ਲੌਕਡਾਊਨ ਖੁੱਲ੍ਹਣ ਦੀ ਖੁਸ਼ੀ 'ਚ ਪਾਰਟੀ, 180 ਲੋਕ ਹੋਏ ਕੋਰੋਨਾ ਦੇ ਸ਼ਿਕਾਰ

- ਲੇਖਕ, ਪ੍ਰਵੀਨ ਮੁਢੋਲਕਰ
- ਰੋਲ, ਬੀਬੀਸੀ ਲਈ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ ਸ਼ਖ਼ਸ ਨੇ ਆਪਣੇ ਦੋਸਤਾਂ ਨੂੰ ਸੱਦ ਕੇ ਲੌਕਡਾਊਨ ਖੁੱਲ੍ਹਣ ਦੀ ਖ਼ੁਸ਼ੀ ਵਿੱਚ ਇੱਕ ਪਾਰਟੀ ਕੀਤੀ।
ਪਰ ਇਸ ਪਾਰਟੀ ਕਰਕੇ 180 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ।
ਇਸੇ ਪਾਰਟੀ ਦੇ ਕਾਰਨ ਨਾਗਪੁਰ ਦੇ ਨਾਇਕ ਤਾਲਾਵ ਇਲਾਕੇ ਵਿੱਚ 700 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਨਾਗਪੁਰ ਦੇ ਮਿਊਂਸਿਪਲ ਕਮੀਸ਼ਰ ਤੁਕਾਰਾਮ ਮੁੰਡੇ ਨੇ ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਸ਼ਖ਼ਸ ਦੁਆਰਾ ਰੱਖੀ ਪਾਰਟੀ ਕਰਕੇ 180 ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ।
"ਇਨ੍ਹਾਂ ਕੋਰੋਨਾ ਪੌਜ਼ਿਟੀਵ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ 700 ਲੋਕਾਂ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।"


ਕੀ ਹੈ ਮਾਮਲਾ?
ਅਜੇ ਤੱਕ ਨਾਗਪੁਰ ਦੇ ਦੋ ਇਲਾਕੇ ਸਤਾਰੰਜੀਪੁਰਾ ਤੇ ਮੋਮੀਨਪੁਰਾ ਕੋਰੋਨਾਵਾਇਰਸ ਦੇ ਹੌਟਸਪਾਟ ਸਨ।
ਪਰ ਇਸ ਪਾਰਟੀ ਕਾਰਨ ਵਧੇ ਮਾਮਲਿਆਂ ਕਰਕੇ ਹੁਣ ਸ਼ਹਿਰ ਦਾ ਨਾਇਕ ਤਾਲਾਵ ਇਲਾਕਾ ਵੀ ਕੋਰੋਨਾਵਾਇਰਸ ਦੀ ਚਪੇਟ ਵਿੱਚ ਆ ਗਿਆ ਹੈ।
ਇਸ ਇਲਾਕੇ ਵਿੱਚ ਸਤਾਰੰਜੀਪੁਰਾ ਤੇ ਮੋਮੀਨਪੁਰਾ ਨਾਲੋਂ ਜ਼ਿਆਦਾ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ।
ਤੇਜ਼ੀ ਨਾਲ ਵਧਦੇ ਮਾਮਲਿਆਂ ਬਾਰੇ ਪਤਾ ਲਗਾਉਣ ਲਈ ਸਥਾਨਕ ਮਿਊਂਸਿਪਲ ਕਾਰਪਰੇਸ਼ਨ ਨੇ ਜਾਂਚ ਕੀਤੀ।
ਇਸ ਦੌਰਾਨ ਇੱਕ ਪਰਿਵਾਰ ਦੇ 16 ਲੋਕ ਕੋਰੋਨਾ ਪੀੜਤ ਪਾਏ ਗਏ।
ਮਾਮਲੇ ਵਿੱਚ ਗੰਭੀਰਤਾ ਵਰਤਦਿਆਂ ਪਰਿਵਾਰ ਨਾਲ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ ਸਾਹਮਣੇ ਆਇਆ ਕਿ ਇਸ ਪਰਿਵਾਰ ਦੇ ਹੀ ਇੱਕ ਨੌਜਵਾਨ ਨੇ ਲੌਕਡਾਊਨ ਵਿੱਚ ਢਾਈ ਮਹੀਨਿਆਂ ਬਾਅਦ ਢਿੱਲ ਮਿਲਣ ਦੀ ਖ਼ੁਸ਼ੀ ਵਿੱਚ ਇੱਕ ਪਾਰਟੀ ਰੱਖੀ ਸੀ।
ਇਸ ਪਾਰਟੀ ਵਿੱਚ ਉਸ ਨੇ ਆਪਣੇ ਦੋਸਤਾਂ ਨੂੰ ਵੀ ਬੁਲਾਇਆ ਸੀ।
ਇਹ ਪਾਰਟੀ ਇਸ ਨੌਜਵਾਨ ਦੇ ਨਾਇਕ ਤਾਲਾਵ ਇਲਾਕੇ ਵਿੱਚ ਪੈਂਦੇ ਘਰ ਵਿੱਚ ਰੱਖੀ ਗਈ ਸੀ।
ਇਹ ਨੌਜਵਾਨ ਮੋਮੀਨਪੁਰਾ ਇਲਾਕੇ ਵਿੱਚ ਪਾਰਟੀ ਲਈ ਮੀਟ ਵੀ ਖਰੀਦਣ ਗਿਆ ਸੀ।
ਪਰ ਪਾਰਟੀ ਤੋਂ ਬਾਅਦ ਇਸ ਨੌਜਵਾਨ ਦੀ ਸਿਹਤ ਵਿਗੜਨ ਲੱਗੀ ਤੇ ਉਸ ਨੂੰ ਸ਼ਹਿਰ ਦੇ ਮਾਇਓ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੋਰੋਨਾਵਾਇਰਸ ਲਈ ਟੈਸਟ ਵਿੱਚ ਇਹ ਸ਼ਖ਼ਸ ਪੌਜ਼ਿਟੀਵ ਪਾਇਆ ਗਿਆ।
ਮਾਮਲੇ ਬਾਰੇ ਕਿਵੇਂ ਪਤਾ ਲੱਗਿਆ?
