ਕੋਰੋਨਾਵਾਇਰਸ ਦਾ ਇਲਾਜ: ਤੁਸੀਂ ਆਪਣਾ ਟੈਸਟ ਕਿੱਥੋਂ ਤੇ ਕਿਵੇਂ ਕਰਵਾ ਸਕਦੇ ਹੋ

ਤਸਵੀਰ ਸਰੋਤ, EPA
- ਲੇਖਕ, ਗੁਰਪ੍ਰੀਤ ਕੌਰ ਸੈਣੀ
- ਰੋਲ, ਬੀਬੀਸੀ ਪੱਤਰਕਾਰ
ਬਹੁਤ ਮੁਮਕਿਨ ਹੈ ਕਿ ਹੁਣ ਤੱਕ ਤੁਹਾਨੂੰ ਕੋਵਿਡ-19 ਦੇ ਲੱਛਣ ਪਤਾ ਲੱਗ ਗਏ ਹੋਣਗੇ। ਇਸਦੇ ਮੁੱਖ ਲੱਛਣ ਹਨ- ਖਾਂਸੀ ਅਤੇ ਬੁਖਾਰ। ਪਰ ਜ਼ਰੂਰੀ ਨਹੀਂ ਹੈ ਕਿ ਇਹਨਾਂ ਲੱਛਣਾਂ ਦਾ ਮਤਲਬ ਤੁਹਾਨੂੰ ਕੋਰੋਨਾ ਹੋ ਗਿਆ ਹੈ। ਇਹ ਆਮ ਫਲੂ ਦੇ ਲੱਛਣ ਵੀ ਹੋ ਸਕਦੇ ਹਨ। ਪਰ ਜੇ ਤੁਹਾਨੂੰ ਡਰ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?


ਪਹਿਲਾ ਤਰੀਕਾ
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ ਅਤੇ ਮੇਲ ਆਈ.ਡੀ ਵੀ ਦਿੱਤੀ ਹੈ ਜਿਸ ਉੱਤੇ ਤੁਸੀਂ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ।
24*7 ਟੋਲ ਫ੍ਰੀ ਨੰਬਰ ਹੈ-1075, ਇੱਕ ਹੋਰ ਹੈਲਪ ਲਾਈਨ ਨੰਬਰ ਹੈ- 011 23978046, ਮੇਲ ਆਈ.ਡੀ ਹੈ- [email protected]

ਮੰਨ ਲਓ ਤੁਸੀਂ 1075 'ਤੇ ਫੋਨ ਕੀਤਾ। ਫੋਨ ਚੁੱਕਣ ਵਾਲਾ ਤੁਹਾਡੇ ਤੋਂ ਸਭ ਤੋਂ ਪਹਿਲਾਂ ਸਾਹਮਣੇ ਆਏ ਲੱਛਣਾਂ ਬਾਰੇ ਪੁੱਛੇਗਾ। ਤੁਸੀਂ ਕਿਸ ਸੂਬੇ ਦੇ ਕਿਸ ਜ਼ਿਲ੍ਹੇ ਦੇ ਜੋਨ ਵਿੱਚ ਰਹਿੰਦੇ ਹੋ, ਇਹ ਪੁੱਛਿਆ ਜਾਵੇਗਾ।
ਇਸ ਤੋਂ ਬਾਅਦ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀ ਜਾਂ ਨੋਡਲ ਅਫ਼ਸਰ ਦਾ ਨੰਬਰ ਅਤੇ ਮੇਲ ਆਈ.ਡੀ ਦਿੱਤੀ ਜਾਏਗੀ।
