ਸੁਸ਼ਾਂਤ ਰਾਜਪੂਤ ਨੇ ਜਦੋਂ ਆਪਣੇ ਨਾਂ ਤੋਂ ‘ਰਾਜਪੂਤ’ ਹਟਾ ਲਿਆ ਸੀ

ਤਸਵੀਰ ਸਰੋਤ, TWITTER/SUSHANT SINGH RAJPUT
ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਂਦਰਾ ਵਿਖੇ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਅਜੇ ਸਾਫ਼ ਨਹੀਂ ਹੋ ਸਕਿਆ ਹੈ।
ਪੀਟੀਆਈ ਅਨੁਸਾਰ ਪੁਲਿਸ ਨੇ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਬੀਬੀਸੀ ਦੀ ਸਹਿਯੋਗੀ ਪੱਤਰਕਾਰ ਮਧੂ ਪਾਲ ਦੇ ਅਨੁਸਾਰ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨੌਕਰ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ।
ਮੁੰਬਈ ਪੁਲਿਸ ਦੇ ਬੁਲਾਰੇ ਪਰਨਯ ਅਸ਼ੋਕ ਨੇ ਕਿਹਾ, "ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੂੰ ਕੋਈ ਨੋਟ ਨਹੀਂ ਮਿਲਿਆ ਹੈ।"
ਫਿਲਮ ਜਗਤ, ਸਿਆਸਤ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਮੌਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਦਾਕਾਰ ਅਕਸ਼ੇ ਕੁਮਾਰ ਨੇ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ, “ਇਮਾਨਦਾਰੀ ਨਾਲ ਇਸ ਖ਼ਬਰ ਨੇ ਮੈਨੂੰ ਅਵਾਕ ਕਰ ਦਿੱਤਾ ਹੈ... ਮੈਨੂੰ ਛਿਛੋਰੇ ਫ਼ਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਵਿੱਚ ਦੇਖਣਾ ਯਾਦ ਹੈ ਮੈਂ ਆਪਣੇ ਦੋਸਤ ਅਤੇ ਇਸ ਦੇ ਨਿਰਮਾਤਾ ਨੂੰ ਮੈਂ ਦੱਸਿਆ ਸੀ ਕਿ ਮੈਂ ਇਸ ਦਾ ਕਿੰਨਾ ਅਨੰਦ ਮਾਣਿਆ ਸੀ ਅਤੇ ਕਾਸ਼ ਮੈਂ ਉਸ ਦਾ ਹਿੱਸਾ ਹੁੰਦਾ। ਇੰਨਾ ਪ੍ਰਤਿਭਾਵਾਨ ਅਦਾਕਾਰ ਸੀ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ।”
