ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 21 ਮਈ ਦੀਆਂ ਤਾਜ਼ਾ ਅਪਡੇਟਸ ਲਈ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਅਪਡੇਟ: ਹਵਾਈ ਜਹਾਜ਼ਾਂ ’ਚ ਵਿਚਕਾਰ ਦੀ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ-ਹਰਦੀਪ ਪੁਰੀ; ਵਿਸ਼ਵ ਬੈਂਕ ਦੀ ਚੇਤਾਵਨੀ - 6 ਕਰੋੜ ਲੋਕ ਹੋਰ ਗਰੀਬ ਹੋ ਸਕਦੇ
ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਦੇ 15 ਲੱਖ ਕੇਸ ਹਨ ਤੇ 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲਾਈਵ ਕਵਰੇਜ
ਕੋਰੋਨਾਵਾਇਰਸ: ਦੇਸ-ਦੁਨੀਆਂ ਤੇ ਪੰਜਾਬ ਦੀ ਹੁਣ ਤੱਕ ਦੀ ਅਪਡੇਟ
- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹਜੀ-7 ਸਮਿਟ ਨੂੰ ਕੈਂਪ ਡੇਵਿਡ ਬਾਰੇ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਇਸ ਸਮਿਟ ਨੂੰ ਕੋਰੋਨਾਵਾਇਰਸ ਕਾਰਨ ਆਨਲਾਈਨ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।
- ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਲੋਕ ਕੋਰੋਨਾਵਾਇਰਸ ਕਾਰਨ 'ਬੇਹੱਦ ਗਰੀਬ' ਹੋ ਸਕਦੇ ਹਨ। ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮੈਲਪਾਸ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਇਸ ਸਾਲ 5 ਫੀਸਦ ਅਰਥਚਾਰਾ ਸੁੰਗੜ ਸਕਦਾ ਹੈ।
- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਲੌਕਡਾਊਨ ਤੋਂ ਬਾਅਦ ਮੁੜ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਵਿੱਚ ਵਿਚਾਲੇ ਦੀ ਸੀਟ ਖਾਲੀ ਰੱਖਣਾ ਵਿਵਹਾਰਕ ਨਹੀਂ ਹੈ।
- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸੀਬੀਐੱਸਈ, ਆਈਸੀਐੱਸਈ ਸਮੇਤ 10 ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਮੇਤ ਸਾਰੇ ਸੂਬਿਆਂ ਦੇ ਸਿੱਖਿਆ ਬੋਰਡਾਂ ਨੂੰ ਕੁਝ ਸ਼ਰਤਾਂ ਨਾਲ ਲੌਕਡਾਊਨ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, "200ਵੀਂ ਸ਼੍ਰਮਿਕ ਸਪੈਸ਼ਲ ਟਰੇਨ ਅੱਜ 2 ਵਜੇ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਦੇ ਮਿਰਾਜ ਤੋਂ ਰਵਾਨਾ ਹੋਈ। ਹੁਣ ਤੱਕ 2.50 ਲੱਖ ਵਰਕਰ ਪੰਜਾਬ ਤੋਂ ਭੇਜੇ ਜਾ ਚੁੱਕੇ ਹਨ। ਅਸੀਂ ਹੋਰ ਟਰੇਨਾਂ ਵਧਾਉਣ ਦੀ ਪ੍ਰਕਿਰਿਆ ਵਿੱਚ ਹਾਂ।"
