ਕੋਰੋਨਾਵਾਇਰਸ: ਕੀ ਹੈ ਸਚਾਈ ਇਸ ਮਹਾਂਮਾਰੀ ਦੇ ਅਗਸਤ 2019 ’ਚ ਸ਼ੁਰੂ ਹੋਣ ਬਾਰੇ - 5 ਅਹਿਮ ਖ਼ਬਰਾਂ

ਅਮਰੀਕਾ ਦੇ ਇੱਕ ਅਧਿਐਨ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਕੋਰੋਨਾਵਾਇਰਸ ਚੀਨ ਦੇ ਸ਼ਹਿਰ ਵੂਹਾਨ ਵਿੱਚੋਂ ਹੀ ਸ਼ੁਰੂ ਹੋਇਆ ਹੋਵੇ।

ਹਾਰਵਰਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਇਹ ਅਧਿਐਨ ਕਾਫੀ ਮਸ਼ਹੂਰ ਹੋਇਆ।

ਜਦੋਂ ਇਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਤਾਂ ਚੀਨ ਵੱਲੋਂ ਇਸ ਨੂੰ ਖਾਰਜ ਕੀਤਾ ਗਿਆ ਤੇ ਇਸ ਰਿਸਰਚ ਨੂੰ ਸੁਤੰਤਰਤ ਵਿਗਿਆਨੀਆਂ ਵੱਲੋਂ ਚੁਣੌਤੀ ਵੀ ਦਿੱਤੀ ਗਈ।

ਇਹ ਖੋਜ ਵੂਹਾਨ ਹਸਪਤਾਲ ਦੇ ਆਲੇ-ਦੁਆਲੇ ਆਵਾਜਾਈ ਦੀਆਂ ਸੈਟੇਲਾਈਟ ਤਸਵੀਰਾਂ ਅਤੇ ਵਿਸ਼ੇਸ਼ ਮੈਡੀਕਲ ਲੱਛਣਾਂ ਲਈ ਆਨਲਾਈਨ ਖੋਜਾਂ ਦੀ ਟ੍ਰੈਕਿੰਗ ’ਤੇ ਆਧਾਰਿਤ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਕਮਿਊਨਿਟੀ ਸਪਰੈਡ ਕੀ ਹੈ ਅਤੇ ਭਾਰਤ ਇਸ ਤੋਂ ਇਨਕਾਰੀ ਕਿਉਂ ਹੈ

ਕੋਰੋਨਾਵਾਇਰਸ ਦੀ ਬਿਮਾਰੀ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਵਧਦੀ ਜਾ ਰਹੀ ਹੈ।

ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਲੱਖ ਪਾਰ ਕਰ ਗਈ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਅੱਠ ਹਜ਼ਾਰ ਤੋਂ ਵੱਧ ਹੈ।

ਇੰਨੀ ਵੱਡੀ ਗਿਣਤੀ ਵਿੱਚ ਬਿਮਾਰੀ ਦੇ ਫੈਲਣ ਤੋਂ ਬਾਅਦ, ਹੁਣ ਸਮਾਜਿਕ ਫੈਲਾਅ (ਕਮਿਊਨਿਟੀ ਸਪਰੈਡ) ਅਤੇ ਹਰਡ ਇਮਿਊਨਟੀ ਦੇ ਪ੍ਰਸ਼ਨ ਸਾਹਮਣੇ ਆਉਣ ਲੱਗੇ ਹਨ।

ਹਾਲਾਂਕਿ, ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਭਾਰਤ ਵਿੱਚ ਅਜੇ ਸਮਾਜਿਕ ਫੈਲਾਅ ਦੇ ਹਾਲਤ ਨਹੀਂ ਆਏ ਹਨ। ਪੂਰਾ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ

ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

ਹਾਲਾਂਕਿ ਬਹੁਤ ਸਾਰੇ ਪੀੜਤ ਲੋਕ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ। ਪੂਰਾ ਪੜ੍ਹਨ ਲਈ ਕਲਿਕ ਕਰੋ।

ਕੋਰੋਨਾਵਾਇਰਸ: ਬਿਨਾਂ ਲੱਛਣਾਂ ਵਾਲੇ ਮਰੀਜ਼ ਲਾਗ ਫੈਲਾ ਸਕਦੇ ਨੇ?

ਵਿਸ਼ਵ ਸਿਹਤ ਸੰਗਠਨ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਕੋਰੋਨਾ ਫੈਲਣ ਦਾ ਕਿੰਨਾ ਕੁ ਡਰ ਹੈ, ਇਹ ਗੁੱਥੀ ’ਅਜੇ ਵੀ ਅਣਸੁਲਝੀ’ ਹੈ।

ਡਾ. ਮਾਰੀਆ ਵੈਨ ਕਰਖੋਵੇ ਨੇ ਸੋਮਵਾਰ ਨੂੰ ਕਿਹਾ ਸੀ ਬਿਮਾਰੀ ਨੂੰ ਫੈਲਾਉਣ ਲਈ ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ 'ਹੈ।

ਪਰ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਿੱਟਾ ਛੋਟੇ ਅਧਿਐਨਾਂ ’ਤੇ ਆਧਾਰਿਤ ਸੀ।

ਸਬੂਤਾਂ ਮੁਤਾਬਕ ਲੱਛਣਾਂ ਵਾਲੇ ਲੋਕ ਵਧੇਰੇ ਰੋਗ ਨੂੰ ਫੈਲਾ ਸਕਦੇ ਹਨ, ਪਰ ਉਹ ਬਿਮਾਰੀ ਵਧਣ ਤੋਂ ਪਹਿਲਾਂ ਹੀ ਇਸ ਨੂੰ ਫੈਲਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਨਾਲ ਜੰਗ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ

ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ। ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ। ਨਿਊਯਾਰਕ ਵਿੱਚ ਰਹਿ ਰਹੇ ਯੋਗੇਸ਼ ਸ਼ਰਮਾ ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਪ੍ਰੋਡਕਟ ਮੈਨੇਜਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਦਵਾਈ ਦੇ ਜਾਨਵਰਾਂ ਉੱਪਰ ਟਰਾਇਲ ਤੱਕ ਪਹੁੰਚਣ ਤੋਂ ਪਹਿਲਾਂ ਰਸਾਇਣਕ ਤਿਆਰੀ ਵਿੱਚ ਕਈ ਸਾਲ ਲੱਗ ਜਾਂਦੇ ਸਨ। ਪੂਰਾ ਪੜ੍ਹਨ ਲਈ ਕਲਿਕ ਕਰੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)