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, 'ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਰੇ ਸੁਣ ਕੇ ਅਫ਼ਸੋਸ ਹੋਇਆ। ਉਹ ਇੱਕ ਮਿਸਾਲੀ ਅਦਾਕਾਰ ਸਨ ਅਤੇ ਸਾਰੇ ਉਨ੍ਹਾਂ ਦੀ ਕਮੀ ਮਹਿਸੂਸ ਕਰਨਗੇ। ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਤਕਤ ਬਖ਼ਸ਼ੇ'।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਸਾਬਕਾ ਭਾਰਤੀ ਕ੍ਰਿਕਟਰ ਅਤੇ ਕਮੈਂਟੇਟਰ ਰਵੀ ਸ਼ਾਸਤਰੀ ਨੇ ਲਿਖਿਆ, "ਮੈਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਦੁਖਦਾਈ ਮੌਤ ਨਾਲ ਧੱਕਾ ਲੱਗਿਆ ਹੈ। ਇੱਕ ਸੰਭਾਵਨਾਵਾਂ ਅਤੇ ਵਾਅਦਿਆਂ ਨਾਲ ਭਰੀ ਜ਼ਿੰਦਗੀ ਦਾ ਅਚਾਨਕ ਅੰਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮੇਰੀ ਹਮਦਰਦੀ ਹੈ"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਦਸ ਦਿਨ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਪਾਈ ਸੀ। ਸੁਸ਼ਾਂਤ ਇੱਕ ਮੱਧ ਵਰਗੀ ਪਰਿਵਾਰ ਤੋਂ ਸਨ। ਉਨ੍ਹਾਂ ਦਾ ਜਨਮ 21 ਜਨਵਰੀ, 1986 ਨੂੰ ਹੋਇਆ ਸੀ। ਉਹ ਬਿਹਾਰ ਦੇ ਪੁਰਣੀਆ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਤਸਵੀਰ ਸਰੋਤ, Instagram/sushantsinghrajput