- ਪੰਜਾਬ ਵਿੱਚ ਜੇ ਕੋਈ ਵੀ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਬਾਰੇ 112 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਜਾਂ ਫਿਰ ਸਖੀ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- ਚੰਡੀਗੜ੍ਹ ਵਿੱਚ ਬੱਸ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ। ਪਰ ਹੁਣ ਜਿਸ ਸੀਟ ਉੱਤੇ ਬੈਠਣ ਦੀ ਇਜਾਜ਼ਤ ਹੈ ਉਸ ਉੱਤੇ ਲਿਖਿਆ ਹੋਇਆ ਹੈ। ਸੋਸ਼ਲ਼ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਅਜਿਹਾ ਕੀਤਾ ਗਿਆ ਹੈ।

ਤਸਵੀਰ ਸਰੋਤ, Getty Images
ਟਰੰਪ ਜੀ-7 ਸਮਿਟ ਲਈ ਲੀਡਰਾਂ ਨੂੰ ਇਕੱਠਾ ਹੋਣ ਲਈ ਕਹਿ ਸਕਦੇ ਹਨ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹਜੀ-7 ਸਮਿਟ ਨੂੰ ਕੈਂਪ ਡੇਵਿਡ ਬਾਰੇ ਵਿਚਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਇਸ ਸਮਿਟ ਨੂੰ ਕੋਰੋਨਾਵਾਇਰਸ ਕਾਰਨ ਆਨਲਾਈਨ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ।
ਇਹ ਸਮਿਟ 10-12 ਜੂਨ ਨੂੰ ਕੈਂਪ ਡੇਵਿਡ ਵਿੱਚ ਹੋਣਾ ਸੀ ਪਰ ਉਸ ਤੋਂ ਬਾਅਦ ਇਸ ਦੇ ਆਨਲਾਈਨ ਹੋਣ ਬਾਰੇ ਚਰਚਾ ਹੋਈ।
ਹੁਣ ਟਰੰਪ ਦਾ ਕਹਿਣਾ ਹੈ ਕਿ ਜੇ ਸਮਿਟ ਆਪਣੇ ਸਥਾਨ ’ਤੇ ਹੁੰਦੀ ਹੈ ਤਾਂ ਹੋਰਾਂ ਲਈ ਚੰਗਾ ਸਿਗਨਲ ਹੋਵੇਗਾ।

ਤਸਵੀਰ ਸਰੋਤ, Getty Images
ਜਰਮਨੀ ’ਚ ਬੁੱਚੜਖਾਨਿਆਂ ਵਿੱਚ ਸਟਾਫ਼ ਸੀਮਿਤ ਕਰਨ ਦੀ ਤਿਆਰੀ
ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਕਾਰਨ ਜਰਮਨੀ ਨੇ ਬੁੱਚੜਖਾਨਿਆਂ ਵਿੱਚ ਕੱਚੇ ਮੁਲਾਜ਼ਮਾਂ ਦੀ ਆਮਦ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ।
ਹਾਲ ਦੇ ਹਫ਼ਤਿਆਂ ਵਿੱਚ ਫਰਾਂਸ ਦੇ ਜਰਮਨੀ ਦੇ ਬੁੱਚੜਖਾਨਿਆਂ ਵਿੱਚ ਕੰਮ ਕਰਨ ਵਾਲੇ ਸੈਂਕੜੇ ਵਰਕਰ ਪੌਜ਼ਿਟਿਵ ਮਿਲੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਵਧੇ ਮਾਮਲਿਆਂ ਦਾ ਕਾਰਨਾਂ ਦਾ ਪੜਤਾਲ ਕਰ ਰਹੇ ਹਨ।

ਤਸਵੀਰ ਸਰੋਤ, Getty Images
