ਅਮਿਤਾਭ ਬੱਚਨ ਦਾ ਟਰੋਲਜ਼ ਨੂੰ ਜਵਾਬ: 'ਉਹ ਮੈਨੂੰ ਲਿਖਦੇ ਹਨ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕੋਵਿਡ ਨਾਲ ਮਰ ਜਾਓ'

“ਮੈਨੂੰ ਹੁਣ ਰਿਟਾਇਰ ਹੋ ਜਾਣਾ ਚਾਹੀਦਾ ਹੈ.... ਮੇਰੀ ਮੰਜੀ ਵੀ ਹੋਰ ਵਿਚਾਰਾਂ ਦਾ ਸੱਦਾ ਦੇਵੇਗੀ... ਇਹ ਮੈਨੂੰ ਪਸੰਦ ਹੈ...ਇਹ ਮੇਰੀ ਨੀਂਦ ਨੂੰ ਖ਼ਰਾਬ ਕਰਦਾ ਹੈ ਪਰ ਫਿਰ ਨੀਂਦ ਨੂੰ ਉਹ ਸਾਰੇ ਖ਼ਰਾਬ ਕਰ ਦਿੰਦੇ ਹਨ, ਇਨ੍ਹਾਂ ਕਈ ਸਾਲਾਂ ਵਿੱਚ...ਤਾਂ ਕੀ ਹੁਣ ਵਿਨਾਸ਼ ਬਦਲ ਜਾਣਾ ਚਾਹੀਦਾ ਹੈ। ਚੰਗਾ ਲੱਗ ਰਿਹਾ ਹੈ ..?”

ਕੁਝ ਇਸ ਤਰ੍ਹਾਂ ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਟਰੋਲਜ਼ ਨੂੰ ਖੁੱਲ੍ਹੀ ਚਿੱਠੀ ਲਿਖੀ। ਐਸ਼ਵਰਿਆ ਅਤੇ ਅਰਾਧਿਆ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਮਿਤਾਭ ਬੱਚਨ ਨੇ ਦੱਸਿਆ, ਅਰਾਧਿਆ ਨੇ ਉਨ੍ਹਾਂ ਨੂੰ ਕਿਹਾ- ‘ਤੁਸੀਂ ਜਲਦੀ ਹੀ ਘਰ ਆਓਗੇ’।

ਫਿਰ ਉਨ੍ਹਾਂ ਨੇ ਬਿਨਾ ਨਾਮ ਲਏ ਕਿਹਾ ਕਿ ਉਹ ਚਾਹੁੰਦੇ ਹਨ ‘ਮੈਂ ਕੋਵਿਡ ਨਾਲ ਮਰ ਜਾਵਾਂ’।

ਅਮਿਤਾਭ ਬੱਚਨ ਲਿਖਦੇ ਹਨ, “ਇਹ ਇੱਕ ਦਿੱਲ ਖਿੱਚਵਾਂ ਸਕ੍ਰੀਨ ਪਲੇਅ ਹੈ, ਹੈ ਕਿ ਨਹੀਂ...ਸਕ੍ਰੀਨ ਪਲੇਅ ਲੇਖਕਾਂ ਦੀ ਕਲਪਨਾ ਹੁੰਦੀ ਹੈ...ਕਲਪਨਾਵਾਂ ਕਈ ਵਾਰ ਸੱਚੀਆਂ ਹੁੰਦੀਆਂ ਹਨ...ਸ਼ਾਇਦ ਮੇਰੇ ਲਈ ਨਹੀਂ ਹੋ ਸਕਦੀਆਂ ਪਰ ਜਦੋਂ ਤੱਕ ਮੈਂ ਕਲਪਨਾ ਕਰਦਾ ਹਾਂ ਕੀ ਫ਼ਰਕ ਪੈਂਦਾ ਹੈ।”

‘ਉਹ ਮੈਨੂੰ ਦੱਸਣ ਲਈ ਲਿਖਦੇ ਹਨ...’

“ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕੋਵਿਡ ਨਾਲ ਮਰ ਜਾਓ...”

“ਸਿਰਫ਼ ਦੋ ਚੀਜ਼ਾਂ ਹਨ ਜੋ ਹੋ ਸਕਦੀਆਂ ਹਨ - ਜਾਂ ਤਾਂ ਮੈਂ ਮਰ ਜਾਵਾਂਗਾ ਜਾਂ ਮੈਂ ਜੀਵਾਂਗਾ। ਜੇ ਮੈਂ ਮਰ ਜਾਵਾਂ ਤੁਸੀਂ ਆਪਣੇ ਸਖ਼ਤ ਇਲਜ਼ਾਮ ਨਹੀਂ ਲਿਖ ਸਕੋਗੇ, ਕਿਸੇ ਸੈਲਿਬ੍ਰਿਟੀ ਦੇ ਨਾਮ ’ਤੇ ਆਪਣੀ ਟਿੱਪਣੀ ਕਰ ਕੇ...ਤਰਸ ਆਉਂਦਾ ਹੈ। ਤੁਹਾਡੀ ਲਿਖਤ ਦਾ ਨੋਟਿਸ ਕੀਤੇ ਜਾਣ ਦਾ ਕਾਰਨ ਸੀ ਕਿ ਤੁਸੀਂ ਅਮਿਤਾਭ ਬੱਚਨ ’ਤੇ ਹਮਲਾ ਕੀਤਾ...ਜੋ ਹੁਣ ਮੌਜੂਦ ਨਹੀਂ ਰਹੇਗਾ!!