ਉਨ੍ਹਾਂ ਨੇ ਕਾਫੀ ਸੰਘਰਸ਼ ਕਰਕੇ ਬਾਲੀਵੁੱਡ ਦਾ ਸਫ਼ਰ ਤੈਅ ਕੀਤਾ ਸੀ। ਉਨ੍ਹਾਂ ਦੇ ਪਿਤਾ ਪੁਰਣੀਆ ਵਿੱਚ ਹੀ ਖੇਤੀ ਕਰਦੇ ਹਨ। ਉਨ੍ਹਾਂ ਦੇ ਚਾਚਾ ਨੀਰਜ ਕੁਮਾਰ ਬਬਲੂ ਬਿਹਾਰ ਵਿੱਚ ਭਾਜਪਾ ਦੇ ਵਿਧਾਇਕ ਹਨ।

ਸੁਸ਼ਾਂਤ ਸਿੰਘ ਰਾਜਪੂਤ ਦਾ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ ਹੈ। ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਪੇਸ਼ ਹੈ ਬੀਬੀਸੀ ਪੱਤਰਕਾਰ ਵੰਦਨਾ ਦੇ ਸ਼ਬਦਾਂ ਵਿੱਚ ਸੁਸ਼ਾਂਤ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ।
ਜੇ ਤੁਸੀਂ ਬਹੁਤ ਮਹੀਨ ਅੱਖ ਅਤੇ ਚੇਤੇ ਦੇ ਮਾਲਕ ਹੋ ਤਾਂ ਸ਼ਾਇਦ ਕਿਸੇ ਨੂੰ 2006 ਦੀਆਂ ਕਾਮਨਵੈਲਥ ਗੇਮਜ਼ ਵਿੱਚ ਭਾਰਤੀ ਦਲ ਦੀ ਡਾਂਸ ਪਰਫਾਰਮੈਂਸ ਯਾਦ ਹੋਵੇ। ਐਸ਼ਵਰਿਆ ਰਾਏ ਦੀ ਪੇਸ਼ਕਾਰੀ ਸੀ ਅਤੇ ਪਿਛੋਕੜ ਵਿੱਚ ਬਹੁਤ ਸਾਰੇ ਡਾਂਸਰ ਸਨ।
ਉਨ੍ਹਾਂ ਵਿੱਚੋਂ ਇੱਕ ਡਾਂਸਰ ਨੇ ਐਸ਼ਵਰਿਆ ਰਾਏ ਨੂੰ ਚੁੱਕਣਾ ਸੀ। ਉਹ ਮਾੜਕੂ ਜਿਹਾ ਨੌਜਵਾਨ ਸੀ ਸੁਸ਼ਾਂਤ ਸਿੰਘ ਰਾਜਪੂਤ। ਉਹੀ ਅੱਗੇ ਚੱਲ ਕੇ ਟੀਵੀ ਸੂਪਰਸਟਾਰ ਅਤੇ ਹਿੰਦੀ ਫ਼ਿਲਮਾਂ ਦਾ ਹੀਰੋ ਬਣਿਆ।
ਹੁਣ ਪੁਲਿਸ ਨੇ ਉਨ੍ਹਾਂ ਦੇ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਹੈ... ਬਦਕਿਸਮਤੀ ਨਾਲ ਉਨ੍ਹਾਂ ਕਲਾਕਾਰਾਂ ਦੀ ਲਿਸਟ ਵਿੱਚ ਇੱਕ ਹੋਰ ਨਾਂਅ ਸ਼ੁਮਾਰ ਹੋ ਗਿਆ ਹੈ ਜੋ ਜਵਾਨ ਸੀ, ਪ੍ਰਤਿਭਾਵਾਨ ਸਨ, ਸੰਘਰਸ਼ ਕਰ ਕੇ ਕਾਮਯਾਬ ਹੋਏ ਸਨ ਪਰ ਜਿਨ੍ਹਾਂ ਨੇ ਬਹੁਤ ਪਹਿਲਾਂ ਅਲਵਿਦਾ ਕਹਿ ਦਿੱਤਾ।
ਸੁਸ਼ਾਂਤ ਸਫ਼ਲਤਾਪੂਰਬਕ ਟੀਵੀ ਤੋਂ ਫ਼ਿਲਮਾਂ ਵਿੱਚ ਆਉਣ ਵਾਲੇ ਕੁਝ ਕੁ ਅਦਾਕਾਰਾਂ ਵਿੱਚ ਸ਼ੁਮਾਰ ਸਨ।