ਹਵਾਈ ਜਹਾਜ਼ ਵਿੱਚ ਵਿਚਕਾਰ ਦੀ ਸੀਟ ਖਾਲੀ ਰੱਖਣਾ ਵਿਵਹਾਰਕ ਨਹੀਂ - ਹਰਦੀਪ ਪੁਰੀ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਲੌਕਡਾਊਨ ਤੋਂ ਬਾਅਦ ਮੁੜ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਵਿੱਚ ਵਿਚਾਲੇ ਦੀ ਸੀਟ ਖਾਲੀ ਰੱਖਣਾ ਵਿਵਹਾਰਕ ਨਹੀਂ ਹੈ।
ਉਨ੍ਹਾਂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, “ਜੇ ਵਿਚਕਾਰ ਦੀ ਸੀਟ ਖਾਲ੍ਹੀ ਰੱਖੀ ਵੀ ਜਾਵੇ ਤਾਂ ਵੀ ਸੋਸ਼ਲ ਡਿਸਟੈਨਸਿੰਗ ਸਹੀ ਤਰੀਕੇ ਨਾਲ ਨਹੀਂ ਹੋਵੇਗੀ। ਜੇ ਅਜਿਹਾ ਕੀਤਾ ਵੀ ਤਾਂ ਕਿਰਾਏ 33 ਫੀਸਦ ਤੱਕ ਵਧਾਉਣੇ ਪੈਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ 25 ਤਰੀਕ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਜੇ ਤਜਰਬਾ ਚੰਗਾ ਰਿਹਾ ਤਾਂ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਵੀ ਜਾ ਸਕਦਾ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਲੌਕਡਾਊਨ ਵਧਾਉਣ ਨੂੰ ਲੈ ਕੇ ਸਪੇਨ ਦੇ ਪੀਐੱਮ ਦੀ ਨਿਖੇਧੀ
ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸੈਨਸ਼ੇਜ਼ ਨੇ ਸੰਸਦ ਨੂੰ ਐਮਰਜੈਂਸੀ ਨੂੰ ਦੋ ਹਫ਼ਤੇ ਵਧਾਉਣ ਲਈ ਕਿਹਾ ਹੈ। ਉਨ੍ਹਾਂ ਦੇ ਇਸ ਪ੍ਰਸਤਾਵ ਦੀ ਵਿਰੋਧੀ ਪਾਰਟੀਆਂ ਨੇ ਕਾਫੀ ਨਿਖੇਧੀ ਕੀਤੀ ਹੈ।
ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਬਚਾਉਣ ਲਈ ਐਮਰਜੈਂਸੀ ਲਗਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਰੋਨਾਵਾਇਰਸ ਪੂਰੇ ਤਰੀਕੇ ਨਾਲ ਖ਼ਤਮ ਨਹੀਂ ਹੋਇਆ ਹੈ।
ਸਪੇਨ ਦੀ ਮੁੱਖ ਵਿਰੋਧੀ ਧਿਰ ਨੇ ਕਿਹਾ ਹੈ ਕਿ ਉਹ ਇਸ ਮਤੇ ਦੇ ਹੱਕ ਵਿੱਚ ਵੋਟ ਨਹੀਂ ਪਾਉਣਗੇ। ਅਜਿਹੇ ਹਾਲਾਤ ਵਿੱਚ ਇਸ ਮਤੇ ਦੇ ਭਵਿੱਖ ਬਾਰੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ।

ਤਸਵੀਰ ਸਰੋਤ, EPA
ਦਿੱਲੀ ਵਿੱਚ ਚੱਲੇ ਆਟੋ ਪਰ ਇੱਕ ਸਵਾਰੀ ਸਿਸਟਮ ਤੋਂ ਲੋਕ ਪਰੇਸ਼ਾਨ
ਦਿੱਲੀ ਵਿੱਚ ਆਟੋ ਫਿਰ ਤੋਂ ਚੱਲਣ ਲੱਗੇ ਹਨ। ਦਿੱਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਆਟੋ ਵਿੱਚ ਸਿਰਫ਼ ਇੱਕ ਹੀ ਸਵਾਰੀ ਬੈਠ ਸਕਦੀ ਹੈ।
