'ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ 'ਚ 30 ਹਜ਼ਾਰ ਵਿੱਚ ਮਿਲ ਰਹੀ ਹੈ'

ਰੈਮਡੈਸੇਵੀਅਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੈਮਡੈਸੇਵੀਅਰ ਦੀ ਇੱਕ ਸ਼ੀਸ਼ੀ ਦੀ ਕੀਮਤ ਸਰਕਾਰੀ ਤੌਰ 'ਤੇ 5400 ਰੁਪਏ ਹੈ। ਆਮ ਤੌਰ 'ਤੇ ਮਰੀਜ਼ ਨੂੰ ਇਸ ਦੀਆਂ ਪੰਜ ਜਾਂ ਛੇ ਖੁਰਾਕਾਂ ਦੇਣੀਆਂ ਪੈਂਦੀਆਂ ਹਨ।
    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।

ਰੈਮਡੈਸੇਵੀਅਰ ਇੱਕ ਐਂਟੀ-ਵਾਇਰਲ ਦਵਾਈ ਹੈ। ਇਸ ਦਵਾਈ ਨੂੰ ਭਾਰਤ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ।

ਇਸ ਦੇ ਨਾਲ, ਐਮਰਜੈਂਸੀ ਵਿੱਚ ਵੀ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਗਈ ਹੈ, ਯਾਨੀ, ਡਾਕਟਰ ਇਸ ਨੂੰ ਮਰੀਜ਼ਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਦੇ ਸਕਦੇ ਹਨ।

ਪਰ ਰੈਮਡੈਸੇਵੀਅਰ ਨੂੰ ਖਰੀਦਣਾ ਅਸੰਭਵ ਕੰਮ ਸਾਬਤ ਹੋਇਆ। ਰੈਮਡੈਸੇਵੀਅਰ ਕਿਤੇ ਵੀ ਉਪਲਬਧ ਨਹੀਂ ਸੀ।

ਨਿਰਾਸ਼ ਅਭਿਨਵ ਸ਼ਰਮਾ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਦਵਾਈ ਲਈ ਫੋਨ ਕੀਤਾ ਕਿਉਂਕਿ ਉਸ ਦੇ ਚਾਚਾ ਦੀ ਹਾਲਤ ਵਿਗੜ ਰਹੀ ਸੀ।

ਉਹ ਕਹਿੰਦੇ ਹਨ, "ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਮੇਰੇ ਚਾਚਾ ਜੀਵਨ ਦੀ ਲੜਾਈ ਲੜ ਰਹੇ ਸਨ ਅਤੇ ਮੈਂ ਉਹ ਦਵਾਈ ਲੈਣ ਲਈ ਸੰਘਰਸ਼ ਕਰ ਰਿਹਾ ਸੀ ਜਿਸ ਨਾਲ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।"

ਉਨ੍ਹਾਂ ਦੱਸਿਆ, "ਬਹੁਤ ਸਾਰੇ ਲੋਕਾਂ ਨੂੰ ਫੋਨ ਕਰਨ ਤੋਂ ਬਾਅਦ ਮੈਨੂੰ ਰੈਮਡੈਸੇਵੀਅਰ ਮਿਲੀ, ਪਰ ਕੀਮਤ 'ਤੋਂ ਸੱਤ ਗੁਣਾ ਵੱਧ। ਮੈਂ ਦਵਾਈ ਲਈ ਕੋਈ ਵੀ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਸੀ। ਪਰ ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਕੇ ਉਦਾਸ ਹੋਇਆ, ਜੋ ਇਹ ਨਹੀਂ ਖਰੀਦ ਸਕਦੇ।"

ਅਭਿਨਵ ਦੀ ਹਾਲਤ ਕਈ ਅਜਿਹੇ ਪਰਿਵਾਰਾਂ ਵਾਂਗ ਹੈ, ਜੋ ਆਪਣੇ ਅਜ਼ੀਜ਼ਾਂ ਦੀ ਜਾਨ ਬਚਾਉਣ ਲਈ ਕੁਝ ਵੀ ਕਰਨ ਲਈ ਤਿਆਰ ਹਨ।