1986 ਵਿੱਚ ਪਟਨਾ ਵਿੱਚ ਜਨਮੇ ਸੁਸ਼ਾਂਤ ਉਂਝ ਕਹਿਣ ਨੂੰ ਤਾਂ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਮਕੈਨੀਕਲ ਇੰਜੀਨੀਅਰਿੰਗ ਕਰ ਰਹੇ ਸਨ ਪਰ ਉਨ੍ਹਾਂ ਦਾ ਦਿਲ ਡਾਂਸ ਦੇ ਰਸਤੇ ਅਦਾਕਾਰੀ ਵਿੱਚ ਜਾ ਟਿਕਿਆ ਸੀ।

ਕੋਈ ਦਸ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸੁਸ਼ਾਂਤ ਨੂੰ ਲੋਕਾਂ ਨੇ ਪਹਿਲੀ ਵਾਰ ਛੋਟੇ ਪਰਦੇ ਉੱਪਰ ਦੇਖਿਆ ਸੀ। 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਨਾਂਅ ਦਾ ਇੱਕ ਸੀਰੀਅਲ ਸੀ।
ਫਿਰ ਜਦੋਂ 2009 ਵਿੱਚ ਆਇਆ ਟੀਵੀ ਸੀਰੀਅਲ ਪਵਿੱਤਰ ਰਿਸ਼ਤਾ ਜਿਸ ਵਿੱਚ ਉਨ੍ਹਾਂ ਨੇ ਮੁੰਬਈ ਦੀ ਇੱਕ ਚਾਲ ਵਿੱਚ ਰਹਿਣ ਵਾਲੇ ਮਾਨਵ ਦੇਸ਼ਮੁਖ ਦਾ ਰੋਲ ਨਿਭਾਇਆ ਸੀ। ਇਹੀ ਉਹ ਸੀਰੀਅਲ ਸੀ ਜਿਸ ਨੇ ਸੁਸ਼ਾਂਤ ਨੂੰ ਜਵਾਨ ਦਿਲਾਂ ਦੀ ਧੜਕਣ ਬਣਾ ਦਿੱਤਾ।
ਰਿਸਕ ਲੈਣ ਤੋਂ ਨਹੀਂ ਡਰਦੇ ਸੀ
ਪਿਛਲੇ 10 ਸਾਲਾਂ ਵਿੱਚ ਜੇ ਮੈਂ ਦੋ-ਤਿੰਨ ਸੀਰੀਅਲ ਦੇਖੇ ਹਨ ਤਾਂ ਇਨ੍ਹਾਂ ਵਿੱਚੋਂ ਇੱਕ ਸੀ ਪਵਿੱਤਰ ਰਿਸ਼ਤਾ-ਵਜ੍ਹਾ ਸੀ ਸੁਸ਼ਾਂਤ ਸਿੰਘ (ਮਾਨਵ) ਅਤੇ ਅੰਕਿਤਾ ਲੋਖੰਡੇ (ਅਰਚਨਾ) ਦੀ ਐਕਟਿੰਗ ਅਤੇ ਜੋੜੀ ਜੋ ਉਸ ਸਮੇਂ ਅਸਲ ਵਿੱਚ ਵੀ ਰਿਸ਼ਤੇ ਵਿੱਚ ਸਨ।
ਸੁਸ਼ਾਂਤ ਦੀ ਇੱਕ ਵੱਡੀ ਖੂਬੀ ਸੀ ਰਿਸਕ ਲੈਣ ਦੀ ਉਨ੍ਹਾਂ ਦੀ ਕਾਬਲੀਅਤ ਅਤੇ ਜਿਗਰਾ। ਜਦੋਂ ਹੱਥ ਵਿੱਚ ਕੁਝ ਨਹੀਂ ਸੀ ਤਾਂ ਉਹ ਇੰਜੀਨੀਅਰਿੰਗ ਛੱਡ ਕੇ ਐਕਟਿੰਗ ਵਿੱਚ ਆ ਕੁੱਦੇ ਅਤੇ ਮੁੰਬਈ ਵਿੱਚ ਨਾਦਿਰਾ ਬੱਬਰ ਦੇ ਥਿਏਟਰ ਗਰੁੱਪ ਵਿੱਚ ਆ ਗਏ।