ਪਰ ਇੱਕ ਔਰਤ ਨੇ ਸਵਾਲ ਚੁੱਕਿਆ, "ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਇੱਕ ਆਟ ਵਿੱਚ ਮੈਂ ਬੈਠਾਂ ਅਤੇ ਦੂਜੇ ਵਿੱਚ ਬੱਚੇ?"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹੁਣ ਤੱਕ 2.50 ਲੱਖ ਵਰਕਰ ਘਰ ਪਹੁੰਚਾਏ-ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, "200ਵੀਂ ਸ਼੍ਰਮਿਕ ਸਪੈਸ਼ਲ ਟਰੇਨ ਅੱਜ 2 ਵਜੇ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਦੇ ਮਿਰਾਜ ਤੋਂ ਰਵਾਨਾ ਹੋਈ।
ਹੁਣ ਤੱਕ 2.50 ਲੱਖ ਵਰਕਰ ਪੰਜਾਬ ਤੋਂ ਭੇਜੇ ਜਾ ਚੁੱਕੇ ਹਨ। ਅਸੀਂ ਹੋਰ ਟਰੇਨਾਂ ਵਧਾਉਣ ਦੀ ਪ੍ਰਕਿਰਿਆ ਵਿੱਚ ਹਾਂ। "
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੀ ਫ਼ਿਲਮਾਂ ਹੁਣ ਥਿਏਟਰ ਵਿੱਚ ਰਿਲੀਜ਼ ਨਹੀਂ ਹੋਣਗੀਆਂ
ਅਮਿਤਾਭ ਬਚਨ ਅਤੇ ਆਯੁਸ਼ਮਾਨ ਖੁਰਾਣਾ ਦੀ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' ਨੂੰ ਸਿਨੇਮਾਘਰਾਂ ਦੀ ਬਜਾਏ ਸਿੱਧੇ ਓਟੀਟੀ ਯਾਨੀ ਓਵਰ ਦ ਟੌਪ ਪਲੇਟਫਾਰਮ ਏਮਾਜਾਨ ਪ੍ਰਾਈਮ 'ਤੇ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹੀ ਕਾਰਨ ਹੈ ਕਿ ਸਿਨੇਮਾਂ ਘਰਾਂ ਦੇ ਮਾਲਿਕਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਇਹਨਾਂ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਖੁਦ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ
ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।
ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ?
ਕੋਵਿਡ-19 ਦੇ ਲਾਗ ਤੋਂ ਬਚਣ ਦੇ ਤਰੀਕਿਆਂ ਬਾਰੇ ਇਮੂਨੋਲੋਜਿਸਟ ਅਤੇ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਰਿਨ ਬ੍ਰੋਮੇਜ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, MERS ਅਤੇ SARS ਦੇ ਅਧਿਐਨ ਦੇ ਅਧਾਰ 'ਤੇ, ਕੁਝ ਅਨੁਮਾਨ ਲਾਏ ਗਏ ਹਨ ਚੰਡੀਗੜ੍ਹ ਵਿੱਚ ਸੋਸ਼ਲ਼ ਡਿਸਟੈਂਸਿੰਗ ਨਾਲ ਬਸ ਸੇਵਾ ਮੁੜ ਸ਼ੁਰੂ
ਚੰਡੀਗੜ੍ਹ ਵਿੱਚ ਬੱਸ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ।
ਪਰ ਹੁਣ ਜਿਸ ਸੀਟ ਉੱਤੇ ਬੈਠਣ ਦੀ ਇਜਾਜ਼ਤ ਹੈ ਉਸ ਉੱਤੇ ਲਿਖਿਆ ਹੋਇਆ ਹੈ।
ਸੋਸ਼ਲ਼ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਅਜਿਹਾ ਕੀਤਾ ਗਿਆ ਹੈ।

ਤਸਵੀਰ ਸਰੋਤ, Chandigarh PR