ਉਹਨਾਂ ਨਾਲ ਤੁਸੀਂ ਸੰਪਰਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਆਪਣੇ ਨੇੜਲੀ ਕਿਸ ਲੈਬ ਵਿੱਚ ਜਾ ਕੇ ਟੈਸਟ ਕਰਵਾ ਸਕਦੇ ਹੋ। ਇਹ ਲੈਬ ਸਰਕਾਰੀ ਵੀ ਹੋ ਸਕਦੀ ਹੈ ਅਤੇ ਨਿੱਜੀ ਵੀ।
ਜੇ ਕੋਈ ਸੰਕ੍ਰਮਿਤ ਪਾਇਆ ਜਾਂਦਾ ਹੈ ਅਤੇ ਤੁਸੀਂ ਉਸ ਦੇ ਸੰਪਰਕ ਵਿੱਚ ਆਏ ਹੋ ਤਾਂ ਪ੍ਰਸ਼ਾਸਨ ਤੁਹਾਡੀ ਜਾਂਚ ਵੀ ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਦੂਜਾ ਤਰੀਕਾ
ਹੁਣ ਤੱਕ ਜ਼ਿਆਦਾਤਰ ਸਰਕਾਰੀ ਲੈਬ ਵਿੱਚ ਟੈਸਟ ਹੋ ਰਹੇ ਹਨ, ਪਰ ਕੁਝ ਨਿੱਜੀ ਲੈਬਾਰਟਰੀਜ਼ ਨੂੰ ਵੀ ਇਸ ਦੀ ਇਜਾਜ਼ਤ ਦਿੱਤੀ ਗਈ ਹੈ।
ਹਾਲਾਂਕਿ ਤੁਸੀਂ ਸਿੱਧੇ ਨਿੱਜੀ ਲੈਬ ਵਿੱਚ ਜਾ ਕੇ ਟੈਸਟ ਨਹੀਂ ਕਰਾ ਸਕਦੇ। ਤੁਹਾਨੂੰ ਇਸ ਲਈ ਕਿਸੇ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੀ ਲੋੜ ਹੋਏਗੀ, ਜੋ ਤੁਹਾਨੂੰ ਲਿਖ ਕੇ ਦੇਵੇ ਕਿ ਤੁਹਾਨੂੰ ਕੋਵਿਡ-19 ਦਾ ਟੈਸਟ ਕਰਾਉਣ ਦੀ ਲੋੜ ਹੈ।
ਇਸ ਦੇ ਅਧਾਰ 'ਤੇ ਤੁਸੀਂ ਨਿੱਜੀ ਲੈਬ ਤੋਂ ਟੈਸਟ ਕਰਵਾ ਸਕਦੇ ਹੋ। ਨਿੱਜੀ ਲੈਬ ਵਿੱਚ ਟੈਸਟ ਕਰਾਉਣ ਲਈ ਤੁਹਾਨੂੰ 4500 ਰੁਪਏ ਤੱਕ ਅਦਾ ਕਰਨੇ ਹੋਣਗੇ।
ਲਾਲ ਪਥ ਲੈਬ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦ ਲਾਲ ਦੱਸਦੇ ਹਨ ਕਿ ਕੋਰੋਨਾ ਟੈਸਟ ਲਈ ਆਈਸੀਐਮਆਰ ਦੇ ਕੁਝ ਨਿਯਮ ਹਨ। ਮਰੀਜ਼ ਜੇਕਰ ਉਹਨਾਂ ਨਿਯਮਾਂ ਵਿੱਚ ਫਿਟ ਹੁੰਦਾ ਹੈ ਤਾਂ ਹੀ ਡਾਕਟਰ ਉਸ ਨੂੰ ਟੈਸਟ ਕਰਾਉਣ ਦੀ ਸਲਾਹ ਦਿੰਦਾ ਹੈ। ਡਾਕਟਰ ਦੀ ਲਿਖਤ ਸਲਾਹ ਬਾਅਦ ਹੀ ਟੈਸਟ ਕੀਤਾ ਜਾਏਗਾ।

ਤਸਵੀਰ ਸਰੋਤ, Getty Images
ਕਿਸ-ਕਿਸ ਦੇ ਟੈਸਟ ਹੋ ਸਕਦੇ ਹਨ ?