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਦਵਾਈ ਲਈ ਬਹੁਤ ਸਾਰਾ ਭੁਗਤਾਨ ਕਰਨਾ ਪਿਆ ਸੀ। ਬਹੁਤ ਸਾਰੇ ਲੋਕ ਇਸ ਦਵਾਈ ਲਈ ਪੁਰਾਣੀ ਦਿੱਲੀ ਵਿੱਚ ਇੱਕ ਦਵਾਈਆਂ ਦੀ ਮਾਰਕੀਟ ਪਹੁੰਚੇ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਰੈਮਡੈਸੇਵੀਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਹਸਪਤਾਲਾਂ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਦੌਰਾਨ, ਇਹ ਖੁਲਾਸਾ ਹੋਇਆ ਕਿ ਰੈਮਡੈਸੇਵੀਅਰ ਕੋਰੋਨਾ ਦੇ ਲੱਛਣਾਂ ਦੀ ਮਿਆਦ ਨੂੰ 15 ਦਿਨਾਂ ਤੋਂ ਘਟਾ ਕੇ 11 ਦਿਨ ਕਰ ਸਕਦੀ ਹੈ। ਇਸ ਕਾਰਨ ਰੈਮਡੈਸੇਵੀਅਰ ਦੀ ਮੰਗ ਵੀ ਵਧ ਗਈ ਹੈ।

ਕਾਲਾ ਬਾਜ਼ਾਰੀ

ਬੀਬੀਸੀ ਨੇ ਵੀ ਉਸ ਦਵਾਈਆਂ ਦੀ ਮਾਰਕੀਟ ਵਿੱਚ ਕੰਮ ਕਰ ਰਹੇ ਲੋਕਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕਿਹਾ ਕਿ ਉਹ ਦਵਾਈ ਤਾਂ ਦਵਾ ਦੇਣਗੇ, ਪਰ ਉਨ੍ਹਾਂ ਨੂੰ ਹੋਰ ਪੈਸੇ ਦੇਣੇ ਪੈਣਗੇ।

ਇਕ ਵਿਅਕਤੀ ਜੋ ਫਾਰਮਾਸਿਉਟੀਕਲ ਕਾਰੋਬਾਰ ਵਿਚ ਕੰਮ ਕਰਨ ਦਾ ਦਾਅਵਾ ਕਰਦਾ ਹੈ, ਨੇ ਕਿਹਾ- ਮੈਂ ਤਿੰਨ ਸ਼ੀਸ਼ੀ ਦਵਾਈ ਦਵਾ ਸਕਦਾ ਹਾਂ, ਪਰ ਇਕ ਸ਼ੀਸ਼ੀ ਲਈ ਤੁਹਾਨੂੰ 30 ਹਜ਼ਾਰ ਰੁਪਏ ਦੇਣੇ ਪੈਣਗੇ ਅਤੇ ਤੁਹਾਨੂੰ ਮੇਰੇ ਨਾਲ ਜਲਦੀ ਚਲਣਾ ਪਵੇਗਾ।

ਰੈਮਡੈਸੇਵੀਅਰ ਦੀ ਇਕ ਸ਼ੀਸ਼ੀ ਦੀ ਕੀਮਤ ਸਰਕਾਰੀ ਤੌਰ 'ਤੇ 5400 ਰੁਪਏ ਹੈ। ਆਮ ਤੌਰ 'ਤੇ ਮਰੀਜ਼ ਨੂੰ ਇਸ ਦੀਆਂ ਪੰਜ ਜਾਂ ਛੇ ਖੁਰਾਕਾਂ ਦੇਣੀਆਂ ਪੈਂਦੀਆਂ ਹਨ।