“ਜੇ ਰੱਬ ਦੀ ਕਿਰਪਾ ਨਾਲ ਮੈਂ ਜਿਉਂਦਾ ਰਹਿੰਦਾ ਹਾਂ ਅਤੇ ਬਚਦਾ ਹਾਂ ਤਾਂ ਤੁਹਾਨੂੰ ਨਾ ਸਿਰਫ਼ ਮੇਰੇ ਤੋਂ ਤੂਫਾਨ ਦਾ ਸਾਹਮਣਾ ਕਰਨਾ ਪਏਗਾ ਸਗੋਂ ਬਹੁਤ ਹੀ ਰੂੜੀਵਾਦੀ ਪੱਧਰ 'ਤੇ, 9 ਕਰੋੜ ਤੋਂ ਵੀ ਵੱਧ ਫੋਲੋਅਰਜ਼ ਤੋਂ ਵੀ। ਮੈਂ ਅਜੇ ਉਨ੍ਹਾਂ ਨੂੰ ਇਹ ਦੱਸਣਾ ਹੈ ਪਰ ਜੇ ਮੈਂ ਬਚਾਂਗਾ ਤਾਂ ਮੈਂ ਦੱਸਾਂਗਾ।"

"ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਜ਼ੋਰਦਾਰ ਗੁੱਸੇ ਵਾਲੀ ਤਾਕਤ ਹੈ, ਉਹ ਪੂਰੀ ਦੁਨੀਆਂ ਵਿੱਚ ਹਨ - ਪੱਛਮ ਤੋਂ ਪੂਰਬ ਤੱਕ ਅਤੇ ਉੱਤਰ ਤੋਂ ਦੱਖਣ ਤੱਕ ਅਤੇ ਉਹ ਸਿਰਫ ਇਸ ਪੇਜ ’ਤੇ ਹੀ ਨਹੀਂ ਹਨ। ਇੱਕ ਪਲਕ ਝਪਕਣ ਵਿੱਚ ਹੀ ਇਨ੍ਹਾਂ ਦੇ ਪਰਿਵਾਰ ਦਾ ਵਿਸਥਾਰ 'ਵਿਨਾਸ਼ਕਾਰੀ ਪਰਿਵਾਰ' ਬਣ ਜਾਵੇਗਾ !!!!

‘.. ਮੈਂ ਉਨ੍ਹਾਂ ਨੂੰ ਸਿਰਫ਼ ਇੰਨਾ ਕਹਿਣਾ ਹੈ ਕਿ ਠੋਕਦੋ....ਨੂੰ

‘ਕਾਸ਼ ਤੁਸੀਂ ਆਪਣੇ ਖ਼ੁਦ ਦੇ ਸੇਕ ਵਿੱਚ ਸੜ ਜਾਓ !!’

ਸੋਸ਼ਲ ਮੀਡੀਆ ’ਤੇ ਪ੍ਰਤੀਕਰਮ

ਅਮਿਤਾਭ ਬੱਚਨ ਦੇ ਇਸ ਬਲਾਗ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਸ਼ੇਅਰ ਕੀਤਾ।

ਕਾਰਤਿਕ ਨਾਮ ਦੇ ਯੂਜ਼ਰ ਨੇ ਲਿਖਿਆ, “ਇਹ ਅਮਿਤਾਭ ਬੱਚਨ ਦੀਆਂ ਕਾਫੀ ਭਾਵੁਕ ਭਾਵਨਾਵਾਂ ਹਨ।”

ਪਸਰੂਰਵਾਲਾ ਨੇ ਟਵੀਟ ਕੀਤਾ, “ਲੋਕ ਭੁੱਲ ਜਾਂਦੇ ਹਨ ਕਿ ਸੈਲਿਬ੍ਰਿਟੀ ਵੀ ਇਨਸਾਨ ਹਨ ਅਤੇ ਉਨ੍ਹਾਂ ਦਾ ਵੀ ਪਰਿਵਾਰ ਹੈ।”

ਕੁਝ ਲੋਕਾਂ ਨੇ ਆਲੋਚਨਾ ਵੀ ਕੀਤੀ

ਕਿਸ਼ੀ ਅਰੋੜਾ ਨੇ ਟਵੀਟ ਕੀਤਾ, “ਉਨ੍ਹਾਂ ਦੇ ਪੱਧਰ ਦੇ ਵਿਅਕਤੀ ਨੇ ਜੋ ਲਿਖਿਆ ਹੈ ਉਹ ਕਾਫੀ ਗੁੱਸਾ ਤੇ ਨਫ਼ਰਤ ਦਿਖਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਉਮਰ ਨੇ ਤੁਹਾਨੂੰ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਨਾਲ ਦੇਖਣਾ ਸਿਖਾਇਆ ਹੈ।”

ਠਾਕੁਰ ਸਾਬ ਨੇ ਲਿਖਿਆ, “ਮੈਨੂੰ ਇਸ ਵਿੱਚ ਕੁਝ ਵੀ ਭਾਵੁਕ ਨਜ਼ਰ ਨਹੀਂ ਆ ਰਿਹਾ ਸਗੋਂ ਸ਼ਰਮਨਾਕ ਲੱਗ ਰਿਹਾ ਹੈ।”

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)