ਆਈਸੀਐਮਆਰ ਦੀ ਟੈਸਟਿੰਗ ਰਣਨੀਤੀ ਮੁਤਾਬਕ ਇਹਨਾਂ ਲਿਖੇ ਲੋਕਾਂ ਦਾ ਟੈਸਟ ਕੀਤਾ ਜਾਏਗਾ। ਟੈਸਟਿੰਗ ਸਟ੍ਰੇਟਿਜੀ ਵਿੱਚ ਕੁਝ ਬਦਲਾਅ ਵੀ ਕੀਤੇ ਗਏ ਹਨ-
-ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਹੋਣ(ਆਈਏਲਆਈ ਲੱਛਣ) ਅਤੇ ਜੋ ਪਿਛਲੇ 14 ਦਿਨਾਂ ਅੰਦਰ ਵਿਦੇਸ਼ ਤੋਂ ਆਏ ਹੋਣ। ਆਈਏਲਆਈ ਲੱਛਣ ਜਿਨ੍ਹਾਂ ਵਿੱਚ 38 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਬੁਖਾਰ ਅਤੇ ਖਾਂਸੀ ਦੇ ਨਾਲ ਐਕਿਉਟ ਰੈਸਪਰੇਟਰੀ ਇਨਫੈਕਸ਼ਨ ਹੋਵੇ।
-ਜੋ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਹੋਣ ਅਤੇ ਉਹਨਾਂ ਵਿੱਚ ਲੱਛਣ ਹੋਣ।
-ਕੋਰੋਨਾ ਨੂੰ ਕਾਬੂ ਕਰਨ ਵਿੱਚ ਲੱਗੇ ਸਿਹਤ ਕਰਮੀ/ਫਰੰਟਲਾਈਨ ਵਰਕਰ ਜਿਨ੍ਹਾਂ ਵਿੱਚ ਆਈਏਲਆਈ ਲੱਛਣ ਹੋਣ।
-ਸੀਵਿਅਰ ਐਕਿਉਟ ਰੈਸਪਰੇਟਰੀ ਇਲਨੈੱਸ ਦੇ ਮਰੀਜ਼, ਯਾਨੀ ਜਿਨ੍ਹਾਂ ਵਿੱਚ 38 ਡਿਗਰੀ ਸੈਲਸੀਅਸ ਜਾਂ ਇਸ ਤੋਂ ਜਿਆਦਾ ਬੁਖਾਰ ਅਤੇ ਖਾਂਸੀ ਦੇ ਨਾਲ ਐਕਿਉਟ ਰੈਸਪਰੇਟਰੀ ਇਨਫੈਕਸ਼ਨ ਹੋਵੇ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ਦੀ ਲੋੜ ਪਵੇ।
-ਕੋਰੋਨਾ ਮਰੀਜਾਂ ਦੇ ਸਿੱਧੇ ਸੰਪਰਕ ਵਿੱਚ ਆਏ, ਬਿਨ੍ਹਾਂ ਲੱਛਣ ਵਾਲੇ ਲੋਕ ਜੋ ਹਾਈ ਰਿਸਕ 'ਤੇ ਹੋਣ। ਉਹਨਾਂ ਦੇ ਸੰਪਰਕ ਵਿੱਚ ਆਉਣ ਦੇ 5-10 ਦਿਨਾਂ ਅੰਦਰ ਟੈਸਟ ਕਰਾਉਣਾ ਹੋਵੇਗਾ। (ਪਹਿਲਾਂ ਇਹ ਟੈਸਟ 5 ਅਤੇ 14 ਦਿਨਾਂ ਵਿਚ ਕਰਨਾ ਹੁੰਦਾ ਸੀ ਜਿਸ ਨੂੰ ਹੁਣ 10 ਦਿਨ ਕੀਤਾ ਗਿਆ ਹੈ।)
-ਕੰਟੇਨਮੈਂਟ ਜੋਨ/ਹੌਟਸਪਾਟ ਦੇ ਇਨਫਲੁਏਂਜਾ ਲਾਈਕ ਇਲਨੈਸ ਯਾਨੀ ਆਈਏਲਆਈ ਵਾਲੇ ਮਰੀਜ਼।
-ਸਾਰੇ ਹਸਪਤਾਲਾਂ ਵਿੱਚ ਭਰਤੀ ਮਰੀਜ਼ ਜਿਨ੍ਹਾਂ ਵਿੱਚ ਆਈਏਲਆਈ ਦੇ ਲੱਛਣ ਹੋਣ।
-ਆਈਏਲਆਈ ਦੇ ਲੱਛਣ ਵਾਲੇ ਸਾਰੇ ਪ੍ਰਵਾਸੀ ਜਾਂ ਦੂਜੇ ਸੂਬਿਆਂ ਤੋਂ ਪਰਤਣ ਵਾਲਿਆਂ ਦਾ 7 ਦਿਨਾਂ ਅੰਦਰ ਟੈਸਟ ਹੋਵੇ।
ਐਮਰਜੈਂਸੀ ਅਤੇ ਡਿਲੀਵਰੀ ਵਾਲੇ ਮਰੀਜ਼