ਇਕ ਹੋਰ ਵਿਅਕਤੀ ਨੇ ਸ਼ੀਸ਼ੀ ਲਈ ਕਰੀਬ 38 ਹਜ਼ਾਰ ਰੁਪਏ ਮੰਗੇ।

ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਹਸਪਤਾਲਾਂ ਵਿੱਚ ਕਲੀਨਿਕਲ ਅਜ਼ਮਾਇਸ਼ਾਂ ਦੌਰਾਨ, ਇਹ ਖੁਲਾਸਾ ਹੋਇਆ ਕਿ ਰੈਮਡੈਸੇਵੀਅਰ ਕੋਰੋਨਾ ਦੇ ਲੱਛਣਾਂ ਦੀ ਮਿਆਦ ਨੂੰ 15 ਦਿਨਾਂ ਤੋਂ ਘਟਾ ਕੇ 11 ਦਿਨ ਕਰ ਸਕਦੀ ਹੈ। ਇਸ ਕਾਰਨ ਰੈਮਡੈਸੇਵੀਅਰ ਦੀ ਮੰਗ ਵੀ ਵੱਧ ਗਈ ਹੈ।

ਹਾਲਾਂਕਿ, ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਪ੍ਰਭਾਵਸ਼ਾਲੀ ਇਲਾਜ ਨਹੀਂ ਹੈ। ਪਰ ਕਿਸੇ ਵੀ ਦਵਾਈ ਦੀ ਅਣਹੋਂਦ ਵਿੱਚ, ਡਾਕਟਰ ਇਹ ਦਵਾਈ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਦੇ ਰਹੇ ਹਨ।

ਇਸ ਕਾਰਨ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਮੰਗ ਵੱਧ ਗਈ ਹੈ।

ਬੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਦਿੱਲੀ ਅਤੇ ਕਈ ਗੁਆਂਢੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਰੈਮਡੈਸੇਵੀਅਰ ਲਈ ਵਧੇਰੇ ਕੀਮਤ ਚੁਕਾਉਣੀ ਪਈ।

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਦਵਾਈ ਨੂੰ ਖਰੀਦਣ ਲਈ ਆਪਣੀ ਉਮਰ ਭਰ ਦੀ ਪੂੰਜੀ ਲਗਾਉਣੀ ਪਈ, ਇਸ ਉਮੀਦ ਵਿੱਚ ਕਿ ਉਨ੍ਹਾਂ ਦੇ ਅਜ਼ੀਜ਼ ਕੋਰੋਨਾ ਵਿਰੁੱਧ ਲੜਾਈ ਜਿੱਤ ਸਕਣ।

ਅਜਿਹੀ ਮੁਨਾਫ਼ਾਖੋਰੀ ਦਾ ਮੁੱਖ ਕਾਰਨ ਸਪਲਾਈ ਅਤੇ ਮੰਗ ਵਿਚਕਾਰ ਵੱਡਾ ਅੰਤਰ ਹੈ।

ਯੂਐਸ-ਅਧਾਰਤ ਗਿਲਿਅਡ ਸਾਇੰਸਜ਼ ਨੇ ਮੂਲ ਰੂਪ ਵਿੱਚ ਈਬੋਲਾ ਦੇ ਇਲਾਜ ਲਈ ਰੈਮਡੈਸੇਵੀਅਰ ਬਣਾਈ ਸੀ।

ਹੁਣ ਇਸ ਨੇ ਭਾਰਤ ਦੀਆਂ ਚਾਰ ਕੰਪਨੀਆਂ ਸਿਪਲਾ, ਜੁਬਿਲਿਏਂਟ ਲਾਈਫ਼, ਹਿਟੇਰੋ ਡਰੱਗਜ਼ ਅਤੇ ਮਾਈਲੋਨ ਨੂੰ ਇਸ ਦਵਾਈ ਨੂੰ ਭਾਰਤ ਵਿੱਚ ਤਿਆਰ ਕਰਨ ਦੀ ਆਗਿਆ ਦੇ ਦਿੱਤੀ ਹੈ।