ਜਦੋਂ ਦੂਸਰੇ ਹੀ ਟੀਵੀ ਸੀਰੀਅਲ ਨੂੰ ਵੱਡੀ ਸਫ਼ਲਤਾ ਮਿਲੀ ਤਾਂ 2011 ਵਿੱਚ ਪਵਿੱਤਰ ਰਿਸ਼ਤਾ ਵਿੱਚ ਮੇਨ ਰੋਲ ਛੱਡ ਕੇ ਉਨ੍ਹਾਂ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਤਸਵੀਰ ਸਰੋਤ, Twitter
ਲਗਭਗ ਦੋ ਸਾਲ ਪਹਿਲਾਂ ਤੱਕ ਉਨ੍ਹਾਂ ਦਾ ਕੋਈ ਖ਼ਾਸ ਅਤਾ-ਪਤਾ ਨਹੀਂ ਸੀ। ਨਵੇਂ-ਨਵੇਂ ਸਿਤਾਰਿਆਂ ਨਾਲ ਭਰੇ ਟੀਵੀ ਅਤੇ ਫ਼ਿਲਮਾਂ ਦੀ ਦੁਨੀਆਂ ਵਿੱਚ ਦੋ ਸਾਲ ਦੀ ਗ਼ੈਰ-ਮੌਜੂਦਗੀ ਕਾਫ਼ੀ ਲੰਬਾ ਸਮਾਂ ਹੁੰਦਾ ਹੈ।
ਫ਼ਿਰ 2013 ਵਿੱਚ ਆਈ ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ਕਾਈ ਪੋ ਚੇ। ਗੁਜਰਾਤ ਦੰਗਿਆਂ ਦੇ ਪਿਛੋਕੜ ਵਿੱਚ ਬਣੀ ਇਸ ਦੇ ਕਿਰਦਾਰ ਨੂੰ ਸੁਸ਼ਾਂਤ ਨੇ ਬਿਹਤਰੀਨ ਤਰੀਕੇ ਨਾਲ ਨਿਭਾਇਆ ਸੀ। ਕਿਸੇ ਨਵੇਂ ਕਲਾਕਾਰ ਲਈ ਇਹ ਸੌਖਾ ਕਿਰਦਾਰ ਨਹੀਂ ਸੀ।
ਰਿਸਕ ਲੈਣ ਤੋਂ ਇਲਾਵਾ ਸੁਸ਼ਾਂਤ ਦੀ ਦੂਜੀ ਖ਼ੂਬੀ ਸੀ ਬਹੁਭਾਂਤੇ ਅਕਸਪੈਰੀਮੈਂਟ ਕਰਨਾ। ਇਨ੍ਹਾਂ ਵਿੱਚ ਉਹ ਕਦੇ ਸਫ਼ਲ ਵੀ ਹੋਏ ਅਤੇ ਕਈ ਵਾਰ ਅਸਫ਼ਲ ਵੀ ਹੋਏ।
ਸਿਰਫ਼ 6 ਸਾਲ ਦੇ ਫ਼ਿਲਮੀ ਕਰੀਅਰ ਵਿੱਚ ਸੁਸ਼ਾਂਤ ਪਰਦੇ ਉੱਪਰ ਕਦੇ ਮਹਿੰਦਰ ਸਿੰਘ ਧੋਨੀ ਹੋ ਗਏ ਤਾਂ ਕਦੇ ਬਿਊਮਕੇਸ਼ ਬਖ਼ਸ਼ੀ ਤਾਂ ਕਦੇ ਵਿਆਹ ਦੇ ਰਿਸ਼ਤੇ ਉੱਪਰ ਸਵਾਲ ਕਰਨ ਵਾਲੀ ਸ਼ੁੱਧ ਦੇਸੀ ਰੋਮਾਂਸ ਦੇ ਰਘੂ ਰਾਮ ਵੀ ਬਣੇ।
ਸੁਸ਼ਾਂਤ ਨੂੰ ਸਭ ਤੋਂ ਜ਼ਿਆਦਾ ਸਫ਼ਲਤਾ ਅਤੇ ਵਾਹ-ਵਾਹੀ ਸ਼ਾਇਦ ਮਿਲੀ ਧੋਨੀ: ਇੱਕ ਅਣਕਹੀ ਕਹਾਣੀ ਦੇ ਲਈ। ਖ਼ੁਦ ਧੋਨੀ ਨੇ ਇਸ ਗੱਲ ਦੀ ਤਾਰੀਫ਼ ਕੀਤੀ ਸੀ ਕਿ ਕਿਵੇਂ ਸੁਸ਼ਾਂਤ ਨੇ ਧੋਨੀ ਦੇ ਬੈਟਿੰਗ ਸਟਾਈਲ, ਚਾਲ-ਢਾਲ ਨੂੰ ਅਪਣਾ ਲਿਆ ਸੀ। ਖ਼ਾਸ ਕਰ ਕੇ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਧੋਨੀ ਦੇ ਹੈਲੀਕਾਪਟਰ ਸ਼ਾਟ ਫ਼ਿਲਮ ਵਿੱਚ ਨਿਭਾਏ।