ਆਈਸੀਐਮਆਰ ਨੇ ਆਪਣੀ ਟੈਸਟਿੰਗ ਰਣਨੀਤੀ ਵਿੱਚ ਇੱਕ ਖਾਸ ਬਦਲਾਅ ਇਹ ਵੀ ਕੀਤਾ ਹੈ ਕਿ ਹਸਪਤਾਲ ਵਿੱਚ ਪਹੁੰਚੇ ਐਮਰਜੈਂਸੀ ਵਾਲੇ ਮਰੀਜ਼ ਦੇ ਇਲਾਜ ਅਤੇ ਡਿਲੀਵਰੀ ਵਿੱਚ ਟੈਸਟ ਕਾਰਨ ਦੇਰੀ ਨਾ ਕੀਤੀ ਜਾਵੇ। ਹਾਲਾਂਕਿ ਜੇਕਰ ਉਹ ਕੋਰੋਨਾ ਜੇ ਸ਼ੱਕੀ ਲਗਦੇ ਹਨ ਤਾਂ ਉਹਨਾਂ ਦਾ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤਾ ਜਾਵੇ ਪਰ ਇਲਾਜ ਵਿੱਚ ਦੇਰੀ ਨਾ ਹੋਵੇ।
ਨਵੀਂ ਟੈਸਟ ਰਣਨੀਤੀ ਵਿੱਚ ਸਾਫ ਤੌਰ 'ਤੇ ਇਹ ਵੀ ਕਿਹਾ ਗਿਆ ਹੈ ਕਿ ਉਪਰਲੇ ਸਾਰੇ ਲੋਕਾਂ ਦਾ ਟੈਸਟ ਸਿਰਫ ਆਰਟੀ-ਪੀਸੀਆਰ ਜ਼ਰੀਏ ਹੀ ਕੀਤਾ ਜਾਵੇ।
ਜੇ ਤੁਸੀਂ ਅਰੋਗਿਯਾ ਸੇਤੂ ਐਪ ਡਾਊਨਲੋਡ ਕੀਤਾ ਹੈ ਤਾਂ ਉਸ ਵਿੱਚ ਵੀ ਤੁਹਾਨੂੰ ਤੁਹਾਡੇ ਨਜ਼ਦੀਕ ਦੇ ਸਰਕਾਰੀ ਅਤੇ ਨਿੱਜੀ ਲੈਬ ਦੀ ਜਾਣਕਾਰੀ ਮਿਲ ਸਕਦੀ ਹੈ।


ਤੀਜਾ ਤਰੀਕਾ
ਤੀਜਾ ਤਰੀਕਾ ਹੈ ਅਰੋਗਿਯਾ ਸੋਤੂ ਐਪ। ਜੇ ਤੁਹਾਡੇ ਕੋਲ ਅਰੋਗਿਯਾ ਸੇਤੂ ਐਪ ਹੈ ਤਾਂ ਇਸ ਜ਼ਰੀਏ ਵੀ ਤੁਹਾਨੂੰ ਮਦਦ ਮਿਲ ਸਕਦੀ ਹੈ। ਐਪ ਵਿੱਚ 1075 ਹੈਲਪਲਾਈਨ ਨੰਬਰ ਵੀ ਹੈ। ਇਸ ਤੋਂ ਇਲਾਵਾ ਤੁਸੀਂ ਐਪ 'ਤੇ ਹੀ ਕੁਝ ਸਵਾਲਾਂ ਦਾ ਜਵਾਬ ਦੇ ਕੇ ਸੈਲਫ-ਟੈਸਟਿੰਗ ਵੀ ਕਰ ਸਕਦੇ ਹੋ।
ਐਪ ਵਿੱਚ ਤੁਹਾਡੇ ਤੋਂ ਕੁਝ ਸੌਖੇ ਲਿਖਿਤ ਸਵਾਲ ਪੁੱਛੇ ਜਾਣਗੇ। ਜਿਵੇਂ ਕਿ ਕੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਲੱਛਣ ਹੈ ?- ਖਾਂਸੀ, ਬੁਖਾਰ, ਸਾਹ ਲੈਣ ਵਿੱਚ ਪਰੇਸ਼ਾਨੀ ਜਾਂ ਇਹਨਾਂ ਵਿੱਚ ਕੋਈ ਵੀ ਨਹੀਂ। ਤੁਸੀਂ ਕਲਿੱਕ ਕਰਕੇ ਜਵਾਬ ਦੇ ਸਕਦੇ ਹੋ।
ਨਾਲ ਹੀ ਤੁਹਾਡੇ ਤੋਂ ਪੁੱਛਿਆ ਜਾਏਗਾ, ਕੀ ਤੁਹਾਨੂੰ ਕਦੇ ਸ਼ੂਗਰ, ਹਾਈ ਬਲੱਡ ਪਰੈਸ਼ਰ, ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ ਰਹੀ ਹੈ ਜਾਂ ਇਹਨਾਂ ਵਿੱਚ ਕੋਈ ਨਹੀਂ।
ਨਾਲ ਹੀ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਪਿਛਲੇ 28 ਤੋਂ 45 ਦਿਨਾਂ ਵਿੱਚ ਕਿਸੇ ਵਿਦੇਸ਼ ਤੋਂ ਪਰਤੇ ਹੋ ਜਾਂ ਨਹੀਂ?
