸੁਣੀਆਂ ਸਨ। ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਬਨਿਟ ਤੋਂ ਬਾਹਰ ਰੱਖਿਆ ਗਿਆ ਤਾਂ ਮੈਂ ਹੈਰਾਨ ਰਹਿ ਗਿਆ, ਮੈਂ ਗੁੱਸੇ ਵਿੱਚ ਸੀ। ਮੈਂ ਬਸ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ।"

ਤਸਵੀਰ ਸਰੋਤ, TWITTER@CITIZNMUKHERJEE
ਔਖੇ ਦਿਨ
ਪ੍ਰਣਬ ਮੁਖਰਜੀ ਨੂੰ ਉਸ ਵਕਤ ਮਾੜੇ ਸਮੇਂ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਛੇ ਸਾਲਾ ਲਈ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ। ਇਹ ਕਾਰਵਾਈ ਉਨ੍ਹਾਂ ਦੇ ਖਿਲਾਫ਼ ਉਦੋਂ ਕੀਤੀ ਗਈ ਸੀ ਜਦੋਂ ਉਨ੍ਹਾਂ ਨੇ ਇਲਸਟਰੇਟਿਡ ਵੀਕਲੀ ਮੈਗਜ਼ੀਨ ਦੇ ਤਤਕਾਲੀ ਸੰਪਾਦਕ ਪ੍ਰੀਤੀਸ਼ ਨੰਦੀ ਨੂੰ ਇੰਟਰਵਿਊ ਦਿੱਤਾ ਸੀ।
ਸਾਬਕਾ ਰਾਸ਼ਟਰਪਤੀ ਨੇ ਆਪਣੀ ਕਿਤਾਬ ਵਿੱਚ ਪਾਰਟੀ ਤੋਂ ਮੁਅੱਤਲੀ ਬਾਰੇ ਲਿਖਦਿਆਂ ਲਿਖਿਆ, "ਉਨ੍ਹਾਂ ਨੇ (ਰਾਜੀਵ ਗਾਂਧੀ) ਨੇ ਗਲਤੀਆਂ ਕੀਤੀਆਂ ਅਤੇ ਮੈਂ ਵੀ ਕੀਤੀਆਂ। ਹੋਰਾਂ ਨੇ ਉਨ੍ਹਾਂ ਨੂੰ ਮੇਰੇ ਵਿਰੁੱਧ ਭੜਕਾਇਆ ਅਤੇ ਮੇਰੇ ਵਿਰੁੱਧ ਉਨ੍ਹਾਂ ਦੀ ਰਾਏ ਨੂੰ ਬਣਾਇਆ। ਮੈਂ ਵੀ ਆਪਣੀ ਨਿਰਾਸ਼ਾ ਨੂੰ ਕਾਬੂ ਨਹੀਂ ਕਰ ਸਕਿਆ।"
ਹਾਲਾਂਕਿ ਉਹ 1988 ਵਿਚ ਕਾਂਗਰਸ ਪਾਰਟੀ ਵਿਚ ਪਰਤ ਆਏ, ਪਰ ਉਨ੍ਹਾਂ ਦੀ ਕਿਸਮਤ 1991 ਵਿਚ ਬਦਲੀ ਜਦੋਂ ਕਾਂਗਰਸ ਸੰਸਦੀ ਚੋਣਾਂ ਵਿਚ ਜਿੱਤ ਗਈ ਅਤੇ ਪੀ.ਵੀ. ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਬਣੇ।
2004 ਵਿਚ, ਕਾਂਗਰਸ ਪਾਰਟੀ ਦੁਬਾਰਾ ਸੱਤਾ ਵਿਚ ਆਈ ਅਤੇ ਇਹ ਸਪੱਸ਼ਟ ਹੋ ਗਿਆ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਨਾ ਨਹੀਂ ਚਾਹੁੰਦੀ ਸੀ। ਫਿਰ ਮੁਖਰਜੀ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਰਚਾ ਵਿਚ ਆਇਆ।
ਆਪਣੀ ਕਿਤਾਬ 'ਦਿ ਕੋਇਲੇਸ਼ਨ ਯੀਅਰਸ 1995-2012) ਵਿਚ ਇਸ ਨੂੰ ਮੰਨਦੇ ਹੋਏ, ਉਨ੍ਹਾਂ ਨੇ ਲਿਖਿਆ," ਇਸ ਗੱਲ ਦੀ ਵੱਡੀ ਉਮੀਦ ਕੀਤੀ ਜਾ ਰਹੀ ਸੀ ਕਿ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ, ਮੈਂ ਪ੍ਰਧਾਨ ਮੰਤਰੀ ਲਈ ਅਗਲਾ ਨਾਮ ਹੋਵਾਂਗਾ।"