ਅਹਿਮ ਮੁੱਦਿਆਂ 'ਤੇ ਸਟੈਂਡ ਲਿਆ
ਫ਼ਿਲਮਾਂ ਤੋਂ ਪਰੇ ਅਸਲ ਜ਼ਿੰਦਗੀ ਵਿੱਚ ਵੀ ਉਹ ਮੁੱਦਿਆਂ ਉੱਪਰ ਸਟੈਂਡ ਲੈਣ ਵਾਲੇ ਨੌਜਵਾਨ ਅਦਾਕਾਰ ਸਨ ਜੋ ਉਨ੍ਹਾਂ ਨੂੰ ਦੂਜਿਆਂ ਤੋਂ ਜੁਦਾ ਕਰਦੀ ਸੀ।
ਜਦੋਂ ਸੰਜੇ ਲੀਲਾ ਭੰਸਾਲੀ ਦਾ ਰਾਜਪੂਤ ਕਰਣੀ ਸੇਨਾ ਲਗਾਤਾਰ ਵਿਰੋਧ ਕਰ ਰਹੀ ਸੀ ਅਤੇ ਹਮਲੇ ਕਰ ਰਹੀ ਸੀ ਤਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਵਿਰੋਧ ਵਜੋਂ ਆਪਣਾ ਸਰਨੇਮ ਟਵਿੱਟਰ ਤੋਂ ਹਟਾ ਦਿੱਤਾ ਸੀ ਅਤੇ ਸਿਰਫ਼ ਸੁਸ਼ਾਂਤ ਨਾਂਅ ਰੱਖ ਲਿਆ ਸੀ।
ਟਰੋਲਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਲਿਖਿਆ ਸੀ,"ਮੂਰਖ ਮੈਂ ਆਪਣਾ ਸਰਨੇਮ ਬਦਲਿਆ ਨਹੀਂ ਹੈ। ਤੁਸੀਂ ਜੇ ਬਹਾਦਰੀ ਦਿਖਾਓਗੇ ਤਾਂ ਮੈਂ ਤੁਹਾਡੇ ਤੋਂ 10 ਗੁਣਾਂ ਵਧੇਰੇ ਰਾਜਪੂਤ ਹਾਂ। ਮੈਂ ਕਾਇਰਤਾਪੂਰਣ ਹਰਕਤ ਦੇ ਖ਼ਿਲਾਫ਼ ਹਾਂ।"
ਐਕਟਿੰਗ 'ਚੋਂ ਪਰੇ ਉਨ੍ਹਾਂ ਦੇ ਹੋਰ ਵੀ ਸ਼ੌਂਕ ਨਿਰਾਲੇ ਸਨ। ਸੁਸ਼ਾਂਤ ਨੂੰ ਐਸਟਰੋਨੋਮੀ ਦਾ ਬਹੁਤ ਸ਼ੌਂਕ ਸੀ ਅਤੇ ਲੌਕਡਾਊਨ ਦੇ ਦੌਰਾਨ ਉਹ ਇੰਸਟਾਗ੍ਰਾਮ ਉੱਪਰ ਕਦੇ ਬ੍ਰਹਿਸਪਤੀ ਤੇ ਕਦੇ ਸ਼ੁੱਕਰ ਗ੍ਰਹਿ ਦੀ ਪੋਸਟ ਪਉਂਦੇ ਰਹਿੰਦੇ ਸਨ।
ਫੈਨ ਉਨ੍ਹਾਂ ਨੂੰ ਇੱਕ ਥਿੰਕਿੰਗ ਐਕਟਰ ਵਜੋਂ ਯਾਦ ਕਰਨਗੇ ਜੋ ਆਪਣੇ ਰੋਲ ਲਈ ਬਹੁਤ ਬਰੀਕੀ ਨਾਲ ਤਿਆਰੀ ਕਰਦੇ ਸਨ।
ਹਾਲਾਂਕਿ ਚੰਦਾ ਮਾਮਾ ਦੂਰ ਕੇ ਫ਼ਿਲਮ ਬਣ ਨਹੀਂ ਸਕੀ ਸੁਸ਼ਾਂਤ ਉਸ ਵਿੱਚ ਪੁਲਾੜ ਯਾਤਰੀ ਦੀ ਭੂਮਿਕਾ ਨਿਭਾ ਰਹੇ ਸਨ। ਇਸ ਲਈ ਉਹ ਬਾਕਾਇਦਾ ਨਾਸਾ ਜਾ ਕੇ ਤਿਆਰੀ ਕਰਨ ਵਾਲੇ ਸਨ।