ਪਰ ਹੁਣ ਤੱਕ ਹਿਟੇਰੋ ਨੇ ਇਹ ਦਵਾਈ ਬਣਾਈ ਹੈ। ਹੁਣ ਤੱਕ ਕੰਪਨੀ ਨੇ ਰੈਮਡੈਸੇਵੀਅਰ ਦੀਆਂ 20 ਹਜ਼ਾਰ ਖੁਰਾਕਾਂ ਨੂੰ ਪੰਜ ਸੂਬਿਆਂ ਵਿੱਚ ਭੇਜਿਆ ਹੈ। ਕੰਪਨੀ ਨੇ ਬੀਬੀਸੀ ਨੂੰ ਇਹ ਨਹੀਂ ਦੱਸਿਆ ਕਿ ਕੀਮਤਾਂ ਨਾਲ ਇਹ ਕਿਉਂ ਹੋ ਰਿਹਾ ਹੈ।

ਕੰਪਨੀ ਦੇ ਵਾਈਸ ਪ੍ਰੇਜ਼ੀਡੇਂਟ, ਸੇਲਜ਼ ਸੰਦੀਪ ਸ਼ਾਸਤਰੀ ਦਾ ਕਹਿਣਾ ਹੈ- ਅਸੀਂ ਇਹ ਦਵਾਈ ਆਪਣੇ ਡਿਸਟ੍ਰੀਬਿਉਟਰਾਂ ਨੂੰ ਨਹੀਂ ਦਿੱਤੀ ਹੈ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਅਸੀਂ ਇਹ ਦਵਾਈ ਸਿੱਧੇ ਹਸਪਤਾਲ ਨੂੰ ਦੇ ਰਹੇ ਹਾਂ।

ਉਨ੍ਹਾਂ ਕਿਹਾ ਕਿ ਕੰਪਨੀ ਮੰਗ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਇਸ ਤਰ੍ਹਾਂ ਦੀ ਕਾਲੀ ਮਾਰਕੀਟਿੰਗ ਨਿਰਾਸ਼ਾਜਨਕ ਹੈ।

ਸੰਦੀਪ ਸ਼ਾਸਤਰੀ ਨੇ ਕਿਹਾ, "ਅਸੀਂ ਪਰਿਵਾਰਾਂ ਦੇ ਦੁੱਖ ਨੂੰ ਸਮਝਦੇ ਹਾਂ। ਉਨ੍ਹਾਂ ਨੂੰ ਜਾ ਕੇ ਦਵਾਈਆਂ ਲੱਭਣ ਲਈ ਨਹੀਂ ਕਿਹਾ ਜਾਣਾ ਚਾਹੀਦਾ। ਸਾਨੂੰ ਅਗਲੇ ਦਿਨਾਂ ਵਿੱਚ ਆਪਣਾ ਉਤਪਾਦਨ ਦੇ ਵੱਧਣ ਬਾਰੇ ਪੂਰਾ ਭਰੋਸਾ ਹੈ ਅਤੇ ਹਾਲਾਤ ਬਿਹਤਰ ਹੋਣੇ ਚਾਹੀਦੇ ਹਨ।"

ਰੈਮਡੈਸੇਵੀਅਰ

ਤਸਵੀਰ ਸਰੋਤ, Hindustan times

ਤਸਵੀਰ ਕੈਪਸ਼ਨ, ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਸਿੰਘਲ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਕੋਈ ਵੀ ਦੁਕਾਨਦਾਰ ਇਸ ਵਿੱਚ ਸ਼ਾਮਲ ਹੈ।

ਸਪਲਾਈ

ਦਵਾਈ ਵੇਚਣ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਵੀ ਇਸ ਦਵਾਈ ਦੀ ਸਪਲਾਈ ਨਹੀਂ ਹੈ।

ਦਿੱਲੀ ਨੇੜੇ ਗਾਜ਼ੀਆਬਾਦ ਵਿੱਚ ਇੱਕ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਜੀਵ ਤਿਆਗੀ ਨੇ ਕਿਹਾ, "ਬੀਤੀ ਰਾਤ ਹੈਦਰਾਬਾਦ ਦੀ ਇੱਕ ਔਰਤ ਨੇ ਮੈਨੂੰ ਫ਼ੋਨ ਕੀਤਾ ਸੀ। ਉਸ ਦੇ ਪਿਤਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਹਨ। ਉਸਨੇ ਕਿਹਾ ਕਿ ਉਹ ਦਵਾਈ ਦੀ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਨ। ਪਰ ਮੈਂ ਉਨ੍ਹਾਂ ਲਈ ਕੁਝ ਨਹੀਂ ਕਰ ਸਕਿਆ।"