ਤਸਵੀਰ ਕੈਪਸ਼ਨ, ਲੰਮੇ ਸਮੇਂ ਬਾਅਦ ਚੰਡੀਗੜ੍ਹ ਵਿੱਚ ਮੁੜ ਸ਼ੁਰੂ ਹੋਈ ਬਸ ਸੇਵਾ 
ਤਸਵੀਰ ਸਰੋਤ, Chandigarh PR
ਤਸਵੀਰ ਕੈਪਸ਼ਨ, ਮਾਸਕ ਪਾ ਕੇ ਹੀ ਬਸ ਵਿੱਚ ਸਫ਼ਰ ਕੀਤਾ ਜਾ ਸਕਦਾ ਹੈ। 
ਤਸਵੀਰ ਸਰੋਤ, Chandigarh PR
ਤਸਵੀਰ ਕੈਪਸ਼ਨ, ਸੋਸ਼ਲ਼ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਇੱਕ-ਦੂਜੇ ਨਾਲ ਸਵਾਰੀਆਂ ਨਹੀਂ ਬੈਠਾਈਆਂ ਜਾ ਰਹੀਆਂ ਲੌਕਡਾਊਨ ਵਧਾਉਣ ਦੀ ਅਪੀਲ ਕਾਰਨ ਸਪੇਨ ਦੇ ਪ੍ਰਧਾਨ ਮੰਤਰੀ ਦੀ ਆਲੋਚਨਾ
ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸੈਨਚੈਜ਼ ਨੇ ਸੰਸਦ ਵਿੱਚ ਦੋ ਹੋਰ ਹਫ਼ਤੇ ਲੌਕਡਾਊਨ ਵਧਾਉਣ ਦੀ ਅਪੀਲ ਕੀਤੀ ਹੈ।
ਇਸ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਕਾਫੀ ਆਲੋਚਨਾ ਝੱਲਣੀ ਪੈ ਰਹੀ ਹੈ।
ਪੀਐੱਮ ਪੈਦਰੋ ਨੇ ਕਿਹਾ ਕਿ ਲੌਕਡਾਊਨ ਵਧਾਉਣਾ ਜ਼ਰੂਰੀ ਹੈ ਕਿਉਂਕਿ ਕੋਰੋਨਾਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।
ਪਰ ਨਾਲ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੀ ਕਿਸੇ ਵੀ ਗਲਤੀ ਲਈ ਲੋਕਾਂ ਤੋਂ ਮਾਫੀ ਮੰਗੀ।
ਸਰਕਾਰ 5ਵੀਂ ਵਾਰ ਲੌਕਡਾਊਨ ਵਧਾ ਕੇ 7 ਜੂਨ ਤੱਕ ਕਰਨਾ ਚਾਹੁੰਦੀ ਹੈ। ਹਾਲਾਂਕਿ ਸਪੇਨ ਵਿੱਚ ਲੌਕਡਾਊਨ ਸ਼ਨੀਵਾਰ ਨੂੰ ਖ਼ਤਮ ਹੋ ਰਿਹਾ ਹੈ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸਪੇਨ ਵਿੱਚ ਦੋ ਹੋਰ ਹਫ਼ਤੇ ਲੌਕਡਾਊਨ ਵਧਾਉਣ ਦੀ ਅਪੀਲ ਕਾਰਨ ਪ੍ਰਧਾਨ ਮੰਤਰੀ ਦੀ ਆਲੋਚਨਾ ਹੋ ਰਹੀ ਹੈ (ਸੰਕੇਤਕ ਤਸਵੀਰ) ਕੇਂਦਰ ਵੱਲੋਂ 3 ਲੱਖ ਕਰੋੜ ਦੀ ਵਾਧੂ ਫੰਡਿੰਗ ਦਾ ਐਲਾਨ
ਛੋਟੀ ਸਨਅਤ ਨੂੰ ਹੁਲਾਰਾ ਦੇਣ ਲਈ ਮੋਦੀ ਕੈਬਨਿਟ ਨੇ 3 ਲੱਖ ਕਰੋੜ ਦੀ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਨਾਲ ਕੋਰੋਨਾਵਾਇਰਸ ਕਾਰਨ ਜਿਨ੍ਹਾਂ ਛੋਟੇ ਤੇ ਮੱਧਮ ਉਦਯੋਗਾਂ ਨੂੰ ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਉਤਸ਼ਾਹ ਮਿਲੇਗਾ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
25 ਮਈ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਸ਼ੁਰੂ ਹੋਣਗੀਆਂ
ਭਾਰਤ ਵਿੱਚ 25 ਮਈ ਤੋਂ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ।
ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੰਦਿਆ ਲਿਖਿਆ, "ਸਾਰੀਆਂ ਘਰੇਲੂ ਉਡਾਣਾਂ 25 ਮਈ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ।
ਸਾਰੇ ਹਵਾਈ ਅੱਡਿਆਂ ਅਤੇ ਉਡਾਣਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਕਿ 25 ਮਈ ਨੂੰ ਉਡਾਣ ਭਰ ਲਈ ਤਿਆਰ ਰਹਿਣ। ਇਸ ਲਈ ਦਿਸ਼ਾ-ਨਿਰਦੇਸ਼ ਵੱਖ ਤੋਂ ਜਾਰੀ ਕੀਤੇ ਜਾਣਗੇ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਭਾਰਤ ਵਿੱਚ 25 ਮਈ ਤੋਂ ਸਾਰੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ ਭਾਰਤ ਵਿੱਚ ਪ੍ਰਤੀ ਇੱਕ ਲੱਖ ਪਿੱਛੇ 7.9 ਕੇਸ- ਸਿਹਤ ਮੰਤਰਾਲਾ
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਦੱਸਿਆ ਕਿ ਭਾਰਤ ਵਿੱਚ 42, 298 ਮਰੀਜ਼ ਠੀਕ ਹੋਏ ਜਦੋਂਕਿ 61,149 ਮਾਮਲੇ ਐਕਟਿਵ ਹਨ।
- ਦੁਨੀਆਂ ਭਰ ਵਿੱਚ ਇੱਕ ਲੱਖ ਪਿੱਛੇ 62 ਕੇਸ ਹਨ ਜਦੋਂਕਿ ਭਾਰਤ ਵਿੱਚ 7.9 ਕੇਸ ਇੱਕ ਲੱਖ ਪਿੱਛੇ ਹਨ।
- ਪੂਰੀ ਦੁਨੀਆਂ ਵਿੱਚ ਮੌਤ ਦੀ ਦਰ 4.2 ਪ੍ਰਤੀ ਲੱਖ ਹੈ ਜਦੋਂਕਿ ਭਾਰਤ ਵਿੱਚ 0.2 ਪ੍ਰਤੀ ਲੱਖ ਮੌਤ ਦੀ ਦਰ ਹੈ।
- ਭਾਰਤ ਵਿੱਚ ਤਕਰਬੀਨ 40 ਫੀਸਦ ਮਰੀਜ਼ ਠੀਕ ਹੋ ਗਏ ਹਨ।
- 2.49 ਮਰੀਜਾਂ ਨੂੰ ਆਕਸੀਜ਼ਨ ਦੀ ਲੋੜ ਹੈ।
- 1.5 ਲੱਖ ਆਈਸੀਯੂ ਬੈੱਡ, ਵੈਂਟੀਲੇਟਰ ਅਪਗਰੇਡ ਕੀਤੇ।
- ਜਦੋਂ ਤੱਕ ਹੋਰਨਾਂ ਦੇਸਾਂ ਨਾਲ ਮਿਲ ਕੇ ਵੈਕਸੀਨ ਜਾਂ ਦਵਾਈ ਤਿਆਰ ਨਹੀਂ ਕਰ ਲੈਂਦੇ ਉਦੋਂ ਤੱਕ ਸਾਵਧਾਨੀ ਮਾਪਦੰਡ ਅਪਣਾਈਏ। ਲੌਕਡਾਊਨ ਉਨ੍ਹਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਚੱਲਣ ਵਾਲੀ ਪਹਿਲੀ ਬਸ ਦੀ ਤਸਵੀਰ ਸਾਂਝਾ ਕੀਤੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ।
"ਅੱਜ ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੀ ਪਹਿਲੀ ਬਸ ਦੀ ਤਸਵੀਰ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ 30 ਸਵਾਰੀਆਂ ਹਨ। ਇਹ ਜ਼ਰੂਰੀ ਹੈ ਕਿ ਅਸੀਂ ਸਭ ਮਾਸਕ ਪਾਈਏ ਅਤੇ ਇਸ ਨੂੰ ਆਦਤ ਬਣਾ ਲਈਏ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
6 ਕਰੋੜ ਲੋਕ ਹੋ ਸਕਦੇ ਹਨ 'ਬੇਹੱਦ ਗਰੀਬ'- ਵਿਸ਼ਵ ਬੈਂਕ
ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਲੋਕ ਕੋਰੋਨਾਵਾਇਰਸ ਕਾਰਨ 'ਬੇਹੱਦ ਗਰੀਬ' ਹੋ ਸਕਦੇ ਹਨ।
ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮੈਲਪਾਸ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਇਸ ਸਾਲ 5 ਫੀਸਦ ਅਰਥਚਾਰਾ ਸੁੰਗੜ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਦੁਨੀਆਂ ਭਰ ਵਿੱਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਸਿਹਤ ਸਿਸਟਮ ਵਿਗੜ ਗਿਆ ਹੈ।"
"ਸਾਡਾ ਅਨੁਮਾਨ ਹੈ ਕਿ ਤਕਰੀਬਨ 6 ਕਰੋੜ ਲੋਕ ਬੇਹੱਦ ਗਰੀਬੀ ਵੱਲ ਧੱਕੇ ਜਾਣਗੇ। ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਵਿੱਚ ਗਰੀਬੀ ਨੂੰ ਦੂਰ ਕਰਨ ਲਈ ਜੋ ਵਿਕਾਸ ਹੋਇਆ ਹੈ ਉਹ ਬੇਕਾਰ ਹੋ ਜਾਵੇਗਾ।"

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਲੋਕ ਕੋਰੋਨਾਵਾਇਰਸ ਕਾਰਨ 'ਬੇਹੱਦ ਗਰੀਬ' ਹੋ ਸਕਦੇ ਹਨ ਚੰਡੀਗੜ੍ਹ ਵਿੱਚ ਮੁੜ ਖੁੱਲ੍ਹਿਆ ਗੌਲਫ਼ ਕਲੱਬ
ਚੰਡੀਗੜ੍ਹ ਵਿੱਚ ਤਕਰੀਬਨ ਦੋ ਮਹੀਨਿਆਂ ਬਾਅਦ ਗੌਲਫ਼ ਕਲੱਬ ਖੁੱਲ੍ਹ ਗਿਆ ਹੈ।
ਏਐੱਨਆਈ ਨਾਲ ਗੱਲਬਾਤ ਕਰਦਿਆਂ ਜੀਵ ਮਿਲਖਾ ਸਿੰਘ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਗੋਲਫ਼ ਕੋਰਸ ਖੁੱਲ੍ਹ ਗਿਆ ਹੈ। ਫਿਲਹਾਲ ਇੱਕ ਸਮੇਂ 'ਤੇ ਚਾਰ ਲੋਕ ਹੀ ਖੇਡ ਸਕਦੇ ਹਨ।"
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਸਿਰਫ਼ ਲੌਕਡਾਉਨ ਦੌਰਾਨ ਹੀ ਹੋ ਸਕਣਗੀਆਂ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸੀਬੀਐੱਸਈ, ਆਈਸੀਐੱਸਈ ਸਮੇਤ 10 ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਮੇਤ ਸਾਰੇ ਸੂਬਿਆਂ ਦੇ ਸਿੱਖਿਆ ਬੋਰਡਾਂ ਨੂੰ ਕੁਝ ਸ਼ਰਤਾਂ ਨਾਲ ਲੌਕਡਾਊਨ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਅਮਿਤ ਸ਼ਾਹ ਨੇ ਟਵਿੱਟਰ 'ਤੇ ਗ੍ਰਹਿ ਸਕੱਤਰ ਅਜੈ ਭੱਲਾ ਦਾ ਨਿਰਦੇਸ਼ ਜਾਰੀ ਕੀਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਅਧਿਆਪਕਾਂ, ਸਟਾਫ ਅਤੇ ਪ੍ਰੀਖਿਆਵਾਂ ਨਾਲ ਜੁੜੇ ਵਿਦਿਆਰਥੀਆਂ ਨੂੰ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਅਤੇ ਪ੍ਰੀਖਿਆ ਕੇਂਦਰਾਂ 'ਤੇ ਸਕ੍ਰੀਨਿੰਗ ਅਤੇ ਸੈਨੀਟਾਈਜ਼ਰ ਦਾ ਪ੍ਰਬੰਧ ਕਰਨਾ ਪਵੇਗਾ।