ਬੀਬੀਸੀ ਮਰਾਠੀ ਨੇ ਨਾਗਪੁਰ ਮਿਊਂਸਿਪਲ ਕਾਰਪਰੇਸ਼ਨ ਦੇ ਮੈਡੀਕਲ ਅਫ਼ਸਰ ਡਾ. ਪ੍ਰਵੀਨ ਗੰਟਾਵਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਨਾਇਕ ਤਾਲਾਵ ਇਲਾਕੇ ਵਿੱਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
"ਜਦੋਂ ਇੱਕ ਪਰਿਵਾਰ ਦੇ ਹੀ 16 ਮੈਂਬਰ ਕੋਰੋਨਾ ਪੌਜ਼ਿਟੀਵ ਪਾਏ ਗਏ ਤਾਂ ਅਸੀਂ ਪੁੱਛ-ਗਿੱਛ ਸ਼ੁਰੂ ਕੀਤੀ। ਅਸੀਂ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਲਾਗ ਦੇ ਸ਼ਿਕਾਰ ਹੋਏ ਸ਼ਖ਼ਸ ਨੂੰ ਸਵਾਲ ਪੁੱਛੇ।"
ਉਨ੍ਹਾਂ ਕਿਹਾ, "ਇਸ ਨੌਜਵਾਨ ਨੇ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਾ ਲੈਂਦਿਆ ਮਿਊਂਸਿਪਲ ਕਰਮਚਾਰੀ ਨੂੰ ਦੱਸਿਆ ਕਿ ਉਹ ਕੋਰੋਨਾਵਾਇਰਸ ਦਾ ਸ਼ਿਕਾਰ ਪਾਰਕ ਵਿੱਚ ਸਵੇਰੇ ਸੈਰ ਕਰਨ ਕਰਕੇ ਹੋਇਆ ਹੈ।"

ਤਸਵੀਰ ਸਰੋਤ, Getty Images
"ਡੂੰਘੀ ਤਫ਼ਤੀਸ਼ ਕਰਨ ਮਗਰੋਂ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਇਸ ਸ਼ਖ਼ਸ ਨੂੰ ਪਾਰਟੀ ਕਰਨ ਮਗਰੋਂ ਕੋਰੋਨਾਵਾਇਰਸ ਹੋਇਆ ਹੈ। ਜ਼ੋਰ ਪਾਉਣ 'ਤੇ ਉਸ ਨੌਜਵਾਨ ਨੇ ਪਾਰਟੀ ਬਾਰੇ ਮੰਨਿਆ।"
"ਨਾਲ ਹੀ ਉਸ ਨੇ ਇਹ ਵੀ ਦੱਸਿਆ ਗਿਆ ਕਿ ਉਹ ਕੋਰੋਨਾ ਦੇ ਹੌਟਸਪਾਟ ਮੋਮੀਨਪੁਰਾ ਇਲਾਕੇ ਵਿੱਚ ਪਾਰਟੀ ਲਈ ਮੀਟ ਵੀ ਖਰੀਦਣ ਗਿਆ ਸੀ।"
ਡਾ. ਗੰਟਾਵਰ ਕਹਿੰਦੇ ਹਨ ਕਿ ਅਕਸਰ ਲੋਕ ਸਚਾਈ ਲੁਕਾਉਣ ਦੀ ਕੋਸਿਸ਼ ਕਰਦੇ ਹਨ ਜਿਸ ਕਰਕੇ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋ ਜਾਂਦਾ ਹੈ।
"ਇਨ੍ਹਾਂ ਹਾਲਾਤਾਂ ਵਿੱਚ ਸਚਾਈ ਲੁਕਾਉਣਾ ਸਭ ਤੋਂ ਵੱਡਾ ਖ਼ਤਰਾ ਹੈ।"
ਪ੍ਰਸ਼ਾਸਨ ਦੀਆਂ ਦਿੱਕਤਾਂ
ਜਦੋਂ ਬੀਬੀਸੀ ਨੇ ਨਾਗਪੁਰ ਦੇ ਮਿਊਂਸਿਪਲ ਕਮੀਸ਼ਰ ਤੁਕਾਰਾਮ ਮੁੰਡੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਦਿੱਤੀ ਢਿੱਲ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਇਸ ਦੇ ਨਾਲ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੀਜ਼ਾਂ ਠੀਕ ਹੋ ਜਾਣ।