ਤਸਵੀਰ ਸਰੋਤ, Getty Images
ਤਜਰਬਾ ਅਤੇ ਸਿਧਾਂਤ
ਮੁਖਰਜੀ ਕੋਲ ਰਾਜਨੀਤੀ, ਸੰਵਿਧਾਨ ਅਤੇ ਇਤਿਹਾਸ ਦਾ ਬਹੁਤ ਸਾਰਾ ਤਜ਼ਰਬਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਵੀ ਉਨ੍ਹਾਂ ਨੇ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕੀਤੀ।
ਇੱਕ ਵਾਰ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਰਾਜ ਸਭਾ ਵਿੱਚ ਪੇਟੈਂਟ ਐਕਟ ਵਿੱਚ ਸੋਧ ਕਰਨ ਵਾਲਾ ਇੱਕ ਬਿੱਲ ਪਾਸ ਕਰਨਾ ਸੀ, ਤਾਂ ਭਾਰਤ ਲਈ ਵਿਸ਼ਵ ਵਪਾਰ ਸੰਗਠਨ ਵਿੱਚ ਬਣੇ ਰਹਿਣਾ ਜ਼ਰੂਰੀ ਸੀ।
ਉਸ ਸਮੇਂ, ਕਾਂਗਰਸ ਵਿਰੋਧੀ ਧਿਰ ਵਿੱਚ ਸੀ, ਉਸ ਸਮੇਂ ਪਾਰਟੀ ਦੇ ਅੰਦਰ ਇੱਕ ਰਾਏ ਬਣੀ ਕਿ ਐਨਡੀਏ ਸਰਕਾਰ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਾਜਪਾਈ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪੇਟੈਂਟ ਐਕਟ ਪਾਸ ਕਰਨ ਦਾ ਸਿਹਰਾ ਨਾ ਮਿਲ ਸਕੇ।
ਪਰ ਇਹ ਪ੍ਰਣਬ ਮੁਖਰਜੀ ਹੀ ਸਨ ਜਿਨ੍ਹਾਂ ਨੇ ਕਾਂਗਰਸ ਦੀ ਵਰਕਿੰਗ ਕਮੇਟੀ ਅਤੇ ਕਾਂਗਰਸ ਦੀ ਸੰਸਦੀ ਪਾਰਟੀ ਵਿੱਚ ਸਰਕਾਰ ਦਾ ਸਮਰਥਨ ਕਰਨ ਲਈ ਦਲੀਲ ਦਿੱਤੀ ਸੀ।
ਉਸ ਵਕਤ, ਪਾਰਟੀ ਦੇ ਬਹੁਤ ਸਾਰੇ ਨੌਜਵਾਨ ਨੇਤਾਵਾਂ ਨੇ ਮਹਿਸੂਸ ਕੀਤਾ ਕਿ ਪ੍ਰਣਬ ਮੁਖਰਜੀ ਭਾਜਪਾ ਸਰਕਾਰ ਜੇ ਨਜ਼ਦੀਕ ਜਾ ਰਹੇ ਹਨ।
ਪਰ ਉਨ੍ਹਾਂ ਦੀ ਦਲੀਲ ਇਹ ਸੀ ਕਿ ਡਬਲਯੂਟੀਓ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਅਰੰਭ ਹੋਈ ਸੀ। ਅਜਿਹੀ ਸਥਿਤੀ ਵਿੱਚ, ਹੁਣ ਵਿਰੋਧੀ ਧਿਰ ਵਿੱਚ ਹੋਣ ਕਰਕੇ ਇਸਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਦੇ ਅਨੁਸਾਰ ਦੇਸ਼ ਲਈ ਡਬਲਯੂਟੀਓ ਵਿੱਚ ਸ਼ਾਮਲ ਹੋਣਾ ਜ਼ਰੂਰੀ ਸੀ। ਬਾਅਦ ਵਿੱਚ ਸੰਸਦ ਵਿੱਚ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਇਹ ਬਿੱਲ ਪਾਸ ਕੀਤਾ ਗਿਆ।