ਇਸ ਦੇ ਨਾਲ ਹੀਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕਰਨੀ ਪਏਗੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਹੁਣੇ ਜੁੜੇ ਦਰਸ਼ਕਾਂ ਦੇ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ
- ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 49 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ 3.23 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
- ਸੈਨ ਫਰਾਂਸਿਸਕੋ ਨੇ ਬੇਘਰੇ ਲੋਕਾਂ ਲਈ ਦੋ ਹੋਰ "ਸੇਫ਼ ਸਲੀਪਿੰਗ ਵਿਲੇਜ" ਦਾ ਐਲਾਨ ਕੀਤਾ ਹੈ। ਮਈ ਵਿੱਚ ਪਹਿਲਾ ਸਲੀਪਿੰਗ ਵਿਲੇਜ ਬਣਾਇਆ ਗਿਆ ਸੀ।
- ਬ੍ਰਾਜ਼ੀਲ ਵਿੱਚ ਇੱਕ ਦਿਨ ਵਿੱਚ 1179 ਰਿਕਾਰਡ ਮੌਤਾਂ ਹੋ ਗਈਆਂ ਹਨ। ਬ੍ਰਾਜ਼ੀਲ ਦੁਨੀਆਂ ਦਾ ਤੀਜਾ ਦੇਸ ਹੈ ਜਿੱਥੇ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ।
- ਵੈਨੇਜ਼ੁਏਲਾ ਨੇ ਇੰਗਲੈਂਡ ਦੇ ਬੈਂਕ ਨੂੰ 930 ਮਿਲੀਅਨ ਡਾਲਰ ਦਾ ਸੋਨਾ ਜਾਰੀ ਕਰਨ ਲਈ ਕਾਨੂੰਨੀ ਦਾਅਵਾ ਪੇਸ਼ ਕੀਤਾ ਹੈ।
- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ ਸੀਨੀਅਰ ਮੈਂਬਰ ਸ਼ਾਹੀਨ ਰਜਾ ਦੀ ਕੋਵਿਡ -19 ਕਾਰਨ ਮੌਤ
- UN ਦੇ ਜਨਰਲ ਸੱਕਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ 'ਵਿਕਸਤ ਦੇਸ ਅਫਰੀਕਾ ਦੇ ਦੇਸਾਂ ਤੋਂਕੋਰੋਨਾਵਾਇਰਸ ਮਹਾਂਮਾਰੀ ਬਾਰੇ ਸਿੱਖ ਸਕਦੇ ਹਨ
- ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1,06,750 ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3303 ਹੋ ਗਈ ਹੈ।
- ਪੱਛਮੀ ਬੰਗਾਲ ਵਿੱਚ ਅੰਫ਼ਨ ਤੂਫਾਨ ਦੇ ਅਸਰ ਕਾਰਨ ਰਾਜਧਾਨੀ ਕੋਲਕਾਤਾ ਸਣੇ ਸੱਤ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਰਹੀ ਹੈ।
- ਪੰਜਾਬ ਵਿੱਚ 50 ਫੀਸਦ ਸਵਾਰੀਆਂ ਨਾਲ ਕੁਝ ਰੂਟਾਂ ਤੇ ਬੱਸਾਂ ਸ਼ੁਰੂ ਹੋਈ ਹੈ।
- ਕੋਰੋਨਾਵਾਇਰਸ ਕਾਰਨ ਜਲੰਧਰ ਵਿੱਚ ਅੱਜ ਇੱਕ ਹੋਰ 69 ਸਾਲਾਂ ਔਰਤ ਦੀ ਮੌਤ ਹੋ ਗਈ ਹੈ। ਇੱਥੇ ਮੌਤਾਂ ਦੀ ਗਿਣਤੀ 7 ਹੋ ਗਈ ਹੈ। ਜਦੋਂਕਿ 216 ਪੌਜਿਟਿਵ ਮਾਮਲੇ ਹਨ।

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 49 ਲੱਖ ਤੋਂ ਪਾਰ ਹੋ ਗਏ ਹਨ