"ਪਰ ਲੌਕਡਾਊਨ ਵਿੱਚ ਢਿੱਲ ਦਾ ਮਤਲਬ ਇਹ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ।"
ਉਨ੍ਹਾਂ ਕਿਹਾ ਕਿ ਨਾਗਪੁਰ ਦੇ ਉੱਤਰੀ ਹਿੱਸੇ ਵਿੱਚ ਪੈਂਦਾ ਨਾਇਕ ਤਾਲਾਵ ਇਲਾਕਾ ਹੁਣ ਕੋਰੋਨਾ ਹੌਟਸਪਾਟ ਬਣ ਗਿਆ ਹੈ। ਇਹ ਇੱਕ ਉਦਹਾਰਣ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਦੁਆਰਾ ਰੱਖੀ ਪਾਰਟੀ ਇੰਨੇ ਲੋਕਾਂ ਲਈ ਖ਼ਤਰਨਾਕ ਸਾਬਤ ਹੋਈ।
"ਹੁਣ ਦੋ ਪਹੀਏ ਵਾਹਨਾਂ 'ਤੇ ਇੱਕ ਵਿਅਕਤੀ ਹੀ ਸਵਾਰੀ ਕਰ ਸਕਦਾ ਹੈ ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਤਿੰਨ ਲੋਕ ਸਵਾਰੀ ਕਰਦੇ ਹਨ। ਇਹੋ ਜਿਹਾ ਵਤੀਰਾ ਬਿਲਕੁਲ ਠੀਕ ਨਹੀਂ ਹੈ।"
ਉਨ੍ਹਾਂ ਕਿਹਾ, "ਜੇਕਰ ਲੋਕ ਸਾਵਧਾਨੀ ਵਰਤਣ ਤਾਂ ਹੁਣ ਤੱਕ ਹਾਲਾਤ ਠੀਕ ਹੋਣੇ ਸ਼ੁਰੂ ਹੋ ਜਾਂਦੇ। ਇੱਕ ਸ਼ਖ਼ਸ ਦੀ ਗਲਤੀ ਕਾਰਨ ਸਾਰਾ ਨਾਗਪੁਰ ਸ਼ਹਿਰ ਭੁਗਤ ਰਿਹਾ ਹੈ।"
ਪਹਿਲਾਂ ਵੀ ਹੋਈਆਂ ਇਵੇਂ ਦੀਆਂ ਘਟਨਾਵਾਂ
ਸੂਬੇ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।
ਜਦੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਹੋਈ ਸੀ ਤਾਂ ਸਤਾਰੰਜੀਪੁਰਾ ਇਲਾਕੇ ਦੇ ਇੱਕ ਵਿਅਕਤੀ ਨੇ ਕੋਰੋਨਾ ਪੀੜਤ ਹੋਣ ਮਗਰੋਂ ਵੀ ਆਪਣੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਇਸ ਕਰਕੇ ਇਲਾਕੇ ਦੇ 120 ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ।
ਇਸੇ ਤਰ੍ਹਾਂ ਮੋਮੀਨਪੁਰਾ ਇਲਾਕੇ ਦੇ ਇੱਕ ਸ਼ਖ਼ਸ ਨੇ ਆਪਣੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ ਜਿਸ ਕਰਕੇ ਕੋਰੋਨਾ ਮਾਮਲੇ ਵੱਧ ਕੇ 200 ਤੱਕ ਪਹੁੰਚ ਗਏ ਸਨ।
ਹੁਣ ਨਾਇਕ ਤਾਲਾਵ ਵਿੱਚ ਇੱਕ ਨੌਜਵਾਨ ਦੁਆਰਾ ਰੱਖੀ ਗਈ ਪਾਰਟੀ ਅਜੇ ਤੱਕ 180 ਲੋਕਾਂ 'ਤੇ ਭਾਰੀ ਪੈ ਚੁੱਕੀ ਹੈ।



ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