ਫਿਰ ਇਹ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਹਾਲ ਹੀ ਵਿੱਚ ਕਿਸੇ ਕੋਵਿਡ-19 ਮਰੀਜ਼ ਦੇ ਸੰਪਰਕ ਵਿੱਚ ਆਏ ਹੋ? ਕੀ ਤੁਸੀਂ ਹੈਲਥ-ਵਰਕਰ ਹੋ ਕੀ ਤੁਸੀਂ ਬਿਨ੍ਹਾਂ ਸੁਰੱਖਿਆ ਉਪਕਰਨ ਕੋਵਿਡ-19 ਮਰੀਜ਼ ਦੀ ਜਾਂਚ ਕੀਤੀ ਸੀ ?
ਇਹਨਾਂ ਸਵਾਲਾਂ ਦੇ ਜਵਾਬ ਦੇ ਅਧਾਰ ਤੇ ਤੁਹਾਨੂੰ ਦੱਸਿਆ ਜਾਏਗਾ ਕਿ ਤੁਹਾਨੂੰ ਸੰਕ੍ਰਮਣ ਦਾ ਕਿੰਨਾ ਖ਼ਤਰਾ ਹੈ।
ਜੇ ਤੁਹਾਡੇ ਸਵਾਲਾਂ ਦੇ ਜਵਾਬ ਤੋਂ ਲਗਦਾ ਹੈ ਕਿ ਤੁਹਾਡੇ ਅੰਦਰ ਕੋਰੋਨਾ ਦੇ ਲੱਛਣ ਹਨ ਤਾਂ ਤੁਹਾਡਾ ਡਾਟਾ ਖੁਦ ਸਰਕਾਰ ਦੇ ਸਰਵਰ ਵਿੱਚ ਚਲਿਆ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡੇ ਨਾਲ ਸੰਪਰਕ ਕੀਤਾ ਜਾਏਗਾ। ਐਪ ਵਿੱਚ ਤੁਹਾਡੇ ਇਲਾਕੇ ਦੀ ਲੈਬ ਦੀ ਜਾਣਕਾਰੀ ਵੀ ਹੁੰਦੀ ਹੈ।
ਹੁਣ ਤੱਕ ਭਾਰਤ ਵਿੱਚ ਕਿੰਨੀ ਟੈਸਟਿੰਗ ਹੋਈ ਹੈ ?
ਕੋਰੋਨਾ ਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ। ਪਰ ਇਸ ਨੂੰ ਕਾਬੂ ਕਰਨ ਵਿੱਚ ਟੈਸਟਿੰਗ ਦੀ ਭੂਮਿਕਾ ਅਹਿਮ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਆਈਸੀਐਮਆਰ ਦੇ ਮੁਤਾਬਕ, 19 ਮਈ ਯਾਨੀ ਮੰਗਲਵਾਰ ਨੌ ਵਜੇ ਤੱਕ ਭਾਰਤ ਵਿੱਚ 24 ਲੱਖ 4 ਹਜਾਰ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ'
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਹਜ਼ੂਰ ਸਾਹਿਬ ਤੋਂ ਪਰਤੀ ਕੁਆਰੰਟੀਨ ਹੋਈ ਸ਼ਰਧਾਲੂ, ‘ਪੰਜਾਬ ਪਹੁੰਚਣ ਦੀ ਖ਼ੁਸ਼ੀ ਦੀ ਥਾਂ ਸਾਨੂੰ ਨਵੀਂ ਮੁਸੀਬਤ ਨੇ ਘੇਰਿਆ’




ਇਹ ਵੀਡੀਓਜ਼ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