ਤਾਂ ਫਿਰ ਇਹ ਦਵਾਈ ਪੁਰਾਣੀ ਦਿੱਲੀ ਦੇ ਦਵਾਈ ਬਾਜ਼ਾਰ ਵਿਚ ਕਿਵੇਂ ਪਹੁੰਚ ਰਹੀ ਹੈ?

ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਸਿੰਘਲ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਕੋਈ ਵੀ ਦੁਕਾਨਦਾਰ ਇਸ ਵਿੱਚ ਸ਼ਾਮਲ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਕੋਈ ਵੀ ਮੈਂਬਰ ਇਸ ਵਿੱਚ ਸ਼ਾਮਲ ਨਹੀਂ ਹੈ। ਇਸ ਸਮੇਂ ਰਾਸ਼ਟਰੀ ਸਿਹਤ ਐਮਰਜੈਂਸੀ ਹੈ ਅਤੇ ਮੈਂ ਇੱਕ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇ ਕੋਈ ਵਿਅਕਤੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਗੈਰਕਨੂੰਨੀ ਵਿਕਰੀ ਕਰਦਾ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। "

ਰੈਮਡੈਸੇਵੀਅਰ

ਤਸਵੀਰ ਸਰੋਤ, Hetero

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਇਹ ਜਾਣਨ ਲਈ ਕਿ ਇਹ ਦਵਾਈ ਕਿੰਨੀ ਪ੍ਰਭਾਵਸ਼ਾਲੀ ਹੈ, ਵਧੇਰੇ ਖੋਜ ਦੀ ਲੋੜ ਹੈ। ਪਰ ਬਹੁਤ ਸਾਰੇ ਹਸਪਤਾਲਾਂ ਨੇ ਸਕਾਰਾਤਮਕ ਨਤੀਜਿਆਂ ਦੀ ਗੱਲ ਕੀਤੀ ਹੈ।

ਕੀਮਤਾਂ

ਪਰ ਮਾਮਲਾ ਸਿਰਫ਼ ਰੈਮਡੈਸੇਵੀਅਰ ਨਾਲ ਸਬੰਧਤ ਨਹੀਂ ਹੈ। ਇੱਕ ਹੋਰ ਜਾਨ ਬਚਾਉਣ ਵਾਲੀ ਦਵਾਈ ਤੋਸਿਲੀਜ਼ੁਮਾਬ ਦੀ ਕੀਮਤ ਵੀ ਤੇਜ਼ੀ ਨਾਲ ਵਧੀ ਹੈ।

ਵਿਸ਼ਵਵਿਆਪੀ ਤੌਰ 'ਤੇ, ਕੋਰੋਨਾ ਦੇ ਗੰਭੀਰ ਮਰੀਜ਼ਾਂ ਵਿੱਚ ਇਸ ਦੇ ਸਕਾਰਾਤਮਕ ਨਤੀਜੇ ਵਿਖੇ ਹਨ। ਇਹ ਦਵਾਈ ਏਕਟੇਮਰਾ ਦੇ ਨਾਮ ਹੇਠ ਵਿਕਦੀ ਹੈ।

ਮਾਹਰ ਕਹਿੰਦੇ ਹਨ ਕਿ ਇਹ ਜਾਣਨ ਲਈ ਕਿ ਇਹ ਦਵਾਈ ਕਿੰਨੀ ਪ੍ਰਭਾਵਸ਼ਾਲੀ ਹੈ, ਵਧੇਰੇ ਖੋਜ ਦੀ ਲੋੜ ਹੈ। ਪਰ ਬਹੁਤ ਸਾਰੇ ਹਸਪਤਾਲਾਂ ਨੇ ਸਕਾਰਾਤਮਕ ਨਤੀਜਿਆਂ ਦੀ ਗੱਲ ਕੀਤੀ ਹੈ।