ਮੈਂ ਥਿਏਟਰ ਵਿੱਚ ਉਨ੍ਹਾਂ ਦੀ ਆਖ਼ਰੀ ਫ਼ਿਲਮ ਦੇਖੀ ਸੀ। ਸੋਨਚਿੜੀਆ ਜੋ ਪਿਛਲੇ ਸਾਲ ਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਸੀ।
ਇਹ ਕੰਫ਼ਰਟ ਜ਼ੋਨ ਤੋਂ ਬਾਹਰ ਆ ਕੇ ਫ਼ਿਲਮ ਕੀਤੀ ਸੀ। ਜਿਸ ਵਿੱਚ ਉਹ ਲਾਖਨ ਨਾਂਅ ਦੇ ਡਾਕੂ ਦਾ ਰੋਲ ਕਰ ਰਹੇ ਸਨ— ਡਾਕੂਆਂ ਵਿਚਕਾਰ ਸਭ ਤੋਂ ਖੁੱਲ੍ਹਦਿਲਾ ਅਤੇ ਅਸੂਲਾਂ ਵਾਲਾ ਡਾਕੂ ਅਤੇ ਜ਼ਮੀਰ ਵਾਲਾ ਵੀ।

ਤਸਵੀਰ ਸਰੋਤ, Getty Images
"ਗੈਂਗ ਤੋਂ ਤਾਂ ਭੱਜ ਲਵਾਂਗਾ ਵਕੀਲ, ਆਪਣੇ-ਆਪ ਤੋਂ ਕਿਵੇਂ ਭੱਜਾਂਗਾ।" ਸੁਸ਼ਾਂਤ ਜਦੋਂ ਵੀ ਆਪਣੇ ਗੈਂਗ ਵਾਲਿਆਂ ਨੂੰ ਇਹ ਡਾਇਲੌਗ ਕਹਿੰਦੇ ਹਨ ਤਾਂ ਬਤੌਰ ਦਰਸ਼ਕ ਤੁਸੀਂ ਉਨ੍ਹਾਂ ਦੀ ਸਾਈਡ ਲੈ ਲੈਂਦੇ ਹੋ।
ਅਜਿਹਾ ਨਹੀਂ ਹੈ ਕਿ ਸੁਸ਼ਾਂਤ ਸਿੰਘ ਨੇ ਹਰ ਫ਼ਿਲਮ ਵਿੱਚ ਕੰਮ ਕੀਤਾ ਜਾਂ ਉਨ੍ਹਾਂ ਦੀਆਂ ਸਾਰੀਆਂ ਫ਼ਿਲਮਾਂ ਹਿੱਟ ਰਹੀਆਂ ਸੀ ਔਸਤ ਕੰਮ ਦੇ ਲਈ ਉਨ੍ਹਾਂ ਦੀ ਆਲੋਚਨਾ ਨਹੀਂ ਹੋਈ। ਜਿਵੇਂ ਰਾਬਤਾ ਅਤੇ ਕੇਦਾਰਨਾਥ।
ਸਿਨੇਮਾ ਘਰਾਂ ਵਿੱਚ ਆਈ ਉਨ੍ਹਾਂ ਦੀ ਆਖ਼ਰੀ ਫ਼ਿਲਮ ਛਿਛੋਰੇ ਵੀ ਕੁਝ ਖ਼ਾਸ ਨਹੀਂ ਕਰ ਸਕੀ ਸੀ।
ਕਦੇ ਨਾ ਘਬਰਾਉਣ ਵਾਲੇ ਸੀ ਸੁਸ਼ਾਂਤ
ਫਿਰ ਵੀ ਉਨ੍ਹਾਂ ਵਿੱਚ ਇੱਕ ਗਜ਼ਬ ਦਾ ਆਤਮ-ਵਿਸ਼ਵਾਸ਼ ਸੀ।
ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ,"ਮੈਨੂੰ ਫ਼ਿਲਮਾਂ ਨਹੀਂ ਮਿਲਣਗੀਆਂ ਤਾਂ ਮੈਂ ਟੀਵੀ ਕਰਨਾ ਸ਼ੁਰੂ ਕਰ ਦਿਆਂਗਾ ਜੇ ਟੀਵੀ ਨਾ ਮਿਲਿਆ ਤਾਂ ਮੈਂ ਥਿਏਟਰ ਵੱਲ ਮੁੜ ਜਾਵਾਂਗਾ। ਥਿਏਟਰ ਵਿੱਚ ਮੈਂ 250 ਰੁਪਏ ਵਿੱਚ ਸ਼ੋਅ ਕਰਦਾ ਸੀ। ਮੈਂ ਉਸ ਸਮੇਂ ਵੀ ਖ਼ੁਸ਼ ਸੀ ਕਿਉਂਕਿ ਮੈਨੂੰ ਅਦਾਕਾਰੀ ਪਸੰਦ ਹੈ। ਅਜਿਹੇ ਵਿੱਚ ਅਸਫ਼ਲ ਹੋਣ ਦਾ ਮੈਨੂੰ ਡਰ ਨਹੀਂ ਹੈ।"
ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਵੈ-ਭਰੋਸੇ ਨਾਲ ਭਰਿਆ ਇੱਕ ਨੌਜਵਾਨ ਜਿਸ ਨੂੰ ਅਸਫ਼ਲਤਾ ਤੋਂ ਡਰ ਨਹੀਂ ਸੀ ਲਗਦਾ, ਸਫ਼ਲਤਾ ਜਿਸ ਦੇ ਪੈਰ ਚੁੰਮ ਰਹੀ ਸੀ, ਜਿਸ ਅੱਗੇ ਸਾਰੀ ਜ਼ਿੰਦਗੀ ਪਈ ਸੀ, ਅਜਿਹਾ ਕੀ ਹੋਇਆ ਹੋਵੇਗਾ ਜੋ ਉਸਨੇ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲਈ ਜਿਵੇਂ ਕਿ ਪੁਲਿਸ ਦਾ ਦਾਅਵਾ ਹੈ। ਹਾਲਾਂਕਿ ਉਹ ਹਾਲੇ ਇਸ ਦੀ ਜਾਂਚ ਕਰ ਰਹੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦਾ ਪਹਿਲਾ ਸੀਰੀਅਲ ਸੀ ਕਿਸ ਦੇਸ਼ ਮੇਂ ਹੈ ਮੇਰਾ ਦਿਲ। ਜਿਸ ਦੇ ਸ਼ੁਰੂ ਵਿੱਚ ਹੀ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ।
ਲੇਕਿਨ ਛੋਟੇ ਜਿਹੇ ਰੋਲ ਵਿੱਚ ਹੀ ਉਹ ਇੰਨੇ ਪ੍ਰਸਿੱਧ ਹੋਏ ਗਏ ਸਨ ਕਿ ਸੀਰੀਅਲ ਦੇ ਆਖ਼ਰ ਵਿੱਚ ਉਨ੍ਹਾਂ ਨੂੰ ਪਰੇਤ-ਆਤਮਾ ਬਣਾ ਕੇ ਸੀਰੀਅਲ ਵਿੱਚ ਵਾਪਸ ਲਿਆਂਦਾ ਗਿਆ।
ਉਹ ਕਲਪਨਾ ਦੀ ਦੁਨੀਆਂ ਸੀ ਅਤੇ ਇਹ ਸੱਚਾਈ ਜਿੱਥੇ ਸੁਸ਼ਾਂਤ ਕਦੇ ਵਾਪਸ ਨਹੀਂ ਮੁੜ ਸਕਣਗੇ।
ਸੋਨਚਿੜੀਆ ਦਾ ਉਹ ਡਾਇਲੌਗ ਯਾਦ ਆ ਰਿਹਾ ਹੈ ਜਦੋਂ ਮਨੋਜ ਵਾਜਪਾਈ ਸੁਸ਼ਾਂਤ ਨੂੰ ਪੁੱਛਦੇ ਹਨ ਕੀ ਉਨ੍ਹਾਂ ਨੂੰ ਮਰਨ ਤੋਂ ਡਰ ਲਗਦਾ ਹੈ ਤਾਂ ਲਾਖਨ ਬਣੇ ਸੁਸ਼ਾਂਤ ਕਹਿੰਦੇ ਹਨ,"ਇੱਕ ਜਨਮ ਨਿਕਲ ਗਿਆ ਇਨ੍ਹਾਂ ਬੀਹੜਾਂ ਵਿੱਚ ਦਾਦਾ, ਹੁਣ ਮਰਨ ਤੋਂ ਕਿਉਂ ਡਰਾਂਗੇ।"
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4