ਤਸਵੀਰ ਸਰੋਤ, PRAKASH SINGH/AFP/GETTY IMAGES
ਇੱਕ ਪਾਰਟੀ ਦੀ ਬਹੁਮਤ ਵਾਲੀ ਸਰਕਾਰ
ਆਪਣੇ ਸਿਧਾਂਤਾਂ ਪ੍ਰਤੀ ਉਨ੍ਹਾਂ ਦਾ ਇਹ ਰੁਝਾਨ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਕਾਇਮ ਰਿਹਾ। ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਦੋ ਵੱਖਰੀਆਂ ਵਿਚਾਰਧਾਰਾਵਾਂ ਵਾਲੀ ਸਰਕਾਰ ਰਹੀ। ਪਰ ਜਦੋਂ-ਜਦੋਂ ਉਨ੍ਹਾਂ ਦੀ ਪ੍ਰਵਾਨਗੀ ਦਾ ਸਮਾਂ ਆਇਆ ਤਾਂ ਉਨ੍ਹਾਂ ਦਾ ਰਵੱਈਆ ਇੱਕ ਸਮਾਨ ਰਿਹਾ।
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਵੋਟ ਪਾਉਣ ਅਤੇ ਬਹੁਮਤ ਵਾਲੀ ਸਰਕਾਰ ਚੁਣਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੂੰ ਗੱਠਜੋੜ ਸਰਕਾਰਾਂ 'ਤੇ ਭਰੋਸਾ ਨਹੀਂ ਸੀ। ਉਨ੍ਹਾਂ ਦੇ ਅਨੁਸਾਰ, ਸਿਰਫ਼ ਇੱਕ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਹੀ ਦੇਸ਼ ਲਈ ਚੰਗੀ ਹੁੰਦੀ ਹੈ।
2004 ਵਿੱਚ, ਜਦੋਂ ਕਾਂਗਰਸ ਪਾਰਟੀ ਨੇ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਸਰਕਾਰ ਬਣਾਈ, ਤਾਂ ਉਹਨਾਂ ਨੇ ਪਾਰਟੀ ਦੀ ਮੀਟਿੰਗ ਵਿੱਚ ਕਿਹਾ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਦੇ ਸਾਹਮਣੇ ਗੱਠਜੋੜ ਦੀ ਸਰਕਾਰ ਬਣਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਸੀ ਅਤੇ ਅਜਿਹਾ ਕਰਨ ਵਾਲੇ ਉਹ ਇਕੱਲੇ ਹੀ ਸਨ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮਿਲਣ ਲਈ ਆਏ ਅਤੇ ਇਸ ਮੁਲਾਕਾਤ ਵਿੱਚ ਮੋਦੀ ਨੇ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਸੰਬੋਧਨ ਲਈ ਧੰਨਵਾਦ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇੱਕ ਪਾਰਟੀ ਦੀ ਸਰਕਾਰ ਚੁਣਨ ਦੀ ਅਪੀਲ ਕੀਤੀ।
ਉਸ ਦਿਨ ਤੋਂ ਹੀ ਮੋਦੀ ਅਤੇ ਮੁਖਰਜੀ ਦਾ ਰਿਸ਼ਤਾ ਖਾਸ ਬਣ ਗਿਆ, ਜਿਸ ਨੂੰ ਪ੍ਰਧਾਨ ਮੰਤਰੀ ਨੇ ਜਨਤਕ ਤੌਰ 'ਤੇ ਸਵੀਕਾਰ ਵੀ ਕੀਤਾ।