ਇਹ ਦਵਾਈ ਅਸਲ ਵਿੱਚ ਗਠੀਏ ਦੇ ਰੋਗੀਆਂ ਲਈ ਤਿਆਰ ਕੀਤੀ ਗਈ ਸੀ ਅਤੇ ਇਸਦੀ ਸਪਲਾਈ ਹਮੇਸ਼ਾਂ ਸੀਮਤ ਰਹੀ ਹੈ।

ਸਵਿਟਜ਼ਰਲੈਂਡ ਦੀ ਇਕ ਕੰਪਨੀ ਰੋਸ਼ ਦੇ ਲਈ ਭਾਰਤ ਵਿੱਚ ਸਿਪਲਾ ਇਹ ਦਵਾਈ ਵੇਚਦੀ ਹੈ ਅਤੇ ਇਹ ਦਵਾਈ ਇਮਪੋਰਟ ਕੀਤੀ ਜਾਂਦੀ ਹੈ। ਪਰ ਜਦੋਂ ਤੁਹਾਨੂੰ ਇਸਦੀ ਜਰੂਰਤ ਹੁੰਦੀ ਹੈ, ਇਸ ਨੂੰ ਕੁਝ ਘੰਟਿਆਂ ਵਿੱਚ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ।

ਉੱਤਰੀ ਭਾਰਤ ਵਿੱਚ ਸਿਪਲਾ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਮੰਗ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, "ਅਸੀਂ ਸਪਲਾਈ ਵਧਾ ਦਿੱਤੀ ਹੈ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਮੰਗ ਹੋਰ ਵਧੇਗੀ।"

ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਹਸਪਤਾਲਾਂ ਨੇ ਮਰੀਜ਼ਾਂ ਦੇ ਪਰਿਵਾਰ ਨੂੰ ਕਿਹਾ ਹੈ ਕਿ ਉਹ ਖੁਦ ਦਵਾਈ ਦਾ ਪ੍ਰਬੰਧ ਕਰਨ।

ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ 'ਤੇ, ਦਿੱਲੀ ਦੇ ਇੱਕ ਵਿਅਕਤੀ ਨੇ ਕਿਹਾ, "ਮੈਂ ਦਿੱਲੀ ਦੇ ਘੱਟੋ ਘੱਟ 50 ਦੁਕਾਨਾਂ 'ਤੇ ਗਿਆ ਹਾਂ। ਸਾਰਿਆਂ ਨੇ ਵਾਅਦਾ ਕੀਤਾ, ਪਰ ਉਨ੍ਹਾਂ ਨੇ ਹਰੇਕ ਖੁਰਾਕ ਦੀ ਕੀਮਤ ਦੁੱਗਣੀ ਜਾਂ ਤਿੰਨ ਗੁਣਾ ਮੰਗੀ ਹੈ। ਪਰ ਮੈਨੂੰ ਆਪਣੀ ਚਾਚੀ ਲਈ ਇਹ ਦਵਾਈ ਦੋ ਦਿਨਾਂ ਬਾਅਦ ਹੀ ਮਿਲ ਸਕੀ। "

ਪਰ ਸਿਪਲਾ ਦੇ ਨੁਮਾਇੰਦੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਤੋਸਿਲੀਜ਼ੁਮਾਬ ਬਲੈਕ ਮਾਰਕੀਟ ਵਿੱਚ ਵੇਚੀ ਜਾ ਰਹੀ ਹੈ।

ਉਨ੍ਹਾਂ ਕਿਹਾ, "ਅਸੀਂ ਇਹ ਯਕੀਨੀ ਬਣਾਉਣ ਲਈ ਹਰ ਡੋਜ਼ ਨੂੰ ਟਰੈਕ ਕਰ ਰਹੇ ਹਾਂ ਕਿ ਕੋਈ ਵੀ ਮੁਨਾਫ਼ਾਖ਼ੋਰੀ ਨਾ ਕਰ ਸਕੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।"

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)