ਤਸਵੀਰ ਸਰੋਤ, TWITTER@CITIZNMUKHERJEE
ਡਾਇਰੀ ਲਿਖਣ ਦੀ ਆਦਤ
ਪ੍ਰਣਬ ਮੁਖਰਜੀ ਹਰ ਦਿਨ ਖ਼ਤਮ ਹੋਣ 'ਤੇ ਡਾਇਰੀ ਵਿੱਚ ਕੁਝ ਲਿਖਦੇ ਜ਼ਰੂਰ ਸੀ। ਉਨ੍ਹਾਂ ਦੀ ਇਸ ਡਾਇਰੀ ਵਿੱਚ ਸਮਕਾਲੀ ਭਾਰਤੀ ਰਾਜਨੀਤੀ ਦਾ ਇਤਿਹਾਸ ਦਰਜ ਹੋਵੇਗਾ।
ਉਨ੍ਹਾਂ ਦੇ ਮੁਤਾਬਕ, ਉਨ੍ਹਾਂ ਦੀ ਇਹ ਡਾਇਰੀ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਨਾਲ ਹੀ ਜਾਵੇਗੀ। ਸੱਚਾਈ ਇਹ ਹੈ ਕਿ ਹਰ ਦਿਨ ਉਹ ਆਪਣੇ ਦਿਨ ਦੇ ਆਪਣੇ ਤਜ਼ਰਬਿਆਂ ਬਾਰੇ ਲਿਖਦੇ ਸਨ, ਇਸੇ ਲਈ ਉਨ੍ਹਾਂ ਦੀ ਯਾਦਦਾਸ਼ਤ ਵੀ ਮਜ਼ਬੂਤ ਸੀ।
ਭਾਵੇਂ ਉਹ ਸਰਕਾਰੀ ਕੰਮਾਂ ਵਿੱਚ ਰੁੱਝੇ ਹੋਣ ਜਾਂ ਰਾਜਨੀਤਿਕ ਰੁਝੇਵਿਆਂ 'ਚ ਹੋਣ, ਅੱਧੀ ਰਾਤ ਤੋਂ ਬਾਅਦ, ਉਹ ਆਪਣੀ ਡਾਇਰੀ ਜ਼ਰੂਰ ਲਿਖਦੇ ਸਨ।
ਜਦੋਂ ਉਹ ਕੇਂਦਰੀ ਮੰਤਰੀ ਸਨ ਤਾਂ ਅੱਧੀ ਰਾਤ ਨੂੰ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਉਹ ਸਵੇਰੇ ਡੇਢ ਵਜੇ ਨਹਾਉਂਦੇ ਸੀ ਅਤੇ ਫਿਰ ਰਾਤ ਦਾ ਖਾਣਾ ਖਾਂਦੇ ਸੀ।
ਇਸ ਭੋਜਨ ਵਿੱਚ ਚਾਵਲ, ਦਾਲ, ਆਲੂ ਅਤੇ ਮੱਛੀ ਸ਼ਾਮਲ ਹੁੰਦੀ ਸੀ। ਇਸ ਤੋਂ ਬਾਅਦ, ਉਹ ਸਵੇਰੇ ਜਲਦੀ ਉੱਠਦੇ ਸੀ। ਉੱਠਣ ਤੋਂ ਬਾਅਦ, ਉਹ ਚਾਰ ਕਿਲੋਮੀਟਰ ਸਵੇਰ ਦੀ ਸੈਰ ਕਰਦੇ ਸਨ।

ਤਸਵੀਰ ਸਰੋਤ, Getty Images
ਹਾਲਾਂਕਿ 13 ਵੇਂ ਰਾਸ਼ਟਰਪਤੀ ਦੀ ਇੱਕ ਕਮਜ਼ੋਰੀ ਵੀ ਰਹੀ। ਉਹ ਦੁਰਗਾ ਪੂਜਾ ਦੌਰਾਨ ਬਾਕਾਇਦਾ ਆਪਣੇ ਪਿੰਡ ਆਉਂਦੇ ਰਹੇ। ਉਹ ਖ਼ੁਦ ਪੂਜਾ ਵੀ ਕਰਦੇ ਸਨ।
ਇੰਦਰਾ ਗਾਂਧੀ ਤੋਂ ਮਨਮੋਹਨ ਸਿੰਘ ਤੱਕ, ਉਹ ਇਸ ਪੂਜਾ ਦੇ ਸ਼ੈਡਿਊਲ ਲਈ ਸਮਝੌਤਾ ਕਰਦੇ ਰਹੇ।
ਇਕ ਵਾਰ ਯੂਐਸ ਦੇ ਰੱਖਿਆ ਮੰਤਰੀ ਡੌਨਲਡ ਰਮਸਫੀਲਡ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ ਉਹ ਆਪਣੇ ਪਿੰਡ ਵਿੱਚ ਸਨ।
ਉਹ ਅਧਿਕਾਰੀ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦੇ ਰਹੇ, ਖ਼ਾਸਕਰ ਜਦੋਂ ਉਹ ਪੂਜਾ 'ਤੇ ਹੁੰਦੇ ਸਨ। ਹਿੰਮਤ ਦਿਖਾਉਂਦੇ ਹੋਏ, ਇੱਕ ਅਧਿਕਾਰੀ ਨੇ ਕਾਗਜ਼ ਦੇ ਟੁਕੜੇ 'ਤੇ ਲਿਖਿਆ ਕਿ ਰਮਸਫੀਲਡ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਹਨ ਤਾਂ ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਇੰਤਜ਼ਾਰ ਕਰਨ।

ਤਸਵੀਰ ਸਰੋਤ, Getty Images
ਜਦੋਂ ਵਾਸ਼ਿੰਗਟਨ ਵਿੱਚ ਪ੍ਰਮਾਣੂ ਸਮਝੌਤੇ 'ਤੇ ਹਸਤਾਖ਼ਰ ਹੋਣੇ ਸਨ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਅਮਰੀਕਾ ਉਹ ਦਿਨ ਤੈਅ ਕਰ ਰਿਹਾ ਹੈ ਜਦੋਂ ਤੁਸੀਂ ਪੂਜਾ ਲਈ ਆਪਣੇ ਪਿੰਡ ਵਿੱਚ ਹੋਵੋਗੇ।
ਪ੍ਰਣਬ ਨੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ। ਉਹ ਆਪਣੀ ਪੂਜਾ ਪੂਰੀ ਕਰਕੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਆਏ ਅਤੇ ਉਸੇ ਰਾਤ ਨਿਊਯਾਰਕ ਲਈ ਰਵਾਨਾ ਹੋਏ।

ਤਸਵੀਰ ਸਰੋਤ, Getty Images
ਪੂਜਾ ਦਾ ਰੁਟੀਨ ਬਦਲਿਆ
ਉੱਥੋਂ ਉਹ ਵਾਸ਼ਿੰਗਟਨ ਗਏ ਅਤੇ ਸਮਝੌਤੇ 'ਤੇ ਦਸਤਖ਼ਤ ਕੀਤੇ। ਉਹ ਇੱਕ ਸੰਖੇਪ ਪ੍ਰੈਸ ਕਾਨਫਰੰਸ ਤੋਂ ਬਾਅਦ ਏਅਰਪੋਰਟ ਪਹੁੰਚੇ ਤਾਂ ਕਿ ਅਗਲੇ ਦਿਨ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਉਹ ਸ਼ਾਮਲ ਹੋ ਸਕਣ।
ਪਰ ਜਦੋਂ ਉਹ ਰਾਸ਼ਟਰਪਤੀ ਬਣੇ, ਉਨ੍ਹਾਂ ਨੇ ਆਪਣੀ ਰੁਟੀਨ ਬਦਲ ਦਿੱਤੀ, ਕਿਉਂਕਿ ਭਾਰਤ ਦੇ ਰਾਸ਼ਟਰਪਤੀ ਨੂੰ ਦੁਸਹਿਰੇ 'ਤੇ ਰਾਵਣ ਵੱਧ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਹੁੰਦਾ ਹੈ।
ਦੇਸ਼ ਦੇ ਪਹਿਲੇ ਰਾਸ਼ਟਰਪਤੀ, ਡਾ: ਰਾਜੇਂਦਰ ਪ੍ਰਸਾਦ ਨੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਪ੍ਰਣਬ ਇਸ ਨੂੰ ਮੰਨਦੇ ਰਹੇ।
ਰਾਸ਼ਟਰਪਤੀ ਵਜੋਂ ਆਪਣੇ ਕਾਰਜਕਾਲ ਦੌਰਾਨ, ਉਹ ਨਵਮੀ ਦੇ ਦਿਨ ਦਿੱਲੀ ਪਹੁੰਚਦੇ ਸਨ ਅਤੇ ਆਪਣੇ ਪੁੱਤਰ ਨੂੰ ਪੂਜਾ ਦੇ ਹੋਰ ਕੰਮ ਕਰਨ ਦੀ ਹਦਾਇਤ ਦੇ ਕੇ ਆਉਂਦੇ ਸਨ।




ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












